Navratri Special food diet: 13 ਅਪ੍ਰੈਲ ਤੋਂ ਨਵਰਾਤਰੀ ਦੇ ਸ਼ੁੱਭ ਦਿਨ ਸ਼ੁਰੂ ਹੋਣ ਵਾਲੇ ਹਨ ਜੋ ਕਿ 13 ਅਪ੍ਰੈਲ ਤੋਂ ਸ਼ੁਰੂ ਹੋ ਕੇ 22 ਅਪ੍ਰੈਲ ਨੂੰ ਖ਼ਤਮ ਹੋਣਗੇ। ਬਹੁਤ ਸਾਰੀਆਂ ਔਰਤਾਂ ਮਾਂ ਦੁਰਗਾ ਦੀਆਂ ਬੇਅੰਤ ਅਸੀਸਾਂ ਪ੍ਰਾਪਤ ਕਰਨ ਅਤੇ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਨਵਰਾਤਰੀ ਦਾ ਵਰਤ ਰੱਖਦੀਆਂ ਹਨ। ਵਰਤ ਦੇ ਦੌਰਾਨ ਇਨ੍ਹਾਂ ਦਿਨਾਂ ‘ਚ ਵਿਸ਼ੇਸ਼ ਚੀਜ਼ਾਂ ਹੀ ਖਾਧੀਆਂ ਜਾਂਦੀਆਂ ਹਨ। ਹਾਲਾਂਕਿ ਇਹ ਨਵਰਾਤਰੀ ਦੇ ਦਿਨ ਗਰਮੀਆਂ ‘ਚ ਹੀ ਆਉਂਦੇ ਹਨ ਇਸ ਕਾਰਨ ਬਹੁਤ ਸਾਰੀਆਂ ਔਰਤਾਂ ਨੂੰ ਡੀਹਾਈਡਰੇਸ਼ਨ, ਐਸਿਡਿਟੀ, ਥਕਾਵਟ, ਲੋਅ ਬਲੱਡ ਪ੍ਰੈਸ਼ਰ ਆਦਿ ਜਿਹੀਆਂ ਗਰਮੀ ਦੀਆਂ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ ਪਰ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵਧੀਆ ਭੋਜਨ ਦੀ ਮਦਦ ਨਾਲ ਦੂਰ ਕੀਤਾ ਜਾ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੌਰਾਨ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ….
ਵਰਤ ਦੇ ਦੌਰਾਨ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ
ਭੁੱਖੇ ਨਾ ਰਹੋ: 3 ਤੋਂ 4 ਘੰਟਿਆਂ ਦੇ ਅੰਤਰਾਲ ਤੱਕ ਭੁੱਖੇ ਨਾ ਰਹੋ। ਬਹੁਤ ਸਾਰੀਆਂ ਔਰਤਾਂ ਵਰਤ ਦੇ ਦੌਰਾਨ ਸਾਰਾ ਦਿਨ ਭੁੱਖੀ ਰਹਿੰਦੀਆਂ ਹਨ ਅਤੇ ਫਿਰ ਇੱਕ ਵਾਰ ਹੀ ਜ਼ਿਆਦਾ ਡਾਇਟ ਖਾ ਲੈਂਦੀਆਂ ਹਨ ਜਿਸ ਕਾਰਨ ਭੋਜਨ ਜਲਦੀ ਹਜ਼ਮ ਨਹੀਂ ਹੁੰਦਾ। ਐਸਿਡਿਟੀ, ਕਬਜ਼, ਸਿਰ ਭਾਰਾ ਹੋਣਾ, ਘਬਰਾਹਟ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇੱਕ ਦਮ ਸਾਰਾ ਹੈਵੀ ਖਾਣ ਦੇ ਬਜਾਏ ਥੋੜ੍ਹੀ-ਥੋੜ੍ਹੀ ਦੇਰ ਬਾਅਦ ਫਲ, ਜੂਸ ਅਤੇ ਦੁੱਧ ਲੈਂਦੇ ਰਹੋ। ਵਰਤ ਦੌਰਾਨ ਭਰਪੂਰ ਪਾਣੀ ਪੀਓ ਤਾਂ ਜੋ ਡੀਹਾਈਡਰੇਸਨ ਦੀ ਸਮੱਸਿਆ ਨਾ ਹੋਵੇ। ਪਾਣੀ ਦੀ ਜਗ੍ਹਾ ਨਾਰੀਅਲ ਪਾਣੀ, ਮਿੱਠੀ ਲੱਸੀ, ਜੂਸ ਆਦਿ ਦੇ ਵੀ ਆਪਸ਼ਨ ਰੱਖ ਸਕਦੇ ਹੋ।
