Mother health tips: ਮਾਂ ਛੋਟੇ ਤੋਂ ਲੈ ਕੇ ਵੱਡੇ ਤੱਕ ਘਰ ਦੇ ਹਰੇਕ ਮੈਂਬਰ ਦੀ ਦੇਖਭਾਲ ਕਰਦੀ ਹੈ। ਪਰ ਪਰਿਵਾਰ ਦੀ ਦੇਖਭਾਲ ਕਰਨ ਦੇ ਚੱਕਰ ‘ਚ ਉਹ ਆਪਣੇ ਵੱਲ ਧਿਆਨ ਦੇਣਾ ਭੁੱਲ ਜਾਂਦੀ ਹੈ। ਇਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਉਹ ਭੁੱਲ ਜਾਂਦੀ ਹੈ ਕਿ ਉਹ ਪਰਿਵਾਰ ਦੀ ਬੁਨਿਆਦ ਹੈ। ਜੇ ਤੁਸੀਂ ਸਿਹਤਮੰਦ ਹੋਵੋਗੇ ਤਾਂ ਹੀ ਪਰਿਵਾਰ ਤੰਦਰੁਸਤ ਹੋਵੇਗਾ। ਜਦ ਤੱਕ ਮਾਂ ਸਿਹਤ ਪ੍ਰਤੀ ਜਾਗਰੂਕ ਨਹੀਂ ਹੁੰਦੀ, ਉਨ੍ਹਾਂ ਚਿਰ ਉਹ ਤੰਦਰੁਸਤ ਅਤੇ ਸਿਹਤਮੰਦ ਨਹੀਂ ਹੋ ਸਕਦੀ, ਜਿਸਦਾ ਅਸਰ ਸਾਰੇ ਪਰਿਵਾਰ ਅਤੇ ਸਮਾਜ ‘ਤੇ ਪੈਂਦਾ ਹੈ। ਇਸ ਮਾਂ ਦਿਵਸ ‘ਤੇ ਹਰ ਮਾਂ ਨੂੰ ਆਪਣੀ ਦੇਖਭਾਲ ਦਾ ਇਹ ਵਾਅਦਾ ਖ਼ੁਦ ਨਾਲ ਕਰਨਾ ਚਾਹੀਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਜ਼ਿੰਮੇਵਾਰੀਆਂ ਨਾਲ ਕਿਵੇਂ ਆਪਣੇ ਆਪ ਦਾ ਧਿਆਨ ਰੱਖ ਸਕਦੇ ਹੋ।
ਕਸਰਤ: ਦਿਨ ਦੀ ਸ਼ੁਰੂਆਤ ਸੈਰ, ਭੱਜਣ ਅਤੇ ਯੋਗਾ ਨਾਲ ਕਰੋ। ਇਹ ਨਾ ਸਿਰਫ ਸਰੀਰ ਨੂੰ ਐਕਟਿਵ ਰੱਖਦਾ ਹੈ ਬਲਕਿ ਪਿੱਠ ਅਤੇ ਕਮਰ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।
ਸਵੇਰ ਦਾ ਨਾਸ਼ਤਾ ਜ਼ਰੂਰ ਖਾਣਾ ਚਾਹੀਦਾ ਹੈ: ਹਾਊਸਵਾਈਫ ਜਾਂ ਜੌਬ ਕਰਨ ਵਾਲੀਆਂ ਔਰਤਾਂ ਲਈ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ। ਸਵੇਰ ਦੇ ਨਾਸ਼ਤੇ ਵਿੱਚ ਪ੍ਰੋਟੀਨ ਭੋਜਨ ਜਿਵੇਂ ਤਾਜ਼ੇ ਫਲ, ਦੁੱਧ, ਆਂਡੇ ਖਾਓ। ਇਹ ਸਰੀਰ ਨੂੰ ਐਕਟਿਵ ਰੱਖਦਾ ਹੈ ਅਤੇ ਦਿਨ ਭਰ ਐਨਰਜ਼ੀ ਦਿੰਦਾ ਹੈ।
