Mother health routine: ਮਾਂ ਘਰ ਦੇ ਹਰ ਮੈਂਬਰ ਦਾ ਖ਼ਿਆਲ ਰੱਖਦੀ ਹੈ, ਪਰ ਜਦੋਂ ਆਪਣੀ ਸਿਹਤ ਦੀ ਗੱਲ ਆਉਂਦੀ ਹੈ, ਤਾਂ ਉਹ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ। 40-45 ਦੀ ਉਮਰ ਤੋਂ ਬਾਅਦ, ਔਰਤਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਹਾਰਮੋਨਲ ਅਤੇ ਸਰੀਰਕ ਤਬਦੀਲੀਆਂ ਆਉਂਦੀਆਂ ਹਨ, ਜਿਸ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕਿਉਂ ਨਾ ਉਨ੍ਹਾਂ ਨੂੰ ਇਸ ਮਾਂ ਦਿਵਸ ‘ਤੇ ਸਿਹਤ ਦਾ ਤੋਹਫਾ ਦਿੱਤਾ ਜਾਵੇ। ਆਪਣੀ ਮਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ, ਉਨ੍ਹਾਂ ਲਈ ਨਵਾਂ ਡਾਈਟ ਪਲੈਨ ਬਣਾਓ ਜਾਂ ਉਨ੍ਹਾਂ ਦੀ ਸਿਹਤ ਜਾਂਚ ਕਰਵਾਓ। ਇਹ ਨਾ ਸਿਰਫ ਤੁਹਾਡੀ ਮਾਂ ਨੂੰ ਤੰਦਰੁਸਤ ਰੱਖੇਗਾ ਬਲਕਿ ਉਹ ਖੁਸ਼ ਵੀ ਹੋਏਗੀ।
ਮਦਰ ਨੂੰ ਫਿੱਟਨੈੱਸ ਐਕਟੀਵਿਟੀ ਟਰੈਕਰ ਦਾ ਤੋਹਫਾ: ਪਰਿਵਾਰ ਦੀ ਦੇਖਭਾਲ ਕਰਨ ਦੇ ਚੱਕਰ ‘ਚ ਅਕਸਰ ਮਾਂ ਆਪਣੀ ਦੇਖਭਾਲ ਕਰਨੀ ਭੁੱਲ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਇਸ ਮਦਰਜ਼ ਡੇਅ ਤੁਸੀਂ ਉਨ੍ਹਾਂ ਨੂੰ ਫਿਟਨੈਸ ਐਕਟੀਵਿਟੀ ਟ੍ਰੈਕਰ ਦੇ ਸਕਦੇ ਹੋ। ਮਾਰਕੀਟ ਵਿੱਚ ਬਹੁਤ ਸਾਰੇ ਅਜਿਹੇ ਗੈਜੇਸਟ ਹਨ ਜੋ ਹਾਰਟ ਰੇਟ, ਐਕਟੀਵਿਟੀ, ਸਮੇਂ ਸਿਰ ਸੋਂਣਾ, ਭੋਜਨ, ਆਦਿ ਬਾਰੇ ਅਲਰਟ ਦਿੰਦੇ ਹਨ। ਇਸ ਤੋਂ ਇਲਾਵਾ ਇਹ ਰੋਜ਼ਾਨਾ ਦੀਆਂ ਗਤੀਵਿਧੀਆਂ ਦਾ ਅਧਿਐਨ ਕਰਕੇ ਰੋਜ਼ਾਨਾ ਰੁਟੀਨ ਦਾ ਟੀਚਾ ਨਿਰਧਾਰਤ ਕਰਦਾ ਹੈ।
ਰੈਗੂਲਰ ਹੈਲਥ ਚੈੱਕਅਪ: ਮਾਂ ਦਿਵਸ ‘ਤੇ ਆਪਣੀ ਮਾਂ ਦੀ ਛਾਤੀ ਦਾ ਕੈਂਸਰ, ਕੋਲੈਸਟ੍ਰੋਲ, ਸ਼ੂਗਰ, ਥਾਇਰਾਇਡ, ਕੈਲਸ਼ੀਅਮ ਦੀ ਜਾਂਚ ਕਰਵਾਓ। ਜੇ ਤੁਸੀਂ ਮਾਂ ਦੀ ਬਿਮਾਰੀ ਨੂੰ ਜਾਣਦੇ ਹੋਵੋਗੇ ਤਾਂ ਤੁਸੀਂ ਉਨ੍ਹਾਂ ਦੀ ਵਧੀਆ ਦੇਖਭਾਲ ਕਰ ਸਕੋਗੇ। ਨਾ ਸਿਰਫ ਮਦਰਸ ਡੇ’ ਤੇ ਬਲਕਿ ਸਮੇਂ-ਸਮੇਂ ‘ਤੇ ਚੈੱਕਅਪ ਕਰਵਾਓ ਤਾਂ ਜੋ ਬੀ ਪੀ ਜਾਂ ਸ਼ੂਗਰ ਵਰਗੀਆਂ ਹਰ ਬਿਮਾਰੀ ਦਾ ਸ਼ੁਰੂਆਤ ‘ਚ ਪਤਾ ਲੱਗ ਜਾਵੇ ਅਤੇ ਇਸ ਨੂੰ ਵਧਣ ਤੋਂ ਰੋਕਿਆ ਜਾ ਸਕੇ।
