Mustard Oil health benefits: ਸਾਡੇ ਦੇਸ਼ ‘ਚ ਸਰ੍ਹੋਂ ਦੇ ਤੇਲ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਭੋਜਨ ਤੋਂ ਲੈ ਕੇ ਸਕਿਨ ਅਤੇ ਵਾਲਾਂ ਤੱਕ ਸਰ੍ਹੋਂ ਦਾ ਤੇਲ ਦੀ ਵਰਤੋਂ ਬੇਮਿਸਾਲ ਹੈ। ਇਹ ਇੱਕ ਅਜਿਹਾ Ingredient ਹੈ ਜੋ ਹਰ ਰਸੋਈ ‘ਚ ਮਿਲ ਜਾਵੇਗਾ। ਭਾਵੇ ਇਸ ਦਾ ਸਵਾਦ ਕੌੜਾ ਹੈ ਪਰ ਸਿਹਤ ਦੇ ਲਿਹਾਜ਼ ਨਾਲ ਇਹ ਬਹੁਤ ਵਧੀਆ ਹੈ। ਅਕਸਰ ਕਿਹਾ ਜਾਂਦਾ ਹੈ ਕਿ ਤੇਲ ਖਾਣ ‘ਚ ਹਾਨੀਕਾਰਕ ਹੁੰਦੇ ਹਨ ਪਰ ਸਰ੍ਹੋਂ ਦਾ ਤੇਲ ਨਹੀਂ। ਇਸ ‘ਚ ਗੁਡ ਫੈਟੀ ਐਸਿਡ, ਓਮੇਗਾ-3, ਗੁਡ ਫੈਟ, ਲਿਨੋਲਿਕ ਐਸਿਡ ਵਰਗੇ ਤੱਤ ਹੁੰਦੇ ਹਨ। ਜੇਕਰ ਦੇਖਿਆ ਜਾਵੇ ਤਾਂ ਬਾਜ਼ਾਰ ‘ਚ ਮੌਜੂਦ ਤੇਲ ਦੇ ਮੁਕਾਬਲੇ ਸਰ੍ਹੋਂ ਦੇ ਤੇਲ ਦੀ ਵਰਤੋਂ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਇਸ ਨੂੰ ਡਾਇਬਿਟੀਜ਼ ‘ਚ ਫ਼ਾਇਦੇਮੰਦ ਬਣਾਉਂਦੇ ਹਨ। ਸਰ੍ਹੋਂ ਦੇ ਤੇਲ ‘ਚ ਮੌਜੂਦ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਦੇ ਨਾਲ ਹੀ ਸੈਚੂਰੇਟਿਡ ਫੈਟ ਦੀ ਘੱਟ ਮਾਤਰਾ ਇਸ ਨੂੰ ਹੋਰ ਤੇਲ ਦੇ ਮੁਕਾਬਲੇ ਜ਼ਿਆਦਾ ਫ਼ਾਇਦੇਮੰਦ ਬਣਾਉਂਦੀ ਹੈ।
ਹੈਲਥ ਲਈ ਫ਼ਾਇਦੇਮੰਦ ਸਰ੍ਹੋਂ ਦਾ ਤੇਲ
- ਚਾਹੇ ਤੁਸੀਂ ਖਾਣਾ ਪਕਾਉਣ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਕਰੋ ਜਾਂ ਸਕਿਨ ਅਤੇ ਵਾਲਾਂ ਲਈ ਇਸ ਦੀ ਵਰਤੋਂ ਕਰੋ। ਇਸ ਦੇ ਫਾਇਦੇ ਅਣਗਿਣਤ ਹਨ। ਤਾਂ ਆਓ ਜਾਣਦੇ ਹਾਂ ਇਸ ਨਾਲ ਜੁੜੇ ਸਿਹਤ ਲਾਭਾਂ ਬਾਰੇ….
