Navratri food diet: ਜੇ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਨਿਸ਼ਚਤ ਤੌਰ ‘ਤੇ ਨਰਾਤੇ ਦੇ ਨੌਂ ਦਿਨ ਸਫ਼ਲ ਕੋਸ਼ਿਸ਼ ਕਰ ਸਕਦੇ ਹੋ। ਇਨ੍ਹਾਂ ਦਿਨਾਂ ‘ਚ ਪੂਜਾ ਅਤੇ ਵਰਤ ਰੱਖ ਕੇ ਦੇਵੀ ਮਾਂ ਨੂੰ ਖੁਸ਼ ਕਰਨ ਦੇ ਨਾਲ ਤੁਸੀਂ ਆਪਣਾ ਭਾਰ ਵੀ ਘਟਾ ਸਕਦੇ ਹੋ। ਇਸ ਸਮੇਂ ਤੁਸੀਂ 3 ਤੋਂ 4 ਕਿੱਲੋ ਤੱਕ ਵਜ਼ਨ ਘਟਾ ਸਕਦੇ ਹੋ। ਵਰਤ ਦੇ ਦੌਰਾਨ ਲੋਕ ਅਕਸਰ ਜ਼ਿਆਦਾ ਕੈਲੋਰੀ, ਤਲਿਆ-ਭੁੰਨਿਆ ਭੋਜਨ ਖਾ ਲੈਂਦੇ ਹਨ ਜਿਸ ਨਾਲ ਭਾਰ ਵਧਦਾ ਹੈ। ਜੇ ਤੁਸੀਂ ਥੋੜ੍ਹੀ ਸਮਝ ਨਾਲ ਡਾਈਟ ਚਾਰਟ ਫੋਲੋ ਕਰਦੇ ਹੋ ਤਾਂ ਵਰਤ ਦੌਰਾਨ ਸਿਹਤ ਵੀ ਚੰਗੀ ਰਹੇਗੀ ਅਤੇ ਭਾਰ ਵੀ ਘੱਟਣਾ ਸ਼ੁਰੂ ਹੋ ਜਾਵੇਗਾ।
ਨਰਾਤਿਆਂ ‘ਚ ਇਸ ਤਰ੍ਹਾਂ ਕਰੋ ਭਾਰ ਘੱਟ: ਵਰਤ ‘ਚ ਘੱਟ ਘਿਓ ‘ਚ ਬਣੇ ਫ਼ੂਡ, ਫਲ ਅਤੇ ਸੇਂਦਾ ਨਮਕ ਭਾਰ ਘਟਾਉਣ ‘ਚ ਮਦਦਗਾਰ ਹਨ। ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੇ ਨਾਲ ਫਾਈਬਰ ਭਰਪੂਰ ਫ਼ੂਡ ਖਾਣ ਨਾਲ ਮੋਟਾਪਾ ਜਲਦੀ ਘਟੇਗਾ। ਇਸ ਤੋਂ ਇਲਾਵਾ ਨੌਂ ਦਿਨ ਸਪੈਸ਼ਲ ਡਾਇਟ ਪਲੈਨ (Special Diet Plan) ਫੋਲੋ ਕਰਨ ਨਾਲ ਬਹੁਤ ਫਾਇਦਾ ਹੋਵੇਗਾ।
ਨਰਾਤਿਆਂ ਦੇ ਪਹਿਲੇ ਦਿਨ ਦਾ ਡਾਈਟ ਪਲੈਨ: ਪਹਿਲੇ ਦਿਨ ਨਾਸ਼ਤੇ ‘ਚ ਕੱਟੂ ਦੇ ਆਟੇ ਨਾਲ ਬਣਿਆ 1 ਚਿੱਲਾ, ਦੁੱਧ ਅਤੇ 1 ਸੇਬ ਖਾਓ। ਲੰਚ ‘ਚ ਇੱਕ ਸੇਬ ਦੇ ਨਾਲ ਖੀਰਾ, ਸ਼ਕਰਕੰਦੀ ਅਤੇ ਭੁੰਨਿਆ ਹੋਇਆ ਪਨੀਰ ਖਾਓ ਅਤੇ ਡਿਨਰ ‘ਚ ਇੱਕ ਕੌਲੀ ਸਵਾ ਚੌਲ, ਦਹੀਂ ਅਤੇ ਕੱਦੂ ਦੀ ਸਬਜ਼ੀ ਦਾ ਸੇਵਨ ਕਰੋ।
