Multani Mitti Hair Mask: ਗਰਮੀਆਂ ‘ਚ ਸਕਿਨ ਦੇ ਨਾਲ-ਨਾਲ ਵਾਲਾਂ ਦੀ ਵੀ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਨਹੀਂ ਤਾਂ ਧੂੜ-ਮਿੱਟੀ ਦੇ ਸੰਪਰਕ ‘ਚ ਆਉਣ ਕਾਰਨ ਵਾਲ ਫ੍ਰਿਜੀ, ਡ੍ਰਾਈ, ਆਇਲੀ, ਡੈਂਡਰਫ ਆਦਿ ਸਮੱਸਿਆਵਾਂ ਨਾਲ ਭਰ ਜਾਂਦੇ ਹਨ। ਅਜਿਹੇ ‘ਚ ਤੁਸੀਂ ਹੇਅਰ ਕੇਅਰ ਪ੍ਰੋਡਕਟ ਦੀ ਬਜਾਏ ਮੁਲਤਾਨੀ ਮਿੱਟੀ ਨਾਲ ਵੱਖ-ਵੱਖ ਹੇਅਰ ਪੈਕ ਬਣਾਕੇ ਲਗਾ ਸਕਦੇ ਹੋ। ਇਹ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਿਤ ਕਰਕੇ ਉਨ੍ਹਾਂ ਨੂੰ ਲੰਬੇ, ਸੰਘਣੇ, ਮਜ਼ਬੂਤ, ਨਰਮ ਅਤੇ ਚਮਕਦਾਰ ਬਣਾਉਣਗੇ। ਆਓ ਜਾਣਦੇ ਹਾਂ ਮੁਲਤਾਨੀ ਮਿੱਟੀ ਨਾਲ ਹੇਅਰ ਪੈਕ ਬਣਾਉਣ ਅਤੇ ਲਗਾਉਣ ਦਾ ਤਰੀਕਾ।
ਵਾਲ ਝੜਨ ਨੂੰ ਰੋਕਣ ਲਈ: ਇਸਦੇ ਲਈ ਇੱਕ ਕੌਲੀ ‘ਚ 1-1 ਚੱਮਚ ਮੁਲਤਾਨੀ ਮਿੱਟੀ ਅਤੇ ਦਹੀਂ ਨੂੰ ਮਿਲਾਓ। ਹੁਣ ਇਸ ‘ਚ 1/4 ਛੋਟਾ ਚੱਮਚ ਮਿਰਚ ਪਾਊਡਰ ਅਤੇ ਲੋੜ ਅਨੁਸਾਰ ਪਾਣੀ ਪਾ ਕੇ ਗਾੜਾ ਪੇਸਟ ਬਣਾਓ। ਤਿਆਰ ਪੇਸਟ ਨੂੰ ਹੱਥਾਂ ਨਾਲ ਸਕੈਲਪ ‘ਤੇ ਲਗਾਕੇ 20 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ mild ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਨਾਲ ਤੁਹਾਡੇ ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਲੰਬੇ, ਸੰਘਣੇ ਅਤੇ ਕਾਲੇ ਹੋਣਗੇ। ਵਧੀਆ ਰਿਜ਼ਲਟ ਲਈ ਹਫ਼ਤੇ ‘ਚ ਇੱਕ ਵਾਰ ਇਹਨਾਂ ‘ਚੋਂ ਇੱਕ ਹੇਅਰ ਮਾਸਕ ਜ਼ਰੂਰ ਲਗਾਓ।
ਡ੍ਰਾਈ ਵਾਲਾਂ ਲਈ: ਜੇਕਰ ਤੁਹਾਡੇ ਵਾਲ ਡ੍ਰਾਈ ਹਨ ਤਾਂ ਤੁਸੀਂ ਮੁਲਤਾਨੀ ਮਿੱਟੀ ਨਾਲ ਹੇਅਰ ਪੈਕ ਬਣਾ ਕੇ ਲਗਾ ਸਕਦੇ ਹੋ। ਇਸਦੇ ਲਈ ਇੱਕ ਕੌਲੀ ‘ਚ 1-1 ਚੱਮਚ ਮੁਲਤਾਨੀ ਮਿੱਟੀ, ਤਿਲ ਦਾ ਤੇਲ ਅਤੇ ਦਹੀਂ ਮਿਲਾਓ। ਤਿਆਰ ਪੇਸਟ ਨੂੰ ਸਕੈਲਪ ਤੋਂ ਲੈ ਕੇ ਪੂਰੇ ਵਾਲਾਂ ‘ਤੇ 20 ਮਿੰਟ ਲਈ ਲਗਾਓ। ਬਾਅਦ ‘ਚ Mild ਸ਼ੈਂਪੂ ਨਾਲ ਧੋ ਲਓ। ਇਸ ਨਾਲ ਤੁਹਾਡੇ ਵਾਲਾਂ ਨੂੰ ਨਮੀ ਮਿਲੇਗੀ ਅਤੇ ਇਹ ਰੇਸ਼ਮੀ ਅਤੇ ਮੁਲਾਇਮ ਦਿਖਾਈ ਦੇਣਗੇ।
