Laziness health tips: ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਇਨ੍ਹਾਂ ਦਿਨਾਂ ‘ਚ ਸਰੀਰ ‘ਚ ਸੁਸਤੀ, ਥਕਾਵਟ ਅਤੇ ਆਲਸ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕੰਮ ‘ਚ ਵੀ ਧਿਆਨ ਨਹੀਂ ਲੱਗ ਪਾਉਂਦਾ। ਦਿਨ ਭਰ ਸਰੀਰ ‘ਚ ਸੁਸਤੀ ਜਿਹੀ ਛਾਈ ਰਹਿੰਦੀ ਹੈ। ਅਜਿਹੇ ‘ਚ ਖ਼ੁਦ ਨੂੰ ਐਂਰਜੈਟਿਕ ਰੱਖਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਮੌਸਮ ‘ਚ ਜੇਕਰ ਤੁਸੀਂ ਸਹੀ ਮਾਤਰਾ ‘ਚ ਡਾਇਟ ਅਤੇ ਪਾਣੀ ਦਾ ਸੇਵਨ ਨਹੀਂ ਕਰਦੇ ਤਾਂ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜਿਨ੍ਹਾਂ ‘ਚੋਂ ਡੀਹਾਈਡ੍ਰੇਸ਼ਨ ਵੀ ਇੱਕ ਸਮੱਸਿਆ ਹੈ। ਇਸ ਨਾਲ ਤੁਹਾਡੀ ਕੰਮ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਟਿਪਸ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਫਿਸ ਦੀ ਸੁਸਤੀ ਨਾਲ ਨਿਪਟ ਸਕੋਗੇ।
ਮੌਸਮੀ ਫਲ ਖਾਓ: ਦਫਤਰ ‘ਚ ਕੰਮ ਕਰਦੇ ਸਮੇਂ ਮੌਸਮੀ ਫਲ ਖਾਓ। ਇਨ੍ਹਾਂ ਦਿਨਾਂ ‘ਚ ਮਿਲਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਇਨ੍ਹਾਂ ‘ਚ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਤੁਹਾਨੂੰ ਮੌਸਮ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਤੋਂ ਤੁਹਾਡਾ ਬਚਾਅ ਕਰਨਗੇ। ਤੁਸੀਂ ਡਾਈਟ ‘ਚ ਤਰਬੂਜ, ਖਰਬੂਜਾ ਅਤੇ ਲੀਚੀ ਵਰਗੇ ਫਲਾਂ ਨੂੰ ਸ਼ਾਮਲ ਕਰ ਸਕਦੇ ਹੋ।
ਨਿੰਬੂ ਪਾਣੀ ਕਰੋ ਸ਼ਾਮਲ: ਤੁਸੀਂ ਆਪਣੀ ਡਾਇਟ ‘ਚ ਨਿੰਬੂ ਪਾਣੀ ਸ਼ਾਮਲ ਕਰ ਸਕਦੇ ਹੋ। ਇਹ ਤੁਹਾਨੂੰ ਗਰਮੀ ‘ਚ ਪੈਣ ਵਾਲੀ ਲੂ ਤੋਂ ਬਚਾਏਗਾ ਅਤੇ ਤੁਸੀਂ ਐਂਰਜੈਟਿਕ ਮਹਿਸੂਸ ਕਰੋਗੇ। ਇਸ ‘ਚ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨਾਲ ਤੁਹਾਡੇ ਸਰੀਰ ‘ਚ ਐਨਰਜ਼ੀ ਲੈਵਲ ਵੀ ਠੀਕ ਰਹੇਗਾ। ਤੁਸੀਂ ਲੰਚ ‘ਚ ਸਟ੍ਰਾਬੇਰੀ, ਸੰਤਰੇ ਵਰਗੇ ਫਲ ਸ਼ਾਮਲ ਕਰ ਸਕਦੇ ਹੋ।
ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਟਹਿਲੋ: ਦਫਤਰ ਦੇ ਟੇਬਲ ਤੋਂ ਉੱਠਕੇ ਅਤੇ ਥੋੜ੍ਹੀ ਦੇਰ ਲਈ ਛੋਟਾ ਜਿਹਾ ਬ੍ਰੇਕ ਲਓ। ਇਸ ਨਾਲ ਤੁਹਾਡੀ ਨੀਂਦ ਅਤੇ ਸੁਸਤੀ ਦੂਰ ਹੋਵੇਗੀ ਅਤੇ ਸਰੀਰ ‘ਚ ਬਲੱਡ ਸਰਕੂਲੇਸ਼ਨ ਵੀ ਠੀਕ ਰਹੇਗਾ।
ਜ਼ਿਆਦਾ ਆਇਲੀ ਫ਼ੂਡ ਤੋਂ ਕਰੋ ਪਰਹੇਜ਼: ਭੋਜਨ ‘ਚ ਜ਼ਿਆਦਾ ਤੇਲ ਅਤੇ ਮਸਾਲੇ ਵਾਲੀਆਂ ਸਬਜ਼ੀਆਂ ਤੋਂ ਪਰਹੇਜ਼ ਕਰੋ। ਕੈਫੀਨ, ਚਾਹ, ਕੌਫੀ ਦਾ ਜ਼ਿਆਦਾ ਸੇਵਨ ਨਾ ਕਰੋ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਪੈਕਡ ਫੂਡ, ਸ਼ੂਗਰ ਡ੍ਰਿੰਕਸ ਤੋਂ ਵੀ ਪਰਹੇਜ਼ ਕਰੋ। ਇਹ ਤੁਹਾਡੇ ਸਰੀਰ ‘ਚ ਆਲਸ ਪੈਦਾ ਕਰ ਸਕਦੇ ਹਨ। ਨਾਲ ਹੀ ਇਹ ਤੁਹਾਡੀ ਸਿਹਤ ਲਈ ਵੀ ਹਾਨੀਕਾਰਕ ਹੋ ਸਕਦਾ ਹੈ।
ਪਾਣੀ ਪੀਂਦੇ ਰਹੋ: ਜਿੰਨਾ ਹੋ ਸਕੇ ਪਾਣੀ ਪੀਓ। ਤੁਸੀਂ ਵੀ ਦਿਨ ਦੀ ਸ਼ੁਰੂਆਤ ਇੱਕ ਗਲਾਸ ਪਾਣੀ ਨਾਲ ਕਰੋ। ਸਰੀਰ ਨੂੰ ਹਾਈਡਰੇਟ ਰੱਖਣ ਲਈ ਵੱਧ ਤੋਂ ਵੱਧ ਪਾਣੀ ਪੀਓ। ਤੁਸੀਂ ਮੈਡੀਟੇਸ਼ਨ ਅਤੇ ਕਸਰਤ ਵੀ ਕਰ ਸਕਦੇ ਹੋ। ਪੂਰੇ ਦਿਨ ‘ਚ ਘੱਟੋ-ਘੱਟ 7-8 ਘੰਟੇ ਦੀ ਨੀਂਦ ਲਓ। ਦੇਰ ਰਾਤ ਤੱਕ ਲੈਪਟਾਪ ਅਤੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਇਸ ਨਾਲ ਵੀ ਤੁਹਾਡਾ ਸਰੀਰ ਥੱਕਿਆ ਹੋਇਆ ਰਹੇਗਾ ਅਤੇ ਕੰਮ ਕਰਦੇ ਸਮੇਂ ਐਨਰਜ਼ੀ ਮਹਿਸੂਸ ਨਹੀਂ ਕਰ ਪਾਓਗੇ।