ਹਰ ਰੋਜ਼ ਘਰ ਵਿੱਚ ਇਹੀ ਸੋਚਿਆ ਜਾਂਦਾ ਹੈ ਕਿ ਅੱਜ ਲੰਚ ਜਾਂ ਡਿਨਰ ਵਿੱਚ ਕਿਹੜੀ ਸਬਜ਼ੀ ਬਣਾਈ ਜਾਵੇ। ਇਸ ਗੱਲ ਦੇ ਹਾਲ ਲਈ ਅੱਜ ਅਸੀਂ ਤੁਹਾਡੇ ਲਈ ਫਟਾਫਟ ਬਣਨ ਵਾਲੀ ਸਬਜ਼ੀ ਦੀ ਰੈਸਿਪੀ ਲੈ ਕੇ ਆਏ ਹਾਂ, ਉਹ ਹੈ ਮਲਾਈ ਪਿਆਜ਼ ਦੀ ਸਬਜ਼ੀ। ਇਸ ਰੈਸਿਪੀ ਨੂੰ ਬਹੁਤ ਹੀ ਆਸਾਨੀ ਨਾਲ ਤੇ ਘੱਟ ਸਮੇਂ ਵਿੱਚ ਬਣਾਇਆ ਜਾ ਸਕਦਾ ਹੈ। ਇਹ ਸਬਜ਼ੀ ਹਰ ਕਿਸੇ ਨੂੰ ਪਸੰਦ ਆਉਂਦੀ ਹੈ ਤੇ ਇਸਦਾ ਸਵਾਦ ਵੀ ਲਾਜਵਾਬ ਹੁੰਦਾ ਹੈ। ਇਸ ਰੈਸਿਪੀ ਨੂੰ ਬਣਾਉਣ ਲਈ ਬਹੁਤ ਹੀ ਘੱਟ ਸਮਾਨ ਤੇ ਸਮੇਂ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਇਸ ਰੈਸਿਪੀ ਨੂੰ ਬਣਾਉਣ ਦੀ ਵਿਧੀ ਬਾਰੇ: