Mango Tea benefits: ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਹਰ ਕਿਸੀ ਨੂੰ ਅੰਬ ਦੀ ਉਡੀਕ ਰਹਿੰਦੀ ਹੈ। ਅੰਬ ਖਾਣ ‘ਚ ਸੁਆਦ ਹੀ ਨਹੀਂ ਬਲਕਿ ਪੌਸ਼ਟਿਕ ਤੱਤ ਨਾਲ ਭਰਪੂਰ ਵੀ ਹੁੰਦਾ ਹੈ। ਹਾਲਾਂਕਿ ਕੁਝ ਲੋਕਾਂ ਨੂੰ ਅੰਬਾਂ ਤੋਂ ਐਲਰਜੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਅੰਬ ਖਾਂਦੇ ਹੀ ਰੈਡਨੈੱਸ, ਪਿੰਪਲਸ, ਪਿੱਤ ਹੋਣ ਲੱਗਦੀ ਹੈ। ਅਜਿਹੇ ‘ਚ ਤੁਸੀਂ ਅੰਬ ਦੀ ਚਾਹ ਬਣਾ ਕੇ ਪੀ ਸਕਦੇ ਹੋ। ਤੁਹਾਨੂੰ ਅੰਬ ਦੀ ਚਾਹ ਤੋਂ ਐਲਰਜੀ ਵੀ ਨਹੀਂ ਹੋਵੇਗੀ ਅਤੇ ਇਸ ਨਾਲ ਤੁਸੀਂ ਸਿਹਤਮੰਦ ਵੀ ਰਹੋਗੇ। ਜੀ ਹਾਂ, ਅੰਬ ਦੀ ਚਾਹ ਸੁਆਦ ‘ਚ ਜਿੰਨੀ ਟੇਸਟੀ ਹੁੰਦੀ ਹੈ ਉਨ੍ਹੀ ਹੀ ਸਿਹਤ ਲਈ ਵੀ ਚੰਗੀ ਹੁੰਦੀ ਹੈ।
ਤੁਸੀਂ ਗਰਮੀਆਂ ‘ਚ ਮੈਂਗੋ ਟੀ ਦੀਆਂ 2 ਰੈਸਿਪੀ ਟ੍ਰਾਈ ਕਰ ਸਕਦੇ ਹੋ ਜੋ ਬਣਾਉਣ ‘ਚ ਬਹੁਤ ਅਸਾਨ ਹਨ
ਮੈਂਗੋ ਆਈਸ ਟੀ: ਇਸ ਦੇ ਲਈ 2 ਅੰਬ ਨੂੰ ਛਿੱਲਕੇ ਉਸ ਦੀਆਂ ਗੁਠਲੀਆਂ ਅਲੱਗ ਕਰ ਦਿਓ। ਹੁਣ 3 ਕੱਪ ਪਾਣੀ ‘ਚ 2 ਟੀ ਬੈਗ, ਅੰਬਾਂ ਦਾ ਪਲਪ, ਨਿੰਬੂ ਦਾ ਰਸ ਅਤੇ ਬਰਫ਼ ਦੇ ਕੁਝ ਟੁਕੜੇ ਪਾ ਕੇ ਬਲੈਂਡ ਕਰੋ। ਫਿਰ ਇਸ ਨੂੰ 10-15 ਮਿੰਟ ਲਈ ਫਰਿੱਜ ‘ਚ ਰੱਖੋ। ਹੁਣ ਆਈਸ ਟੀ ਪੀਓ।
ਹੌਟ ਮੈਂਗੋ ਟੀ: ਇਸ ਦੇ ਲਈ ਅੰਬ ਦੀ ਚਾਹ ਦੇ ਪੱਤਿਆਂ ਨੂੰ 1 ਗਲਾਸ ਪਾਣੀ ‘ਚ 8-10 ਮਿੰਟ ਲਈ ਡੁਬੋ ਦਿਓ। ਫਿਰ ਇਸ ‘ਚ 1 ਚਮਚ ਸ਼ਹਿਦ ਜਾਂ ਖੰਡ ਮਿਕਸ ਕਰਕੇ ਪੀਓ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਚਾਹ ਨੂੰ ਪੀਣ ਨਾਲ ਤੁਹਾਨੂੰ ਕੀ-ਕੀ ਫ਼ਾਇਦਾ ਮਿਲਣਗੇ।
