Morning routine health tips: ਇਕ ਕਹਾਵਤ ਅਨੁਸਾਰ ਜਲਦੀ ਸੌਣਾ ਅਤੇ ਜਲਦੀ ਉੱਠਣਾ ਚੰਗੀ ਸਿਹਤ ਦਾ ਮੰਤਰ ਹੈ। ਜੇਕਰ ਤੁਸੀਂ ਮੋਰਨਿੰਗ ਪਰਸਨ ਹੋ ਤਾਂ ਤੁਹਾਡੀ ਸਿਹਤ ਵੀ ਚੰਗੀ ਰਹਿੰਦੀ ਹੈ ਅਤੇ ਮਨ ਵੀ ਸ਼ਾਂਤ ਰਹਿੰਦਾ ਹੈ ਪਰ ਕਈ ਲੋਕਾਂ ਨੂੰ ਸਵੇਰੇ ਜਲਦੀ ਉੱਠਣ ‘ਚ ਪਰੇਸ਼ਾਨੀ ਹੁੰਦੀ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜੇਕਰ ਤੁਹਾਨੂੰ ਵੀ ਸਵੇਰੇ ਜਲਦੀ ਉੱਠਣ ‘ਚ ਪਰੇਸ਼ਾਨੀ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਡਾ ਲਾਈਫਸਟਾਈਲ ਠੀਕ ਨਾ ਹੋਵੇ। ਦੇਰ ਨਾਲ ਜਾਗਣਾ, ਸਮੇਂ ‘ਤੇ ਨਾ ਸੌਣਾ, ਦੇਰ ਰਾਤ ਤੱਕ ਸਕ੍ਰੀਨ ਦੀ ਵਰਤੋਂ ਕਰਨਾ ਆਦਿ ਅਜਿਹੇ ਕਾਰਨ ਹੋ ਸਕਦੇ ਹਨ ਜਿਸ ਕਾਰਨ ਤੁਹਾਨੂੰ ਸਵੇਰੇ ਜਲਦੀ ਉੱਠਣ ‘ਚ ਪਰੇਸ਼ਾਨੀ ਹੋ ਸਕਦੀ ਹੈ। ਕੁਝ ਆਸਾਨ ਟਿਪਸ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵੀ ਮੋਰਨਿੰਗ ਪਰਸਨ ਬਣ ਸਕਦੇ ਹੋ, ਜਿਸ ਬਾਰੇ ਆਓ ਅੱਜ ਜਾਣਦੇ ਹਾਂ……
ਨਾਸ਼ਤਾ ਸਕਿੱਪ ਨਾ ਕਰੋ: ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਕਰਦੇ ਹੋ ਤਾਂ ਤੁਸੀਂ ਮੋਰਨਿੰਗ ਪਰਸਨ ਬਣ ਸਕਦੇ ਹੋ। ਸਵੇਰੇ ਨਾਸ਼ਤਾ ਕਰਨ ਨਾਲ ਤੁਹਾਨੂੰ ਪੂਰੇ ਦਿਨ ਲਈ ਐਨਰਜ਼ੀ ਮਿਲੇਗੀ ਅਤੇ ਤੁਸੀਂ ਸਵੇਰੇ ਜਲਦੀ ਉੱਠ ਸਕੋਗੇ। ਸਵੇਰ ਦੇ ਨਾਸ਼ਤੇ ‘ਚ ਫਲ, ਮੂੰਗਫਲੀ, ਦਹੀਂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਦੇਰ ਰਾਤ ਕੌਫੀ ਦਾ ਸੇਵਨ ਨਾ ਕਰੋ, ਇਸ ਨਾਲ ਵੀ ਸਲੀਪਿੰਗ ਸਾਈਕਲ ਖਰਾਬ ਹੋ ਸਕਦਾ ਹੈ, ਜੇਕਰ ਤੁਸੀਂ ਬਹੁਤ ਜ਼ਿਆਦਾ ਚਾਹ ਜਾਂ ਕੌਫ਼ੀ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ।
