Mango Juice benefits: ਅੰਬ ਗਰਮੀਆਂ ‘ਚ ਮਿਲਣ ਵਾਲਾ ਫਲ ਹੈ। ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਨਾਲ ਹੀ ਲਗਭਗ ਇਹ ਹਰ ਕਿਸੀ ਦਾ ਮਨਪਸੰਦ ਹੋਣ ਕਾਰਨ ਲੋਕ ਖ਼ਾਸ ਤੌਰ ‘ਤੇ ਇਸ ਨੂੰ ਖਾਣਾ ਪਸੰਦ ਕਰਦੇ ਹਨ। ਪਰ ਖਾਣ ‘ਚ ਸੁਆਦ ਹੋਣ ਨਾਲ ਇਹ ਪੌਸ਼ਟਿਕ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਮਾਹਰ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ। ਖਾਣ ਦੀ ਜਗ੍ਹਾ ‘ਤੇ ਜੂਸ ਦੇ ਰੂਪ ‘ਚ ਡਾਇਟ ‘ਚ ਸ਼ਾਮਲ ਕਰਨਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਅੰਬ ਦਾ ਜੂਸ ਪੀਣ ਦੇ ਫਾਇਦੇ ਅਤੇ ਇਸ ਨੂੰ ਬਣਾਉਣ ਦੀ ਰੈਸਿਪੀ ਦੱਸਦੇ ਹਾਂ।
ਸਮੱਗਰੀ
- 500 ਗ੍ਰਾਮ ਅੰਬ ਦਾ ਪਲਪ
- 1 ਛੋਟਾ ਚੱਮਚ ਇਲਾਇਚੀ ਪਾਊਡਰ
- 30 ਮਿਲੀਲੀਟਰ ਪਾਣੀ
- 1 ਛੋਟਾ ਚੱਮਚ ਖੰਡ
- 1 ਛੋਟਾ ਚੱਮਚ ਨਿੰਬੂ ਦਾ ਰਸ
- 20 ਗ੍ਰਾਮ ਚਾਟ ਮਸਾਲਾ
- 5 ਗ੍ਰਾਮ ਜੀਰਾ ਪਾਊਡਰ
ਗਾਰਨਿਸ਼ ਲਈ
- ਪੁਦੀਨੇ ਦੇ ਪੱਤੇ – 1 ਵੱਡਾ ਚੱਮਚ (ਬਾਰੀਕ ਕੱਟਿਆ ਹੋਇਆ)
- ਆਈਸ ਕਿਊਬਜ਼ – ਜ਼ਰੂਰਤ ਅਨੁਸਾਰ
ਬਣਾਉਣ ਦਾ ਤਰੀਕਾ
- ਸਾਰੀਆਂ ਚੀਜ਼ਾਂ ਨੂੰ ਮਿਕਸੀ ‘ਚ ਗ੍ਰਾਈਂਡ ਕਰੋ।
- ਹੁਣ ਇਸ ਨੂੰ ਗਿਲਾਸ ‘ਚ ਪਾ ਕੇ ਬਰਫ ਅਤੇ ਪੁਦੀਨੇ ਦੇ ਪੱਤਿਆਂ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।
ਅੰਬ ਦਾ ਜੂਸ ਪੀਣ ਦੇ ਫਾਇਦੇ…
ਇਮਿਊਨਿਟੀ ਹੋਵੇਗੀ ਮਜ਼ਬੂਤ: ਕੋਰੋਨਾ ਕਾਲ ‘ਚ ਮਾਹਰਾਂ ਦੁਆਰਾ ਇਮਿਊਨਿਟੀ ਵਧਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਨਿਯਮਿਤ ਤੌਰ ‘ਤੇ ਅੰਬ ਦਾ ਜੂਸ ਪੀਣਾ ਲਾਭਕਾਰੀ ਹੋਵੇਗਾ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋ ਕੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ। ਜਿਨ੍ਹਾਂ ਲੋਕਾਂ ਨੂੰ ਘੱਟ ਭੁੱਖ ਲੱਗਦੀ ਹੈ ਉਨ੍ਹਾਂ ਨੂੰ ਆਪਣੀ ਡੈਲੀ ਡਾਇਟ ‘ਚ ਅੰਬ ਦਾ ਜੂਸ ਸ਼ਾਮਲ ਕਰਨਾ ਚਾਹੀਦਾ ਹੈ। ਖ਼ਾਸ ਤੌਰ ਇਸ ‘ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਪਾਚਨ ਤੰਤਰ ਠੀਕ ਹੋ ਕੇ ਭੁੱਖ ਵਧਣ ‘ਚ ਮਦਦ ਮਿਲਦੀ ਹੈ। ਅੰਬ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਸ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਨੂੰ ਵਧਣ ‘ਚ ਸਹਾਇਤਾ ਮਿਲਦੀ ਹੈ। ਅੰਬ ‘ਚ ਐਂਥੋਸਿਆਨੀਡਿਨਸ ਨਾਮਕ ਟੈਨਿਨ ਬਲੱਡ ਸ਼ੂਗਰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਅੰਬ ਦੇ ਜੂਸ ਦਾ ਸੇਵਨ ਕਰ ਸਕਦੇ ਹਨ।
ਕਬਜ਼ ਤੋਂ ਛੁਟਕਾਰਾ: ਕਬਜ਼ ਤੋਂ ਪੀੜਤ ਲੋਕਾਂ ਨੂੰ ਅੰਬ ਦਾ ਜੂਸ ਪੀਣ ਨਾਲ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੰਬ ਦੇ ਜੂਸ ‘ਚ ਥੋੜ੍ਹਾ ਜਿਹਾ ਨਮਕ ਮਿਲਾਕੇ ਪੀਣ ਨਾਲ ਰਾਹਤ ਮਿਲਦੀ ਹੈ। ਅੰਬ ਦੇ ਜੂਸ ‘ਚ ਡਾਈਟਰੀ ਫਾਈਬਰ, ਸਾਇਰਟਿਕ ਅਤੇ ਟਾਰਟਰਿਕ ਐਸਿਡ ਹੁੰਦਾ ਹੈ। ਇਸ ਨਾਲ ਪੇਟ ਅਤੇ ਸਰੀਰ ‘ਚ ਮੌਜੂਦ ਐਸਿਡਸ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਪਾਚਨ ਸ਼ਕਤੀ ਮਜ਼ਬੂਤ ਹੋਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਅੰਬ ਦੇ ਜੂਸ ‘ਚ ਐਂਟੀ-ਆਕਸੀਡੈਂਟ, ਐਂਟੀ-ਏਜਿੰਗ ਗੁਣ ਹੁੰਦੇ ਹਨ। ਇਸ ਨੂੰ ਲੈਣ ਨਾਲ ਸਕਿਨ ਨੂੰ ਅੰਦਰੋਂ ਪੋਸ਼ਣ ਮਿਲਦਾ ਹੈ। ਅਜਿਹੇ ‘ਚ ਸਕਿਨ ਹੈਲਥੀ, ਗਲੋਇੰਗ ਅਤੇ ਜਵਾਨ ਨਜ਼ਰ ਆਉਂਦੀ ਹੈ।