Liver damage signs: ਪੇਟ ‘ਚ ਮੌਜੂਦ ਇਕ ਛੋਟਾ ਜਿਹਾ ਅੰਗ ਪਰ ਸਿਹਤ ਦੇ ਲਿਹਾਜ਼ ਨਾਲ ਸਭ ਤੋਂ ਭਾਰਾ ਯਾਨਿ ਕਿ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ ਲੀਵਰ। ਜੇ ਲੀਵਰ ਖ਼ਰਾਬ ਜਾਂ ਇਸ ‘ਚ ਇੰਫੈਕਸ਼ਨ ਹੋਣੀ ਸ਼ੁਰੂ ਹੋ ਜਾਵੇ ਤਾਂ ਵਿਅਕਤੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਲੀਵਰ ਸਰੀਰ ‘ਚ ਨੁਕਸਾਨਦੇਹ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਪਰ ਜਦੋਂ ਇਸ ‘ਚ ਕਮਜ਼ੋਰੀ ਜਾਂ ਇੰਫੈਕਸ਼ਨ ਹੋਵੇ ਤਾਂ ਅਜਿਹਾ ਨਹੀਂ ਹੋ ਪਾਉਂਦਾ। ਲੀਵਰ ‘ਚ ਕੋਈ ਸਮੱਸਿਆ ਸ਼ੁਰੂ ਹੋ ਜਾਵੇ ਤਾਂ ਸਰੀਰ ਪਹਿਲਾਂ ਤੋਂ ਹੀ ਬਹੁਤ ਸਾਰੇ ਸੰਕੇਤਾਂ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਲੋਕ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਜਦਕਿ ਅਜਿਹਾ ਕਰਨਾ ਖ਼ਤਰਨਾਕ ਵੀ ਹੋ ਸਕਦਾ ਹੈ। ਆਓ ਅਸੀਂ ਤੁਹਾਨੂੰ ਕਮਜ਼ੋਰ ਲੀਵਰ ਦੀਆਂ 6 ਵੱਡੀਆਂ ਨਿਸ਼ਾਨੀਆਂ ਦੱਸਦੇ ਹਾਂ।
ਪਹਿਲਾ ਸੰਕੇਤ ਮੂੰਹ ‘ਚੋਂ ਬਦਬੂ ਆਉਣਾ: ਤੁਸੀਂ ਹਰ ਰੋਜ਼ ਬ੍ਰਸ਼ ਵੀ ਕਰਦੇ ਹੋ ਅਤੇ ਭਰਪੂਰ ਪਾਣੀ ਵੀ ਪੀਂਦੇ ਹੋ ਪਰ ਫਿਰ ਵੀ ਤੁਹਾਡੇ ਮੂੰਹ ‘ਚੋ ਬਦਬੂ ਨਹੀਂ ਜਾਂਦੀ ਤਾਂ ਇਹ ਲੱਛਣ ਲੀਵਰ ਦੇ ਕਮਜ਼ੋਰ ਹੋਣ ਦੇ ਹੋ ਸਕਦੇ ਹਨ। ਹਾਲਾਂਕਿ ਇਹ ਲੱਛਣ ਘੱਟ ਪਾਣੀ ਪੀਣ ਅਤੇ ਕਬਜ਼ ਗੈਸ ਹੋਣ ਨਾਲ ਵੀ ਦੇਖੇ ਜਾ ਸਕਦੇ ਹਨ ਇਸ ਲਈ ਜ਼ਿਆਦਾ ਪਾਣੀ ਪੀਓ। ਵੈਸੇ ਤਾਂ ਮੌਸਮ ਦੇ ਅਨੁਸਾਰ ਸਕਿਨ ‘ਤੇ ਖੁਜਲੀ ਹੋਣਾ ਆਮ ਗੱਲ ਹੈ ਪਰ ਕਈ ਵਾਰੀ ਇਸਨੂੰ ਥੋੜੀ ਜਿਹੀ ਸਮਝਕੇ ਨਜ਼ਰਅੰਦਾਜ ਕੀਤੀ ਗਈ ਇਹ ਖੁਜਲੀ ਲੀਵਰ ਕਮਜ਼ੋਰ ਹੋਣ ਦਾ ਸੰਕੇਤ ਵੀ ਦਿੰਦੇ ਹਨ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਜਦੋਂ ਲੀਵਰ ਦੁਆਰਾ ਬਣਾਇਆ ਬਾਈਸ ਜੂਸ ਖੂਨ ‘ਚ ਖੁੱਲ੍ਹਣ ਲੱਗਦਾ ਹੈ ਤਾਂ ਇਹ ਸਕਿਨ ਦੇ ਨੀਚੇ ਹੀ ਜੰਮ ਜਾਂਦਾ ਹੈ ਜਿਸ ਨਾਲ ਖੁਜਲੀ ਹੁੰਦੀ ਹੈ।
ਹਥੇਲੀਆਂ ਦਾ ਲਾਲ ਹੋਣਾ: ਹਥੇਲੀਆਂ ਦਾ ਲਾਲ ਹੋਣਾ ਤੁਹਾਡੇ ਸਰੀਰ ‘ਚ ਸਹੀ ਖੂਨ ਹੋਣ ਦਾ ਸੰਕੇਤ ਹੀ ਨਹੀਂ ਹੈ ਬਲਕਿ ਬਹੁਤ ਜ਼ਿਆਦਾ ਲਾਲ ਹਥੇਲੀਆਂ ਅਤੇ ਉਸ ‘ਚ ਹੋਣ ਵਾਲੇ ਰੈਸ਼ੇਜ, ਜਲਣ ਅਤੇ ਖੁਜਲੀ ਦੀ ਸਮੱਸਿਆ ਲੀਵਰ ਦੇ ਕਮਜ਼ੋਰ ਹੋਣ ਦਾ ਸੰਕੇਤ ਹੈ। ਕਹਿੰਦੇ ਹਨ ਕਿ ਜੋ ਵੀ ਤੁਹਾਡੇ ਸਰੀਰ ‘ਚ ਚੱਲ ਰਿਹਾ ਹੈ ਉਸਦੀ ਇੱਕ ਝਲਕ ਤੁਹਾਡੇ ਚਿਹਰੇ ‘ਤੇ ਜ਼ਰੂਰ ਦਿਖਾਈ ਦਿੰਦੀ ਹੈ। ਇਸੇ ਤਰ੍ਹਾਂ ਲੀਵਰ ‘ਚ ਪ੍ਰੇਸ਼ਾਨੀ ਹੋਣ ਵੀ ਹੁੰਦਾ ਹੈ। ਚਿਹਰੇ ‘ਤੇ ਕਾਲੇ ਧੱਬੇ ਜਾਂ ਮੁਹਾਸੇ ਹੋਣ ਲੱਗਦੇ ਹਨ।
ਚਮੜੀ ‘ਤੇ ਨੀਲੀਆਂ ਲਾਈਨਾਂ ਪੈਣਾ: ਸਕਿਨ ‘ਤੇ ਨੀਲੇ ਰੰਗ ਦੀ ਮੱਕੜੀ ਦੇ ਜਾਲੇ ਵਰਗੀਆਂ ਨੀਲੀਆਂ-ਨੀਲੀਆਂ ਲਾਈਨਾਂ ਬਣਨ ਲੱਗਣ ਤਾਂ ਸਾਵਧਾਨ ਹੋ ਜਾਓ ਕਿਉਂਕਿ ਅਜਿਹਾ ਐਸਟ੍ਰੋਜਨ ਹਾਰਮੋਨ ਦੀ ਮਾਤਰਾ ਵਧਣ ਕਾਰਨ ਹੁੰਦਾ ਹੈ। ਜੇ ਸਕਿਨ ‘ਤੇ ਬਹੁਤ ਸਾਰੀਆਂ ਨੀਲੀਆਂ ਲਾਈਨਾਂ ਦਿਖਣ ਤਾਂ ਲੀਵਰ ਦਾ ਟੈਸਟ ਕਰਵਾਓ। ਸੱਟ ਲੱਗਣ ਕਾਰਨ ਬਹੁਤ ਜ਼ਿਆਦਾ ਖੂਨ ਵਗਣ ਦਾ ਮਤਲਬ ਹੈ ਕਿ ਤੁਹਾਡਾ ਲੀਵਰ ਕਮਜ਼ੋਰ ਹੈ। ਖੂਨ ਦੇ ਗਤਲੇ ਬਣਾਉਣ ਲਈ ਸਰੀਰ ਨੂੰ ਇਕ ਵਿਸ਼ੇਸ਼ ਪ੍ਰੋਟੀਨ ਦੀ ਜਰੂਰਤ ਹੁੰਦੀ ਹੈ ਜੋ ਲੀਵਰ ਕਾਰਨ ਹੀ ਬਣਦਾ ਹੈ ਜਿਸ ਕਾਰਨ ਖੂਨ ਨਹੀਂ ਵਹਿੰਦਾ। ਜਦੋਂ ਲੀਵਰ ਕਮਜ਼ੋਰ ਹੋ ਜਾਂਦਾ ਹੈ ਤਾਂ ਗਤਲਾ ਨਹੀਂ ਬਣ ਪਾਉਂਦਾ ਅਤੇ ਖੂਨ ਜ਼ਿਆਦਾ ਵਗਣ ਲੱਗਦਾ ਹੈ।