Medicine causes weight gain: ਸਿਰ ਦਰਦ, ਪਿੱਠ ਜਾਂ ਸਰੀਰ ਦੇ ਦਰਦ ਤੋਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਪੇਨਕਿੱਲਰ ਦੇ ਵੱਲ ਹੀ ਜਾਂਦੇ ਹਨ। ਪਰ ਇਨ੍ਹਾਂ ਦਾ ਜ਼ਿਆਦਾ ਸੇਵਨ ਨਾ ਸਿਰਫ ਲੀਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਮੋਟਾਪਾ ਵੀ ਵਧਾਉਂਦਾ ਹੈ। ਇਸ ਦੇ ਨਾਲ ਹੀ ਇਸ ਤੋਂ ਇਲਾਵਾ ਅਜਿਹੀਆਂ ਕਈ ਦਵਾਈਆਂ ਹਨ ਜੋ ਭਾਰ ਵਧਾਉਣ ਦਾ ਕੰਮ ਕਰਦੀਆਂ ਹਨ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਦਵਾਈਆਂ ਬਾਰੇ ਦੱਸਾਂਗੇ ਜੋ ਮੋਟਾਪੇ ਦਾ ਕਾਰਨ ਬਣ ਸਕਦੀਆਂ ਹਨ।
ਹਾਰਮੋਨਸ ਸਪਲੀਮੈਂਟਸ: ਹਾਰਮੋਨ ਅਸੰਤੁਲਿਤ ਹੋਣ ‘ਤੇ ਪੀਸੀਓਡੀ, ਪੀਸੀਓਐਸ, ਤਣਾਅ, ਅਨਿਯਮਿਤ ਪੀਰੀਅਡਜ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਲੋਕ ਹਾਰਮੋਨਲ ਸਪਲੀਮੈਂਟਸ ਲੈਣਾ ਸ਼ੁਰੂ ਕਰ ਦਿੰਦੇ ਹਨ ਪਰ ਇਸਦੀ ਹਾਈ ਡੋਜ਼ ਮੋਟਾਪੇ ਦਾ ਕਾਰਨ ਵੀ ਬਣ ਸਕਦੀ ਹੈ। ਉੱਥੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ। ਅਜਿਹੇ ‘ਚ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਓ।
ਮਾਈਗ੍ਰੇਨ ਦੀ ਦਵਾਈ: ਲੋਕ ਮਾਈਗ੍ਰੇਨ ਦੇ ਅਸਹਿ ਦਰਦ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਲੈਂਦੇ ਹਨ ਪਰ ਇਸ ਨਾਲ ਭੁੱਖ ਵੱਧ ਜਾਂਦੀ ਹੈ ਜਿਸ ਨਾਲ ਤੁਸੀਂ ਓਵਰਈਟਿੰਗ ਕਰ ਲੈਂਦੇ ਹੋ। ਇਸ ਨਾਲ ਹੌਲੀ-ਹੌਲੀ ਭਾਰ ਵਧਣ ਲੱਗਦਾ ਹੈ। ਅਸਥਮਾ ਅਤੇ ਗਠੀਏ ਵਰਗੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਸਟੇਰਾਈਡਸ (steroids) ਗਰੁੱਪ ਦੋ ਦਵਾਈ ਦਿੱਤੀ ਜਾਂਦੀ ਹੈ ਪਰ ਇਸ ਨਾਲ ਵੀ ਮੋਟਾਪਾ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਹ ਹੀ ਨਹੀਂ ਇਸ ਨਾਲ ਸ਼ੂਗਰ ਦਾ ਖ਼ਤਰਾ ਵੀ ਹੁੰਦਾ ਹੈ। ਸ਼ੂਗਰ, ਦਿਲ ਦੇ ਮਰੀਜ਼ ਜਾਂ ਅਟੈਕ ਆਉਣ ਤੋਂ ਬਾਅਦ ਅਜਿਹੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਜ਼ਿੰਦਗੀ ਭਰ ਚਲਦੀਆਂ ਹਨ। ਇਨ੍ਹਾਂ ਨਾਲ ਵੀ ਭਾਰ ਵੱਧ ਸਕਦਾ ਹੈ ਪਰ ਇਨ੍ਹਾਂ ਨੂੰ ਲੈਣਾ ਬੰਦ ਨਾ ਕਰੋ। ਇਸਦੇ ਲਈ ਤੁਸੀਂ ਡਾਕਟਰ ਦੀ ਸਲਾਹ ਲਓ। ਨਾਲ ਹੀ ਭਾਰ ਨੂੰ ਕੰਟਰੋਲ ਕਰਨ ਲਈ ਕਸਰਤ ਅਤੇ ਯੋਗਾ ਦਾ ਸਹਾਰਾ ਲਓ।