- ਸਰ੍ਹੋਂ ਦੇ ਤੇਲ ‘ਚ ਬੈਡ ਫੈਟੀ ਐਸਿਡਾਂ ਨਾਲੋਂ ਜ਼ਿਆਦਾ ਚੰਗੇ ਫੈਟੀ ਐਸਿਡ ਹੁੰਦੇ ਹਨ। ਜਿਸ ਕਾਰਨ ਤੁਹਾਡਾ ਦਿਲ ਬਿਮਾਰ ਹੋਣ ਤੋਂ ਬਚਿਆ ਰਹਿੰਦਾ ਹੈ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਸਰ੍ਹੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।
- ਸਰ੍ਹੋਂ ਦਾ ਤੇਲ ਖਰਾਬ ਕੋਲੈਸਟ੍ਰੋਲ ਨੂੰ ਵਧਣ ਨਹੀਂ ਦਿੰਦਾ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ ਅਤੇ ਸੋਜ ਵੀ ਘੱਟ ਹੁੰਦੀ ਹੈ।
- ਜੇਕਰ ਤੁਸੀਂ ਖੰਘ-ਜ਼ੁਕਾਮ ਜਾਂ ਕਿਸੀ ਵੀ ਤਰ੍ਹਾਂ ਦੀ ਐਲਰਜੀ ਤੋਂ ਪਰੇਸ਼ਾਨ ਹੋ ਤਾਂ ਸਰ੍ਹੋਂ ਦਾ ਤੇਲ ਇੱਥੇ ਤੁਹਾਡਾ ਚੰਗਾ ਕੇਅਰ ਟੇਕਰ ਬਣ ਸਕਦਾ ਹੈ।
- ਸਰ੍ਹੋਂ ਦਾ ਤੇਲ ਐਂਟੀਬਾਇਓਟਿਕ ਦਾ ਤਰ੍ਹਾਂ ਵੀ ਕੰਮ ਕਰਦਾ ਹੈ। ਇਸ ‘ਚ ਕੈਂਸਰ ਨੂੰ ਰੋਕਣ ਦੀ ਵੀ ਪੂਰੀ ਤਾਕਤ ਹੁੰਦੀ ਹੈ। ਸਾਡੀ ਜ਼ਿੰਦਗੀ ‘ਚ ਸਰ੍ਹੋਂ ਦਾ ਸੇਵਨ ਕਿਸੇ ਡਾਕਟਰ ਤੋਂ ਘੱਟ ਨਹੀਂ ਹੈ।
- ਸਰ੍ਹੋਂ ਦਾ ਤੇਲ RBC ਨੂੰ ਸੰਤੁਲਿਤ ਰੱਖਦਾ ਹੈ। ਇਹ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ।
ਸਰ੍ਹੋਂ ਦੇ ਤੇਲ ਦੀ ਵਰਤੋਂ ਕਿਵੇਂ ਕਰੀਏ ?
- ਸਰ੍ਹੋਂ ਦੇ ਤੇਲ ਦੀ ਤਾਕਤ ਤਾਂ ਸਾਡੀਆਂ ਦਾਦੀਆਂ-ਨਾਨੀਆਂ ਵੀ ਬਹੁਤ ਚੰਗੀ ਤਰ੍ਹਾਂ ਦੱਸ ਦੇਣਗੀਆਂ। ਤਾਂ ਆਓ ਇਹ ਵੀ ਜਾਣੀਏ ਕਿ ਅਸੀਂ ਸਿਹਤ ਤੋਂ ਇਲਾਵਾ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ।
- ਸਰ੍ਹੋਂ ਦੇ ਤੇਲ ਨਾਲ ਬੱਚਿਆਂ ਦੀ ਮਾਲਿਸ਼ ਕਰਨ ਨਾਲ ਉਨ੍ਹਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਮਸਾਜ ਬੱਚਿਆਂ ਦੀ ਗ੍ਰੋਥ ਲਈ ਵਧੀਆ ਹੈ।
- ਸਰ੍ਹੋਂ ਦੇ ਤੇਲ ਨਾਲ ਮਸੂੜਿਆਂ ਦੀ ਮਾਲਿਸ਼ ਕਰਨ ਨਾਲ ਪਲੈਕ ਤੋਂ ਛੁਟਕਾਰਾ ਮਿਲਦਾ ਹੈ।
- ਸਰ੍ਹੋਂ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰੋ ਤਾਂ ਵਾਲ ਤੇਜ਼ੀ ਨਾਲ ਵਧਣਗੇ।
