Lips Skin Care Tips: ਕੁੜੀਆਂ ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਬੁੱਲ੍ਹਾਂ ਦੀ ਦੇਖਭਾਲ ਵੱਲ ਜ਼ਿਆਦਾ ਧਿਆਨ ਨਹੀਂ ਦੇਣ ‘ਤੇ ਬੁੱਲ੍ਹ ਕਾਲੇ ਹੋਣ ਲੱਗਦੇ ਹਨ। ਇਸ ਤੋਂ ਇਲਾਵਾ ਇਹ ਸੁੱਕੇ-ਬੇਜਾਨ ਹੋ ਕੇ ਫਟਣ ਵੀ ਲੱਗਦੇ ਹਨ। ਇਸ ਕਾਰਨ ਬੁੱਲ੍ਹ ਖਰਾਬ ਲੱਗਣ ਦੇ ਨਾਲ ਦਰਦ ਵੀ ਸਹਿਣਾ ਪੈਂਦਾ ਹੈ। ਅਜਿਹੇ ‘ਚ ਤੁਸੀਂ ਇਸ ਤੋਂ ਬਚਣ ਲਈ ਆਪਣੀ ਸਕਿਨ ਕੇਅਰ ‘ਚ ਕੁਝ ਬੇਸਿਕ ਟਿਪਸ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਲਿਪ ਬਾਮ: ਅਕਸਰ ਔਰਤਾਂ ਲਿਪ ਕਲਰ ਅਤੇ ਲਿਪ ਬਾਮ ਆਪਣੇ ਬਜਟ ਨੂੰ ਦੇਖ ਕੇ ਖਰੀਦਦੀਆਂ ਹਨ। ਪਰ ਇਸ ਕਾਰਨ ਲਿਪ ਟੈਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਉਣ ਲਈ SPF 30 ਤੋਂ ਉੱਪਰ ਵਾਲਾ ਲਿਪ ਬਾਮ ਹੀ ਖਰੀਦੋ। ਘਟੀਆ ਕੰਪਨੀ ਅਤੇ ਘੱਟ SPF ਲਿਪ ਬਾਮ ਬੁੱਲ੍ਹਾਂ ਨੂੰ ਕਾਲਾ ਕਰਨ ਅਤੇ ਖਰਾਬ ਕਰਨ ਦਾ ਕੰਮ ਕਰਦਾ ਹੈ।
ਖੰਡ ਅਤੇ ਸ਼ਹਿਦ ਨਾਲ ਹਟਾਓ ਡੈੱਡ ਸਕਿਨ: ਚਿਹਰੇ ਦੀ ਤਰ੍ਹਾਂ ਬੁੱਲ੍ਹਾਂ ‘ਤੇ ਵੀ ਡੈੱਡ ਸਕਿਨ ਜਮ੍ਹਾ ਹੁੰਦੀ ਹੈ। ਇਸ ਕਾਰਨ ਬੁੱਲ੍ਹ ਸੁੱਕੇ, ਕਾਲੇ ਹੋਣ ਲੱਗਦੇ ਹਨ। ਇਸ ਤੋਂ ਬਚਣ ਲਈ 1-1 ਚੱਮਚ ਖੰਡ ਅਤੇ ਸ਼ਹਿਦ ਮਿਲਾ ਕੇ 5 ਮਿੰਟ ਤੱਕ ਬੁੱਲ੍ਹਾਂ ਦੀ ਸਕ੍ਰਬਿੰਗ ਕਰੋ। ਇਸ ਤੋਂ ਬਾਅਦ ਇਸ ਨੂੰ ਪਾਣੀ ਨਾਲ ਸਾਫ਼ ਕਰਕੇ ਨਾਰੀਅਲ ਤੇਲ ਨੂੰ ਬੁੱਲ੍ਹਾਂ ‘ਤੇ ਲਗਾਓ। ਇਸ ਨਾਲ ਤੁਹਾਡੇ ਬੁੱਲ੍ਹਾਂ ‘ਤੇ ਜਮ੍ਹਾ ਹੋਈ ਡੈੱਡ ਸਕਿਨ ਸਾਫ਼ ਹੋ ਜਾਵੇਗੀ ਅਤੇ ਬੁੱਲ੍ਹ ਸਾਫ਼, ਨਰਮ ਅਤੇ ਗੁਲਾਬੀ ਦਿਖਾਈ ਦੇਣਗੇ।
