Mentally Strong tips: ਅੱਜ ਦੇ ਸਮੇਂ ‘ਚ ਔਰਤਾਂ ਕਿਸੇ ਵੀ ਕਦਮ ‘ਚ ਆਦਮੀਆਂ ਨਾਲੋਂ ਘੱਟ ਨਹੀਂ ਹਨ। ਅੱਜ ਬਹੁਤ ਸਾਰੀਆਂ ਔਰਤਾਂ ਨੌਕਰੀ ਕਰਨ ਦੇ ਨਾਲ-ਨਾਲ ਘਰ ਦੀ ਦੇਖਭਾਲ ਵੀ ਕਰਦੀਆਂ ਹਨ। ਪਰ ਕਈ ਵਾਰ ਦੋਵੇ ਪਾਸੇ ਦੀਆਂ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਤਾਂ ਜੋ ਮਾਨਸਿਕ ਤੌਰ ‘ਤੇ ਮੁਸ਼ਕਲਾਂ ਦਾ ਸਾਹਮਣਾ ਘੱਟ ਕਰਨਾ ਪਵੇ। ਅਜਿਹੇ ‘ਚ ਮੈਂਟਲ ਹੈਲਥ ਨੂੰ ਤੰਦਰੁਸਤ ਰੱਖਣ ਲਈ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤਾਂ ਆਓ ਅਸੀਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਅਪਣਾਉਣ ਦੀ ਹਰ ਔਰਤ ਨੂੰ ਜ਼ਰੂਰਤ ਹੈ।
ਹੈਲਥੀ ਹੋਵੇ ਨਾਸ਼ਤਾ: ਔਰਤਾਂ ਅਕਸਰ ਪਰਿਵਾਰ ਦੀ ਤਾਂ ਚੰਗੀ ਤਰ੍ਹਾਂ ਦੇਖਭਾਲ ਕਰਦੀਆਂ ਹਨ। ਪਰ ਉਹ ਆਪਣੀ ਸਿਹਤ ਪ੍ਰਤੀ ਥੋੜਾ ਜਿਹਾ ਲਾਪਰਵਾਹੀ ਹੋ ਜਾਂਦੀਆ ਹਨ। ਅਜਿਹੇ ‘ਚ ਉਹ ਸਵੇਰੇ ਬਿਨ੍ਹਾਂ ਖਾਧੇ ਜਾਂ ਅਨਹੈਲਥੀ ਚੀਜ਼ਾਂ ਹੀ ਖਾ ਕੇ ਹੀ ਆਫਿਸ ਚਲੀਆਂ ਜਾਂਦੀਆਂ ਹਨ। ਪਰ ਇਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ‘ਤੇ ਅਸਰ ਪੈਂਦਾ ਹੈ। ਅਜਿਹੇ ‘ਚ ਫਿੱਟ ਅਤੇ ਫਾਈਨ ਰਹਿਣ ਲਈ ਜ਼ਰੂਰੀ ਹੈ ਕਿ ਘਰ ਤੋਂ ਨਿਕਲਣ ਤੋਂ ਪਹਿਲਾਂ ਹੈਲਥੀ ਬ੍ਰੇਕਫਾਸਟ ਲਓ।
ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ਼ ਨੂੰ ਅਲੱਗ ਰੱਖੋ: ਅਕਸਰ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ਼ ‘ਚ ਬੈਲੇਂਸ ਨਾ ਹੋਣ ਨਾਲ ਤਣਾਅ ਵੱਧਣ ਲੱਗਦਾ ਹੈ। ਇਸਦੇ ਲਈ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਅਲੱਗ-ਅਲੱਗ ਰੱਖਣ ‘ਚ ਹੀ ਚੰਗਾ ਹੈ। ਕੋਸ਼ਿਸ਼ ਕਰੋ ਕਿ ਦਫਤਰ ਦਾ ਕੰਮ ਘਰ ‘ਚ ਨਾ ਲਿਆਓ। ਨਾਲ ਹੀ ਆਪਣਾ ਫ੍ਰੀ ਸਮੇਂ ‘ਚ ਪਰਿਵਾਰ ਨਾਲ ਖੁਸ਼ੀ ਨਾਲ ਸਮਾਂ ਬਿਤਾਓ। ਇਸ ਤੋਂ ਇਲਾਵਾ ਅਸਲ ‘ਚ ਜਿੰਨਾ ਅਸੀਂ ਪੋਜ਼ੀਟਿਵ ਸੋਚਾਂਗੇ ਉੱਨਾ ਹੀ ਸਾਰਾ ਕੁੱਝ ਸਹੀ ਰਹੇਗਾ। ਅਜਿਹੇ ‘ਚ ਨੈਗੇਟਿਵ ਚੀਜ਼ਾਂ ਨੂੰ ਆਪਣੇ ‘ਤੇ ਹਾਵੀ ਨਾ ਹੋਣ ਦਿਓ। ਨਾਲ ਵੀ ਹਮੇਸ਼ਾ ਖੁਸ਼ ਅਤੇ ਪੌਜੇਟਿਵ ਰਹਿਣ ਦੀ ਕੋਸ਼ਿਸ਼ ਕਰੋ। ਹੋ ਸਕਦਾ ਹੈ ਸ਼ੁਰੂਆਤ ‘ਚ ਅਜਿਹਾ ਕਰਨਾ ਤੁਹਾਡੇ ਲਈ ਮੁਸ਼ਕਲ ਹੋਵੇ ਪਰ ਇਹ ਉਪਾਅ ਤੁਹਾਨੂੰ ਮਾਨਸਿਕ ਤੌਰ ‘ਤੇ ਸਿਹਤਮੰਦ ਰਹਿਣ ‘ਚ ਸਹਾਇਤਾ ਕਰੇਗਾ।
ਦੋਸਤਾਂ ਜਾਂ ਨਜ਼ਦੀਕੀ ਵਿਅਕਤੀਆਂ ਨਾਲ ਗੱਲਾਂ ਸ਼ੇਅਰ ਕਰੋ: ਦਿਲ ‘ਚ ਗੱਲ ਰੱਖਣ ਨਾਲ ਮਾਨਸਿਕ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ‘ਚ ਕਿਸੇ ਨਜ਼ਦੀਕੀ ਅਤੇ ਦੋਸਤ ਨਾਲ ਗੱਲਬਾਤ ਸ਼ੇਅਰ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਨਾਲ ਹਲਕਾ ਮਹਿਸੂਸ ਹੋਣ ਦੇ ਨਾਲ ਸਮੱਸਿਆ ਨੂੰ ਹੱਲ ਕਰਨ ‘ਚ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਆਪਣੇ ਆਪ ਨੂੰ ਮੋਟੀਵੇਟ ਕਰਨ ਲਈ ਆਪਣੇ ਵਰਕਸਪੇਸ ਨੂੰ ਸਜਾਓ। ਇਸ ਨਾਲ ਤੁਹਾਨੂੰ ਪੋਜਿਟਿਵਿਟੀ ਮਿਲਣ ਦੇ ਨਾਲ ਅੰਦਰੂਨੀ ਖੁਸ਼ੀ ਦਾ ਅਹਿਸਾਸ ਹੋਵੇਗਾ। ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣੇ ਡੈਸਕ ‘ਤੇ ਕੋਈ ਮੋਟੀਵੇਸ਼ਨਲ ਕੋਟਸ, ਪਰਿਵਾਰਕ ਫੋਟੋ ਜਾਂ ਰੱਬ ਦੀ ਫੋਟੋ ਨਾਲ ਸਜਾ ਸਕਦੇ ਹੋ।
ਐਕਟੀਵਿਟੀਜ਼ ‘ਚ ਹਿੱਸਾ ਲਓ: ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਲਈ ਵੱਖ-ਵੱਖ ਐਕਟੀਵਿਟੀਜ਼ ‘ਚ ਹਿੱਸਾ ਲਓ। ਦਰਅਸਲ ਭਾਰੀ ਕੰਮ ਦੇ ਬੋਝ ਕਾਰਨ ਮਨ ਥੋੜਾ ਪ੍ਰੇਸ਼ਾਨ ਰਹਿੰਦਾ ਹੈ। ਇਸ ਨਾਲ ਸਿਰਦਰਦ, ਚੱਕਰ ਆਉਣੇ ਆਦਿ ਮੁਸੀਬਤਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਯੋਗਾ, ਡਾਂਸ, ਮੈਡੀਟੇਸ਼ਨ ਕਰਨਾ ਸਭ ਤੋਂ ਬੈਸਟ ਆਪਸ਼ਨ ਹੈ। ਇਸ ਨਾਲ ਦਿਮਾਗ ਦੀ ਕਸਰਤ ਦੇ ਨਾਲ-ਨਾਲ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਅਜਿਹੇ ‘ਚ ਤੁਸੀਂ ਫਰੈਸ਼ ਮਹਿਸੂਸ ਕਰੋਗੇ। ਨਾਲ ਹੀ ਤੁਸੀਂ ਆਪਣੇ ਕੰਮ ਨੂੰ ਹੋਰ ਚੰਗੀ ਤਰ੍ਹਾਂ ਕਰ ਸਕੋਗੇ।