ਸਮੇਂ ਸਿਰ ਖਾਓ: ਪਰਿਵਾਰ ਦੀ ਡਾਇਟ ਦੀ ਦੇਖਭਾਲ ਕਰਨ ਦੇ ਨਾਲ ਆਪਣੀ ਡਾਇਟ ਵੱਲ ਵੀ ਧਿਆਨ ਦਿਓ। ਸਮੇਂ ਸਿਰ ਖਾਣ ਦੇ ਨਾਲ-ਨਾਲ ਡਾਇਟ ਵਿਚ ਸਿਹਤਮੰਦ ਅਤੇ ਪੌਸ਼ਟਿਕ ਚੀਜ਼ਾਂ ਨੂੰ ਸ਼ਾਮਲ ਕਰੋ। ਹਰੀਆਂ ਸਬਜ਼ੀਆਂ, ਫਲ, ਸੁੱਕੇ ਮੇਵੇ, ਦਹੀਂ, ਦੁੱਧ, ਸਾਬਤ ਅਨਾਜ ਅਤੇ ਬੀਨਜ਼ ਜਿਹੀਆਂ ਹੈਲਥੀ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ।
ਚੈੱਕਅਪ ਜ਼ਰੂਰੀ: ਔਰਤਾਂ ਨੂੰ ਸਮੇਂ-ਸਮੇਂ ‘ਤੇ ਹੀਮੋਗਲੋਬਿਨ, ਥਾਇਰਾਇਡ, ਹਾਰਟ ਰੇਟ, ਕੋਲੇਸਟ੍ਰੋਲ, ਬਲੱਡ ਪ੍ਰੈਸ਼ਰ, ਕੈਂਸਰ ਵਰਗੀਆਂ ਸਿਹਤ ਜਾਂਚਾਂ ਕਰਵਾਉਣੀਆਂ ਚਾਹੀਦੀਆਂ ਹਨ। ਨਾਲ ਹੀ ਇਨ੍ਹਾਂ ਨੂੰ ਮੈਂਟੇਨ ਰੱਖਣ ਲਈ ਡਾਕਟਰ ਦੀ ਸਲਾਹ ਲਓ।
ਪੂਰੀ ਨੀਂਦ ਲਓ: ਘਰ ਦੀ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਥਕਾਵਟ ਹੋਣਾ ਲਾਜ਼ਮੀ ਹੈ। ਹਾਲਾਂਕਿ ਇਸ ਦਾ ਇੱਕ ਕਾਰਨ ਪੂਰੀ ਨੀਂਦ ਨਾ ਲੈਣਾ ਵੀ ਹੈ। ਇਸ ਤੋਂ ਇਲਾਵਾ ਅਧੂਰੀ ਨੀਂਦ ਭਾਰ, ਸਟੈਮੀਨਾ, ਐਨਰਜ਼ੀ ਅਤੇ ਸਕਿਨ ਨੂੰ ਵੀ ਪ੍ਰਭਾਵਤ ਕਰਦੀ ਹੈ, ਇਸ ਲਈ ਰੋਜ਼ਾਨਾ ਘੱਟੋ-ਘੱਟ 7-8 ਘੰਟੇ ਦੀ ਨੀਂਦ ਲਓ।
ਤਣਾਅ ਨਾ ਲਓ: ਦਫਤਰੀ ਕੰਮ ਅਤੇ ਘਰ ਵਿਚ ਬੱਚਿਆਂ ਅਤੇ ਪਰਿਵਾਰ ਦੋਵਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਵਿਚ ਥੋੜ੍ਹਾ ਤਣਾਅ ਹੁੰਦਾ ਹੈ। ਪਰ ਚੰਗੀ ਸਿਹਤ ਲਈ ਤਣਾਅ ਤੋਂ ਦੂਰ ਰਹਿਣਾ ਚਾਹੀਦਾ ਹੈ। ਤਣਾਅ ਤੋਂ ਛੁਟਕਾਰਾ ਪਾਉਣ ਲਈ ਯੋਗਾ ਕਰੋ ਅਤੇ ਆਪਣੇ ਲਈ ਵੀ ਸਮਾਂ ਕੱਢੋ।
ਭਰਪੂਰ ਪਾਣੀ ਪੀਓ: ਸਰੀਰ ਨੂੰ ਹਾਈਡਰੇਟ ਕਰਨ ਲਈ ਦਿਨਭਰ ਘੱਟੋ-ਘੱਟ 8-9 ਗਲਾਸ ਪਾਣੀ ਪੀਓ। ਨਾਲ ਹੀ ਇਸ ਨਾਲ ਦਿਨ ਭਰ ਐਨਰਜ਼ੀ ਵੀ ਮਿਲਦੀ ਹੈ।