ਮਲਟੀਵਿਟਾਮਿਨ ਗੋਲੀਆਂ: ਡਾਕਟਰ ਦੀ ਸਲਾਹ ਤੋਂ ਬਿਨਾਂ ਮਲਟੀਵਿਟਾਮਿਨ ਲੈ ਰਹੇ ਹੋ ਤਾਂ ਸਾਵਧਾਨ ਹੋ ਜਾਓ। ਲੰਬੇ ਸਮੇਂ ਤੱਕ ਇਨ੍ਹਾਂ ਗੋਲੀਆਂ ਦਾ ਸੇਵਨ ਵੀ ਮੋਟਾਪੇ ਦਾ ਕਾਰਨ ਬਣ ਸਕਦਾ ਹੈ। ਦਰਅਸਲ ਇਸ ਨਾਲ ਮੇਟਾਬੋਲੀਜਿਮ ਜ਼ਿਆਦਾ ਕਿਰਿਆਸ਼ੀਲ ਹੋ ਜਾਂਦਾ ਹੈ ਜਿਸ ਨਾਲ ਜ਼ਿਆਦਾ ਭੁੱਖ ਲੱਗਦੀ ਹੈ ਅਤੇ ਭਾਰ ਵਧਣ ਲੱਗਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਾਲੀ ਦਵਾਈ ਵੀ ਭਾਰ ਵਧਾਉਂਦੀ ਹੈ। ਦਰਅਸਲ ਇਹ ਦਵਾਈਆਂ ਕੈਲੋਰੀ ਬਰਨ ਕਰਨ ਦੀ ਪ੍ਰਕਿਰਿਆ ਨੂੰ ਹੌਲੀ ਕਰਦੀਆਂ ਹਨ। ਨਾਲ ਹੀ ਇਸ ਨਾਲ ਸਰੀਰ ਵਿਚ ਵਾਟਰ ਰਿਟੇਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ ਜੋ ਕਿ ਭਾਰ ਵਧਾਉਣ ਦਾ ਕਾਰਨ ਹੈ।
ਕੀ ਕਰੀਏ…
- ਜੇ ਦਵਾਈ ਨਾਲ ਭਾਰ ਵੱਧ ਰਿਹਾ ਹੈ ਤਾਂ ਇਸ ਨੂੰ ਲੈਣਾ ਬੰਦ ਨਾ ਕਰੋ ਬਲਕਿ ਡਾਕਟਰ ਦੀ ਸਲਾਹ ਲੈ ਕੇ ਇਸ ਨੂੰ ਬਦਲ ਲਓ।
- ਤੁਸੀਂ ਡਾਕਟਰੀ ਸਲਾਹ ਨਾਲ ਖੁਰਾਕ ਨੂੰ ਵੀ ਘਟਾ ਸਕਦੇ ਹੋ ਪਰ ਖੁਦ ਕੋਈ ਬਦਲਾਅ ਨਾ ਕਰੋ।
- ਮਲਟੀਵਿਟਾਮਿਨ ਗੋਲੀਆਂ ਲੈਣ ਦੀ ਬਜਾਏ ਤੁਸੀਂ ਆਪਣੀ ਖੁਰਾਕ ਵਿਚ ਸਿਹਤਮੰਦ ਭੋਜਨ ਸ਼ਾਮਲ ਕਰ ਸਕਦੇ ਹੋ। ਪਰ ਫਿਰ ਵੀ ਸਰੀਰ ਵਿਚ ਵਿਟਾਮਿਨ ਦੀ ਕਮੀ ਪੂਰੀ ਨਾ ਹੋਵੇ ਤਾਂ ਤੁਸੀਂ ਲਿਮਿਟ ‘ਚ ਇਸ ਦਾ ਸੇਵਨ ਕਰੋ।
ਖਾਣਪੀਣ ਦਾ ਰੱਖੋ ਧਿਆਨ: ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਿਹਤਮੰਦ ਚੀਜ਼ਾਂ ਦਾ ਸੇਵਨ ਬੰਦ ਨਾ ਕਰੋ ਬਲਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਐਨਰਜ਼ੀ ਮਿਲੇਗੀ ਅਤੇ ਭਾਰ ਵੀ ਕੰਟਰੋਲ ਵਿੱਚ ਰਹੇਗਾ। ਨਾਲ ਹੀ ਰੋਜ਼ਾਨਾ 30 ਮਿੰਟ ਕਸਰਤ ਜਾਂ ਯੋਗਾ ਅਤੇ ਭੋਜਨ ਤੋਂ 10 ਮਿੰਟ ਬਾਅਦ ਦੀ ਸੈਰ ਵੀ ਜ਼ਰੂਰੀ ਹੈ।