Lungs mucus home remedies: ਸਰਦੀਆਂ ‘ਚ ਖੰਘ-ਜ਼ੁਕਾਮ ਫਲੂ ਹੋਣਾ ਆਮ ਗੱਲ ਹੈ। ਖ਼ਾਸਕਰ ਫੇਫੜਿਆਂ ‘ਚ ਬਲਗਮ ਦੇ ਜੰਮਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਪਿੱਛੇ ਦਾ ਕਾਰਨ ਫੇਫੜਿਆਂ ‘ਚ ਧੂੜ ਅਤੇ ਬੈਕਟੀਰੀਆ ਜੰਮਣਾ ਹੁੰਦਾ ਹੈ। ਅਜਿਹੇ ‘ਚ ਸਾਹ ਸਹੀ ਤਰ੍ਹਾਂ ਨਾਲ ਨਾ ਆਉਣ ਦੇ ਕਾਰਨ ਖੰਘ ਅਤੇ ਨੱਕ ਵਗਣ ਦੀ ਸਮੱਸਿਆ ਹੁੰਦੀ ਹੈ। ਗੱਲ ਜੇ ਕੋਰੋਨਾ ਵਾਇਰਸ ਦੀ ਕਰੀਏ ਤਾਂ ਉਹ ਵੀ ਪਹਿਲਾਂ ਰੈਸਪ੍ਰੇਟਰੀ ਸਿਸਟਮ ‘ਤੇ ਵੀ ਹਮਲਾ ਕਰਦਾ ਹੈ। ਅਜਿਹੇ ‘ਚ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੇ ‘ਚ ਸਰੀਰ ਨੂੰ ਸਹੀ ਤਾਪਮਾਨ ‘ਚ ਰੱਖਣ ਦੇ ਨਾਲ ਡਾਇਟ ‘ਚ ਵੀ ਕੁੱਝ ਵਿਸ਼ੇਸ਼ ਚੀਜ਼ਾਂ ਨੂੰ ਖੁਰਾਕ ‘ਚ ਸ਼ਾਮਲ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਦੇ ਹਾਂ ਜਿਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤਾਂ ਜੋ ਬਲਗਮ ਵਧਣ ਅਤੇ ਕੋਰੋਨਾ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋ ਸਕੇ।
ਨਾਸ਼ਤੇ ‘ਚ ਨਾ ਖਾਓ ਇਹ ਚੀਜ਼ਾਂ: ਅਕਸਰ ਲੋਕ ਨਾਸ਼ਤੇ ‘ਚ ਬ੍ਰੈਡ, ਅੰਡੇ, ਪਾਸਤਾ, ਅਨਾਜ, ਡਾਇਰੀ ਪ੍ਰੋਡਕਟਸ ਆਦਿ ਦਾ ਸੇਵਨ ਕਰਦੇ ਹਨ। ਪਰ ਜਦੋਂ ਬਲਗਮ ਦੀ ਸਮੱਸਿਆ ਹੁੰਦੀ ਹੈ ਤਾਂ ਇਨ੍ਹਾਂ ਦਾ ਸੇਵਨ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਸਿਰਫ ਥੋੜ੍ਹੀ ਜਿਹੀ ਮਾਤਰਾ ‘ਚ ਖਾਓ। ਫਲ ਅਤੇ ਸਬਜ਼ੀਆਂ ‘ਚ ਸਾਰੇ ਜ਼ਰੂਰੀ ਤੱਤ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਨੂੰ ਲੈਣ ਨਾਲ ਇਮਿਊਨਿਟੀ ਵੱਧਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਪਰ ਫਿਰ ਵੀ ਇਨ੍ਹਾਂ ਨੂੰ ਸਹੀ ਮਾਤਰਾ ‘ਚ ਸੇਵਨ ਕਰਨਾ ਚਾਹੀਦਾ ਹੈ। ਨਹੀਂ ਤਾਂ ਇਹ ਫੇਫੜਿਆਂ ‘ਚ ਬਲਗਮ ਵਧਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਆਲੂ, ਪੱਤਾਗੋਭੀ, ਕੇਲਾ, ਮੱਕੀ ਅਤੇ ਮੱਕੀ ਤੋਂ ਤਿਆਰ ਹੋਰ ਪ੍ਰੋਡਕਟਸ ਨੂੰ ਖਾਣ ਤੋਂ ਪਰਹੇਜ਼ ਕਰੋ। ਖੰਘ ਅਤੇ ਬਲਗ਼ਮ ਦੀ ਸਮੱਸਿਆ ਹੋਣ ‘ਤੇ ਲਾਲ ਮੀਟ, ਸੋਇਆਬੀਨ ਅਤੇ ਜ਼ਿਆਦਾ ਮਾਤਰਾ ‘ਚ ਮਿੱਠਾ ਖਾਣ ਤੋਂ ਵੀ ਪਰਹੇਜ਼ ਰੱਖਣਾ ਚਾਹੀਦਾ ਹੈ।