ਡਾਇਬਟੀਜ਼ ਕੰਟਰੋਲ: ਰਿਸਰਚ ਦੇ ਅਨੁਸਾਰ ਅੰਬ ਦੀ ਚਾਹ ਸ਼ੂਗਰ ਕੰਟਰੋਲ ਕਰਨ ਦੇ ਨਾਲ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਂਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਇਸ ਦਾ ਸੇਵਨ ਕਰ ਸਕਦੇ ਹਨ। ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਇਸ ਦੇ ਪੱਤਿਆਂ ਦੀ ਚਾਹ ਬਣਾਕੇ ਵੀ ਪੀ ਸਕਦੇ ਹੋ। ਕਬਜ਼, ਐਸਿਡਿਟੀ, ਹਾਰਟ ਬਰਨ, ਬਲੋਟਿੰਗ, ਪੇਟ ਦਰਦ ਵਰਗੀਆਂ ਸਮੱਸਿਆਵਾਂ ਹਨ ਤਾਂ ਰੋਜ਼ਾਨਾ 1 ਕੱਪ ਅੰਬ ਦੀ ਚਾਹ ਪੀਓ। ਇਸ ਨਾਲ ਪੇਟ ਸਾਫ ਹੋਵੇਗਾ ਅਤੇ ਇਨ੍ਹਾਂ ਮੁਸੀਬਤਾਂ ਤੋਂ ਬਚੋਗੇ। ਰੋਜ਼ਾਨਾ 1 ਕੱਪ ਅੰਬ ਦੀ ਚਾਹ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ਨਾਲ ਬਲੱਡ ਕਲੋਟਸ ਨਹੀਂ ਬਣਦੇ ਅਤੇ ਇਹ ਖੂਨ ਦੇ ਸੈੱਲਾਂ ਨੂੰ ਵੀ ਸੁਧਾਰਨ ‘ਚ ਸਹਾਇਤਾ ਕਰਦਾ ਹੈ।
ਵਿਟਾਮਿਨਾਂ ਨਾਲ ਭਰਪੂਰ: ਇਸ ‘ਚ ਵਿਟਾਮਿਨ ਏ, ਬੀ ਅਤੇ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਹ ਐਂਟੀ ਆਕਸੀਡੈਂਟਸ ਨਾਲ ਵੀ ਭਰਪੂਰ ਹੁੰਦਾ ਹੈ। ਅੰਬ ‘ਚ ਮੈਂਗੋ ਫੇਰੀਨ ਨਾਮਕ ਤੱਤ ਪਾਏ ਜਾਂਦੇ ਹਨ ਜੋ ਇਮਿਊਨਿਟੀ ਵਧਾਉਣ ‘ਚ ਮਦਦਗਾਰ ਹੁੰਦੇ ਹਨ। ਇਸ ਨਾਲ ਤੁਸੀਂ ਗਰਮੀ ਦੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਮੈਂਗੋ ਆਈਸ ਟੀ ਦੇ ਸੇਵਨ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਜਿਸ ਨਾਲ ਤੁਸੀਂ ਗਰਮੀਆਂ ‘ਚ ਨਾ ਸਿਰਫ ਲੂ ਬਲਕਿ ਸਨਬਰਨ, ਡੀਹਾਈਡਰੇਸ਼ਨ ਆਦਿ ਤੋਂ ਵੀ ਬਚੇ ਰਹਿੰਦੇ ਹੋ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਚਾਹ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ। ਇਸ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਸਰੀਰ ‘ਚ ਚੁਸਤੀ-ਫੁਰਤੀ ਵੀ ਆਉਂਦੀ ਹੈ। ਇਹ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ।