Low Calories Indian foods: ਮੋਟਾਪਾ ਇਕ ਅਜਿਹੀ ਸਮੱਸਿਆ ਹੈ ਜੋ ਘਟਾਉਣ ‘ਤੇ ਵੀ ਨਹੀਂ ਘੱਟਦੀ। ਖ਼ਾਸਕਰ ਔਰਤਾਂ ਲਈ ਭਾਰ ਘਟਾਉਣਾ ਕਿਸੇ ਸਮੱਸਿਆ ਤੋਂ ਘੱਟ ਨਹੀਂ ਹੁੰਦਾ। ਇੱਥੋਂ ਤੱਕ ਕਿ ਕੁਝ ਕੁੜੀਆਂ ਅਤੇ ਔਰਤਾਂ ਤਾਂ ਭਾਰ ਘਟਾਉਣ ਦੇ ਚੱਕਰ ‘ਚ ਭੁੱਖ ਹੜਤਾਲ ‘ਤੇ ਚਲੀ ਜਾਂਦੀ ਹੈ ਪਰ ਇਸ ਨਾਲ ਸਿਰਫ਼ ਅਤੇ ਸਿਰਫ਼ ਸਰੀਰ ‘ਚ ਕਮਜ਼ੋਰੀ ਆਉਂਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਲੋਅ-ਕੈਲੋਰੀ ਭੋਜਨ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਖੁਰਾਕ ਵਿਚ ਸ਼ਾਮਲ ਕਰਕੇ ਆਪਣੇ ਸੁਆਦ ਅਤੇ ਸਿਹਤ ਦੋਵਾਂ ਨੂੰ ਬਰਕਰਾਰ ਰੱਖ ਸਕਦੇ ਹੋ। ਆਓ ਅਸੀਂ ਤੁਹਾਨੂੰ ਅਜਿਹੇ ਲੋਅ-ਕੈਲੋਰੀ ਫੂਡਜ਼ ਬਾਰੇ ਦੱਸਦੇ ਹਾਂ ਜੋ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਨਾਲ ਹੀ ਪਾਚਨ ਪ੍ਰਣਾਲੀ ਵੀ ਸਹੀ ਹੋਵੇਗੀ।
ਇੱਕ ਦਿਨ ‘ਚ ਕਿੰਨੀ ਕੈਲੋਰੀ ਲੈਣਾ ਜ਼ਰੂਰੀ: ਇੱਕ ਬਾਲਗ ਔਰਤ ਨੂੰ 1600 ਅਤੇ 2400 ਦੇ ਵਿਚਕਾਰ ਉੱਥੇ ਹੀ ਆਦਮੀ ਨੂੰ 2000 ਤੋਂ 3000 ਦੇ ਵਿਚਕਾਰ ਕੈਲੋਰੀ ਲੈਣ ਦੀ ਜਰੂਰਤ ਹੁੰਦੀ ਹੈ ਜਦੋਂ ਤੁਸੀਂ ਇਸ ਤੋਂ ਜ਼ਿਆਦਾ ਕੈਲੋਰੀਜ਼ ਲੈ ਰਹੇ ਹੋ ਤਾਂ ਤੁਹਾਡਾ ਵਜ਼ਨ ਵਧਣ ਲੱਗੇਗਾ।
ਗ੍ਰੀਕ ਦਹੀਂ: ਗ੍ਰੀਕ ਦਹੀਂ ਇਕ ਅਜਿਹੀ ਦੇਸੀ ਦਹੀਂ ਹੈ ਜਿਸ ‘ਚ 130 ਕੈਲੋਰੀ ਅਤੇ 11 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਨਾਲ ਭੁੱਖ ਕੰਟਰੋਲ ਹੁੰਦੀ ਹੈ ਅਤੇ ਪਾਚਕ ਕਿਰਿਆ ਬੂਸਟ ਹੁੰਦਾ ਹੈ ਜਿਸ ਨਾਲ ਵਜ਼ਨ ਕੰਟਰੋਲ ‘ਚ ਸਹਾਇਤਾ ਮਿਲਦੀ ਹੈ। ਤੁਸੀਂ ਇਸ ਨੂੰ ਨਾਸ਼ਤੇ ਜਾਂ ਸਨੈਕਸ ਸਮੇਂ ਖਾ ਸਕਦੇ ਹੋ। ਸਟ੍ਰਾਬੇਰੀ, ਬਲੂਬੇਰੀ, ਬਲੈਕਬੇਰੀ, ਰਸਬੇਰੀ ‘ਚ ਖਣਿਜ, ਫਾਈਬਰ, ਵਿਟਾਮਿਨਜ਼ ਅਤੇ ਐਂਟੀ ਆਕਸੀਡੈਂਟਸ ਹੁੰਦੇ ਹਨ ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਓਵਰਰਾਈਟਿੰਗ ਤੋਂ ਬਚ ਜਾਦੇ ਹੋ। ਇਸ ਨਾਲ ਭਾਰ ਨਹੀਂ ਵਧਦਾ।
