Nail biting stomach pain: ਬੱਚਿਆਂ ਨੂੰ ਅਕਸਰ ਆਪਣੇ ਮੂੰਹ ਵਿੱਚ ਹੱਥ ਪਾਉਣ ਅਤੇ ਨਹੁੰ ਚਬਾਉਣ ਦੀ ਆਦਤ ਹੁੰਦੀ ਹੈ। ਇਸ ਦੇ ਨਾਲ ਹੀ ਜੇ ਗੱਲ ਅਸੀਂ ਵੱਡਿਆ ਦੀ ਕਰੀਏ ਤਾਂ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਜ਼ਿਆਦਾ ਸਮਾਂ ਹੱਥ ਮੂੰਹ ਵਿਚ ਰਹਿੰਦਾ ਹੈ ਅਰਥਾਤ ਉਹ ਲੋਕ ਆਪਣੇ ਨਹੁੰ ਚਬਾਉਂਦੇ ਰਹੇ ਹਨ। ਇਸਦੇ ਪਿੱਛੇ ਦਾ ਕਾਰਨ ਚਿੰਤਾ, ਡਰ, ਤਣਾਅ ਅਤੇ ਬਹੁਤ ਜ਼ਿਆਦਾ ਸੋਚਣਾ ਹੁੰਦਾ ਹੈ। ਭਾਵੇਂ ਹਰ ਕੋਈ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਨਹੁੰ ਚਬਾਉਣਾ ਇੱਕ ਚੰਗੀ ਆਦਤ ਨਹੀਂ ਹੈ। ਪਰ ਫਿਰ ਵੀ ਉਹ ਇਸ ਆਦਤ ਤੋਂ ਮਜਬੂਰ ਹੋ ਇਸ ਨੂੰ ਕਰਨਾ ਬੰਦ ਨਹੀਂ ਕਰਦੇ। ਪਰ ਇਸ ਤਰ੍ਹਾਂ ਲਗਾਤਾਰ ਨਹੁੰ ਚਬਾਉਣ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂ ਆਓ ਅਸੀਂ ਤੁਹਾਨੂੰ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਕੁਝ ਟਿਪਸ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਜਾਣਦੇ ਹਾਂ ਨਹੁੰ ਚਬਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ…
ਹੌਲੀ ਅਤੇ ਖ਼ਰਾਬ ਪਾਚਣ ਤੰਤਰ: ਵਾਰ-ਵਾਰ ਨਹੁੰ ਚਬਾਉਣ ਨਾਲ ਉਨ੍ਹਾਂ ‘ਤੇ ਮੌਜੂਦ ਗੰਦਗੀ ਪੇਟ ਤੱਕ ਪਹੁੰਚ ਜਾਂਦੀ ਹੈ। ਇਸ ਦੇ ਕਾਰਨ ਪਾਚਨ ਤੰਤਰ ‘ਚ ਗੜਬੜੀ ਮਹਿਸੂਸ ਹੁੰਦੀ ਹੈ। ਅਜਿਹੇ ‘ਚ ਪੇਟ ਖ਼ਰਾਬ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਨਹੁੰ ਚਬਾਉਣ ਨਾਲ ਇਸ ਵਿਚ ਮੌਜੂਦ ਗੰਦਗੀ ਅਤੇ ਬੈਕਟਰੀਆ ਮੂੰਹ ਦੇ ਅੰਦਰ ਚਲੇ ਜਾਣਗੇ। ਅਜਿਹੇ ‘ਚ ਪੇਟ ਖ਼ਰਾਬ ਅਤੇ ਇੰਫੈਕਸ਼ਨ ਹੋਣ ਕਾਰਨ ਕਈ ਕਿਸਮਾਂ ਦੇ ਸੰਕ੍ਰਮਣ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ।