ਸਾਬੁਦਾਣਾ ਅਤੇ ਸਿੰਘਾੜੇ ਦਾ ਆਟਾ: ਸਾਬੁਦਾਣਾ ਅਤੇ ਸਿੰਘਾੜੇ ਦੇ ਆਟੇ ‘ਚ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਹਨ ਇਸ ਲਈ ਇਸ ਨੂੰ ਆਪਣੀ ਡਾਇਟ ਦਾ ਹਿੱਸਾ ਜ਼ਰੂਰ ਬਣਾਓ। ਇਸ ਤੋਂ ਇਲਾਵਾ ਤੁਸੀਂ ਸਾਬੂਦਾਣਾ ਟਿੱਕੀ, ਖੀਰ, ਪਾਪੜ ਜਾਂ ਖਿਚੜੀ ਵੀ ਖਾ ਸਕਦੇ ਹੋ। ਸਿੰਘਾੜੇ ਦੇ ਬਜਾਏ ਕੁਝ ਲੋਕ ਕੁੱਟੂ ਦਾ ਆਟਾ ਵੀ ਵਰਤਦੇ ਹਨ ਪਰ ਸਿੰਘਾੜੇ ਅਤੇ ਕੱਟੂ ਦੇ ਆਟੇ ਦੀ ਰੋਟੀ ਰਾਤ ਦੇ ਬਜਾਏ ਦੁਪਹਿਰ ਨੂੰ ਖਾਓ ਤਾਂ ਜੋ ਬਦਹਜ਼ਮੀ ਦੀ ਸਮੱਸਿਆ ਨਾ ਹੋਵੇ।
ਇੱਕ ਹੀ ਸਮੇਂ ‘ਤੇ ਕਰੋ ਭੋਜਨ: ਸਾਰਾ ਦਿਨ ਖਾਂਦੇ ਰਹਿਣਾ ਵੀ ਸਹੀ ਨਹੀਂ ਹੈ ਕਿਉਂਕਿ ਵਰਤ ਦੇ ਨਾਂ ‘ਤੇ ਦਿਨਭਰ ਜੇਕਰ ਤੁਸੀਂ ਆਇਲੀ ਤਲੀਆਂ ਚੀਜ਼ਾਂ ਖਾਓਗੇ ਤਾਂ ਐਸਿਡਿਟੀ, ਗੈਸ ਅਤੇ ਉਲਟੀ ਆਦਿ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੀ ਬਜਾਏ ਦਿਨ ‘ਚ 1 ਵੱਡਾ ਅਤੇ 2-3 ਛੋਟੇ-ਛੋਟੇ ਮੀਲਜ਼ ਲਓ ਜਿਸ ‘ਚ ਫ਼ਲ ਜਿਵੇ ਕਿ ਸੇਬ, ਕੇਲੇ, ਚੀਕੂ, ਪਪੀਤਾ, ਤਰਬੂਜ ਅਤੇ ਅੰਗੂਰ ਅਤੇ ਸੁੱਕੇ ਮੇਵੇ ਜਿਵੇਂ ਕੀਵੀ ਫਲ, prunes, ਖੁਰਮਾਨੀ, ਅੰਜੀਰ, ਸੌਗੀ, ਬਲੂਬੇਰੀ ਅਤੇ ਖਜੂਰ ਆਦਿ ਸ਼ਾਮਲ ਹੋਣ।
ਸਰੀਰ ‘ਚ ਐਨਰਜ਼ੀ ਬਣਾਈ ਰੱਖਣ ਲਈ ਖਾਓ ਇਹ
ਦਹੀ ਅਤੇ ਮਖਾਣਾ: ਦਹੀਂ ‘ਚ ਪ੍ਰੋਟੀਨ, ਕੈਲੋਰੀ ਅਤੇ ਐਨਰਜ਼ੀ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਤੁਹਾਨੂੰ ਜ਼ਿਆਦਾ ਪਿਆਸ ਨਹੀਂ ਲੱਗਦੀ ਅਤੇ ਤੁਹਾਡਾ ਪੇਟ ਵੀ ਭਰਿਆ ਰਹਿੰਦਾ ਹੈ। ਇਸ ਦੇ ਨਾਲ ਹੀ ਹਾਈ ਕਾਰਬੋਹਾਈਡਰੇਟ ਅਤੇ ਲੋਅ ਫੈਟ ਮਖਾਨਾ ਤੁਹਾਨੂੰ ਵਰਤ ਦੌਰਾਨ ਐਨਰਜ਼ੀ ਨਾਲ ਭਰਪੂਰ ਰੱਖਣ ‘ਚ ਸਹਾਇਤਾ ਕਰੇਗਾ। ਜੇ ਤੁਸੀਂ ਚਾਹੋ ਤਾਂ ਇਸ ਦੀ ਖੀਰ ਬਣਾ ਕੇ ਵੀ ਖਾ ਸਕਦੇ ਹੋ।
