ਮਹਿੰਗੇ ਹੇਅਰ ਟ੍ਰੀਟਮੈਂਟ ‘ਤੇ ਪੈਸਾ ਬਰਬਾਦ ਕਰਨ ਦੇ ਬਾਅਦ ਵੀ ਜਦੋਂ ਰਿਜ਼ਲਟ ਨਜ਼ਰ ਨਾ ਆਏ ਤਾਂ ਸਟ੍ਰੈਸ ਤੇ ਚਿੜਚਿੜਾਪਣ ਹੋਣਾ ਆਮ ਗੱਲ ਹੈ। ਜੀ ਹਾਂ, ਜੇਕਰ ਤੁਸੀਂ ਵੀ ਇਨ੍ਹੀਂ ਦਿਨੀਂ ਹੇਅਰ ਫਾਲ ਜਾਂ ਡੈਂਡ੍ਰਫ ਵਰਗੀਆਂ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਇਹ ਜ਼ਰੂਰ ਪੜ੍ਹਣਾ ਚਾਹੀਦਾ ਹੈ।
ਦੱਸ ਦੇਈਏ ਕਿ ਕੁਦਰਤ ਨੇ ਸਾਨੂੰ ਦੋ ਅਜਿਹੀਆਂ ਅਨਮੋਲ ਜੜ੍ਹੀ ਬੂਟੀਆਂ ਦਿੱਤੀਆਂ ਹਨ ਜੋ ਤੁਹਾਡੇ ਵਾਲਾਂ ਦੀ ਹਰ ਸਮੱਸਿਆ ਦਾ ਹੱਲ ਕਰ ਸਕਦੀਆਂ ਹਨ। ਜੀ ਹਾਂ ਉਨ੍ਹਾਂ ਵਿਚੋਂ ਇਕ ਹੈ ਨਿੰਮ ਤੇ ਤੁਲਸੀ। ਇਨ੍ਹਾਂ ਦੀਆਂ ਪੱਤੀਆਂ ਨਾਲ ਘਰ ‘ਤੇ ਹੀ ਇਕ ਅਜਿਹਾ ਹੇਅਰ ਸੀਰਮ ਬਣਾਇਆ ਜਾ ਸਕਦਾ ਹੈ ਜੋ ਨਾ ਸਿਰਫ ਤੁਹਾਡੇ ਵਾਲਾਂ ਦਾ ਝੜਨਾ ਰੋਕੇਗਾ, ਸਗੋਂ ਉਨ੍ਹਾਂ ਨੂੰ ਅੰਦਰ ਤੋਂ ਪੋਸ਼ਣ ਦੇ ਕੇ ਮਜ਼ਬੂਤ, ਸੰਘਣਾ ਤੇ ਚਮਕਦਾਰ ਵੀ ਬਣਾਏਗਾ।
ਹੇਅਰ ਸੀਰਮ ਬਣਾਉਣ ਲਈ ਸਮੱਗਰੀ
ਨਿੰਮ ਦੀਆਂ ਪੱਤੀਆਂ-ਮੁੱਠੀ ਭਰ ਕੇ
ਤੁਲਸੀ ਦੀਆਂ ਪੱਤੀਆਂ-ਮੁੱਠੀ ਭਰ ਕੇ
ਨਾਰੀਅਲ ਤੇਲ-2 ਚੱਮਚ
ਵਿਟਾਮਿਨ ਈ ਕੈਪਸੂਲ-1
ਐਲੋਵੇਰਾ ਜੈੱਲ-1 ਚੱਮਚ
ਹੇਅਰ ਸੀਰਮ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਨਿੰਮ ਤੇ ਤੁਲਸੀ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਲਓ।
ਇਕ ਪੈਨ ਵਿਚ ਥੋੜ੍ਹਾ ਪਾਣੀ ਗਰਮ ਕਰੋ ਤੇ ਉਸ ਵਿਚ ਨਿੰਮ ਤੇ ਤੁਲਸੀ ਦੀਆਂ ਪੱਤੀਆਂ ਪਾ ਕੇ ਉਬਾਲ ਲਓ।
ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਠੰਡਾ ਹੋਣ ਦਿਓ।
ਹੁਣ ਇਸ ਪਾਣੀ ਵਿਚ ਨਾਰੀਅਲ ਤੇਲ, ਵਿਟਾਮਿਨ ਈ ਕੈਪਸੂਲ (ਕੈਪਸੂਲ ਨੂੰ ਕੱਟ ਕੇ ਅੰਦਰ ਦਾ ਤੇਲ ਕੱਢੋ) ਤੇ ਐਲੋਵੀਰਾ ਜੈੱਲ ਮਿਲਾਓ।
ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ ਤਾਂ ਕਿ ਇਕ ਸਮੂਥ ਪੇਸਟ ਬਣ ਜਾਵੇ।
ਇਸ ਪੇਸਟ ਨੂੰ ਇਕ ਸਾਫ ਸਪਰੇਅ ਬੋਤਲ ਜਾਂ ਕਿਸੇ ਏਅਰਟਾਈਟ ਕੰਟੇਨਰ ਵਿਚ ਭਰ ਕੇ ਰੱਖੋ।
ਇਸਤੇਮਾਲ ਕਰਨ ਦਾ ਤਰੀਕਾ
- ਵਾਲਾਂ ਨੂੰ ਸ਼ੈਂਪੂ ਕਰਨ ਦੇ ਬਾਅਦ ਜਦੋਂ ਉਹ ਹਲਕੇ ਗਿੱਲੇ ਹੋਣ ਤਾਂ ਇਸ ਸੀਰਮ ਨੂੰ ਸਕੈਲਪ ਤੇ ਪੂਰੇ ਵਾਲਾਂ ‘ਤੇ ਚੰਗੀ ਤਰ੍ਹਾਂ ਲਗਾਓ।
- ਹਲਕੀ ਸਮਾਜ ਕਰੋ ਤਾਂ ਕਿ ਸੀਰਮ ਵਾਲਾਂ ਦੀਆਂ ਜੜ੍ਹਾਂ ਤੱਕ ਪਹੁੰਚ ਜਾਵੇ।
- ਇਸ ਨੂੰ ਰਾਤ ਭਰ ਲੱਗਾ ਰਹਿਣ ਦਿਓ ਜਾਂ ਘੱਟੋ-ਘੱਟ 2-3 ਘੰਟਿਆਂ ਲਈ ਛੱਡ ਦਿਓ।
- ਵਧੀਆ ਨਤੀਜਿਆਂ ਲਈ ਇਸ ਸੀਰਮ ਨੂੰ ਹਫਤੇ ਵਿਚ 2-3 ਵਾਰ ਇਸਤੇਮਾਲ ਕਰੋ।
- ਇਸ ਸੀਰਮ ਦੇ ਲਗਾਤਾਰ ਇਸਤੇਮਾਲ ਨਾਲ ਨਾ ਸਿਰਫ ਤੁਹਾਡੇ ਵਾਲਾਂ ਦਾ ਝੜਨਾ ਘੱਟ ਹੋਵੇਗਾ ਸਗੋਂ ਡੈਂਡ੍ਰਫ ਵੀ ਗਾਇਬ ਹੋ ਜਾਵੇਗਾ ਤੇ ਤੁਹਾਡੇ ਵਾਲ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ, ਸੰਘਣੇ ਤੇ ਚਮਕਦਾਰ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
























