Laughter Yoga: ਹੱਸਣਾ ਤੁਹਾਡੇ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਦਾ ਹੈ। ਲਾਫ਼ਟਰ ਯੋਗਾ ਯੋਗਾ ਆਸਨਾਂ ਦਾ ਇਕ ਅਹਿਮ ਹਿੱਸਾ ਹੈ। ਤੁਸੀਂ ਅਕਸਰ ਲੋਕਾਂ ਨੂੰ ਸਵੇਰੇ ਪਾਰਕਾਂ ਵਿਚ ਉੱਚੀ ਆਵਾਜ਼ ਵਿਚ ਹੱਸਦੇ ਦੇਖਿਆ ਹੋਵੇਗਾ। ਹੱਸਣ ਨਾਲ ਸਰੀਰ ਵਿਚ ਸਕਾਰਾਤਮਕ ਹਾਰਮੋਨ ਪੈਦਾ ਹੁੰਦੇ ਹਨ ਜੋ ਸਾਡੀ ਤੰਦਰੁਸਤ ਅਤੇ ਜਵਾਨ ਰਹਿਣ ਵਿਚ ਮਦਦ ਕਰਦੇ ਹਨ। ਲਾਫ਼ਟਰ ਯੋਗਾ ਕਰਨ ਨਾਲ ਤੁਹਾਡੇ ਚਿਹਰੇ ਦੀ ਵਾਧੂ ਚਰਬੀ ਵੀ ਖਤਮ ਹੋ ਜਾਂਦੀ ਹੈ। ਆਓ ਜਾਣਦੇ ਹਾਂ ਲਾਫ਼ਟਰ ਯੋਗਾ ਤੋਂ ਸਰੀਰ ਨੂੰ ਹੋਣ ਵਾਲੇ ਹੋਰ ਫਾਇਦਿਆਂ ਬਾਰੇ…
ਲਾਫ਼ਟਰ ਯੋਗਾ ਕਰਨ ਦਾ ਤਰੀਕਾ: ਹੱਸਣਾ ਸਿਰਫ ਬਸ ਇਸ ਤਰ੍ਹਾਂ ਹੀ ਨਹੀਂ ਹੱਸਣਾ ਹੈ ਸਹੀ ‘ਚ ਲਾਫ਼ਟਰ ਯੋਗਾ ਨੂੰ ਕਰਨ ਦਾ ਤਰੀਕਾ ਹੈ ਬਾਹਾਂ ਨੂੰ ਉੱਪਰ ਉਠਾ ਕੇ ਚਿਹਰਾ ਉੱਚਾ ਕਰਕੇ ਉੱਚਾ-ਉੱਚਾ ਹੱਸਣ ਦੀ ਕੋਸ਼ਿਸ਼ ਕਰਨਾ ਹੈ। ਹੁਣ ਕੁਝ ਲੋਕ ਸੋਚਦੇ ਹਨ ਕੋਈ ਬੇਵਜ੍ਹਾ ਕਿਵੇਂ ਹੱਸ ਸਕਦਾ ਹੈ? ਦਰਅਸਲ ਜਦੋਂ ਅਸੀਂ ਇਕ ਗਰੁੱਪ ਵਿਚ ਬੈਠਕੇ ਹੱਸਦੇ ਹਾਂ ਅਤੇ ਇਕ ਦੂਜੇ ਦਾ ਹਾਸਾ ਸੁਨ ਕੇ ਸਾਨੂੰ ਹਾਸਾ ਆ ਜਾਂਦਾ ਹੈ। ਇਸ ਦੇ ਨਾਲ ਹੀ ਲਾਫ਼ਟਰ ਯੋਗਾ ਦਾ ਉਦੇਸ਼ ਸਰੀਰ ਨੂੰ ਐਕਟਿਵ ਕਰਨਾ ਹੈ ਜਦੋਂ ਤੁਸੀਂ ਬਾਹਾਂ ਨੂੰ ਉੱਪਰ ਉਠਾ ਕੇ ਹੱਸਦੇ ਹੋ ਤਾਂ ਤੁਹਾਡੇ ਕੋਲ ਪਾਜੀਟਿਵ ਐਨਰਜੀ ਪੈਦਾ ਹੁੰਦੀ ਹੈ ਜੋ ਤੁਹਾਨੂੰ ਸਾਰਾ ਦਿਨ ਖੁਸ਼ ਰੱਖਣ ਵਿਚ ਸਹਾਇਤਾ ਕਰਦੀ ਹੈ।
ਚਿਹਰੇ ਦੀ ਚਰਬੀ ਖਤਮ: ਜਦੋਂ ਤੁਸੀਂ ਹਰ ਰੋਜ ਸਵੇਰੇ ਲਾਫ਼ਟਰ ਯੋਗਾ ਕਰਦੇ ਹੋ ਤਾਂ ਤੁਹਾਡੇ ਚਿਹਰੇ ਦੀਆਂ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਹਨ। ਜੋ ਚਿਹਰੇ ‘ਤੇ ਮੌਜੂਦ ਵਾਧੂ ਚਰਬੀ ਨੂੰ ਘਟਾ ਦੇਵੇਗਾ ਅਤੇ ਨਾਲ ਹੀ ਤੁਹਾਨੂੰ ਜਵਾਨ ਅਤੇ ਸੁੰਦਰ ਦਿਖਾਈਗਾ।
