Morning Walk Benefits: ਲੋਕ ਤੰਦਰੁਸਤ ਰਹਿਣ ਲਈ ਯੋਗਾ, ਕਸਰਤ ਦਾ ਸਹਾਰਾ ਲੈਂਦੇ ਹਨ। ਬਹੁਤ ਸਾਰੇ ਲੋਕ ਜਿੰਮ ਜਾ ਕੇ ਪਸੀਨਾ ਵਹਾਉਂਦੇ ਹਨ। ਪਰ ਇਸਦੇ ਉਲਟ ਹਰ ਰੋਜ਼ ਸਵੇਰੇ ਸਿਰਫ 30 ਮਿੰਟ ਸੈਰ ਕਰਨ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਜੀ ਹਾਂ ਰੋਜ਼ਾਨਾ ਸੈਰ ਕਰਨ ਨਾਲ ਸਰੀਰ ਦੀ ਚੰਗੀ ਕਸਰਤ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਬਲੱਡ ਸਰਕੂਲੇਸ਼ਨ ਵਧੀਆ ਹੋਣ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਮੋਰਨਿੰਗ ਵਾਕ ਯਾਨਿ ਸਵੇਰ ਦੀ ਸੈਰ ਕਰਨ ਦੇ ਫ਼ਾਇਦੇ ਅਤੇ ਉਮਰ ਦੇ ਅਨੁਸਾਰ ਰੋਜ਼ਾਨਾ ਕਿੰਨੇ ਕਦਮ ਚੱਲਣਾ ਚਾਹੀਦਾ ਹੈ।
ਸਵੇਰੇ ਸੈਰ ਕਰਨਾ ਸਹੀ: ਸਵੇਰ ਦਾ ਮੌਸਮ ਸਾਫ ਹੁੰਦਾ ਹੈ। ਅਜਿਹੇ ‘ਚ ਖੁੱਲੀ ਅਤੇ ਤਾਜ਼ੀ ਹਵਾ ‘ਚ ਸੈਰ ਕਰਨ ਨਾਲ ਦਿਲ ਅਤੇ ਦਿਮਾਗ ਤੰਦਰੁਸਤ ਰਹਿੰਦੇ ਹਨ। ਮਾਨਸਿਕ ਅਤੇ ਸਰੀਰਕ ਵਿਕਾਸ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਦਿਨ ਭਰ ਫਰੈਸ਼ ਫੀਲ ਹੋਣ ਦੇ ਨਾਲ ਮੂਡ ਸਹੀ ਰਹਿੰਦਾ ਹੈ।
ਕਿਸ ਉਮਰ ਵਿਚ ਕਿੰਨਾ ਤੁਰਨਾ ਚਾਹੀਦਾ ਹੈ?