ਭਰਪੂਰ ਨੀਂਦ ਲੈਣ ਦੀ ਆਦਤ: ਔਰਤਾਂ ਘਰੇਲੂ ਕੰਮਾਂ ਵਿਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਚੰਗੀ ਤਰ੍ਹਾਂ ਨੀਂਦ ਨਹੀਂ ਲੈ ਪਾਉਂਦੀਆਂ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਨੇ ਘੇਰ ਲਿਆ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਮਾਂ ਦੇ ਦਿਵਸ ਤੇ ਆਪਣੀ ਮਾਂ ਨਾਲ ਇੱਕ ਵਾਅਦਾ ਕਰੋ ਕਿ ਉਹ ਆਪਣੀ ਨੀਂਦ ਵਿੱਚ ਸਮਝੌਤਾ ਨਾ ਕਰੋ। ਇਸਦੇ ਲਈ, ਤੁਹਾਨੂੰ ਉਨ੍ਹਾਂ ਦੇ ਨਾਲ ਘਰੇਲੂ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ, ਤਾਂ ਜੋ ਉਹ ਜਲਦੀ ਫ੍ਰੀ ਹੋ ਕੇ ਆਰਾਮ ਕਰ ਸਕਣ।
ਮਾਂ ਦੀ ਫਿੱਟਨੈੱਸ ਰੁਟੀਨ ‘ਤੇ ਧਿਆਨ ਦਿਓ: ਕੀ ਤੁਸੀਂ ਕਦੇ ਆਪਣੀ ਮਾਂ ਦੀ ਫਿੱਟਨੈੱਸ ਰੁਟੀਨ’ ਤੇ ਧਿਆਨ ਦਿੱਤਾ ਹੈ। ਜੇ ਨਹੀਂ ਤਾਂ ਇਸ ਮਾਂ ਦਿਵਸ ਨੂੰ ਦਿਉ। ਅਕਸਰ ਔਰਤਾਂ ਕੰਮ ਵਿਚ ਫਸੀਆਂ ਰਹਿੰਦੀਆਂ ਹਨ ਅਤੇ ਕਸਰਤ ਨਹੀਂ ਕਰਦੀਆਂ। ਇਸਦਾ ਸਿੱਧਾ ਅਸਰ ਉਹਨਾਂ ਦੀ ਸਿਹਤ ਉੱਤੇ ਨਜ਼ਰ ਆਉਂਦਾ ਹੈ। ਇਸ ਲਈ ਉਨ੍ਹਾਂ ਦੀ ਫਿੱਟਨੈੱਸ ਰੁਟੀਨ ਬਣਾਓ ਅਤੇ ਉਨ੍ਹਾਂ ਨੂੰ ਸਖਤੀ ਨਾਲ ਪਾਲਣ ਕਰਨ ਲਈ ਕਹੋ।
ਤਣਾਅ ਨੂੰ ਕਰੋ ਦੂਰ: ਭਾਵੇਂ ਕਿ ਉਹ ਪਰਿਵਾਰ ਵਿਚ ਹਰ ਚੀਜ਼ ਦਾ ਅਸਾਨੀ ਨਾਲ ਪ੍ਰਬੰਧ ਕਰ ਸਕਦੀ ਹੈ, ਉਹ ਖ਼ੁਦ ਤਣਾਅ ਦਾ ਸ਼ਿਕਾਰ ਹੋ ਜਾਂਦੀ ਹੈ। ਜੋ ਕਿ ਡਿਪਰੈਸ਼ਨ ਦਾ ਕਾਰਨ ਬਣ ਸਕਦਾ ਹੈ। ਅਜਿਹੀ ਸਥਿਤੀ ਵਿੱਚ ਨਾ ਸਿਰਫ ਮਾਂ ਦਿਵਸ ‘ਤੇ ਬਲਕਿ ਹਰ ਮਹੀਨੇ ਮਾਂ ਲਈ ਇੱਕ ਟ੍ਰਿਪ ਜਾਂ ਥੈਰੇਪੀ ਸੈਸ਼ਨ ਵੀ ਬੁੱਕ ਕਰੋ, ਤਾਂ ਜੋ ਉਹ ਤਣਾਅ ਮੁਕਤ ਰਹਿ ਸਕੇ।