Momos Sauce effects: ਫਾਸਟ ਫੂਡ ਕਿਸ ਨੂੰ ਪਸੰਦ ਨਹੀਂ ਹੁੰਦਾ? ਕੁੱਝ ਖਾਣ ਨੂੰ ਨਹੀਂ ਮਿਲਿਆ ਜਾਂ ਫ਼ਿਰ ਘਰ ‘ਚ ਬਣੀ ਖਾਣੇ ਦੀ ਚੀਜ਼ ਪਸੰਦ ਨਹੀਂ ਆਈ ਤਾਂ ਲੋਕਾਂ ਲਈ ਫਾਸਟ ਫ਼ੂਡ ਹੀ ਲਾਸਟ ਆਪਸ਼ਨ ਬਚਦਾ ਹੈ। ਹੁਣ ਫਾਸਟ ਫੂਡ ‘ਚ ਵੀ ਲੋਕਾਂ ਨੂੰ ਉਹ ਚੀਜ਼ਾਂ ਜ਼ਿਆਦਾਤਰ ਪਸੰਦ ਹੁੰਦੀਆਂ ਹਨ ਜੋ spicy ਹੁੰਦੀਆਂ ਹਨ। ਕਈ ਲੋਕ ‘ਤਾਂ ਆਪਣੇ ਭੋਜਨ ‘ਚ ਇੰਨੀ ਮਿਰਚ ਪਵਾਉਂਦੇ ਹਨ ਕਿ ਚਾਹੇ ਉਨ੍ਹਾਂ ਦੀਆਂ ਅੱਖਾਂ ‘ਚੋਂ ਪਾਣੀ ਨਿਕਲ ਆਵੇ ਪਰ ਲੋਕ ਹਨ ਕਿ ਮੰਨਦੇ ਨਹੀਂ। ਖ਼ਾਸਕਰ ਮੋਮੋਜ਼ ਦੀ ਚਟਨੀ ਨਾਲ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ। ਮੋਮੋਜ਼ ਦੇ ਨਾਲ ਦੋ ਚਟਨੀ ਮਿਲਦੀਆਂ ਹਨ ਪਰ ਲੋਕ spicy ਚਟਨੀ ਨੂੰ ਜ਼ਿਆਦਾ ਪਸੰਦ ਕਰਦੇ ਹਨ ਪਰ ਸੁਆਦ-ਸੁਆਦ ‘ਚ ਖਾਧੀ ਗਈ ਇਹ ਚਟਨੀ ਤੁਹਾਡੇ ਲਈ ਬਿਪਤਾ ਬਣ ਸਕਦੀ ਹੈ ਅਤੇ ਜੇ ਤੁਸੀਂ ਇਸ ਨੂੰ ਚਟਕਾਰੇ ਲੈ ਕੇ ਖਾਂਦੇ ਹਨ ਤਾਂ ਅੱਜ ਤੋਂ ਹੀ ਇਸ ਦੇ ਨੁਕਸਾਨ ਜਾਣ ਲਓ ਨਹੀਂ ਤਾਂ ਤੁਹਾਨੂੰ ਅੱਗੇ ਜਾ ਕੇ ਪਛਤਾਉਣਾ ਪੈ ਸਕਦਾ ਹੈ।
ਪੇਟ ਦਰਦ ਦੀ ਸਮੱਸਿਆ: ਮੋਮੋਜ਼ ਦੀ ਤਿੱਖੀ ਚਟਨੀ ਭਲੇ ਹੀ ਤੁਹਾਨੂੰ ਖਾਣ ‘ਚ ਬਹੁਤ ਸੁਆਦ ਲੱਗੇ ਪਰ ਇਸ ਦੇ ਲਗਾਤਾਰ ਸੇਵਨ ਨਾਲ ਪੇਟ ਦਰਦ ਹੋ ਸਕਦਾ ਹੈ। ਇਸਦਾ ਇਕ ਕਾਰਨ ਹੈ ਇਸ ‘ਚ ਭਰਪੂਰ ਲਾਲ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਇਹ ਤੁਹਾਨੂੰ ਫ਼ਾਇਦਾ ਨਹੀਂ ਨੁਕਸਾਨ ਪਹੁੰਚਾਉਂਦਾ ਹੈ। ਇਸ ਦੀ ਵਰਤੋਂ ਨਾਲ ਤੁਹਾਨੂੰ ਪੇਟ ‘ਚ ਦਰਦ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਮੋਮੋਜ਼ ਦੀ ਲਾਲ ਚਟਨੀ ਜਿੰਨੀ ਘੱਟ ਹੋ ਸਕੇ ਉਨ੍ਹੀ ਹੀ ਖਾਓ।
