Mask Ear Pain: ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। ਇਸ ਇੰਫੈਕਸ਼ਨ ਤੋਂ ਬਚਣ ਦਾ ਇਕੋ-ਇਕ ਰਸਤਾ ਹੈ ਅਤੇ ਉਹ ਹੈ ਮਾਸਕ ਪਹਿਨਣਾ ਪਰ ਅੱਜ ਕੱਲ੍ਹ ਮਾਸਕ ਪਹਿਨਣ ਨਾਲ ਇਕ ਪਰੇਸ਼ਾਨੀ ਸਾਹਮਣੇ ਆ ਰਹੀ ਹੈ ਅਤੇ ਉਹ ਹੈ ਕੰਨ ਦੇ ਦਰਦ ਦੀ ਸਮੱਸਿਆ। ਬਹੁਤ ਸਾਰੇ ਲੋਕਾਂ ਨੂੰ ਕੰਨ ਦੇ ਪਿੱਛੇ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਨ ਦਾ ਲਾਲ ਹੋ ਜਾਣਾ, ਜਲਣ ਮਹਿਸੂਸ ਹੋਣੀ ਅਤੇ ਦਰਦ ਵਰਗੀਆਂ ਸਮੱਸਿਆਵਾਂ ਕਾਰਨ ਮਾਸਕ ਪਾਉਣਾ ਮੁਸ਼ਕਲ ਹੋ ਰਿਹਾ ਹੈ। ਪਰ ਇਸ ਮਹਾਂਮਾਰੀ ਵਿਚ ਮਾਸਕ ਪਹਿਨਣਾ ਵੀ ਜ਼ਰੂਰੀ ਹੈ। ਇਸ ਲਈ ਜੇ ਤੁਹਾਨੂੰ ਵੀ ਕੰਨ ‘ਤੇ ਮਾਸਕ ਪਹਿਨਣ ਕਾਰਨ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦਰਦ ਤੋਂ ਰਾਹਤ ਪਾਉਣ ਲਈ ਕੁਝ ਟਿਪਸ ਦੱਸਦੇ ਹਾਂ। ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ।
ਘਰ ਦਾ ਮਾਸਕ ਪਹਿਨੋ: ਕੰਨ ‘ਚ ਦਰਦ ਦੀ ਸਮੱਸਿਆ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਆ ਰਹੀ ਹੈ ਜੋ ਮਾਰਕੀਟ ਦੇ ਮਾਸਕ ਪਹਿਨਦੇ ਹਨ। ਇਸ ਲਈ ਜੇ ਸੰਭਵ ਹੋਵੇ ਤਾਂ ਘਰ ਤੋਂ ਬਣੇ ਹੋਏ ਕੱਪੜੇ ਦਾ ਮਾਸਕ ਪਹਿਨੋ। ਬਾਜ਼ਾਰ ਦੇ ਮਾਸਕ ਦੀ ਡੋਰੀ ਐਲਾਸਟਿਕ ਦੀ ਹੁੰਦੀ ਹੈ। ਜਿਸ ਨਾਲ ਕੰਨ ‘ਚ ਰੇਡਨੈੱਸ ਅਤੇ ਦਰਦ ਦੀ ਸਮੱਸਿਆ ਆ ਰਹੀ ਹੈ ਅਤੇ ਓਥੇ ਹੀ ਘਰ ਤੋਂ ਬਣੇ ਹੋਏ ਮਾਸਕ ਕੱਪੜੇ ਦੇ ਹੁੰਦੇ ਹਨ। ਇਸ ਨਾਲ ਇਹ ਕੰਨ ਵਿਚ ਦਰਦ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਵਿਚ ਤੁਹਾਨੂੰ ਆਪਣੀ ਰੁਟੀਨ ਵਿਚ ਕੰਨ ਦੀ ਦੇਖਭਾਲ ਜ਼ਿਆਦਾ ਚਾਹੀਦੀ ਹੈ। ਕੰਨ ਦੀ ਲਾਲੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਦਿਨ ਵਿਚ 2 ਵਾਰ Moisturizer ਦੀ ਵਰਤੋਂ ਕਰਨੀ ਚਾਹੀਦੀ ਹੈ।
ਬਰਫ ਦੀ ਵਰਤੋਂ ਕਰੋ: ਜੇ ਤੁਸੀਂ ਦਫਤਰ ਵਿਚ ਕੰਮ ਕਰਦੇ ਹੋ ਤਾਂ ਤੁਹਾਨੂੰ ਸਾਰਾ ਦਿਨ ਦਫਤਰ ਵਿਚ ਇਕ ਮਾਸਕ ਪਹਿਨਣ ਲਈ ਕਿਹਾ ਜਾਂਦਾ ਹੈ। ਅਜਿਹੇ ‘ਚ ਜਦੋਂ ਤੁਸੀਂ ਸ਼ਾਮ ਨੂੰ ਘਰ ਆਉਂਦੇ ਹੋ ਤਾਂ ਤੁਹਾਡੇ ਕੰਨ ਵਿਚ ਦਰਦ ਹੁੰਦਾ ਹੈ। ਅਜਿਹੇ ‘ਚ ਤੁਹਾਨੂੰ ਬਰਫ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਆਈਸ ਦੇ ਟੁਕੜਿਆਂ ਨੂੰ ਕੰਨ ਦੇ ਪਿੱਛੇ ਲਗਾਓ ਅਤੇ ਥੋੜ੍ਹੀ ਦੇਰ ਲਈ ਮਸਾਜ ਕਰੋ। ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ।
Saver clip ਦੀ ਕਰੋ ਵਰਤੋਂ: ਮਾਸਕ ਨਾਲ ਕੰਨ ਦੇ ਪਿੱਛੇ ਦਰਦ ਦੀ ਸ਼ਿਕਾਇਤ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸੇਵਰ ਕਲਿੱਪ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਸੀਂ ਆਪਣੇ ਮਾਸਕ ਨੂੰ ਇਸ ਕਲਿੱਪ ‘ਚ ਬੰਨ ਸਕਦੇ ਹੋ। ਇਸ ਨਾਲ ਤੁਹਾਡੇ ਕੰਨ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ। ਜੇ ਤੁਸੀਂ ਘੱਟ ਭੀੜ ਵਾਲੀ ਜਗ੍ਹਾ ‘ਤੇ ਜਾ ਰਹੇ ਹੋ ਤਾਂ ਤੁਸੀਂ ਘਰ ਦਾ ਬਣਿਆ ਹੋਇਆ ਕੋਟਨ ਮਾਸਕ ਵੀ ਪਾ ਸਕਦੇ ਹੋ ਇਸ ਨਾਲ ਤੁਹਾਡੇ ਕੰਨ ‘ਚ ਹੋਣ ਵਾਲੇ ਦਰਦ ਤੋਂ ਰਾਹਤ ਮਿਲੇਗੀ। ਅਤੇ ਜੇ ਤੁਸੀਂ ਅਜਿਹੀ ਜਗ੍ਹਾ ਜਾ ਰਹੇ ਹੋ ਜਿੱਥੇ ਸੰਕ੍ਰਮਣ ਦਾ ਖ਼ਤਰਾ ਜ਼ਿਆਦਾ ਹੋਵੇਗਾ ਉੱਥੇ ਤੁਸੀਂ ਮਾਰਕੀਟ ਦੇ ਬਣੇ ਹੋਏ ਮਾਸਕ ਪਾ ਸਕਦੇ ਹੋ।