ਆਂਡੇ: 1 ਆਂਡੇ ‘ਚ 70 ਕੈਲੋਰੀ ਅਤੇ 28% ਪ੍ਰੋਟੀਨ ਹੁੰਦਾ ਹੈ। ਉੱਥੇ ਹੀ ਆਂਡਿਆਂ ‘ਚ ਫੈਟ ਵੀ ਘੱਟ ਹੁੰਦਾ ਹੈ ਜੋ ਭਾਰ ਘਟਾਉਣ ‘ਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਭਾਰ ਘਟਾਉਣ ਲਈ ਤੁਸੀਂ ਆਪਣੀ ਡਾਇਟ ‘ਚ ਆਂਡਾ ਕਰੀ, ਓਮਲੇਟ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਦੁੱਧ ਜਾਂ ਚਿਆਂ ਸੀਡਜ਼ ਦੀ ਸਮੂਦੀ ਬਣਾਕੇ ਪੀਣ ਨਾਲ ਵੀ ਭਾਰ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ। 28 ਗ੍ਰਾਮ ਚਿਆਂ ਸੀਡਜ਼ ‘ਚ 130 ਕੈਲੋਰੀ, 4.4 ਗ੍ਰਾਮ ਪ੍ਰੋਟੀਨ ਅਤੇ 10.6 ਗ੍ਰਾਮ ਫਾਈਬਰ ਹੁੰਦੇ ਹਨ। ਪ੍ਰੋਟੀਨ ਦਾ ਪਾਵਰ ਹਾਊਸ ਪਨੀਰ ‘ਚ 226 ਗ੍ਰਾਮ ਫੈਟ ਅਤੇ 163 ਕੈਲੋਰੀ ਹੁੰਦੀ ਹੈ। ਇਸ ਨਾਲ ਪੇਟ ਭਰਿਆ ਅਤੇ ਭਾਰ ਕੰਟਰੋਲ ‘ਚ ਰਹਿੰਦਾ ਹੈ। ਪਰ ਪਨੀਰ ਟਿੱਕਾ ਵਰਗੀਆਂ ਆਇਲੀ ਚੀਜ਼ਾਂ ਖਾਣ ਦੇ ਬਜਾਏ ਕੱਚਾ ਪਨੀਰ ਖਾਣ ਦੀ ਆਦਤ ਪਾਓ।
ਫਲ਼ੀਆਂ: 198 ਗ੍ਰਾਮ ਪੱਕੀਆਂ ਹੋਈਆਂ ਫਲੀਦਾਰ ਬੀਨਜ਼ ਕਰੀਬ 230 ਕੈਲੋਰੀ, 15.6 ਗ੍ਰਾਮ ਫਾਈਬਰ ਅਤੇ 18 ਗ੍ਰਾਮ ਪ੍ਰੋਟੀਨ ਹੁੰਦਾ ਹੈ ਜੋ ਭਾਰ ਘਟਾਉਣ ‘ਚ ਬਹੁਤ ਮਦਦ ਕਰਦਾ ਹੈ। 91 ਗ੍ਰਾਮ ਬਰੌਕਲੀ ‘ਚ 31 ਕੈਲੋਰੀ, 90% ਪਾਣੀ, 7% ਕਾਰਬਸ, 3% ਪ੍ਰੋਟੀਨ, ਵਿਟਾਮਿਨ, ਮੈਗਨੀਸ਼ੀਅਮ ਅਤੇ ਆਇਰਨ ਹੁੰਦਾ ਹੈ। ਖੋਜ ਦੇ ਅਨੁਸਾਰ ਰੋਜ਼ਾਨਾ 1 ਕੌਲੀ ਉੱਬਲੀ ਬ੍ਰੋਕਲੀ ਖਾਣ ਨਾਲ ਨਾ ਸਿਰਫ ਭਾਰ ਕੰਟਰੋਲ ਹੁੰਦਾ ਹੈ ਬਲਕਿ ਇਹ ਕੈਂਸਰ ਦਾ ਖ਼ਤਰਾ ਵੀ ਘਟਾਉਂਦੀ ਹੈ।