Lungs healthy food: ਫੇਫੜੇ ਸਾਡੇ ਸਰੀਰ ਦੇ ਅੰਗਾਂ ਦਾ ਮੁੱਖ ਹਿੱਸਾ ਹੁੰਦੇ ਹਨ। ਇਸ ਨਾਲ ਸਰੀਰ ਨੂੰ ਸਹੀ ਮਾਤਰਾ ‘ਚ ਆਕਸੀਜਨ ਮਿਲਦੀ ਹੈ। ਇਹ ਪੂਰੇ ਸਰੀਰ ‘ਚ ਖੂਨ ਦੁਆਰਾ ਆਕਸੀਜਨ ਪਹੁੰਚਾਉਣ ਦੇ ਨਾਲ ਕਾਰਬਨ ਡਾਈਆਕਸਾਈਡ ਦੇ ਲੈਵਲ ਨੂੰ ਮੈਂਟੇਨ ਕਰਨ ‘ਚ ਮਦਦ ਕਰਦੇ ਹਨ। ਸਾਡੇ ਸਰੀਰ ‘ਚ ਆਕਸੀਜਨ ਲੈਵਲ ਲਗਭਗ 95 ਪ੍ਰਤੀਸ਼ਤ ਹੋਣਾ ਚਾਹੀਦਾ ਹੈ। ਉੱਥੇ ਹੀ ਇਸ ਲੈਵਲ ਦੇ ਘੱਟ ਹੋਣ ਨਾਲ ਸਾਹ ਲੈਣ ‘ਚ ਮੁਸ਼ਕਲ ਹੁੰਦੀ ਹੈ। ਉੱਥੇ ਹੀ ਵਿਸ਼ਵ ਭਰ ‘ਚ ਫੈਲਿਆ ਕੋਰੋਨਾ ਲੋਕਾਂ ਦੇ ਫੇਫੜਿਆਂ ‘ਤੇ ਹਮਲਾ ਕਰਦਾ ਹੈ। ਇਸੀ ਕਾਰਨ ਆਕਸੀਜਨ ਦੀ ਕਮੀ ਹੋਣ ਕਾਰਨ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ ‘ਚ ਫੇਫੜਿਆਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਇਸਦੇ ਲਈ ਤੁਸੀਂ ਡੇਲੀ ਡਾਇਟ ‘ਚ ਕੁਝ ਹੈਲਥੀ ਚੀਜ਼ਾਂ ਨੂੰ ਸ਼ਾਮਲ ਕਰਨ ਦੇ ਨਾਲ ਪ੍ਰਾਣਾਯਾਮ ਕਰ ਸਕਦੇ ਹੋ। ਇਸ ਨਾਲ ਫੇਫੜਿਆਂ ਨੂੰ ਮਜ਼ਬੂਤੀ ਮਿਲਣ ਦੇ ਨਾਲ ਆਕਸੀਜਨ ਲੈਵਲ ਵਧਣ ‘ਚ ਸਹਾਇਤਾ ਮਿਲੇਗੀ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ…
ਲਸਣ: ਲਸਣ ‘ਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਅਤੇ ਚਿਕਿਤਸਕ ਗੁਣ ਦੇ ਨਾਲ ਬਹੁਤ ਸਾਰੇ ਵਿਟਾਮਿਨ, ਖਣਿਜ ਹੁੰਦੇ ਹਨ। ਇਹ ਫੇਫੜਿਆਂ ‘ਚ ਸਾਹ ਨਾਲ ਪਹੁੰਚੇ ਪ੍ਰਦੂਸ਼ਣ ਦੇ ਪਾਰਟੀਕਲਜ਼, ਧੂੜ ਪਾਰਟੀਕਲਜ਼ ਅਤੇ ਬੈਕਟੀਰੀਆ ਆਦਿ ਨੂੰ ਸਾਫ਼ ਕਰਨ ‘ਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਫੇਫੜੇ ਬਿਲਕੁਲ ਸਹੀ ਰਹਿੰਦੇ ਹਨ। ਨਾਲ ਹੀ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਦੇ ਹਨ। ਨਾਲ ਹੀ ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀਆਂ 3-4 ਕਲੀਆਂ ਖਾਣਾ ਲਾਭਕਾਰੀ ਹੁੰਦਾ ਹੈ।
