Lungs Cancer symptoms: ਅਦਾਕਾਰ ਸੰਜੇ ਦੱਤ ਫੇਫੜਿਆਂ ਦੇ ਜਾਨਲੇਵਾ ਕੈਂਸਰ ਤੋਂ ਪੀੜਤ ਹਨ। ਖ਼ਬਰਾਂ ਅਨੁਸਾਰ ਉਨ੍ਹਾਂ ਨੂੰ ਤੀਸਰੀ ਸਟੇਜ ਦਾ ਕੈਂਸਰ ਹੈ, ਜੋ ਸਹੀ ਇਲਾਜ਼ ਨਾ ਮਿਲਣ ‘ਤੇ ਜਾਨਲੇਵਾ ਸਿੱਧ ਹੋ ਸਕਦਾ ਹੈ। ਕਿਸੇ ਵਿਅਕਤੀ ਦੀ ਛਾਤੀ ਵਿੱਚ ਮੌਜੂਦ 2 ਸਪੰਜ ਵਾਲੇ ਫੇਫੜੇ ਯਾਨਿ ਲੰਗਜ਼ ਆਕਸੀਜਨ ਲੈਣ ਅਤੇ ਕਾਰਬਨ ਡਾਈਆਕਸਾਈਡ ਛੱਡਣ ਵਿੱਚ ਸਹਾਇਤਾ ਕਰਦੇ ਹਨ। ਅਕਸਰ ਲੋਕ ਨੂੰ ਲੱਗਦਾ ਹੈ ਕਿ ਫੇਫੜਿਆਂ ਦਾ ਕੈਂਸਰ ਸ਼ਰਾਬ ਅਤੇ ਤੰਬਾਕੂਨੋਸ਼ੀ ਕਾਰਨ ਹੁੰਦਾ ਹੈ ਜਦੋਂ ਕਿ ਅਜਿਹਾ ਨਹੀਂ ਹੁੰਦਾ। ਇਸ ਦਾ ਕਾਰਨ ਜੈਨੇਟਿਕ, ਤਣਾਅ, ਪ੍ਰਦੂਸ਼ਣ ਤੋਂ ਇਲਾਵਾ ਤੁਹਾਡਾ ਗਲਤ ਲਾਈਫਸਟਾਈਲ ਵੀ ਹੋ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਇਸ ਜਾਨਲੇਵਾ ਬਿਮਾਰੀ ਦੇ ਕਾਰਨਾਂ ਅਤੇ ਲੱਛਣਾਂ ਅਤੇ ਬਚਾਅ ਦੇ ਉਪਾਅ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਇਸ ਦੇ ਖਤਰੇ ਤੋਂ ਬਚੇ ਰਹਿ ਸਕਦੇ ਹੋ।
ਫੇਫੜੇ ਦੇ ਕੈਂਸਰ ਦੇ ਲੱਛਣ
- ਫੇਫੜਿਆਂ ਦੇ ਕੈਂਸਰ ਦੇ ਲੱਛਣ ਸ਼ੁਰੂਆਤੀ ਪੜਾਅ ਵਿੱਚ ਨਹੀਂ ਬਲਕਿ ਆਖਰੀ ਪੜਾਅ ‘ਚ ਸਾਹਮਣੇ ਆਉਂਦੇ ਹਨ ਜਿਵੇਂ…
- ਲਗਾਤਾਰ ਖ਼ੰਘ ਆਉਣੀ
- ਖੰਘ ਵਿਚ ਖੂਨ ਜਾਂ ਬਲਗਮ ਆਉਣਾ
- ਸਾਹ ‘ਚ ਤਕਲੀਫ਼
- ਛਾਤੀ ‘ਚ ਤੇਜ਼ ਦਰਦ
- ਅਚਾਨਕ ਵਜ਼ਨ ਘਟਣਾ
- ਹੱਡੀਆਂ ਵਿੱਚ ਦਰਦ
- ਤੇਜ਼ ਸਿਰ ਦਰਦ
ਫੇਫੜਿਆਂ ਦੇ ਕੈਂਸਰ ਦੇ 6 ਪ੍ਰਮੁੱਖ ਕਾਰਨ