ਜ਼ਹਿਰੀਲੇ ਪਦਾਰਥ ਹੁੰਦੇ ਹਨ ਖ਼ਤਮ: ਹਾਸੇ ਕਰਕੇ ਪਸੀਨਾ ਜ਼ਿਆਦਾ ਆਉਂਦਾ ਹੈ ਜਿਸ ਨਾਲ ਸਰੀਰ ਦੀ ਮੈਲ ਬਾਹਰ ਨਿਕਲਦੀ ਹੈ। ਇਸ ਤੋਂ ਇਲਾਵਾ ਹੱਸਣ ਨਾਲ ਜ਼ਿੰਦਗੀ ਦੀ ਨੀਂਦ, ਇਕੱਲਤਾ, ਥਕਾਵਟ, ਤਣਾਅ ਅਤੇ ਸਰੀਰਕ ਦਰਦ ਵੀ ਦੂਰ ਹੁੰਦੇ ਹਨ। ਤਣਾਅ ਤੋਂ ਦੂਰ ਰਹਿਣ ਲਈ ਲਾਫਟਰ ਥੈਰੇਪੀ ਇਕ ਅਸਾਨ ਅਤੇ ਲਾਭਕਾਰੀ ਤਰੀਕਾ ਹੈ। ਲਾਫ਼ਟਰ ਯੋਗਾ ਇਕੋ-ਇਕ ਆਸਣ ਹੈ ਜੋ 80-90 ਸਾਲ ਦੀ ਉਮਰ ਦੇ ਬਜ਼ੁਰਗਾਂ ਲਈ ਲਾਭਕਾਰੀ ਹੈ। ਉੱਚੀ ਆਵਾਜ਼ ਵਿਚ ਹੱਸਣ ਨਾਲ ਸਰੀਰ ਵਿਚ ਲਹੂ ਦਾ ਪ੍ਰਵਾਹ ਸਹੀ ਤਰ੍ਹਾਂ ਹੁੰਦਾ ਹੈ। ਜਿਸ ਦੇ ਕਾਰਨ ਤੁਸੀਂ ਦਿਲ ਦੀ ਬਿਮਾਰੀ ਅਤੇ ਕੋਲੈਸਟ੍ਰੋਲ ਦੇ ਵਾਧੇ ਵਰਗੀਆਂ ਸਮੱਸਿਆਵਾਂ ਤੋਂ ਸੁਰੱਖਿਅਤ ਹੋ ਜਾਂਦੇ ਹੋ। ਲਾਫ਼ਟਰ ਯੋਗਾ ਦੀਆਂ ਦੋ ਕਿਸਮਾਂ ਹਨ…
ਕਲੈੱਪ ਲਾਫ਼ਟਰ ਯੋਗਾ: ਤਾੜੀਆਂ ਮਾਰ ਕੇ ਹੱਸਣ ਨਾਲ ਸਰੀਰ ਦੇ ਸਾਰੇ ਐਕਯੂਪ੍ਰੈਸ਼ਰ ਪੁਆਇੰਟ ਪ੍ਰੈਸ ਹੁੰਦੇ ਹਨ। ਜੋ ਇਕ ਵਿਅਕਤੀ ਦੇ ਸਰੀਰ ਨੂੰ ਐਕਟਿਵ ਅਤੇ ਤੰਦਰੁਸਤ ਰੱਖਦੇ ਹਨ। ਜਦੋਂ ਕੋਈ ਵਿਅਕਤੀ ਤਾੜੀ ਮਾਰ ਕੇ ਹੱਸਦਾ ਹੈ ਵਾਤਾਵਰਣ ਵਿਚ ਇਕ ਧੁਨ ਪੈਦਾ ਹੁੰਦੀ ਹੈ ਜੋ ਵਿਅਕਤੀ ਨੂੰ ਕੁਦਰਤ ਨਾਲ ਜਾਣ-ਪਛਾਣ ਕਰਾਉਂਦੀ ਹੈ। ਇੱਕ ਵਿਅਕਤੀ ਦੇ ਤਾੜੀ ਮਾਰ ਕੇ ਹੱਸਣ ਨਾਲ ਕੁਦਰਤੀ ਵੀ ਮੁਸਕਰਾਉਂਦੀ ਹੈ ਖ਼ਾਸ ਤੌਰ ‘ਤੇ ਰੁੱਖ ਅਤੇ ਪੌਦੇ। ਮੂੰਹ ਖੋਲ੍ਹ ਕੇ ਬਿਨ੍ਹਾਂ ਆਵਾਜ਼ ਦੇ ਹੱਸਣ ਨਾਲ ਸਰੀਰ ਵਿਚ ਸਕਾਰਾਤਮਕ ਕੰਬਣੀ ਪੈਦਾ ਹੁੰਦੀ ਹੈ। ਇਸ ਆਸਣ ਨੂੰ ਕਰਨ ਨਾਲ ਸਰੀਰ ਵਿਚ ਬੰਦ ਨਸਾਂ ਵਿਚ ਖੂਨ ਵਗਦਾ ਹੈ। ਜਿਸ ਕਾਰਨ ਨਸਾਂ ਦੀ ਬਲਾਕੇਜ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ।