Navratri Healthy Drinks: ਚੇਤ ਦੇ ਨਰਾਤਿਆਂ ਦਾ ਤਿਉਹਾਰ ਚੱਲ ਰਿਹਾ ਹੈ। ਇਸ ਦੌਰਾਨ ਲੋਕ ਮਾਂ ਦੁਰਗਾ ਦੇ 9 ਰੂਪਾਂ ਦੀ ਪੂਜਾ ਕਰਦੇ ਹਨ। ਉੱਥੇ ਹੀ ਕਈ ਲੋਕ ਆਪਣੇ ਅਨੁਸਾਰ 2 ਜਾਂ ਸਾਰੇ ਵਰਤ ਰੱਖਦੇ ਹਨ। ਪਰ ਵਰਤ ਦੇ ਦੌਰਾਨ ਲੋਕ ਅਕਸਰ ਘੱਟ ਪਾਣੀ ਪੀਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਕੁਝ ਹੈਲਦੀ ਡਰਿੰਕਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਹਾਈਡਰੇਟ ਅਤੇ ਐਂਰਜੈਟਿਕ ਰੱਖਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਨਰਾਤਿਆਂ ਦੇ ਵਰਤ ਰੱਖ ਰਹੇ ਹੋ ਤਾਂ ਤੁਸੀਂ ਇਹ ਹੈਲਦੀ ਡਰਿੰਕਸ ਪੀ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਨਰਾਤਿਆਂ ਦੇ ਵਰਤ ਦੌਰਾਨ ਪੀਓ ਇਹ ਹੈਲਥੀ ਡ੍ਰਿੰਕਸ
ਨਾਰੀਅਲ ਪਾਣੀ: ਨਰਾਤਿਆਂ ਦੇ ਵਰਤ ਦੌਰਾਨ ਤੁਸੀਂ ਨਾਰੀਅਲ ਪਾਣੀ ਪੀ ਕੇ ਖੁਦ ਨੂੰ ਹਾਈਡਰੇਟ ਰੱਖ ਸਕਦੇ ਹੋ। ਇਸ ‘ਚ ਵਿਟਾਮਿਨ, ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ, ਫਾਸਫੋਰਸ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਰੀਰ ‘ਚ ਡੀਹਾਈਡ੍ਰੇਸ਼ਨ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਸ ਨਾਲ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ ‘ਚ ਤੁਸੀਂ ਹੈਲਥੀ ਰਹਿਣ ਲਈ ਦਿਨ ‘ਚ ਦੋ ਵਾਰ ਸਵੇਰੇ ਅਤੇ ਸ਼ਾਮ ਨੂੰ ਨਾਰੀਅਲ ਪਾਣੀ ਪੀ ਸਕਦੇ ਹੋ।
ਨਿੰਬੂ ਪਾਣੀ: ਗਰਮੀਆਂ ‘ਚ ਨਿੰਬੂ ਪਾਣੀ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ ਸੀ, ਹੋਰ ਖਣਿਜ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਦਿਨ ਭਰ ਸਰੀਰ ਹਾਈਡ੍ਰੇਟ ਰਹਿੰਦਾ ਹੈ। ਇਸ ਦੇ ਨਾਲ ਹੀ ਥਕਾਵਟ, ਕਮਜ਼ੋਰੀ, ਗਰਮੀ ਦੂਰ ਰਹਿੰਦੀ ਹੈ। ਅਜਿਹੇ ‘ਚ ਤੁਸੀਂ ਨਿੰਬੂ ਪਾਣੀ ਦਾ ਸੇਵਨ ਕਰਕੇ ਖ਼ੁਦ ਨੂੰ ਹਾਈਡਰੇਟਿਡ ਅਤੇ ਐਂਰਜੈਟਿਕ ਰੱਖ ਸਕਦੇ ਹੋ।
ਖੀਰੇ ਦਾ ਪਾਣੀ: ਗਰਮੀ ਅਤੇ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਤੁਸੀਂ ਖੀਰੇ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰੀਰ ਡੀਹਾਈਡ੍ਰੇਸ਼ਨ ਤੋਂ ਬਚਿਆ ਰਹਿੰਦਾ ਹੈ। ਇਸ ਦੇ ਨਾਲ ਹੀ ਇਸ ‘ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਵਰਤ ਦੇ ਦੌਰਾਨ ਸਰੀਰ ਨੂੰ ਕਮਜ਼ੋਰੀ ਤੋਂ ਦੂਰ ਰੱਖਣ ‘ਚ ਮਦਦ ਕਰਦੇ ਹਨ।
ਛਾਛ: ਵਰਤ ਦੇ ਦੌਰਾਨ ਤੁਸੀਂ ਠੰਡੀ-ਠੰਡੀ ਛਾਛ ਦਾ ਸੇਵਨ ਵੀ ਕਰ ਸਕਦੇ ਹੋ। ਇਸ ‘ਚ ਕੈਲਸ਼ੀਅਮ, ਆਇਰਨ, ਵਿਟਾਮਿਨ ਬੀ6, ਪ੍ਰੋਟੀਨ, ਰਿਬੋਫਲੇਵਿਨ ਆਦਿ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਪੀਣ ਨਾਲ ਸਰੀਰ ਲੰਬੇ ਸਮੇਂ ਤੱਕ ਹਾਈਡ੍ਰੇਟ ਰਹਿੰਦਾ ਹੈ। ਇਸ ਦੇ ਨਾਲ ਹੀ ਥਕਾਵਟ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ।
ਤਰਬੂਜ ਦਾ ਜੂਸ: ਨਰਾਤਿਆਂ ਦੇ ਵਰਤ ਦੌਰਾਨ ਖ਼ੁਦ ਨੂੰ ਹਾਈਡਰੇਟ ਰੱਖਣ ਲਈ ਤੁਸੀਂ ਦਿਨ ‘ਚ 2 ਵਾਰ ਤਰਬੂਜ ਦਾ ਜੂਸ ਪੀ ਸਕਦੇ ਹੋ। ਇਨ੍ਹਾਂ ‘ਚ ਵਿਟਾਮਿਨ, ਬੀਟਾ ਕੈਰੋਟੀਨ, ਲਾਇਕੋਪੀਨ ਅਤੇ ਵੱਡੀ ਮਾਤਰਾ ‘ਚ ਪਾਣੀ ਹੁੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਤਰ੍ਹਾਂ ਤੁਸੀਂ ਵਰਤ ਦੌਰਾਨ ਲੰਬੇ ਸਮੇਂ ਤੱਕ ਹੈਲਥੀ ਅਤੇ ਐਕਟਿਵ ਰਹਿ ਸਕਦੇ ਹੋ।
ਤਾਜ਼ੇ ਫਲ ਦਾ ਜੂਸ: ਤੁਸੀਂ ਚਾਹੋ ਤਾਂ ਤਾਜ਼ੇ ਫਲਾਂ ਦਾ ਜੂਸ ਵੀ ਬਣਾ ਕੇ ਪੀ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਸਾਰੇ ਜ਼ਰੂਰੀ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਮਿਲਣਗੇ। ਇਸ ਨਾਲ ਤੁਸੀਂ ਦਿਨ ਭਰ ਹਾਈਡ੍ਰੇਟਿਡ ਅਤੇ ਐਕਟਿਵ ਰਹੋਗੇ। ਪੇਟ ਭਰਿਆ ਰਹਿਣ ਦੇ ਨਾਲ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਤੋਂ ਵੀ ਬਚੋਗੇ।