Leech therapy benefits: ਲੀਚ ਥੈਰੇਪੀ ਜਿਸ ਨੂੰ ਜੋਂਕ ਥੈਰੇਪੀ ਜਾਂ ਹੀਰੂਥੋਰੇਪੀ ਵੀ ਕਿਹਾ ਜਾਂਦਾ ਹੈ ਪੁਰਾਣੇ ਸਮੇਂ ਤੋਂ ਵਰਤੀ ਜਾ ਰਹੀ ਹੈ। ਪਹਿਲਾਂ ਗ੍ਰੀਕ ਦੇ ਲੋਕ ਇਸ ਥੈਰੇਪੀ ਦੀ ਵਰਤੋਂ ਸਰੀਰ ਤੋਂ ਖ਼ਰਾਬ ਖੂਨ ਨੂੰ ਕੱਢਣ ਲਈ ਕਰਦੇ ਸਨ ਪਰ ਹੁਣ ਇਸ ਥੈਰੇਪੀ ਦੁਆਰਾ ਗੰਜੇਪਣ ਤੋਂ ਲੈ ਕੇ ਦਿਲ ਦੀ ਬਿਮਾਰੀ ਅਤੇ ਸ਼ੂਗਰ ਤੱਕ ਦਾ ਇਲਾਜ ਕੀਤਾ ਜਾ ਰਿਹਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਜੋਂਕ ਥੈਰੇਪੀ ਅਤੇ ਇਸਦੇ ਫਾਇਦੇ….
ਕੀ ਹੈ ਜੋਂਕ ਥੈਰੇਪੀ: ਇਸ ਥੈਰੇਪੀ ‘ਚ ਜੋਂਕ ‘ਤੇ ਸਰੀਰ ‘ਤੇ ਰੱਖਿਆ ਜਾਂਦਾ ਹੈ। ਸਰੀਰ ‘ਤੇ ਰੱਖਦੇ ਸਾਰ ਹੀ ਜੋਂਕ ਖੂਨ ਚੂਸਣ ਲੱਗਦੀ ਹੈ ਜਿਸ ਨਾਲ ਸਰੀਰ ‘ਚ ਦੂਸ਼ਿਤ ਖੂਨ ਬਾਹਰ ਨਿਕਲ ਆਉਂਦਾ ਹੈ। ਇਸ ਥੈਰੇਪੀ ‘ਚ ਮਰੀਜ਼ ਨੂੰ ਲਗਭਗ 45 ਮਿੰਟਾਂ ਲਈ 15 ਜੋਂਕ ਨਾਲ ਇਲਾਜ ਕੀਤਾ ਜਾਂਦਾ ਹੈ ਜੋ ਕਈ ਵਾਰ ਤਿੰਨ ਮਹੀਨਿਆਂ ਤਕ ਚਲਦਾ ਹੈ। ਇੱਕ ਵਾਰ ‘ਚ ਜੋਂਕ ਸਰੀਰ ‘ਚੋਂ 5 ਮਿਲੀਲੀਟਰ ਖੂਨ ਚੂਸ ਲੈਂਦਾ ਹੈ ਜਿਸ ਨਾਲ ਦਾਦ-ਖਾਰਸ਼, ਜ਼ਖ਼ਮ, ਨਾੜੀਆਂ ਦਾ ਫੁੱਲਣਾ, ਕਿੱਲ-ਮੁਹਾਸੇ, ਗੰਜਾਪਨ, ਸ਼ੂਗਰ ਅਤੇ ਖੂਨ ਦੇ ਧੱਬੇ ਬਣਨ ਵਰਗੀਆਂ ਕਈ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਜੋਂਕ ਥੁੱਕ ਦੁਆਰਾ ਖੂਨ ‘ਚ ਹੀਰੂਡੀਨ ਨਾਮਕ ਰਸਾਇਣ ਛੱਡਦਾ ਹੈ ਜੋ ਬਲੱਡ ਸਰਕੂਲੇਸ਼ਨ ‘ਚ ਸੁਧਾਰ ਕਰਦਾ ਹੈ। ਇਸ ਤੋਂ ਇਲਾਵਾ ਜੋਂਕ ਸਰੀਰ ‘ਚੋਂ ਪ੍ਰਦੂਸ਼ਿਤ ਖੂਨ ਵੀ ਚੂਸ ਲੈਂਦਾ ਹੈ ਜਿਸ ਨਾਲ ਖੂਨ ਸਾਫ ਹੋ ਜਾਂਦਾ ਹੈ।