ਮੋਰਨਿੰਗ ਪਰਸਨ ਬਣਨ ਲਈ ਕਮਰੇ ‘ਚ ਰੋਸ਼ਨੀ ਆਉਣ ਦਿਓ: ਜੇਕਰ ਤੁਸੀਂ ਮੋਰਨਿੰਗ ਪਰਸਨ ਬਣਨਾ ਚਾਹੁੰਦੇ ਹੋ ਯਾਨੀ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਆਪਣੇ ਕਮਰੇ ‘ਚ ਸੂਰਜ ਦੀ ਰੌਸ਼ਨੀ ਦਾ ਸਵਾਗਤ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਕਮਰੇ ‘ਚ ਸੂਰਜ ਦੀ ਰੌਸ਼ਨੀ ਆਉਂਦੀ ਰਹੇਗੀ ਤਾਂ ਪੋਜੀਟਿਵਿਟੀ ਵੀ ਰਹੇਗੀ ਅਤੇ ਤੁਸੀਂ ਸਵੇਰੇ ਜਲਦੀ ਉੱਠਣ ਲਈ ਪ੍ਰੇਰਿਤ ਹੋਵੋਗੇ, ਸਰੀਰ ਨੂੰ ਹੈਲਥੀ ਰੱਖਣ ਅਤੇ ਐਨਰਜ਼ੀ ਬਣਾਈ ਰੱਖਣ ਲਈ ਵਿਟਾਮਿਨ ਡੀ ਦਾ ਸੇਵਨ ਜ਼ਰੂਰੀ ਹੈ, ਜੋ ਕਿ ਤੁਸੀਂ ਸੂਰਜ ਤੋਂ ਪਾ ਸਕਦੇ ਹੋ।
ਸੌਣ ਦਾ ਸਮਾਂ ਬਦਲੋ: ਤੁਹਾਨੂੰ ਸੌਣ ਦਾ ਸਮਾਂ ਬਦਲਣਾ ਚਾਹੀਦਾ ਹੈ। ਜੇਕਰ ਤੁਸੀਂ ਸੌਣ ਦਾ ਸਮਾਂ ਬਦਲਦੇ ਹੋ, ਤਾਂ ਇਹ ਤੁਹਾਨੂੰ ਜਲਦੀ ਉੱਠਣ ‘ਚ ਮਦਦ ਕਰੇਗਾ। ਜੋ ਲੋਕ ਸਮੇਂ ‘ਤੇ ਸੌਂਦੇ ਹਨ, ਉਨ੍ਹਾਂ ਨੂੰ ਮੋਰਨਿੰਗ ਪਰਸਨ ਬਣਨ ‘ਚ ਕੋਈ ਸਮੱਸਿਆ ਨਹੀਂ ਹੁੰਦੀ। ਤੁਸੀਂ ਆਪਣੀ ਘੜੀ ਨੂੰ ਸਿਰਫ 15 ਮਿੰਟ ਅੱਗੇ ਕਰ ਲਓ ਯਾਨਿ ਸਵੇਰੇ 15 ਮਿੰਟ ਜਲਦੀ ਉੱਠੋ, ਇਸ ਨਾਲ ਤੁਹਾਡੇ ਸੌਣ ਦਾ ਸਮਾਂ ਬਦਲ ਜਾਵੇਗਾ ਅਤੇ ਤੁਸੀਂ ਹੌਲੀ-ਹੌਲੀ ਜਲਦੀ ਉੱਠਣਾ ਸ਼ੁਰੂ ਕਰ ਦਿਓਗੇ ਅਤੇ ਰਾਤ ਨੂੰ ਸੌਣ ਵੇਲੇ ਵੀ ਤੁਹਾਨੂੰ ਮੌਜੂਦਾ ਸਮੇਂ ਤੋਂ 15 ਮਿੰਟ ਪਹਿਲਾਂ ਸੌਣਾ ਪਵੇਗਾ।