- ਸਿਰਫ ਸਿਗਰੇਟ ਪੀਣ ਵਾਲੇ ਹੀ ਨਹੀਂ ਬਲਕਿ ਪੈਸਿਵ ਜਾਂ ਸੈਕਿੰਡ ਹੈਂਡ ਸਮੋਕਿੰਗ ਯਾਨਿ ਸਿਗਰੇਟ ਦੇ ਧੂੰਆਂ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀ ਵੀ ਫੇਫੜਿਆਂ ਦੇ ਕੈਂਸਰ ਦੀ ਚਪੇਟ ‘ਚ ਆ ਸਕਦੇ ਹਨ।
- ਰਾਕਸ ਅਤੇ ਡਰਟ ਦੇ ਕਾਰਨ ਪੈਦਾ ਹੋਣ ਵਾਲੇ ਕੁਦਰਤੀ ਰੇਡਾਨ ਗੈਸ ਦੇ ਕਾਰਨ ਵੀ ਫੇਫੜਿਆਂ ਦੇ ਕੈਂਸਰ ਹੋ ਸਕਦਾ ਹੈ।
- ਸਿਲਿਕਾ, ਡੀਜ਼ਲ, ਆਰਸੈਨਿਕ ਜਾਂ ਹੋਰ ਰਸਾਇਣਕ ਉਦਯੋਗਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਫੇਫੜਿਆਂ ਦੇ ਕੈਂਸਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
- ਜੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਵੀ ਕੈਂਸਰ ਹੈ ਤਾਂ ਉਸ ਨਾਲ ਇਹ ਅਗਲੀ ਪੀੜ੍ਹੀ ਨੂੰ ਵੀ ਹੋ ਸਕਦਾ ਹੈ।
- ਜ਼ੰਕ ਫ਼ੂਡ, ਮਸਾਲੇਦਾਰ ਭੋਜਨ ਦਾ ਜ਼ਿਆਦਾ ਸੇਵਨ ਵੀ ਅਜਿਹੀਆਂ ਬਿਮਾਰੀਆਂ ਦਾ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਦੂਸ਼ਿਤ ਪਾਣੀ ਵੀ ਫੇਫੜਿਆਂ ਦੇ ਕੈਂਸਰ ਸੈੱਲਜ਼ ਨੂੰ ਵਧਾਉਂਦਾ ਹੈ।
- ਰੇਡੀਏਸ਼ਨ ਥੈਰੇਪੀ ਕਰਾਉਣ ਵਾਲੇ ਮਰੀਜ਼ਾਂ ਦੇ ਫੇਫੜਿਆਂ ਵਿਚ ਕੈਂਸਰ ਸੈੱਲ ਵਿਕਸਤ ਹੋ ਸਕਦੇ ਹਨ। ਇਸ ਤੋਂ ਇਲਾਵਾ ਛਾਤੀ ਦੇ ਰੇਡੀਏਸ਼ਨ ਥੈਰੇਪੀ ਕਰਾਉਣ ਵਾਲੇ ਲੋਕਾਂ ਨੂੰ ਵੀ ਖ਼ਤਰਾ ਹੁੰਦਾ ਹੈ।
- ਫੇਫੜਿਆਂ ਦੇ ਕੈਂਸਰ ਦੇ ਸੰਕੇਤ ਦਿਖਣ ‘ਤੇ ਤੁਰੰਤ ਜਾਂਚ ਕਰਵਾਓ। ਉਹ ਕਾਊਂਸਲਿੰਗ, ਮੇਡੀਕੇਸ਼ਨ ਅਤੇ ਨਿਕੋਟੀਨ ਰਿਪਲੇਸਮੈਂਟ ਪ੍ਰੋਡਕਟ ਦੀ ਸਲਾਹ ਦੇਣਗੇ। ਦੱਸ ਦਈਏ ਕਿ ਇਸ ਕੈਂਸਰ ਦਾ ਇਲਾਜ ਵਿਅਕਤੀ ਦੀ ਸਟੇਜ ‘ਤੇ ਨਿਰਭਰ ਕਰਦਾ ਹੈ।