- 6 ਤੋਂ 17 ਸਾਲ – ਲੜਕੇ 15000 ਅਤੇ ਕੁੜੀਆਂ 12000 ਕਦਮ ਤੁਰ ਸਕਦੇ ਹਨ।
- 18 ਤੋਂ 40 ਸਾਲ ਤੱਕ – ਇੱਕ ਦਿਨ ਵਿੱਚ 12000 ਕਦਮ
- 40 ਤੋਂ 49 ਸਾਲ ਤੱਕ – ਇੱਕ ਦਿਨ ‘ਚ 11000 ਕਦਮ
- 50 ਤੋਂ 59 ਸਾਲ ਤੱਕ – 10000 ਕਦਮ ਪ੍ਰਤੀ ਦਿਨ
- 60 ਸਾਲ ਜਾਂ ਇਸ ਤੋਂ ਜ਼ਿਆਦਾ – 8000 ਕਦਮ ਪ੍ਰਤੀ ਦਿਨ
ਤਾਂ ਹੁਣ ਆਓ ਜਾਣਦੇ ਹਾਂ ਸਵੇਰੇ ਸੈਰ ਕਰਨ ਦੇ ਫਾਇਦੇ…
ਡਾਇਬਟੀਜ਼ ਹੋਵੇਗੀ ਕੰਟਰੋਲ: ਰੋਜ਼ਾਨਾ ਸੈਰ ਕਰਨ ਨਾਲ ਡਾਇਬਿਟੀਜ਼ ਕੰਟਰੋਲ ‘ਚ ਰਹਿਣ ‘ਚ ਮਦਦ ਮਿਲਦੀ ਹੈ। ਇਸ ਨਾਲ ਸਰੀਰ ‘ਚ ਗਲੂਕੋਜ਼ ਦੀ ਮਾਤਰਾ ਬਰਾਬਰ ਰਹਿੰਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਸੈਰ ਕਰਨ ਨਾਲ ਸਰੀਰ ਦੀ ਚੰਗੀ ਹਲਚਲ ਹੁੰਦੀ ਹੈ। ਅਜਿਹੇ ‘ਚ ਦਿਲ ਤੰਦਰੁਸਤ ਰਹਿਣ ‘ਚ ਸਹਾਇਤਾ ਮਿਲਦੀ ਹੈ। ਇੱਕ ਖੋਜ ਦੇ ਅਨੁਸਾਰ ਰੋਜ਼ਾਨਾ ਸੈਰ ਕਰਨ ਨਾਲ ਹਾਰਟ ਅਟੈਕ ਅਤੇ ਦਿਲ ਸੰਬੰਧੀ ਬੀਮਾਰੀਆਂ ਹੋਣ ਦਾ ਖ਼ਤਰਾ 32 ਪ੍ਰਤੀਸ਼ਤ ਤੱਕ ਘੱਟ ਰਹਿੰਦਾ ਹੈ।
ਦਿਮਾਗ ਰਹੇਗਾ ਤੰਦਰੁਸਤ: ਸਵੇਰੇ ਸੈਰ ਕਰਨ ਨਾਲ ਦਿਮਾਗ ਨੂੰ ਸਹੀ ਤਰੀਕੇ ਨਾਲ ਆਕਸੀਜਨ ਮਿਲਦੀ ਹੈ। ਅਜਿਹੇ ‘ਚ ਕੰਮ ਕਰਨ ਦੀ ਸ਼ਕਤੀ ਵੱਧਦੀ ਹੈ। ਦਿਮਾਗ ਸ਼ਾਂਤ ਹੋਣ ਨਾਲ ਇਕਾਗਰਤਾ ਅਤੇ ਯਾਦਦਾਸ਼ਤ ਨੂੰ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਸਵੇਰੇ ਤਾਜ਼ੀ ਹਵਾ ‘ਚ ਸੈਰ ਕਰਨ ਨਾਲ ਇਮਿਊਨਿਟੀ ਵੱਧਦੀ ਹੈ। ਅਜਿਹੇ ‘ਚ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਸੈਰ ਕਰਨ ਨਾਲ ਸਾਹ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਫੇਫੜਿਆਂ ਨੂੰ ਸਹੀ ਤਰ੍ਹਾਂ ਆਕਸੀਜਨ ਮਿਲਣ ਨਾਲ ਕੰਮ ਕਰਨ ਦੀ ਸ਼ਕਤੀ ਵੱਧਦੀ ਹੈ। ਅਜਿਹੇ ‘ਚ ਇਸ ਨਾਲ ਜੁੜੀਆਂ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ।