ਸਕਿਨ ਨੂੰ ਹਾਈਡਰੇਟ ਰੱਖਣਾ ਜ਼ਰੂਰੀ: ਮਾਹਿਰਾਂ ਅਨੁਸਾਰ ਬੁੱਲ੍ਹਾਂ ਦੀ ਸਕਿਨ ਬਹੁਤ ਕੋਮਲ ਅਤੇ ਨਾਜ਼ੁਕ ਹੁੰਦੀ ਹੈ। ਇਸ ਦੇ ਹਾਈਡ੍ਰੇਟ ਨਾ ਹੋਣ ਕਾਰਨ ਸਕਿਨ ਰੁੱਖੀ-ਬੇਜਾਨ ਦਿੱਖਣ ਲੱਗਦੇ ਹਨ। ਇਸ ਦੇ ਨਾਲ ਹੀ ਬੁੱਲ੍ਹਾਂ ਦੇ ਫਟਣ ਅਤੇ ਕਾਲੇ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਤੋਂ ਬਚਣ ਲਈ ਰੋਜ਼ਾਨਾ ਜ਼ਿਆਦਾ ਪਾਣੀ ਪੀਓ। ਤੁਸੀਂ ਨਾਰੀਅਲ ਪਾਣੀ ਅਤੇ ਫਲਾਂ ਦਾ ਜੂਸ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ ਸੌਣ ਤੋਂ ਪਹਿਲਾਂ ਨਾਰੀਅਲ ਦਾ ਤੇਲ ਨਾਭੀ ਅਤੇ ਬੁੱਲ੍ਹਾਂ ‘ਤੇ ਲਗਾਓ।
ਨਿੰਬੂ, ਆਲੂ ਅਤੇ ਚੁਕੰਦਰ ਤੋਂ ਬਣਾਓ ਲਿਪ ਬਾਮ: ਤੁਸੀਂ ਘਰ ‘ਚ ਨੈਚੂਰਲ ਲਿਪ ਬਾਮ ਬਣਾ ਕੇ ਵਰਤ ਸਕਦੇ ਹੋ। ਇਸ ਨਾਲ ਤੁਹਾਡੇ ਬੁੱਲ੍ਹ ਗਹਿਰਾਈ ਨਾਲ ਪੋਸ਼ਿਤ ਹੋਣਗੇ। ਇਸ ਤਰ੍ਹਾਂ ਉਨ੍ਹਾਂ ਦੀ ਡ੍ਰਾਈਨੈੱਸ ਅਤੇ ਕਾਲਾਪਣ ਦੂਰ ਹੋ ਕੇ ਬੁੱਲ ਨਰਮ ਅਤੇ ਗੁਲਾਬੀ ਨਜ਼ਰ ਆਉਣਗੇ। ਇਸਦੇ ਲਈ ਇੱਕ ਕੌਲੀ ‘ਚ 1-1 ਚੱਮਚ ਆਲੂ ਅਤੇ ਚੁਕੰਦਰ ਦਾ ਰਸ ਮਿਲਾਓ। ਹੁਣ ਇਸ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਕੇ ਬੁੱਲ੍ਹਾਂ ਦੀ ਮਸਾਜ ਕਰਦੇ ਹੋਏ ਲਗਾਓ। ਇਸ ਨੂੰ ਰਾਤ ਭਰ ਲੱਗਿਆ ਰਹਿਣ ਦਿਓ। ਅਗਲੀ ਸਵੇਰ ਪਾਣੀ ਨਾਲ ਧੋ ਲਓ। ਤੁਸੀਂ ਇਸ ਨੁਸਖੇ ਨੂੰ ਹਫ਼ਤੇ ‘ਚ 1-2 ਵਾਰ ਅਪਣਾ ਸਕਦੇ ਹੋ।