Mulberry leaves tea benefits: ਮਿੱਠੇ ਰਸ ਨਾਲ ਭਰਪੂਰ ਸ਼ਹਿਤੂਤ ਨਾ ਸਿਰਫ ਖਾਣ ਵਿਚ ਸੁਆਦ ਹੁੰਦੀ ਹੈ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਹਾਲਾਂਕਿ ਸਿਰਫ ਸ਼ਹਿਤੂਤ ਹੀ ਨਹੀਂ ਬਲਕਿ ਇਸ ਦੇ ਪੱਤੇ ਵੀ ਰਾਮਬਾਣ ਇਲਾਜ਼ ਦਾ ਕੰਮ ਕਰਦੇ ਹਨ। ਇਸ ਦੇ ਪੱਤੇ ਸ਼ੂਗਰ ਨੂੰ ਕਾਬੂ ਵਿਚ ਰੱਖਣ ਅਤੇ ਮੋਟਾਪਾ ਘਟਾਉਣ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ। ਇਹੀ ਕਾਰਨ ਹੈ ਕਿ ਕੁਝ ਦੇਸ਼ਾਂ ਵਿੱਚ ਇਸ ਦੇ ਪੱਤੇ ਮਹਿੰਗੇ ਭਾਅ ਤੇ ਚਾਹ ਦੇ ਰੂਪ ਵਿੱਚ ਵਿਕਦੇ ਹਨ। ਆਓ ਤੁਹਾਨੂੰ ਇਸ ਦੇ ਪੱਤਿਆਂ ਦੇ ਕੁਝ ਵਧੀਆ ਫਾਇਦੇ ਦੱਸਦੇ ਹਾਂ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋਗੇ।
ਕਿਵੇਂ ਬਣਾਈਏ ਸ਼ਹਿਤੂਤ ਦੇ ਪੱਤਿਆਂ ਦੀ ਚਾਹ: ਸਭ ਤੋਂ ਪਹਿਲਾਂ ਸ਼ਹਿਤੂਤ ਦੇ 4-5 ਪੱਤੇ ਧੋ ਲਓ। ਫਿਰ ਪੈਨ ‘ਚ 1 ਕੱਪ ਪਾਣੀ ‘ਚ ਸ਼ਹਿਤੂਤ ਦੇ ਪੱਤੇ ਪਾਓ ਅਤੇ ਇਸ ਨੂੰ 5 ਮਿੰਟ ਲਈ ਪੱਕਣ ਦਿਓ ਤਾਂ ਜੋ ਇਸ ਦਾ ਐਬਸਟਰੈਕਟ ਪਾਣੀ ਵਿਚ ਘੁਲ ਜਾਵੇ। ਹੁਣ ਇਸ ਨੂੰ ਇਕ ਗਿਲਾਸ ਵਿਚ ਛਾਣ ਕੇ ਆਰਗੈਨਿਕ ਸ਼ਹਿਦ ਮਿਲਾਓ। ਹਰ ਰੋਜ਼ ਸਵੇਰੇ ਇਸ ਦੀ ਇਕ ਕੱਪ ਚਾਹ ਪੀਓ।
ਆਓ ਹੁਣ ਤੁਹਾਨੂੰ ਦੱਸਦੇ ਇਸ ਚਾਹ ਨੂੰ ਪੀਣ ਦੇ ਫ਼ਾਇਦੇ…
- ਸ਼ਹਿਤੂਤ ਦੇ ਪੱਤਿਆਂ ਤੋਂ ਬਣੀ 1 ਕੱਪ ਚਾਹ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ ਜੋ ਬਲੱਡ ਸਰਕੁਲੇਸ਼ਨ ਨੂੰ ਸਹੀ ਰੱਖਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਂਦੀ ਹੈ। ਉੱਥੇ ਹੀ ਖੋਜ ਦੇ ਅਨੁਸਾਰ ਇਹ ਚਾਹ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵੀ ਘਟਾਉਂਦੀ ਹੈ।
- ਸ਼ਹਿਤੂਤ ਦੇ ਪੱਤਿਆਂ ਦੀ ਚਾਹ ਪੀਣ ਨਾਲ ਸ਼ੂਗਰ ਲੈਵਲ ਵੀ ਕੰਟਰੋਲ ਵਿਚ ਰਹਿੰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
- ਜੇ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਹਰ ਰੋਜ਼ ਸਵੇਰੇ ਇੱਕ ਕੱਪ ਚਾਹ ਦਾ ਸੇਵਨ ਕਰਨ ਨਾਲ ਭਾਰ ਘਟੇਗਾ। ਦਰਅਸਲ ਇਹ ਪਾਚਕ ਕਿਰਿਆ ਨੂੰ ਵਧਾਉਂਦਾ ਹੈ ਅਤੇ ਸਰੀਰ ਵਿਚ ਐਨਰਜੀ ਕਾਇਮ ਰੱਖਦਾ ਹੈ ਜੋ ਕੈਲੋਰੀ ਨੂੰ ਸਾੜਨ ਵਿਚ ਸਹਾਇਤਾ ਕਰਦਾ ਹੈ।
- ਇਹ ਡਾਈਜੇਸ਼ਨ ਸਿਸਟਮ ਨੂੰ ਵੀ ਸਹੀ ਰੱਖਦੀ ਹੈ ਜਿਸ ਨਾਲ ਤੁਸੀਂ ਸਰਦੀ-ਖਾਂਸੀ, ਜ਼ੁਕਾਮ, ਵਾਇਰਸ ਬੁਖਾਰ ਅਤੇ ਗਲ਼ੇ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।
- ਕੈਂਸਰ ਤੋਂ ਇਲਾਵਾ ਇਸ ਚਾਹ ਦਾ ਸੇਵਨ ਗਠੀਆ, ਫਾਈਬਰੋਸਿਸ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ। ਇਹ ਜੋੜਾਂ, ਕਮਰ ਅਤੇ ਪਿੱਠ ਦਰਦ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ।
- ਸ਼ਹਿਤੂਤ ਦੇ ਪੱਤੇ ਲੀਵਰ ਲਈ ਬਹੁਤ ਵਧੀਆ ਹੁੰਦੇ ਹਨ। ਲੀਵਰ ਨੂੰ ਡੀਟੋਕਸ ਕਰਨ ਦੇ ਨਾਲ ਇਹ ਲਿਪਿਡ ਪਰਆਕਸਿਡਿਸ਼ਨ ਪੱਧਰ ਨੂੰ ਘਟਾਉਂਦਾ ਹੈ, ਜਿਸ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।