ਗਠੀਏ ‘ਚ ਫਾਇਦੇਮੰਦ: ਅੱਜ ਦੇ ਸਮੇਂ ‘ਚ ਗਲਤ ਖਾਣ-ਪੀਣ ਅਤੇ ਗਲਤ ਲਾਈਫਸਟਾਈਲ ਦੇ ਕਾਰਨ ਲੋਕਾਂ ਨੂੰ ਗਠੀਏ ਦੀ ਸਮੱਸਿਆ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਚੱਲਣ-ਫਿਰਨ ‘ਚ ਵੀ ਮੁਸ਼ਕਲ ਆਉਂਦੀ ਹੈ। ਅਜਿਹੇ ‘ਚ ਇੱਕ ਖੋਜ ਦੇ ਅਨੁਸਾਰ ਸਵੇਰੇ ਸੈਰ ਕਰਨ ਨਾਲ ਜੋੜਾਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ‘ਚ ਸਹਾਇਤਾ ਆਉਂਦੀ ਹੈ। ਅਜਿਹੇ ‘ਚ ਗਠੀਏ ਦੇ ਮਰੀਜ਼ਾਂ ਨੂੰ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ। ਅੱਜ ਦੇ ਸਮੇਂ ‘ਚ ਹਰ ਤੀਜਾ ਵਿਅਕਤੀ ਤਣਾਅ ਤੋਂ ਪ੍ਰੇਸ਼ਾਨ ਹੈ। ਅਜਿਹੇ ‘ਚ ਰੋਜ਼ਾਨਾ 20-30 ਮਿੰਟ ਸੈਰ ਕਰਨ ਨਾਲ ਤਣਾਅ ਨੂੰ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਮੋਟਾਪੇ ਤੋਂ ਪੀੜਤ ਲੋਕਾਂ ਨੂੰ ਰੋਜ਼ਾਨਾ ਸਵੇਰੇ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਪੂਰੇ ਸਰੀਰ ਦੀ ਹਲਚਲ ਹੁੰਦੀ ਹੈ। ਅਜਿਹੇ ‘ਚ ਪੇਟ, ਕਮਰ, ਪੱਟਾਂ ਆਦਿ ਦੇ ਦੁਆਲੇ ਜਮਾ ਐਕਸਟ੍ਰਾ ਫੈਟ ਨੂੰ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਬਾਡੀ ਨੂੰ ਸਹੀ ਸ਼ੇਪ ਮਿਲਦੀ ਹੈ।
ਕਮਜ਼ੋਰੀ ਅਤੇ ਥਕਾਵਟ ਹੋਵੇਗੀ ਦੂਰ: ਇਸ ਨਾਲ ਸਰੀਰ ‘ਚ ਐਨਰਜ਼ੀ ਦਾ ਸੰਚਾਰ ਹੁੰਦਾ ਹੈ। ਅਜਿਹੇ ‘ਚ ਕਮਜ਼ੋਰੀ, ਥਕਾਵਟ ਆਦਿ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਰੋਜ਼ਾਨਾ ਸਵੇਰੇ ਸੈਰ ਕਰਨ ਨਾਲ ਸਰੀਰ ਨੂੰ ਸਹੀ ਆਕਸੀਜਨ ਮਿਲਦੀ ਹੈ। ਬਲੱਡ ਸਰਕੂਲੇਸ਼ਨ ਵੀ ਵਧੀਆ ਹੁੰਦਾ ਹੈ। ਅਜਿਹੇ ‘ਚ ਇਮਿਊਨਿਟੀ ਮਜ਼ਬੂਤ ਹੋਣ ਨਾਲ ਮੌਸਮੀ ਅਤੇ ਹੋਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ਨਾਲ ਸਰੀਰ ‘ਚ ਬਲੱਡ ਸਰਕੂਲੇਸ਼ਨ ਵਧੀਆ ਤਰੀਕੇ ਨਾਲ ਹੁੰਦਾ ਹੈ। ਇਸ ਤਰੀਕੇ ਨਾਲ ਸਾਰੇ ਸਰੀਰ ‘ਚ ਸਹੀ ਤਰੀਕੇ ਨਾਲ ਖੂਨ ਦਾ ਸੰਚਾਰ ਹੋਣ ‘ਚ ਸਹਾਇਤਾ ਮਿਲਦੀ ਹੈ।