ਫ੍ਰੀਜ਼ੀ ਵਾਲਾਂ ਲਈ: ਫ੍ਰੀਜ਼ੀ ਵਾਲਾਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਘਰ ‘ਚ ਹੀ ਮੁਲਤਾਨੀ ਮਿੱਟੀ ਨਾਲ ਹੇਅਰ ਪੈਕ ਬਣਾ ਕੇ ਲਗਾ ਸਕਦੇ ਹੋ। ਇਸਦੇ ਲਈ ਇੱਕ ਕੌਲੀ ‘ਚ 2 ਚੱਮਚ ਮੁਲਤਾਨੀ ਮਿੱਟੀ, ਇੱਕ ਆਂਡਾ ਅਤੇ 1-1 ਚੱਮਚ ਦਹੀਂ ਅਤੇ ਨਾਰੀਅਲ ਦਾ ਤੇਲ ਮਿਲਾਓ। ਤਿਆਰ ਪੇਸਟ ਨੂੰ 30 ਮਿੰਟਾਂ ਲਈ ਸਕੈਲਪ ‘ਤੇ ਲਗਾ ਕੇ ਸਾਦੇ ਪਾਣੀ ਨਾਲ ਧੋ ਲਓ।
ਆਇਲੀ ਵਾਲਾਂ ਲਈ: ਜੇਕਰ ਤੁਸੀਂ ਆਇਲੀ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਮੁਲਤਾਨੀ ਮਿੱਟੀ ‘ਚ ਨਿੰਬੂ ਦਾ ਰਸ ਮਿਲਾ ਕੇ ਲਗਾ ਸਕਦੇ ਹੋ। ਇਸ ਦੇ ਲਈ 4 ਚੱਮਚ ਮੁਲਤਾਨੀ ਮਿੱਟੀ, 1 ਨਿੰਬੂ ਦਾ ਰਸ ਅਤੇ ਲੋੜ ਅਨੁਸਾਰ ਪਾਣੀ ਮਿਲਾ ਕੇ ਸਕੈਲਪ ‘ਤੇ ਲਗਾਓ। ਇਸ ਤੋਂ ਬਾਅਦ mild ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਨਾਲ ਤੁਹਾਡੇ ਸਿਰ ਤੋਂ ਐਕਸਟ੍ਰਾ ਆਇਲ ਸਾਫ਼ ਹੋਣ ‘ਚ ਮਦਦ ਮਿਲੇਗੀ।
ਡੈਂਡਰਫ ਲਈ: ਮੁਲਤਾਨੀ ਮਿੱਟੀ ‘ਚ ਰੋਗਾਣੂਨਾਸ਼ਕ ਗੁਣ ਹੁੰਦੇ ਹਨ। ਐਂਟੀਮਾਈਕਰੋਬਾਇਲ ਯਾਨਿ ਫੰਗਲ, ਬੈਕਟੀਰੀਆ, ਵਾਇਰਸ ਅਤੇ ਪਰਜੀਵੀਆਂ ਤੋਂ ਸੁਰੱਖਿਆ ਦੇਣ ਵਾਲਾ। ਇਸ ਲਈ ਅਸੀਂ ਇਹ ਮੰਨ ਸਕਦੇ ਹਾਂ ਕਿ ਰੋਗਾਣੂਨਾਸ਼ਕ ਦੇ ਤੌਰ ‘ਤੇ ਮੁਲਤਾਨੀ ਮਿੱਟੀ ਡੈਂਡ੍ਰਫ ਕਾਰਨ ਬਣਨ ਵਾਲੇ ਫੰਗਲ (ਮਲਾਸੇਜ਼ੀਆ) ਦੇ ਪ੍ਰਭਾਵਾਂ ਨੂੰ ਘਟਾਉਣ ‘ਚ ਮਦਦ ਕਰ ਸਕਦੀ ਹੈ। ਇਹ ਸਕੈਲਪ ਨੂੰ ਬੈਕਟੀਰੀਅਲ ਅਤੇ ਫੰਗਲ ਇੰਫੈਕਸ਼ਨ ਦੇ ਖਤਰੇ ਤੋਂ ਬਚਾਉਣ ‘ਚ ਵੀ ਮਦਦ ਕਰ ਸਕਦਾ ਹੈ।