ਪੀਣ ਵਾਲੀਆਂ ਚੀਜ਼ਾਂ: ਵੈਸੇ ਤਾਂ ਸਰਦੀ ਤੋਂ ਬਚਣ ਲਈ ਲੋਕ ਚਾਹ, ਕੌਫੀ ਦਾ ਜ਼ਿਆਦਾ ਸੇਵਨ ਕਰਦੇ ਹਨ। ਤਾਂ ਜੋ ਗਰਮੀ ਮਹਿਸੂਸ ਹੋ ਪਾਵੇ। ਪਰ ਵੱਡੀ ਮਾਤਰਾ ‘ਚ ਕੈਫੀਨ, ਸੋਡਾ ਆਦਿ ਦਾ ਸੇਵਨ ਕਰਨ ਨਾਲ ਬਲਗਮ ਦੀ ਸਮੱਸਿਆ ਵਧਣ ਨਾਲ ਇਮਿਊਨਿਟੀ ਘਟਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਕੋਰੋਨਾ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ: ਇਸ ਲਈ ਆਓ ਹੁਣ ਤੁਹਾਨੂੰ ਸਰੀਰ ‘ਚ ਬਲਗਮ ਨੂੰ ਘਟਾਉਣ ਲਈ ਸਭ ਤੋਂ ਵਧੀਆ ਖੁਰਾਕ ਦੱਸਦੇ ਹਾਂ। ਇਨ੍ਹਾਂ ਚੀਜ਼ਾਂ ਦਾ ਸੇਵਨ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਅਤੇ ਸਰੀਰ ਦੀ ਇਮਿਊਨਿਟੀ ਵਧਾਉਣ ‘ਚ ਮਦਦ ਮਿਲੇਗੀ। ਅਜਿਹੇ ‘ਚ ਮੌਸਮੀ ਬਿਮਾਰੀਆਂ ਅਤੇ ਕੋਰੋਨਾ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਵੇਗਾ।
ਭਰਪੂਰ ਪਾਣੀ ਪੀਓ: ਦਰਅਸਲ ਸਹੀ ਮਾਤਰਾ ‘ਚ ਪਾਣੀ ਨਾ ਪੀਣ ਨਾਲ ਸਰੀਰ ‘ਚ ਬਲਗਮ ਜੰਮਣ ਲੱਗਦੀ ਹੈ। ਅਜਿਹੇ ‘ਚ ਇਸ ਨੂੰ ਘੱਟ ਕਰਨ ਲਈ ਦਿਨ ਭਰ ਭਰਪੂਰ ਪਾਣੀ ਪੀਓ। ਇਸ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਪਾਣੀ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ। ਨਾਲ ਹੀ ਥਕਾਵਟ, ਕਮਜ਼ੋਰੀ ਦੂਰ ਹੋ ਕੇ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਸਰਦੀਆਂ ਦੇ ਕਾਰਨ ਤੁਸੀਂ ਗੁਣਗੁਣੇ ਪਾਣੀ ਦਾ ਸੇਵਨ ਕਰ ਸਕਦੇ ਹੋ। ਤੁਸੀਂ ਘਰ ‘ਚ ਕਾੜਾ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਬਲਗਮ ਘੱਟ ਹੋਣ ਦੇ ਨਾਲ ਠੰਡ ਤੋਂ ਬਚਾਅ ਰਹੇਗਾ। ਇਸ ਤੋਂ ਇਲਾਵਾ ਤੁਸੀਂ ਵੱਖ-ਵੱਖ ਸਬਜ਼ੀਆਂ ਦਾ ਸੂਪ ਬਣਾ ਕੇ ਪੀ ਸਕਦੇ ਹੋ। ਇਹ ਸਰੀਰ ‘ਚ ਬਲਗ਼ਮ ਘਟਾਉਣ ਦੇ ਨਾਲ ਸਰੀਰ ਨੂੰ ਗਰਮ ਮਹਿਸੂਸ ਕਰਾਉਂਦਾ ਹੈ। ਅਜਿਹੇ ‘ਚ ਇਮਿਊਨਿਟੀ ਲੈਵਲ ਬੂਸਟ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ: ਸਰੀਰ ‘ਚ ਬਲਗਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਿਟਾਮਿਨ-ਸੀ ਭਰਪੂਰ ਚੀਜ਼ਾਂ ਦਾ ਸੇਵਨ ਕਰੋ। ਇਸ ਨਾਲ ਬਲਗ਼ਮ ਘੱਟ ਹੋ ਕੇ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ। ਇਸਦੇ ਲਈ ਆਪਣੀ ਰੋਜ਼ਾਨਾ ਖੁਰਾਕ ‘ਚ ਸਟ੍ਰਾਬੇਰੀ, ਬੇਰੀਜ਼, ਨਿੰਬੂ, ਮੋਸਮੀ, ਸੰਤਰੇ, ਅਮਰੂਦ ਆਦਿ ਨੂੰ ਸ਼ਾਮਲ ਕਰੋ। ਇਸ ਤੋਂ ਇਲਾਵਾ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ‘ਚ ਵਿਟਾਮਿਨ, ਆਇਰਨ, ਫਾਈਬਰ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਪਾਲਕ, ਸਾਗ, ਮੇਥੀ, ਟਮਾਟਰ ਆਦਿ ਸਬਜ਼ੀਆਂ ਭਰਪੂਰ ਖਾਓ। ਇਹ ਫੇਫੜਿਆਂ ਦੀ ਸਫਾਈ ਕਰਕੇ ਬੰਦ ਸਾਹ ਦੀ ਨਲੀ ਨੂੰ ਖੋਲ੍ਹਣ ਵਿਚ ਸਹਾਇਤਾ ਕਰਦੇ ਹਨ।