ਦੰਦਾਂ ਦਾ ਖ਼ਰਾਬ ਹੋਣਾ: ਨਹੁੰ ਚਬਾਉਣ ਨਾਲ ਦੰਦਾਂ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਦੰਦਾਂ ‘ਤੇ ਤਰੇੜਾਂ ਪੈ ਸਕਦੀਆਂ ਹਨ। ਨਾਲ ਹੀ ਜਿਨ੍ਹਾਂ ਲੋਕਾਂ ਦੇ ਬਰੇਸਿਸ ਲੱਗੇ ਹੁੰਦੇ ਹਨ ਉਨ੍ਹਾਂ ਦੇ ਦੰਦ ਖ਼ਰਾਬ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਦੰਦ ਦੀ ਆਪਣੀ ਜਗ੍ਹਾ ਤ ਖਿਸਕਣ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਖੋਜ ਦੇ ਅਨੁਸਾਰ ਉਦਾਸੀ, ਤਣਾਅ ਜਾਂ ਕੋਈ ਪ੍ਰੇਸ਼ਾਨੀ ਹੋਣ ‘ਤੇ ਬਹੁਤ ਸਾਰੇ ਲੋਕ ਨਹੁੰ ਚਬਾਉਣ ਲੱਗਦੇ ਹਨ। ਇਸ ਨਾਲ ਵਿਅਕਤੀ ਦੇ ਇਮੋਸ਼ਨ ਨਜ਼ਰ ਆਉਂਦੇ ਹਨ। ਪਰ ਸਮੇਂ ਰਹਿੰਦੇ ਇਸ ਆਦਤ ਨੂੰ ਨਾ ਛੱਡਣ ਕਾਰਨ ਤਣਾਅ ਵਧ ਸਕਦਾ ਹੈ।
ਇਨ੍ਹਾਂ ਟਿਪਸ ਦੀ ਮਦਦ ਨਾਲ ਨਹੁੰ ਚਬਾਉਣ ਦੀ ਸਮੱਸਿਆ ਤੋਂ ਤੁਰੰਤ ਪਾਓ ਛੁਟਕਾਰਾ
- ਨਹੁੰਆਂ ਨੂੰ ਜ਼ਿਆਦਾ ਵਧਾਉਣ ਦੇ ਬਜਾਏ ਸਮੇਂ-ਸਮੇਂ ‘ਤੇ ਕੱਟਦੇ ਰਹੋ।
- ਜਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਮੂੰਹ ‘ਚ ਹੱਥ ਪਾਉਣ ਤੋਂ ਰੋਕਣ ਲਈ ਮਾਵਾਂ ਉਨ੍ਹਾਂ ਦੇ ਨਹੁੰਆਂ ‘ਤੇ ਥੋੜ੍ਹਾ ਜਿਹਾ ਕਰੇਲੇ ਦਾ ਰਸ ਜਾਂ ਲਾਲ ਮਿਰਚ ਪਾਊਡਰ ਲਗਾਉਂਦੀਆਂ ਹਨ। ਉਸੇ ਤਰ੍ਹਾਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਟ੍ਰਾਈ ਕਰ ਸਕਦੇ ਹੋ।
- ਜਦੋਂ ਵੀ ਤੁਹਾਡਾ ਨਹੁੰ ਚਬਾਉਣ ਦਾ ਮਨ ਕਰੇ ਤਾਂ ਆਪਣਾ ਧਿਆਨ ਭਟਕਾ ਲਓ। ਇਸਦੇ ਲਈ ਤੁਸੀਂ ਕੋਈ ਕਿਤਾਬ ਪੜ੍ਹਨਾ, ਫ਼ਿਲਮ ਦੇਖਣਾ, ਗਾਣਾ ਸੁਣਨਾ ਆਦਿ ਕੋਈ ਆਪਣਾ ਮਨਪਸੰਦ ਕੰਮ ਕਰ ਸਕਦੇ ਹੋ।
- ਨਹੁੰਆਂ ‘ਤੇ ਹਮੇਸ਼ਾ ਨੇਲ ਪਾਲਿਸ਼ ਲਗਾ ਕੇ ਰੱਖੋ। ਅਜਿਹੇ ‘ਚ ਨੇਲ ਪਾਲਿਸ਼ ਦੀ ਤੇਜ਼ ਸੁਗੰਧ ਅਤੇ ਸਵਾਦ ਦੇ ਕਾਰਨ ਤੁਸੀਂ ਆਪਣੇ ਆਪ ਹੀ ਨਹੁੰ ਚਬਾਉਣਾ ਬੰਦ ਕਰ ਦੇਵੋਗੇ।