ਨਰਾਤਿਆਂ ਦੇ ਦੂਜੇ ਦਿਨ ਦਾ ਡਾਈਟ ਪਲੈਨ: ਦੂਜੇ ਦਿਨ ਨਾਸ਼ਤੇ ‘ਚ 500 ਗ੍ਰਾਮ ਫਰੂਟ ਸਲਾਦ, 30 ਗ੍ਰਾਮ ਅਖਰੋਟ ਅਤੇ ਬਦਾਮ ਖਾਓ। ਲੰਚ ‘ਚ ਸਵਾ ਚੌਲ ਦਾ ਪੁਲਾਓ, ਦਹੀਂ ਅਤੇ ਖੀਰੇ ਦਾ ਸਲਾਦ ਖਾਓ। ਡਿਨਰ ‘ਚ ਕੱਟੂ ਦੇ ਆਟੇ ਦੀ ਰੋਟੀ, 100 ਗ੍ਰਾਮ ਉਬਲੇ ਆਲੂ ਦੀ ਸਬਜ਼ੀ, ਇਕ ਕੱਪ ਦਹੀਂ ਅਤੇ 1 ਸੇਬ ਲਓ।
ਨਰਾਤਿਆਂ ਦੇ ਤੀਜੇ ਦਿਨ ਦਾ ਡਾਈਟ ਪਲੈਨ: ਤੀਜੇ ਦਿਨ ਸਵੇਰੇ ਉਬਲੇ ਆਲੂਆਂ ਦੀ ਚਾਟ ਅਤੇ ਇੱਕ ਫਲ ਖਾਓ। ਲੰਚ ‘ਚ ਸਾਬੂਦਾਨਾ ਖਿਚੜੀ ਦੇ ਨਾਲ ਦਹੀਂ ਅਤੇ ਖੀਰੇ ਦਾ ਸਲਾਦ ਖਾਓ। ਡਿਨਰ ‘ਚ ਸਿੰਘਾੜੇ ਦੇ ਆਟੇ ਦੀ ਰੋਟੀ, ਪਨੀਰ ਚਾਟ ਅਤੇ ਇਕ ਕੋਲੀ ਪਪੀਤਾ ਖਾਓ।
ਨਰਾਤਿਆਂ ਦੇ ਚੋਥੇ ਦਿਨ ਦਾ ਡਾਈਟ ਪਲੈਨ: ਚੌਥੇ ਦਿਨ ਨਾਸ਼ਤੇ ‘ਚ 30 ਗ੍ਰਾਮ ਭਿੱਜੇ ਹੋਏ ਬਦਾਮ, ਇਕ ਕੱਪ ਦਹੀਂ ਅਤੇ 1 ਕੋਲੀ ਫਰੂਟ ਚਾਟ ਖਾਓ। ਲੰਚ ‘ਚ ਪਨੀਰ ਦੀ ਸਬਜ਼ੀ ਦੇ ਨਾਲ ਸਿੰਘਾੜੇ ਦੇ ਆਟੇ ਦੀਆਂ ਦੋ ਰੋਟੀਆਂ ਅਤੇ ਦਹੀ ਖਾਓ। ਡਿਨਰ ‘ਚ ਸਵਾ ਚੌਲ ਦਾ ਪੁਲਾਓ, ਦਹੀਂ ਅਤੇ ਕੱਦੂ ਦੀ ਸਬਜ਼ੀ ਖਾਓ।
ਨਰਾਤਿਆਂ ਦੇ ਪੰਜਵੇ ਦਿਨ ਦਾ ਡਾਈਟ ਪਲੈਨ: ਪੰਜਵੇਂ ਦਿਨ ਨਾਸ਼ਤੇ ‘ਚ 1 ਕੌਲੀ ਫਰੂਟ ਚਾਟ ਦੇ ਨਾਲ 100 ਗ੍ਰਾਮ ਪਨੀਰ, 5 ਭਿੱਜੇ ਹੋਏ ਬਦਾਮ ਅਤੇ ਅਖਰੋਟ ਖਾਓ। ਲੰਚ ‘ਚ ਆਲੂ ਦੀ ਸਬਜ਼ੀ ਦੇ ਨਾਲ 2 ਕੱਟੂ ਦੇ ਆਟੇ ਦੀ ਰੋਟੀ ਅਤੇ 1 ਕੱਪ ਦਹੀਂ ਖਾਓ। ਡਿਨਰ ‘ਚ ਸਿੰਘਾੜੇ ਦੀ ਰੋਟੀ ਦੇ ਨਾਲ ਕੱਦੂ ਦੀ ਸਬਜ਼ੀ, ਦਹੀ ਅਤੇ ਇੱਕ ਸੇਬ ਦਾ ਸੇਵਨ ਕਰੋ।