ਗੈਸ ਦੀ ਸਮੱਸਿਆ: ਮੋਮੋਜ਼ ਦੀ ਚਟਨੀ ‘ਚ ਕਈ ਵਾਰੀ ਤਾਂ ਤਿੱਖੀ ਮਿਰਚ ਚੰਗੀ ਤਰ੍ਹਾਂ ਪੀਸੀ ਹੋਈ ਵੀ ਨਹੀਂ ਹੁੰਦੀ ਜਿਸ ਕਾਰਨ ਤੁਹਾਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਵੈਸੇ ਵੀ ਲਾਲ ਮਿਰਚ ਤੁਹਾਡੀ ਸਿਹਤ ਨੂੰ ਕਿਸੇ ਵੀ ਤਰੀਕੇ ਨਾਲ ਲਾਭ ਨਹੀਂ ਪਹੁੰਚਾਉਂਦੀ ਇਸ ਨਾਲ ਤੁਹਾਨੂੰ ਨੁਕਸਾਨ ਹੀ ਹੁੰਦੇ ਹਨ। ਜੇ ਤੁਸੀਂ ਰੋਜ਼ ਮੋਮੋਜ ਖਾਂਦੇ ਹੋ ਜਾਂ ਇਸ ਦੀ ਚਟਨੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੇਟ ‘ਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਜਦੋਂ ਵੀ ਤੁਹਾਨੂੰ ਪੇਟ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਤੁਹਾਨੂੰ ਇਹੀ ਸਲਾਹ ਦਿੰਦੇ ਹਨ ਕਿ ਤੁਸੀਂ ਘੱਟੋ-ਘੱਟ ਮਿਰਚਾਂ ਵਾਲੀਆਂ ਚੀਜ਼ਾਂ ਖਾਓ। ਦੂਜੇ ਪਾਸੇ ਜੇ ਤੁਸੀਂ ਮੋਮੋਜ਼ ਦੀ ਚਟਨੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਕਮਜ਼ੋਰ ਹੁੰਦਾ ਹੈ। ਤੁਹਾਨੂੰ ਖਾਣਾ ਹਜ਼ਮ ਕਰਨ ‘ਚ ਮੁਸ਼ਕਲ ਆਉਂਦੀ ਹੈ ਅਤੇ ਇਸ ਦੇ ਕਾਰਨ ਪੇਟ ‘ਚ ਕੜਵੱਲ ਦੀ ਸਮੱਸਿਆ ਵੀ ਹੋ ਜਾਂਦੀ ਹੈ।
ਹੋ ਸਕਦੀ ਹੈ ਬਵਾਸੀਰ: ਜ਼ਿਆਦਾ ਮਿਰਚ ਅਤੇ ਜ਼ਿਆਦਾ ਮੋਮੋਜ਼ ਦੀ ਚਟਨੀ ਦਾ ਸੇਵਨ ਕਰਨ ਨਾਲ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਤੁਹਾਨੂੰ ਬਹੁਤ ਮੁਸੀਬਤ ਹੋ ਸਕਦੀ ਹੈ। ਇਸ ਲਈ ਜੇ ਤੁਸੀਂ ਲਗਾਤਾਰ ਇਸਦਾ ਸੇਵਨ ਕਰ ਰਹੇ ਹੋ ਤਾਂ ਤੁਹਾਨੂੰ ਇਹ ਮੁਸ਼ਕਲਾ ਹੋ ਸਕਦੀ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਲਾਲ ਚਟਨੀ ਜ਼ਿਆਦਾ ਖਾਣ ਨਾਲ ਤੁਹਾਨੂੰ Food Poisoning ਦੀ ਸਮੱਸਿਆ ਹੋ ਸਕਦੀ ਹੈ ਜਿਵੇਂ ਕਿ ਵਾਰ-ਵਾਰ ਪੇਟ ਦਰਦ ਹੋਣਾ ਜਾਂ ਉਲਟੀਆਂ ਲੱਗਣਾ। ਹੋ ਸਕਦਾ ਹੈ ਕਿ ਜੋ ਤੁਸੀਂ ਚਟਨੀ ਖਾ ਰਹੇ ਹੋ ਉਹ ਕਦੋਂ ਦੀ ਬਣੀ ਹੋਵੇ ਜਾਂ ਫਿਰ ਉਹ ਸਾਫ਼ ਹੈ ਜਾਂ ਨਹੀਂ ਇਸ ਲਈ ਜੇ ਤੁਸੀਂ ਮੋਮੋਜ਼ ਚਟਨੀ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਆਦਤ ਨੂੰ ਅੱਜ ਤੋਂ ਹੀ ਬਦਲ ਦਿਓ।