ਮੋਰਨਿੰਗ ਰੁਟੀਨ ਬਣਾਓ: ਮੋਰਨਿੰਗ ਰੁਟੀਨ ਬਣਾਉਣ ਨਾਲ ਤੁਹਾਨੂੰ ਸਵੇਰੇ ਉੱਠਣ ‘ਚ ਆਸਾਨੀ ਹੋਵੇਗੀ। ਮੋਰਨਿੰਗ ਰੁਟੀਨ ਬਣਾਉਣ ਦਾ ਮਤਲਬ ਹੈ ਸਵੇਰੇ ਤਿਆਰ ਹੋਣਾ, ਕਸਰਤ ਕਰਨਾ, ਖਾਣਾ ਖਾਣਾ ਆਦਿ। ਬਹੁਤ ਸਾਰੇ ਲੋਕਾਂ ਨੂੰ ਆਲਸ ਕਾਰਨ ਦੇਰ ਨਾਲ ਖਾਣਾ ਖਾਣ ਦੀ ਆਦਤ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਵੇਰੇ ਉੱਠਣ ‘ਚ ਪਰੇਸ਼ਾਨੀ ਹੁੰਦੀ ਹੈ, ਇਸ ਲਈ ਤੁਹਾਨੂੰ ਹਮੇਸ਼ਾ ਮੋਰਨਿੰਗ ਰੁਟੀਨ ਅਪਣਾਉਣੀ ਚਾਹੀਦੀ ਹੈ। ਆਪਣੀ ਮੋਰਨਿੰਗ ਰੁਟੀਨ ਨੂੰ ਪੂਰਾ ਕਰਨ ਤੋਂ ਬਾਅਦ ਤੁਸੀਂ ਪਾਵਰ ਨੈਪ ਲੈ ਸਕਦੇ ਹੋ। ਜੇਕਰ ਤੁਸੀਂ ਨਾਈਟ ਸ਼ਿਫਟ ‘ਚ ਕੰਮ ਕਰਦੇ ਹੋ ਤਾਂ ਵੀ ਤੁਹਾਨੂੰ ਮੋਰਨਿੰਗ ਪਰਸਨ ਬਣਨ ‘ਚ ਮੁਸ਼ਕਲ ਹੋ ਸਕਦੀ ਹੈ, ਕੁਝ ਸਮੇਂ ਲਈ ਨਾਈਟ ਸ਼ਿਫਟ ‘ਚ ਕੰਮ ਕਰਨਾ ਠੀਕ ਹੈ ਪਰ ਲੰਬੇ ਸਮੇਂ ਤੱਕ ਇਸ ਰੁਟੀਨ ‘ਚ ਕੰਮ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਰੋਜ਼ਾਨਾ ਕਸਰਤ ਕਰੋ: ਰੋਜ਼ਾਨਾ ਕਸਰਤ ਕਰੋ, ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਸਰਤ ਨੂੰ ਆਪਣੀ ਰੁਟੀਨ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਕਸਰਤ ਕਰਨ ਨਾਲ ਤੁਹਾਨੂੰ ਥਕਾਵਟ ਮਹਿਸੂਸ ਹੋਵੇਗੀ ਅਤੇ ਤੁਸੀਂ ਜਲਦੀ ਸੌਂ ਸਕੋਗੇ, ਜਿਸ ਨਾਲ ਸਵੇਰੇ ਸਮੇਂ ਸਿਰ ਉੱਠਣ ਦੀ ਆਦਤ ਬਣ ਜਾਵੇਗੀ। ਕਸਰਤ ਕਰਨ ਦੇ ਬਹੁਤ ਸਾਰੇ ਫਾਇਦੇ ਹਨ, ਪਰ ਕਸਰਤ ਕਰਨ ਨਾਲ ਤੁਹਾਡੇ ਸੌਣ ਦੇ ਪੈਟਰਨ ‘ਚ ਸੁਧਾਰ ਹੁੰਦਾ ਹੈ। ਮੋਰਨਿੰਗ ਪਰਸਨ ਬਣਨ ਲਈ ਤਣਾਅ ਨੂੰ ਘੱਟ ਕਰਨਾ ਵੀ ਜ਼ਰੂਰੀ ਹੈ, ਜੇਕਰ ਤਣਾਅ ਦੇ ਲੱਛਣ ਨਜ਼ਰ ਆਉਣ ਤਾਂ ਡਾਕਟਰ ਨਾਲ ਸੰਪਰਕ ਕਰੋ ਅਤੇ ਮਨ ਨੂੰ ਤਣਾਅ ਮੁਕਤ ਰੱਖੋ।