ਬਦਲਦੀ ਜੀਵਨ ਸ਼ੈਲੀ ਵਿੱਚ ਮਹਿਲਾਵਾਂ ‘ਤੇ ਤਣਾਅ ਇੰਨਾ ਜ਼ਿਆਦਾ ਹਾਵੀ ਹੋ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਮਹਿਲਾਵਾਂ ਨੂੰ ਲਾਈਟ ਪੀਰੀਅਡਸ (Light period) ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਵਿੱਚ Early Menopause ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੀਰੀਅਡਜ਼ ਵਿੱਚ Light Bleeding ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ Light Bleeding ਹੋਣ ਦੇ ਕਾਰਨ ਅਤੇ ਇਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ:
ਕੀ ਹਨ Light Periods?
ਪੀਰੀਅਡਸ ਦੌਰਾਨ ਹੋਣ ਵਾਲੀ Bleeding ਸਰੀਰ ਵਿਚ ਜਮ੍ਹਾਂ ਹੋਈ ਗੰਦਗੀ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਅਜਿਹੇ ਵਿੱਚ ਇਸਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ, ਪਰ ਮਹਿਲਾਵਾਂ ਦੀ ਗਲਤ ਜੀਵਨ ਸ਼ੈਲੀ (Lifestyle) ਪੀਰੀਅਡਸ ਨੂੰ ਪ੍ਰਭਾਵਿਤ ਕਰਦੀ ਹੈ, ਜੋ ਇਸ ਦੀ ਮਿਆਦ ਅਤੇ ਖੂਨ ਦੇ ਜੰਮਣ ਨੂੰ ਘਟਾਉਂਦੀ ਹੈ।
ਇਹ ਵੀ ਪੜ੍ਹੋ: ਚਾਹ ਨਾਲ ਭੁੱਲ ਕੇ ਵੀ ਨਾ ਖਾਓ ਇਹ ਪੰਜ ਚੀਜ਼ਾਂ, ਗੰਭੀਰ ਬਿਮਾਰੀਆਂ ਦਾ ਹੋ ਸਕਦਾ ਹੈ ਖਤਰਾ
ਮੌਜੂਦਾ ਸਮੇਂ ਵਿੱਚ ਕੁਝ ਮਹਿਲਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ 1 ਜਾਂ 2 ਦਿਨ ਦਿਨ ਤੋਂ ਜ਼ਿਆਦਾ ਪੀਰੀਅਡਸ ਨਹੀਂ ਆਉਂਦੇ। ਜਿਸ ਕਾਰਨ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਦਾ ਖਤਰਾ ਵੱਧ ਜਾਂਦਾ ਹੈ। ਆਓ Light Periods ਹੋਣ ਦੇ ਕਾਰਨ ਬਾਰੇ ਜਾਣਦੇ ਹਾਂ:
Light Periods ਹੋਣ ਦੇ ਕਾਰਨ
1. Pregnancy