- ਸਰ੍ਹੋਂ ਦਾ ਤੇਲ ਨਾਲ ਡੈਂਡਰਫ ਤੋਂ ਛੁਟਕਾਰਾ ਪਾ ਸਕਦੇ ਹੋ।
- ਸਰ੍ਹੋਂ ਦੇ ਤੇਲ ਦੀ ਵਰਤੋਂ ਸਕਿਨ ਤੋਂ ਟੈਨ ਹਟਾਉਣ ਲਈ ਕੀਤੀ ਜਾ ਸਕਦੀ ਹੈ।
ਸਰ੍ਹੋਂ ਦੇ ਤੇਲ ਦੇ Side Effects ਵੀ ਜਾਣਨਾ ਜ਼ਰੂਰੀ
- ਸਰ੍ਹੋਂ ਦਾ ਤੇਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਕਿਉਂਕਿ ਸਰ੍ਹੋਂ ਦੇ ਤੇਲ ‘ਚ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਪਰ ਕਿਹਾ ਜਾਂਦਾ ਹੈ ਕਿ ਇਸ ਦੇ ਬਹੁਤ ਸਾਰੇ ਫਾਇਦੇ ਹੋਣ ਦੇ ਨਾਲ-ਨਾਲ ਕੁਝ ਸਾਈਡ-ਇਫੈਕਟਸ ਵੀ ਹਨ, ਜਿਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
- ਸਰ੍ਹੋਂ ਦਾ ਤੇਲ ਲੰਬੇ ਸਮੇਂ ਤੱਕ ਲੱਗਿਆ ਰਹਿਣ ਨਾਲ ਸਕਿਨ ‘ਤੇ ਨੁਕਸਾਨਦੇਹ ਪ੍ਰਭਾਵ ਪੈ ਸਕਦੇ ਹਨ।
- ਸਰ੍ਹੋਂ ਦੇ ਤੇਲ ਦਾ ਜ਼ਿਆਦਾ ਸੇਵਨ ਤੁਹਾਨੂੰ ਬੀਮਾਰ ਕਰ ਸਕਦਾ ਹੈ।
- ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਸਰ੍ਹੋਂ ਦੇ ਤੇਲ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਬੱਚੇ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
- ਸਰ੍ਹੋਂ ਦੇ ਤੇਲ ਦੀ ਜ਼ਿਆਦਾ ਵਰਤੋਂ ਨਾਲ ਛੋਟੇ ਛਾਲੇ ਵੀ ਹੋ ਸਕਦੇ ਹਨ।
- ਸਰ੍ਹੋਂ ਦੇ ਤੇਲ ‘ਚ ਸਾਈਡ ਇਫੈਕਟ ਤੋਂ ਜ਼ਿਆਦਾ ਫਾਇਦੇ ਹੁੰਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਸਰ੍ਹੋਂ ਦੇ ਤੇਲ ਨੂੰ ਹੈਲਥੀ ਮੰਨਕੇ ਤੁਸੀਂ ਇਸ ਦਾ ਸੇਵਨ ਜ਼ਿਆਦਾ ਕਰੋ। ਤੁਸੀਂ ਇਸ ਤੋਂ ਬਿਮਾਰ ਹੋ ਸਕਦੇ ਹੋ। ਇਹ ਕਿਹਾ ਜਾਂਦਾ ਹੈ ਕਿ ਸਭ ਕੁਝ ਸੰਤੁਲਿਤ ਬਣਾਕੇ ਰੱਖਣਾ ਚਾਹੀਦਾ ਹੈ। ਇਸ ਦੀ ਵਰਤੋਂ ਨਾ ਤਾਂ ਲੋੜ ਤੋਂ ਘੱਟ ਕਰੋ ਅਤੇ ਨਾ ਹੀ ਜ਼ਿਆਦਾ। ਜੇਕਰ ਤੁਸੀਂ ਵੀ ਸਿਹਤ ਪ੍ਰਤੀ ਬਹੁਤ ਸੁਚੇਤ ਹੋ ਤਾਂ ਅੱਜ ਤੋਂ ਹੀ ਸਰ੍ਹੋਂ ਦੇ ਤੇਲ ਦੀ ਵਰਤੋਂ ਸ਼ੁਰੂ ਕਰ ਦਿਓ।