Menstrual Cups benefits: ਮਾਹਵਾਰੀ ਯਾਨਿ ਪੀਰੀਅਡਜ਼ ਨਾਲ ਔਰਤਾਂ ਨੂੰ ਹਰ ਮਹੀਨੇ 2-4 ਹੋਣਾ ਪੈਂਦਾ ਹੈ। ਮਾਹਵਾਰੀ ਵਿੱਚ ਬਲੀਡਿੰਗ ਨਾਲ ਨਿਪਟਣ ਲਈ ਜਿੱਥੇ ਪਹਿਲੇ ਸਮਿਆਂ ਵਿੱਚ ਔਰਤਾਂ ਕੱਪੜੇ, ਰੇਤ, ਪੱਥਰ ਵਰਗੀਆਂ ਚੀਜ਼ਾਂ ਚੁਣਦੀਆਂ ਸਨ ਉੱਥੇ ਹੀ ਅੱਜ ਕੱਲ ਸੈਨੇਟਰੀ ਪੈਡ ਵਰਗੀਆਂ ਸਹੂਲਤਾਂ ਉਪਲਬਧ ਹਨ। ਹਾਲਾਂਕਿ ਅੱਜ ਕੱਲ ਕੁੜੀਆਂ ਵਿਚ ਮੈਂਸਟਰੂਅਲ ਕੱਪ (Menstrual Cups) ਦਾ ਚਲਣ ਵੀ ਵਧ ਰਿਹਾ ਹੈ। ਇਹ Comfortable ਹੋਣ ਦੇ ਨਾਲ-ਨਾਲ Environmental friendly ਅਤੇ ਸੈਨੇਟਰੀ ਪੈਡਜ਼ ਨਾਲੋਂ ਸਸਤੇ ਵੀ ਹੁੰਦੇ ਹਨ। ਹਾਲਾਂਕਿ ਅਜੇ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ Menstrual Cups ਨਾਲ ਜੁੜੀਆਂ ਕੁਝ ਮਹੱਤਵਪੂਰਣ ਗੱਲਾਂ ਬਾਰੇ ਦੱਸਦੇ ਹਾਂ…
ਕੀ ਹੈ Menstrual Cups: ਇਹ ਘੰਟੀ ਦੇ ਆਕਾਰ ਦੇ ਮੁਲਾਇਮ ਅਤੇ ਲਚੀਲੇ ਮੈਡੀਕਲ ਗ੍ਰੇਡ ਸਿਲੀਕੋਨ ਨਾਲ ਬਣਿਆ ਇੱਕ ਕੱਪ ਹੁੰਦਾ ਹੈ ਜਿਸ ਨੂੰ ਵੈਜਾਇਨਾ ‘ਚ insert ਕੀਤਾ ਜਾਂਦਾ ਹੈ। ਇਹ ਬਹੁਤ ਜ਼ਿਆਦਾ flexible ਹੁੰਦੇ ਹਨ ਜਿਸ ਨੂੰ ਤੁਸੀਂ ਕਈ ਵਾਰ ਇਸਤੇਮਾਲ ਕਰ ਸਕਦੇ ਹੋ ਪਰ ਮਾਰਕੀਟ ‘ਚ ਸਿੰਗਲ ਯੂਜ਼ Menstrual Cup ਵੀ ਮਿਲਦੇ ਹਨ। ਇਕ ਚੰਗੀ ਕੰਪਨੀ ਦਾ Menstrual Cup ਤੁਹਾਨੂੰ 300 ਤੋਂ 500 ਰੁਪਏ ਵਿਚ ਮਿਲ ਜਾਵੇਗਾ ਜਿਸ ਨੂੰ ਲਗਭਗ 10 ਸਾਲਾਂ ਤੱਕ ਵਰਤਿਆ ਜਾ ਸਕਦਾ ਹੈ।
ਕਿੰਨੇ ਸੁਰੱਖਿਅਤ ਹਨ Menstrual Cup: Menstrual Cup ਨਾ ਸਿਰਫ ਕਈ ਮਹੀਨਿਆਂ ਦੇ ਖਰਚਿਆਂ ਦੀ ਬਚਤ ਕਰਦਾ ਹੈ ਬਲਕਿ ਇਸ ਨਾਲ ਇੰਫੈਕਸ਼ਨ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਰਿਪੋਰਟ ਦੇ ਅਨੁਸਾਰ ਸੈਨੇਟਰੀ ਨੈਪਕਿਨ ਦੇ ਮੁਕਾਬਲੇ ਇਸ ਨੂੰ ਜ਼ਿਆਦਾ ਸੁਰੱਖਿਅਤ ਮੰਨਿਆ ਗਿਆ ਹੈ। ਦਰਅਸਲ ਸੈਨੇਟਰੀ ਨੈਪਕਿਨ ‘ਚ ਲੱਗਿਆ ਬਲੱਡ ਵੈਜਾਇਨਾ ਦੇ ਆਸ-ਪਾਸ ਲੱਗਿਆ ਰਹਿੰਦਾ ਹੈ ਜਿਸ ਨਾਲ ਇੰਫੈਕਸ਼ਨ ਹੋ ਸਕਦੀ ਹੈ ਜਦੋਂ ਕਿ Menstrual Cup ਵਿਚ ਅਜਿਹਾ ਨਹੀਂ ਹੁੰਦਾ। ਇਸ ‘ਚ ਬਲੱਡ ਕੱਪ ਵਿਚ ਇਕੱਠਾ ਹੋ ਜਾਂਦਾ ਹੈ ਜਿਸ ਨਾਲ ਬੈਕਟੀਰੀਅਲ ਇੰਫੈਕਸ਼ਨ ਦਾ ਖ਼ਤਰਾ ਨਹੀਂ ਰਹਿੰਦਾ। ਉੱਥੇ ਹੀ ਇਹ ਨੈਪਕਿਨ ਦੀ ਤਰ੍ਹਾਂ ਲੰਬੇ ਸਮੇਂ ਤੱਕ ਗਿੱਲਾ ਵੀ ਨਹੀਂ ਰਹਿੰਦਾ।
ਕਿੰਨੀ ਤਰ੍ਹਾਂ ਦੇ ਹੁੰਦੇ ਹਨ Menstrual Cups?