ਜਦੋਂ ਕੋਈ ਮਹਿਲਾ ਗਰਭਵਤੀ ਹੁੰਦੀ ਹੈ ਤਾਂ ਯੋਨੀ ਵਿੱਚੋਂ ਹਲਕੇ ਲਹੂ ਦਾ ਪ੍ਰਵਾਹ ਹੁੰਦਾ ਹੈ ਪਰ ਖੂਨ ਦਾ ਵਹਿਣਾ ਖੁੱਲ੍ਹ ਕੇ ਨਹੀਂ ਹੁੰਦਾ ਹੈ। ਇਸ ਨੂੰ Implantation Bleedingਕਹਿੰਦੇ ਹਨ। ਇਸ ਸਥਿਤੀ ਵਿੱਚ ਜੇ ਇਹ ਲਗਾਤਾਰ 1-2 ਮਹੀਨੇ ਹੁੰਦਾ ਹੈ ਤਾਂ ਤੁਹਾਨੂੰ ਪ੍ਰੈਗਨੈਂਸੀ ਟੈਸਟ ਕਰਵਾਉਣਾ ਚਾਹੀਦਾ ਹੈ।
2. ਵਜ਼ਨ ਦਾ ਵਧਣਾ ਜਾਂ ਘਟਣਾ
ਭਾਰ ਦੇ ਇੱਕ ਦਮ ਘਟਣ ਜਾਂ ਵਧਣ ਦਾ ਅਸਰ ਵੀ Periods ‘ਤੇ ਪੈਂਦਾ ਹੈ। ਦਰਅਸਲ, ਵਜ਼ਨ ਘਟਣ ਜਾਂ ਵਧਣ ‘ਤੇ Harmones ਦਾ ਸੰਤੁਲਨ ਵਿਗੜ ਜਾਂਦਾ ਹੈ, ਜਿਸ ਕਾਰਨ Periods ਦੌਰਾਨ Bleeding ਘੱਟ ਹੋ ਜਾਂਦੀ ਹੈ।
3. ਜ਼ਿਆਦਾ ਕਸਰਤ ਕਰਨਾ
ਜਿਹੜੀਆਂ ਮਹਿਲਾਵਾਂ ਭਾਰੀ ਕਸਰਤ ਜਾਂ ਵਰਕਆਊਟ ਕਰਦੀਆਂ ਹਨ ਉਨ੍ਹਾਂ ਵਿੱਚ ਵੀ Periods ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੀਆਂ ਮਹਿਲਾਵਾਂ ਵਧੇਰੇ Energy Drink ਪੀਂਦੀਆਂ ਹਨ ਉਨ੍ਹਾਂ ਨੂੰ ਖੁੱਲ੍ਹ ਕੇ ਪੀਰੀਅਡ ਆਉਣ ਦੀ ਸਮੱਸਿਆ ਹੋ ਸਕਦੀ ਹੈ।
4. ਵੱਧਦੀ ਉਮਰ
ਵੱਧਦੀ ਉਮਰ ਕਾਰਨ ਵੀ ਪੀਰੀਅਡਸ ਦੀ ਮਿਆਦ ਅਤੇ Bleeding ਵਿੱਚ ਕਮੀ ਹੋ ਸਕਦੀ ਹੈ, ਜਿਸ ਨੂੰ Pre-Menopause ਵੀ ਕਿਹਾ ਜਾਂਦਾ ਹੈ।
5. ਤਣਾਅ
ਵੱਧ ਤਣਾਅ ਕਾਰਨ ਦਿਮਾਗ ਮਾਹਵਾਰੀ ਚੱਕਰ ਦੇ ਹਾਰਮੋਨਸ ਨੂੰ ਬਦਲ ਦਿੰਦਾ ਹੈ ਜਿਸਦੇ ਕਾਰਨ ਪੀਰੀਅਡਸ ਖੁੱਲ੍ਹ ਕੇ ਨਹੀਂ ਆਉਂਦੇ। ਸਿਰਫ ਇਹ ਹੀ ਨਹੀਂ, ਲਗਾਤਾਰ ਤਣਾਅ ਵਿੱਚ ਰਹਿਣ ਨਾਲ Menopause ਅਤੇ ਪੀਰੀਅਡਜ Irregular ਵੀ ਹੋ ਸਕਦੇ ਹਨ।
6. ਗਰਭ ਨਿਰੋਧਕ ਗੋਲੀਆਂ (Birth Control Pills)
Birth Control Pills ਵੀ ਪੀਰੀਅਡਜ਼ ਦੇ ਖੁੱਲ੍ਹ ਕੇ ਨਾ ਆਉਣ ਦਾ ਕਾਰਨ ਬਣ ਸਕਦਾ ਹੈ। ਗਰਭ ਨਿਰੋਧਕ ਗੋਲੀਆਂ ਸਰੀਰ ਵਿੱਚ ਲੋੜੀਂਦੇ ਅੰਡੇ ਨਹੀਂ ਬਣਨ ਦਿੰਦੀਆਂ, ਜਿਸ ਕਾਰਨ Light Periods ਦੀ ਸਮੱਸਿਆ ਹੋ ਸਕਦੀ ਹੈ।
7. ਪੂਰੀ ਨੀਂਦ ਨਾ ਲੈਣਾ
