Menstrual Cup health effects: Menstrual Cup ਕੀ ਹੈ? ਪਹਿਲਾਂ ਪੀਰੀਅਡਜ਼ ‘ਚ ਜ਼ਿਆਦਾਤਰ ਔਰਤਾਂ ਕੱਪੜਿਆਂ ‘ਤੇ ਖੂਨ ਲੱਗਣ ਤੋਂ ਰੋਕਣ ਲਈ ਸੂਤੀ ਕੱਪੜੇ ਦੀ ਵਰਤੋਂ ਕਰਦੀਆਂ ਸਨ। ਪਰ ਕੱਪੜਾ ਇੰਫੇਕਸ਼ਨ ਦਾ ਕਾਰਨ ਬਣਦਾ ਹੈ ਅਜਿਹੇ ‘ਚ ਸੈਨੇਟਰੀ ਪੈਡ ਦੀ ਵਰਤੋਂ ਸ਼ੁਰੂ ਕੀਤੀ ਗਈ। ਹੁਣ ਕੁਝ ਔਰਤਾਂ ਪੀਰੀਅਡਜ਼ ਦੀ ਬਲੀਡਿੰਗ ਨੂੰ ਕੱਪੜੇ ‘ਤੇ ਲੱਗਣ ਤੋਂ ਰੋਕਣ ਲਈ Menstrual Cup ਦੀ ਵਰਤੋਂ ਵੀ ਕਰ ਰਹੀਆਂ ਹਨ। Menstrual Cup ਨੂੰ ਪੈਡਾਂ ਨਾਲੋਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ। Menstrual Cup ਬਹੁਤ ਫ਼ਾਇਦੇਮੰਦ ਹਨ। ਜੇਕਰ ਤੁਸੀਂ ਵੀ ਪੈਡ ਦੀ ਬਜਾਏ Menstrual Cup ਦੀ ਵਰਤੋਂ ਕਰਦੇ ਹੋ ਤਾਂ ਕੁੱਝ ਸਥਿਤੀਆਂ ‘ਚ ਇਸ ਦੀ ਵਰਤੋਂ ਕਰਨ ਤੋਂ ਬਚੋ। ਜੀ ਹਾਂ, ਔਰਤਾਂ ਨਾਲ ਜੁੜੀਆਂ ਕੁਝ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ‘ਚ Menstrual Cup ਦੀ ਵਰਤੋਂ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਸਥਿਤੀਆਂ ਬਾਰੇ…
ਇਹਨਾਂ ਸਥਿਤੀਆਂ ‘ਚ ਨਾ ਕਰੋ Menstrual Cup ਦੀ ਵਰਤੋਂ: ਵੈਸੇ ਤਾਂ ਪੀਰੀਅਡਜ ਦੌਰਾਨ ਬਲੀਡਿੰਗ ਨੂੰ ਕੱਪੜੇ ‘ਤੇ ਲੱਗਣ ਤੋਂ ਰੋਕਣ ਅਤੇ ਇਨਫੈਕਸ਼ਨ ਤੋਂ ਬਚਣ ਲਈ Menstrual Cup ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਜੇਕਰ ਤੁਸੀਂ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹੋ ਤਾਂ Menstrual Cup ਦੀ ਵਰਤੋਂ ਕਰਨ ਦੀ ਬਜਾਏ ਸੈਨੇਟਰੀ ਪੈਡਾਂ ਦੀ ਵਰਤੋਂ ਕਰਨਾ ਵਧੀਆ ਹੋਵੇਗਾ।
ਬੇਆਰਾਮ ਮਹਿਸੂਸ ਹੋਣ ‘ਤੇ: ਹੁਣ ਔਰਤਾਂ ਪੈਡ ਦੀ ਬਜਾਏ Menstrual Cup ਦੀ ਵਰਤੋਂ ਕਰਨਾ ਠੀਕ ਸਮਝਦੀਆਂ ਹਨ। Menstrual Cup ਨੂੰ ਵਾਤਾਵਰਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ। Menstrual Cup ਚੰਗਾ ਹੁੰਦਾ ਹੈ। ਕੁਝ ਔਰਤਾਂ Menstrual Cup ਦੀ ਵਰਤੋਂ ਕਰਨ ਤੋਂ ਡਰਦੀਆਂ ਹਨ। ਵੈਸੇ ਤਾਂ Menstrual Cup ਨੂੰ ਆਸਾਨੀ ਨਾਲ ਯੋਨੀ ਦੇ ਅੰਦਰ ਫਿੱਟ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਬੇਆਰਾਮ ਮਹਿਸੂਸ ਕਰਦੇ ਹੋ ਤਾਂ Menstrual Cup ਦੀ ਵਰਤੋਂ ਕਰਨ ਤੋਂ ਬਚੋ। ਅਜਿਹੇ ‘ਚ ਤੁਸੀਂ ਸੈਨੇਟਰੀ ਪੈਡ, Tampon ਦੀ ਵਰਤੋਂ ਕਰ ਸਕਦੇ ਹੋ।