ਨਰਾਤਿਆਂ ਦੇ ਛੇਵੇਂ ਦਿਨ ਦਾ ਡਾਈਟ ਪਲੈਨ: ਛੇਵੇਂ ਦਿਨ ਨਾਸ਼ਤੇ ‘ਚ ਸਵਾ ਦੇ ਚੌਲਾਂ ਦੀ ਇਡਲੀ, 1 ਕੌਲੀ ਪਪੀਤਾ ਅਤੇ ਦੁੱਧ ਦਾ ਸੇਵਨ ਕਰੋ। ਲੰਚ ‘ਚ ਕੱਦੂ ਦੀ ਸਬਜ਼ੀ ਦੇ ਨਾਲ ਕੱਟੂ ਦੇ ਆਟੇ ਦੀ ਰੋਟੀ ਅਤੇ ਦਹੀਂ ਖਾਓ ਅਤੇ ਡਿਨਰ ‘ਚ ਪਨੀਰ ਟਮਾਟਰ ਦੀ ਸਬਜ਼ੀ, ਇੱਕ ਪਲੇਟ ਸਲਾਦ ਦੇ ਨਾਲ ਰੋਸਟੇਡ ਆਲੂ ਖਾਓ।
ਨਰਾਤਿਆਂ ਦੇ ਸੱਤਵੇਂ ਦਿਨ ਦਾ ਡਾਈਟ ਪਲੈਨ: ਸੱਤਵੇਂ ਦਿਨ ਸਵੇਰੇ 30 ਗ੍ਰਾਮ ਡ੍ਰਾਈ ਫਰੂਟਸ, ਇਕ ਕੱਪ ਦਹੀਂ ਅਤੇ ਪਪੀਤਾ ਚਾਟ ਖਾਓ। ਲੰਚ ‘ਚ ਕੱਟੂ ਦੇ ਆਟੇ ਦੀ 2 ਰੋਟੀ, ਉਬਲੇ ਆਲੂ, ਦਹੀ ਦਾ ਰਾਈਤਾ ਅਤੇ 1 ਸੇਬ ਖਾਓ। ਡਿਨਰ ‘ਚ ਸਿੰਘਾੜੇ ਦੇ ਆਟੇ ਦੀ ਰੋਟੀ, ਪਨੀਰ ਦੀ ਸਬਜ਼ੀ ਅਤੇ ਪਪੀਤਾ ਖਾਓ।
ਨਰਾਤਿਆਂ ਦੇ ਅੱਠਵੇਂ ਦਿਨ ਦਾ ਡਾਈਟ ਪਲੈਨ: ਅੱਠਵੇਂ ਦਿਨ ਨਾਸ਼ਤੇ ‘ਚ 5 ਬਦਾਮ ਅਤੇ 5 ਅਖਰੋਟ ਖਾਓ ਇਸ ਨਾਲ ਉਬਲੇ ਹੋਏ ਆਲੂ ਅਤੇ 1 ਕੌਲੀ ਫਰੂਟ ਚਾਟ ਖਾਓ। ਲੰਚ ‘ਚ ਕੱਦੂ ਦੀ ਸਬਜ਼ੀ, ਦਹੀਂ ਅਤੇ ਸਾਬੂਦਾਣੇ ਦੀ ਖਿਚੜੀ ਖਾਓ ਅਤੇ ਡਿਨਰ ‘ਚ ਆਲੂ ਦੀ ਸਬਜ਼ੀ ਦੇ ਨਾਲ ਕੁੱਟੂ ਦੇ ਆਟੇ ਦੀ ਰੋਟੀ, 1 ਕੱਪ ਦਹੀਂ ਅਤੇ 1 ਸੇਬ ਖਾਓ।
ਨਰਾਤਿਆਂ ਦੇ ਨੌਵੇਂ ਦਿਨ ਦਾ ਡਾਈਟ ਪਲੈਨ: ਨੌਵੇਂ ਦਿਨ ਨਾਸ਼ਤੇ ‘ਚ 30 ਗ੍ਰਾਮ ਬਦਾਮ, ਕਾਜੂ, ਅਖਰੋਟ ਅਤੇ ਪਿਸਤਾ ਖਾਓ, 1 ਕੌਲੀ ਦਹੀਂ ਅਤੇ ਫਰੂਟ ਚਾਟ ਖਾਓ। ਲੰਚ ‘ਚ ਦਹੀਂ ਅਤੇ 1 ਸੇਬ ਖਾਓ ਅਤੇ ਡਿਨਰ ‘ਚ ਸਿੰਘਾੜੇ ਦੇ ਆਟੇ ਦੀ ਰੋਟੀ, ਪਨੀਰ ਦੀ ਸਬਜ਼ੀ, ਰੋਸਟੇਡ ਆਲੂ ਅਤੇ ਦੁੱਧ ਪੀਓ। ਜੇ ਤੁਸੀਂ ਮਿਕਸਡ ਡਾਈਟ ਲੈਂਦੇ ਹੋ ਅਤੇ ਆਲੂ ਅਤੇ ਵਰਤ ਦੇ ਆਟੇ ਦੀ ਆਇਲੀ ਚੀਜ਼ਾਂ ਤਿੰਨੋਂ ਟਾਈਮ ਲੈਂਦੇ ਹੋ ਤਾਂ ਤੁਹਾਡਾ ਭਾਰ ਦੋ ਗੁਣਾ ਤੇਜ਼ੀ ਨਾਲ ਵਧੇਗਾ। ਰਾਤ ਨੂੰ ਹਲਕਾ ਖਾਓ।