- ਕੀਪਰ ਕੱਪ (Keeper Cup): ਕੁਦਰਤੀ ਗੂੰਦ ਰਬੜ (ਲੈਟੇਕਸ) ਦੇ ਨਾਲ ਬਣੇ ਇਹ ਛੋਟੇ, ਲਚਕੀਲੇ ਕੱਪ ਦੁਬਾਰਾ ਵਰਤੇ ਜਾ ਸਕਦੇ ਹਨ। ਸਸਤੇ ਹੋਣ ਦੇ ਨਾਲ ਇਹ ਬਹੁਤ ਆਰਾਮਦਾਇਕ ਅਤੇ ਵਾਤਾਵਰਣ ਅਨੁਕੂਲ ਹੁੰਦੇ ਹਨ।
- ਮੂਨ ਕੱਪ (Moon Cup): ਰਬੜ ਜਾਂ ਸਿਲੀਕੋਨ ਨਾਲ ਬਣੇ ਇਹ ਕੱਪ ਹੋਰ ਤਰੀਕਿਆਂ ਦੀ ਤੁਲਨਾ ‘ਚ ਜ਼ਿਆਦਾ ਬਲੱਡ ਇਕੱਠਾ ਕਰ ਸਕਦੇ ਹਨ। ਹਾਲਾਂਕਿ ਇਸ ਨੂੰ ਵਰਤਣ ਵਿਚ ਥੋੜ੍ਹਾ ਸਮਾਂ ਲੱਗ ਸਕਦਾ ਹੈ।
- ਦੀਵਾ ਕੱਪ (Diva Cup): ਰਬੜ ਜਾਂ ਸਿਲੀਕੋਨ ਨਾਲ ਬਣੇ ਇਹ ਫਨਲ ਸਾਈਜ਼ ਦੇ ਕੱਪ ਵੀ ਜ਼ਿਆਦਾ ਬਲੱਡ ਇਕੱਠਾ ਕਰਨ ਦੇ ਨਾਲ ਪਹਿਨਣ ‘ਚ comfortable ਹੁੰਦੇ ਹਨ।
- ਲੇਨਾ ਕੱਪ (Lena Cup): ਨਵੇਂ ਆਧੁਨਿਕ ਡਿਜ਼ਾਈਨ ਨਾਲ ਬਣੇ ਇਨ੍ਹਾਂ ਕੱਪਾਂ ਨੂੰ ਤੁਸੀਂ ਰਾਤਭਰ ਅਤੇ ਇਕ ਵਾਰ ‘ਚ 12 ਘੰਟਿਆਂ ਤੱਕ ਪਹਿਨ ਸਕਦੇ ਹੋ। ਇਹ ਪਹਿਨਣ ਵਿਚ ਵੀ ਬਹੁਤ comfortable ਹੁੰਦੇ ਹਨ।
Menstrual Cups ਦਾ ਇਸ ਤਰ੍ਹਾਂ ਕਰੋ ਇਸਤੇਮਾਲ
- ਧਿਆਨ ਰੱਖੋ ਕਿ Menstrual Cups ਦੀ ਚੋਣ ਆਪਣੀ body shape, ਪੀਰੀਅਡ ਬਲੀਡਿੰਗ ਦੇ ਹਿਸਾਬ ਨਾਲ ਹੀ ਕਰੋ। ਸਭ ਤੋਂ ਪਹਿਲਾਂ ਇਸ ਨੂੰ Sterilized ਕਰਕੇ ਥੋੜਾ ਠੰਡਾ ਹੋਣ ਦਿਓ ਅਤੇ ਫਿਰ ਇਸਤੇਮਾਲ ਕਰੋ।
- ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਅਤੇ ਸੀ-ਸ਼ੇਪ ‘ਚ ਫੋਲਡ ਕਰੋ ਅਤੇ ਫਿਰ ਵੈਜਾਇਨਾ ‘ਚ insert ਕਰੋ। ਕੱਪ ਅੰਦਰ ਜਾ ਕੇ ਆਪਣੇ ਆਪ ਖੁੱਲ੍ਹ ਕੇ ਦੀਵਾਰਾਂ ਨਾਲ ਚਿਪਕ ਜਾਵੇਗਾ ਅਤੇ ਬਲੱਡ ਨੂੰ ਰੋਕਣ ਲਈ ਸ਼ੇਪ ਲੈ ਲਵੇਗਾ।
- ਕੱਪ ਨੂੰ ਬਾਹਰ ਕੱਢਦੇ ਸਮੇਂ ਨੀਚੇ ਤੋਂ ਦਬਾ ਕੇ ਖਿੱਚ ਲਓ। ਕੱਪ ਵਿਚ ਜਮਾ ਬਲੱਡ ਨੂੰ ਟਾਇਲਟ ਵਿਚ ਖਾਲੀ ਕਰੋ। ਤੁਹਾਨੂੰ ਇਸਨੂੰ ਘੱਟੋ-ਘੱਟ 12 ਘੰਟੇ ਤੱਕ ਬਦਲਣ ਦੀ ਜ਼ਰੂਰਤ ਨਹੀਂ ਪਵੇਗੀ। ਪੀਰੀਅਡ ਖਤਮ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਰੱਖ ਸਕਦੇ ਹੋ। ਜੇ insert ਕਰਨ ‘ਚ ਮੁਸ਼ਕਲ ਹੋਵੇ ਤਾਂ ਵਾਟਰ ਬੇਸਡ ਲੁਬਰੀਕੈਂਟ ਦੀ ਵਰਤੋਂ ਕਰੋ।
Menstrual Cups ਦੇ ਫਾਇਦੇ
- ਇਹ ਸੈਨੇਟਰੀ ਪੈਡਾਂ ਨਾਲੋਂ ਸਸਤੇ ਹੁੰਦੇ ਹਨ ਅਤੇ ਤੁਸੀਂ ਇਸ ਨੂੰ Sterilized ਕਰਨ ਤੋਂ ਬਾਅਦ ਦੁਬਾਰਾ ਵਰਤ ਕਰ ਸਕਦੇ ਹੋ।
- ਸੈਨੇਟਰੀ ਪੈਡ ਦੇ ਮੁਕਾਬਲੇ ਇਸ ਨਾਲ ਇੰਫੈਕਸ਼ਨ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
- ਸੈਨੇਟਰੀ ਪੈਡ ਨੂੰ ਹਰ 6-7 ਘੰਟਿਆਂ ਬਾਅਦ ਬਦਲਣਾ ਪੈਂਦਾ ਹੈ ਜਦੋਂ ਕਿ ਇੱਕ Menstrual Cups ਘੱਟੋ-ਘੱਟ 12 ਘੰਟੇ ਤੱਕ ਚਲਦਾ ਹੈ।
Menstrual Cups ਦੇ ਨੁਕਸਾਨ: ਜੇ ਇਸ ਨੂੰ ਸਹੀ ਤਰ੍ਹਾਂ insert ਨਾ ਕੀਤਾ ਜਾਵੇ ਤਾਂ ਔਰਤਾਂ ਨੂੰ ਵੈਜਾਇਨਾ ‘ਚ ਦਰਦ ਹੋ ਸਕਦਾ ਹੈ। ਹਾਲਾਂਕਿ ਸਹੀ ਤਰੀਕਾ ਪਤਾ ਹੋਣ ‘ਤੇ ਇਹ ਦਿੱਕਤ ਨਹੀਂ ਆਵੇਗੀ। ਇਸ ਦੇ ਨਾਲ ਹੀ ਜੇ ਇਸ ਨੂੰ ਚੰਗੀ ਤਰ੍ਹਾਂ Sterilized ਨਾ ਕੀਤਾ ਜਾਵੇ ਤਾਂ ਇਹ ਇੰਫੈਕਸ਼ਨ ਦਾ ਕਾਰਨ ਵੀ ਬਣ ਸਕਦਾ ਹੈ। ਧਿਆਨ ਰੱਖੋ ਕਿ ਇਸ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲੋ ਤਾਂ ਜੋ ਇਸ ਵਿਚ ਕੋਈ ਗੰਦਗੀ ਨਾ ਰਹਿ ਜਾਵੇ।