ਵੈਜਾਇਨਾ ਸੰਬੰਧੀ ਸਮੱਸਿਆਵਾਂ ਹੋਣ: ਜੇਕਰ ਤੁਹਾਨੂੰ ਵੈਜਾਇਨਾ ਨਾਲ ਜੁੜੀ ਕਿਸੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ Menstrual Cup ਦੀ ਬਜਾਏ ਸੈਨੇਟਰੀ ਪੈਡ ਦੀ ਵਰਤੋਂ ਕਰਨਾ ਵਧੀਆ ਹੈ। ਕਿਉਂਕਿ Menstrual Cup ਵੈਜਾਇਨਾ ਦੇ ਅੰਦਰ ਫਿੱਟ ਹੋ ਜਾਂਦਾ ਹੈ ਅਜਿਹੇ ‘ਚ ਤੁਹਾਡੀ ਸਮੱਸਿਆ ਵੀ ਵਧ ਸਕਦੀ ਹੈ।
ਵੈਜਾਇਨਾ ਸਰਜਰੀ ਜਾਂ ਡਿਲੀਵਰੀ: Menstrual Cup ਯੋਨੀ ਦੇ ਅੰਦਰ ਬਿਲਕੁਲ ਫਿੱਟ ਬੈਠਦਾ ਹੈ ਇਹ ਯੋਨੀ ਦੀਆਂ ਕੰਧਾਂ ਨੂੰ ਚੰਗੀ ਤਰ੍ਹਾਂ ਸੀਲ ਕਰ ਦਿੰਦਾ ਹੈ। ਇਹੀ ਕਾਰਨ ਹੈ ਕਿ ਮਾਹਵਾਰੀ ਦੌਰਾਨ ਬਲੀਡਿੰਗ ਕੱਪੜਿਆਂ ‘ਤੇ ਨਹੀਂ ਲੱਗਦੀ। ਪਰ ਜੇ ਤੁਹਾਡੀ ਹਾਲ ਹੀ ‘ਚ ਕੋਈ ਯੋਨੀ ਦੀ ਸਰਜਰੀ ਹੋਈ ਹੈ ਤਾਂ Menstrual Cup ਦੀ ਵਰਤੋਂ ਕਰਨ ਤੋਂ ਬਚੋ। ਇਸ ਤੋਂ ਇਲਾਵਾ ਡਿਲੀਵਰੀ, ਗਰਭਪਾਤ ਦੀ ਸਥਿਤੀ ‘ਚ ਵੀ ਇਸ ਦਾ ਯੂਜ਼ ਕਰਨ ਤੋਂ ਬਚਣਾ ਚਾਹੀਦਾ ਹੈ।
ਸਿਲੀਕੋਨ ਐਲਰਜੀ: Menstrual Cup ਸਿਲੀਕੋਨ ਦਾ ਬਣਿਆ ਹੁੰਦਾ ਹੈ। ਇਹ ਪੀਰੀਅਡਜ਼ ਦੌਰਾਨ ਨਿਕਲਣ ਵਾਲੇ ਖੂਨ ਨੂੰ ਕੱਪੜਿਆਂ ‘ਤੇ ਲੱਗਣ ਤੋਂ ਰੋਕਦਾ ਹੈ। ਪਰ ਕੁਝ ਲੋਕਾਂ ਨੂੰ ਸਿਲੀਕੋਨ ਤੋਂ ਐਲਰਜੀ ਹੁੰਦੀ ਹੈ ਇਸ ਲਈ ਅਜਿਹੇ ‘ਚ ਤੁਹਾਨੂੰ Menstrual Cup ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਰੈਸ਼ੇਜ, ਸੋਜ਼, ਖੁਜਲੀ, ਜਲਣ ਅਤੇ ਥਕਾਵਟ ਸਿਲੀਕੋਨ ਐਲਰਜੀ ਦੇ ਲੱਛਣ ਹਨ। ਜੇਕਰ ਤੁਹਾਨੂੰ ਇਹ ਲੱਛਣ ਦਿਖਾਈ ਦੇਣ ਤਾਂ ਡਾਕਟਰ ਦੀ ਸਲਾਹ ‘ਤੇ ਹੀ Menstrual Cup ਦੀ ਵਰਤੋਂ ਕਰੋ।
ਗਰਭ ਨਿਰੋਧਕ ਡਿਵਾਈਸ ਦੀ ਵਰਤੋਂ ਕੀਤੀ ਹੋਵੇ: ਬਹੁਤ ਸਾਰੀਆਂ ਔਰਤਾਂ ਪ੍ਰੈਗਨੈਂਸੀ ਨੂੰ ਰੋਕਣ ਲਈ ਗਰਭ ਨਿਰੋਧਕ ਡਿਵਾਈਸ ਦੀ ਵਰਤੋਂ ਕਰਦੀਆਂ ਹਨ। ਅਜਿਹੇ ‘ਚ ਜੇਕਰ ਤੁਹਾਡੇ ਵੈਜਾਇਨਾ ‘ਚ Intrauterine device ਹੈ, ਤਾਂ Menstrual Cup ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦਰਅਸਲ ਗਰਭ ਨਿਰੋਧਕ ਡਿਵਾਈਸ ਬੱਚੇਦਾਨੀ ਦੇ ਅੰਦਰ ਫਿੱਟ ਕੀਤਾ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ Menstrual Cup ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਬਾਹਰ ਕੱਢਣ ਵੇਲੇ ਗਰਭ ਨਿਰੋਧਕ ਡਿਵਾਈਸ ਬਾਹਰ ਆ ਸਕਦਾ ਹੈ। ਇਹ ਕਾਫ਼ੀ ਦਰਦਨਾਕ ਹੁੰਦਾ ਹੈ। ਅਜਿਹੇ ‘ਚ ਤੁਹਾਨੂੰ ਇਸਨੂੰ ਵਰਤਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹੋ, ਤਾਂ Menstrual Cup ਦੀ ਵਰਤੋਂ ਕਰਨ ਤੋਂ ਬਚੋ। ਨਹੀਂ ਤਾਂ ਤੁਹਾਡੀ ਸਮੱਸਿਆ ਵਧ ਸਕਦੀ ਹੈ।