ਅਦਰਕ ਦੀ ਚਾਹ: ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਅਦਰਕ ਦੀ ਚਾਹ ਪੀਣਾ ਲਾਭਕਾਰੀ ਹੋਵੇਗਾ। ਅਸਲ ‘ਚ ਅਦਰਕ ਵਿਟਾਮਿਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਬੀਟਾ ਕੈਰੋਟੀਨ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਤਿਆਰ ਚਾਹ ਪੀਣ ਨਾਲ ਸਰੀਰ ‘ਚ ਮੌਜੂਦ ਗੰਦਗੀ ਦੂਰ ਹੁੰਦੀ ਹੈ। ਅਜਿਹੇ ‘ਚ ਫੇਫੜੇ ਤੰਦਰੁਸਤ ਰਹਿਣ ਨਾਲ ਮਜ਼ਬੂਤੀ ਮਿਲਦੀ ਹੈ। ਅਨਾਰ ‘ਚ ਆਇਰਨ, ਫਾਈਬਰ, ਵਿਟਾਮਿਨ ਬੀ, ਸੀ, ਕੇ, ਪੋਟਾਸ਼ੀਅਮ, ਜ਼ਿੰਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਫੇਫੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਮਿਊਨਿਟੀ ਵਧਣ ਨਾਲ ਪਾਚਨ ਤੰਦਰੁਸਤ ਰਹਿੰਦਾ ਹੈ। ਇਸ ਤੋਂ ਇਲਾਵਾ ਖੂਨ ਵਧਣ ਦੇ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹਨ। ਇਸ ਲਈ ਰੋਜ਼ਾਨਾ 1 ਕੋਲੀ ਅਨਾਰ ਖਾਓ।
ਗਰਾਰੇ ਕਰੋ: ਕੋਰੋਨਾ ਨੂੰ ਰੋਕਣ ਅਤੇ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਗਰਾਰੇ ਕਰਨਾ ਬੈਸਟ ਆਪਸ਼ਨ ਹੈ। ਇਸ ਲਈ ਗੁਣਗੁਣੇ ਪਾਣੀ ‘ਚ ਚੁਟਕੀਭਰ ਹਲਦੀ ਮਿਲਾਕੇ ਦਿਨ ‘ਚ 2 ਵਾਰ ਗਰਾਰੇ ਕਰੋ। ਹਲਦੀ ਪੌਸ਼ਟਿਕ ਤੱਤਾਂ, ਐਂਟੀ-ਆਕਸੀਡੈਂਟਾਂ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਨਾਲ ਹੀ ਇਸ ‘ਚ ਕਰਕੁਮਿਨ ਨਾਮਕ ਤੱਤ ਸਰੀਰ ਨੂੰ ਡੀਟੋਕਸ ਕਰਦਾ ਹੈ। ਅਜਿਹੇ ‘ਚ ਫੇਫੜਿਆਂ, ਲੀਵਰ ਅਤੇ ਦਿਲ ਤੰਦਰੁਸਤ ਰਹਿੰਦਾ ਹੈ। ਨਾਲ ਹੀ ਗਲਾ ਦਰਦ, ਖ਼ਰਾਸ਼, ਕਫ, ਖੰਘ ਆਦਿ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਪ੍ਰਾਣਾਯਾਮ ਵੀ ਰਹੇਗਾ ਫ਼ਾਇਦੇਮੰਦ: ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਚੰਗੀ ਡਾਇਟ ਦੇ ਨਾਲ ਯੋਗਾ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਪ੍ਰਣਾਯਮ ਕਰੋ। ਉੱਥੇ ਹੀ ਸਵਾਮੀ ਰਾਮਦੇਵ ਦੇ ਅਨੁਸਾਰ ਰੋਜ਼ਾਨਾ ਕੁਝ ਸਮੇਂ ਲਈ ਪ੍ਰਣਾਯਾਮ ਕਰਨ ਨਾਲ ਫੇਫੜੇ ਹੈਲਥੀ ਰਹਿਣ ਦੇ ਨਾਲ ਪੂਰੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਦੀ ਤਾਕਤ ਮਿਲਦੀ ਹੈ। ਇਸ ਲਈ ਰੋਜ਼ਾਨਾ ਅਨੂਲੋਮ-ਵਿਲੋਮ, ਕਪਾਲਭਾਤੀ, ਉਜੈਈ, ਭ੍ਰਾਸਤਰਿਕਾ, ਭਰਾਮਰੀ ਆਦਿ ਕਰੋ।