8 ਤੋਂ 9 ਘੰਟਿਆਂ ਦੀ ਨੀਂਦ ਨਾ ਲੈਣ ਕਾਰਨ ਸਰੀਰ ਕਾਫ਼ੀ ਮਾਤਰਾ ਵਿੱਚ ਕਾਰਟਿਸੋਲ ਪੈਦਾ ਕਰਦਾ ਹੈ। ਇਹ ਇੱਕ ਸਟ੍ਰੈੱਸ ਹਾਰਮੋਨ ਹੈ ਜੋ ਮਾਹਵਾਰੀ ਨੂੰ ਪ੍ਰਭਾਵਿਤ ਕਰਦਾ ਹੈ।
8. ਖੂਨ ਦੀ ਕਮੀ
ਜਿਨ੍ਹਾਂ ਔਰਤਾਂ ਵਿੱਚ ਖੂਨ ਦੀ ਕਮੀ ਜਾਂ ਅਨੀਮੀਆ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਨੂੰ ਪੀਰੀਅਡਸ ਦੌਰਾਨ ਘੱਟ Bleeding ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੀ Diet ਵਿੱਚ ਬਦਲਾਅ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ Light Periods ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਅਪਣਾ ਕੇ ਇਸਨੂੰ ਠੀਕ ਕੀਤਾ ਜਾ ਸਕਦਾ ਹੈ। ਜਿਸ ਵਿੱਚ ਸਭ ਤੋਂ ਪਹਿਲਾਂ ਗਾਜਰ ਦਾ ਜੂਸ ਆਉਂਦਾ ਹੈ। ਗਾਜਰ ਦਾ ਜੂਸ Iron ਤੇ Vitamins ਨਾਲ ਭਰਪੂਰ ਹੁੰਦਾ ਹੈ। ਜਿਸਦੇ ਸੇਵਨ ਨਾਲ Harmones ਦਾ ਵਿਗੜਿਆ ਸੰਤੁਲਨ ਠੀਕ ਹੋ ਜਾਂਦਾ ਹੈ ਤੇ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ ਤੇ ਪੀਰੀਅਡਸ ਦੀ ਸਮੱਸਿਆ ਠੀਕ ਹੁੰਦੀ ਹੈ।
ਇਹ ਵੀ ਪੜ੍ਹੋ: ਹਾਈ ਬਲੱਡ ਪ੍ਰੈਸ਼ਰ ਮਰੀਜ਼ ਲਈ ਨੁਕਸਾਨਦੇਹ ਹਨ ਇਹ ਫੂਡਜ਼ ਇਸ ਲਈ ਕਰੋ ਪਰਹੇਜ਼
ਇਸ ਤੋਂ ਇਲਾਵਾ ਦਾਲਚੀਨੀ ਪਾਊਡਰ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਵੀ Periods ਖੁੱਲ੍ਹ ਕੇ ਆਉਂਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਪਪੀਤੇ ਦੇ ਸੇਵਨ ਨਾਲ ਵੀ ਸਰੀਰ ਵਿੱਚ ਖੂਨ ਦਾ ਵਹਾਅ ਸਹੀ ਹੁੰਦਾ ਹੈ, ਜਿਸ ਨਾਲ Periods ਖੁੱਲ੍ਹ ਕੇ ਆਉਣੇ ਸ਼ੁਰੂ ਹੋ ਜਾਂਦੇ ਹਨ।
ਇਹ ਵੀ ਦੇਖੋ: ਕਬਜ਼, ਐਸੀਡਿਟੀ, ਜਲਣ ਆਦਿ ਪੇਟ ਦੀ ਹਰ ਸਮੱਸਿਆ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ !