Mobile Phone Cleaning tips: ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਵੀ ਘੱਟ ਨਹੀਂ ਹੋਇਆ ਹੈ ਅਜਿਹੇ ‘ਚ ਤੁਹਾਨੂੰ ਅਜੇ ਵੀ ਹਰ ਚੀਜ ਤੋਂ ਬਚਾਅ ਕਰਨਾ ਚਾਹੀਦਾ ਹੈ। ਇਸ ਸਮੇਂ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੋ। ਜਿਵੇਂ ਹੱਥਾਂ ਨੂੰ ਵਾਰ-ਵਾਰ ਸੇਨੇਟਾਈਜ ਕਰਨਾ, ਹੱਥਾਂ ਨੂੰ ਵਾਰ-ਵਾਰ ਧੋਣਾ ਅਤੇ ਲੋਕਾਂ ਦੇ ਸੰਪਰਕ ਵਿਚ ਘੱਟ ਆਉਣਾ।
ਅਜਿਹੇ ‘ਚ ਸਭ ਤੋਂ ਵੱਧ ਕੀਟਾਣੂ ਸਾਡੇ ਮੋਬਾਈਲ ‘ਤੇ ਹੁੰਦੇ ਹਨ। ਵਾਰ-ਵਾਰ ਮੋਬਾਈਲ ਨੂੰ ਹੱਥ ਲਾਉਣ ਨਾਲ ਤੁਹਾਡੇ ਹੱਥਾਂ ‘ਤੇ ਕਿੰਨੇ ਕੀਟਾਣੂ ਆ ਜਾਂਦੇ ਹਨ ਅਤੇ ਅੱਜ ਦੇ ਸਮੇਂ ਵਿੱਚ ਕੋਈ ਵੀ ਮੋਬਾਈਲ ਤੋਂ ਬਿਨਾਂ ਨਹੀਂ ਰਹਿ ਸਕਦਾ। ਮੋਬਾਈਲ ਫੜਨ ਤੋਂ ਬਾਅਦ ਅਸੀਂ ਉਹੀ ਹੱਥ ਆਪਣੀਆਂ ਅੱਖਾਂ ਅਤੇ ਚਿਹਰੇ ‘ਤੇ ਲਗਾ ਲੈਂਦੇ ਹਾਂ ਜਿਸ ਨਾਲ ਬਹੁਤ ਖ਼ਤਰਾ ਹੋ ਸਕਦਾ ਹੈ। ਅਜਿਹੇ ‘ਚ ਤੁਹਾਨੂੰ ਆਪਣੇ ਫੋਨ ਨੂੰ ਸਾਫ਼ ਰੱਖਣ ਦੀ ਜ਼ਰੂਰਤ ਹੈ ਅਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਮੋਬਾਈਲ ਨੂੰ ਕਿਵੇਂ ਸਾਫ਼ ਰੱਖ ਸਕਦੇ ਹੋ। ਬੱਸ ਤੁਸੀਂ ਇਨ੍ਹਾਂ ਸਧਾਰਣ ਸਟੈੱਪ ਨੂੰ ਫੋਲੋ ਕਰਨਾ ਹੈ।
- ਇੱਕ ਨਰਮ ਕੱਪੜਾ ਲਓ ਜੇ ਤੁਸੀਂ ਚਾਹੋ ਤਾਂ ਐਨਕਾਂ ਦੇ ਕੱਪੜੇ ਦੀ ਵੀ ਵਰਤੋਂ ਕਰ ਸਕਦੇ ਹੋ।
- ਆਈਸੋਪ੍ਰੋਪਾਈਲ ਅਲਕੋਹਲ (ਜਿਸ ਨੂੰ ਰਬਿੰਗ ਅਲਕੋਹਲ ਵੀ ਕਹਿੰਦੇ ਹਨ) ਜਾਂ ਈਥਨੌਲ ਯੁਕਤ ਦੀ ਵਰਤੋਂ ਵੀ ਤੁਸੀਂ ਕਰ ਸਕਦੇ ਹੋ। ਇਸ ਨਾਲ ਤੁਹਾਡਾ ਫੋਨ 70% ਤੋਂ ਜ਼ਿਆਦਾ ਸਾਫ਼ ਹੋ ਜਾਵੇਗਾ।
- ਸਫਾਈ ਕਰਦੇ ਸਮੇਂ ਇਹ ਗੱਲ ਧਿਆਨ ‘ਚ ਰੱਖੋ ਕਿ ਪਹਿਲਾਂ ਫੋਨ ਨੂੰ ਸਵਿਚ ਆਫ਼ ਕਰ ਦਿਓ।
- ਆਪਣੇ ਮੋਬਾਈਲ ਦਾ ਕਵਰ ਵੀ ਕੱਢ ਦਿਓ।
- ਨਰਮ ਕੱਪੜੇ ਨੂੰ ਆਈਸੋਪ੍ਰੋਪਾਈਲ ਅਲਕੋਹਲ ਨਾਲ ਸਿਰਫ ਥੋੜ੍ਹਾ ਜਿਹਾ ਨਮ ਕਰੋ। ਧਿਆਨ ਰੱਖੋ ਕਿ ਇਸ ਨੂੰ ਜ਼ਿਆਦਾ ਗਿੱਲਾ ਨਹੀਂ ਕਰਨਾ ਹੈ।
- ਹੁਣ ਇਸ ਕੱਪੜੇ ਨਾਲ ਆਪਣੇ ਮੋਬਾਈਲ ਨੂੰ ਅੱਗੇ-ਪਿੱਛੇ ਤੋਂ ਚੰਗੀ ਤਰ੍ਹਾਂ ਸਾਫ਼ ਕਰੋ।
- ਇਸ ਤੋਂ ਬਾਅਦ ਮੋਬਾਈਲ ਕਵਰ ਨੂੰ ਵੀ ਚੰਗੀ ਤਰ੍ਹਾਂ ਅੱਗੇ-ਪਿੱਛੇ ਤੋਂ ਸਾਫ ਕਰੋ।
- ਤਾਂ ਇਸ ਤਰ੍ਹਾਂ ਇਨ੍ਹਾਂ ਆਸਾਨ ਸਟੈੱਪਜ਼ ਨਾਲ ਤੁਸੀਂ ਆਪਣੇ ਮੋਬਾਈਲ ਨੂੰ ਸਾਫ ਕਰ ਸਕਦੇ ਹੋ ਅਤੇ ਇਸ ਨੂੰ ਕੀਟਾਣੂਆਂ ਤੋਂ ਬਚਾ ਸਕਦੇ ਹੋ।