ਦਿਲ ਦੀਆਂ ਬਿਮਾਰੀਆਂ ਲਈ ਲਾਭਕਾਰੀ: ਦਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਜੋਂਕ ਥੈਰੇਪੀ ਵਰਤੀ ਜਾਂਦੀ ਹੈ। ਇਸ ਜੀਵਾਣੂ ‘ਚ ਐਂਟੀਕੋਓਗੂਲੇਸ਼ਨ ਏਜੰਟ ਹੁੰਦੇ ਹਨ ਜੋ ਦਿਲ ਨਾਲ ਸਬੰਧਤ ਬਿਮਾਰੀਆਂ ‘ਚ ਲਾਭਕਾਰੀ ਹੁੰਦੇ ਹਨ। ਜੋਂਕ ਥੈਰੇਪੀ ਮਰੇ ਹੋਏ ਸੈੱਲਾਂ ਨੂੰ ਦੂਰ ਕਰਨ ਲਈ ਵੀ ਕੰਮ ਕਰਦੀ ਹੈ ਜੋ ਇੱਕ ਸ਼ੂਗਰ ਦੇ ਮਰੀਜ਼ ‘ਚ ਪਾਏ ਜਾਂਦੇ ਹਨ। ਇਸ ਥੈਰੇਪੀ ਦੀ ਵਰਤੋਂ ਉਨ੍ਹਾਂ ਮਰੀਜ਼ਾਂ ‘ਚ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ ਜੋ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ। ਜਿਸ ਨਾਲ ਸ਼ੂਗਰ ਦੇ ਮਰੀਜ਼ਾਂ ਦੇ ਜ਼ਖ਼ਮ ਜਲਦੀ ਠੀਕ ਕਰਨ ‘ਚ ਮਦਦ ਕਰਦਾ ਹੈ ਅਤੇ ਇਸ ਨਾਲ ਸ਼ੂਗਰ ਕੰਟਰੋਲ ਵੀ ਰਹਿੰਦੀ ਹੈ।
ਸਰੀਰ ਦੀ ਸੋਜ਼ ਤੋਂ ਛੁਟਕਾਰਾ: ਜੋਂਕ ਥੈਰੇਪੀ ਅੰਗਾਂ ‘ਚ ਹੋਣ ਵਾਲੀ ਸੋਜ਼ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਹਰ ਪ੍ਰਕਾਰ ਦੀ ਸੋਜ਼ ਜਿਵੇ ਕਿ ਪਾਚਨ ਅੰਗਾਂ ‘ਚ ਸੋਜ, ਪੈਰਾਂ ‘ਚ ਸੋਜ ਅਤੇ ਦਰਦ, ਹੈਪੇਟਾਈਟਸ ਆਦਿ ਨੂੰ ਠੀਕ ਕੀਤਾ ਜਾ ਸਕਦਾ ਹੈ। ਸਿਰ ‘ਤੇ ਜਿਥੇ ਵਾਲ ਛੋਟੇ ਹੁੰਦੇ ਹਨ ਉੱਥੇ ਵੀ ਜ਼ੋਕ ਨੂੰ ਰੱਖ ਕੇ ਖੂਨ ਚੁਸਵਾਇਆ ਜਾਂਦਾ ਹੈ। ਇਸ ਨਾਲ ਸਰੀਰ ‘ਚ ਪੋਸ਼ਟਿਕਤਾ ਵੱਧਦੀ ਹੈ ਅਤੇ ਸਕੈਲਪ ‘ਚ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ ਜਿਸ ਨਾਲ ਵਾਲ ਵਧਦੇ ਹਨ। ਇਸ ਥੈਰੇਪੀ ਨਾਲ ਸਕਿਨ ਪ੍ਰਾਬਲਮ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਸਿਰਫ ਇਹ ਹੀ ਨਹੀਂ ਇਸ ਥੈਰੇਪੀ ਨਾਲ ਕਿੱਲ-ਮੁਹਾਸੇ ਦੂਰ ਹੋਣ ਦੇ ਨਾਲ ਚਿਹਰੇ ‘ਤੇ ਗਲੋਂ ਵੀ ਆਉਂਦਾ ਹੈ।