ਮਖਾਣੇ ਅਤੇ ਚਿਵੜਾ ਮਿਕਸਚਰ: ਸ਼ਾਮ ਦੀ ਚਾਹ ਦੇ ਨਾਲ ਤੁਸੀਂ ਸਨੈਕ ਦੇ ਰੂਪ ‘ਚ ਮਖਾਣੇ ਅਤੇ ਚਿਵੜਾ ਮਿਕਸਚਰ ਖਾ ਸਕਦੇ ਹੋ। ਸਵਾਦ ਹੋਣ ਦੇ ਨਾਲ ਇਹ ਪੌਸ਼ਟਿਕ ਵੀ ਹੁੰਦਾ ਹੈ ਜੋ ਵਰਤ ਦੌਰਾਨ ਸਰੀਰ ਨੂੰ ਐਨਰਜ਼ੀ ਅਤੇ ਪੋਸ਼ਣ ਦਿੰਦਾ ਹੈ। ਆਲੂਆਂ ‘ਚ ਆਇਰਨ, 70% ਪਾਣੀ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਬੀਟਾ ਕੈਰੋਟੀਨ, ਆਇਰਨ, ਵਿਟਾਮਿਨ ਬੀ ਅਤੇ ਸੀ ਹੁੰਦੇ ਹਨ ਜੋ ਸਿਹਤ ਲਈ ਲਾਭਕਾਰੀ ਹਨ। ਤੁਸੀਂ ਆਲੂ-ਰਤਾਲੂ ਅਤੇ ਸ਼ਕਰਕੰਦੀ ਦੀ ਚਾਟ ਵੀ ਖਾ ਸਕਦੇ ਹੋ। ਤੁਹਾਨੂੰ ਇਸ ਤੋਂ ਐਨਰਜ਼ੀ ਮਿਲੇਗੀ ਅਤੇ ਨਾਲ ਹੀ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ। ਮੁੱਠੀ ਭਰ ਡ੍ਰਾਈ ਫਰੂਟਸ ਜ਼ਰੂਰ ਖਾਓ। ਇਹ ਤੁਹਾਨੂੰ ਐਨਰਜ਼ੀ ਵੀ ਦੇਣਗੇ ਅਤੇ ਭੁੱਖ ਨੂੰ ਵੀ ਕੰਟਰੋਲ ਕਰੇਗਾ। ਤੁਸੀਂ ਕਾਜੂ ਬਦਾਮ ਅਤੇ ਕਿਸ਼ਮਿਸ਼ ਸ਼ਾਮਲ ਕਰ ਸਕਦੇ ਹੋ।
ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ
- ਹਾਈ ਸ਼ੂਗਰ ਫੂਡਜ਼, ਆਲੂ ਫਰਾਈ, ਜ਼ਿਆਦਾ ਮਸਾਲੇਦਾਰ ਅਤੇ ਤਲੀਆਂ-ਭੁੰਨੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਰਾਤ ਨੂੰ ਹਲਕਾ-ਫੁਲਕਾ ਖਾਓ।
- ਵਰਤ ਰੱਖਣ ਦੌਰਾਨ ਬਹੁਤ ਸਾਰੇ ਲੋਕ ਥੱਕ ਜਾਂਦੇ ਹਨ ਅਜਿਹੇ ‘ਚ ਉਹ ਚਾਹ ਦਾ ਸਹਾਰਾ ਲੈਂਦੇ ਹਨ। ਜੇ ਤੁਸੀਂ ਚਾਹ ਪੀਣੀ ਹੀ ਹੈ ਤਾਂ ਖਾਲੀ ਪੇਟ ਸਵੇਰੇ ਨਾ ਪੀਓ ਕਿਉਂਕਿ ਇਸ ਨਾਲ ਐਸਿਡਿਟੀ ਅਤੇ ਗੈਸ ਦਾ ਕਾਰਨ ਬਣੇਗਾ। ਚਾਹ ਪੀਣ ਤੋਂ ਪਹਿਲਾਂ ਇਕ ਗਲਾਸ ਪਾਣੀ ਪੀਓ। ਛਾਤੀ ‘ਚ ਜਲਣ ਆਦਿ ਦੀ ਕੋਈ ਸਮੱਸਿਆ ਨਹੀਂ ਹੋਏਗੀ। ਨਾਸ਼ਤੇ ‘ਚ ਸਕਿੰਮੇਡ ਦੁੱਧ ਨਾਲ ਫਲ ਲਓ।
- ਵਰਤ ਦੇ ਦੌਰਾਨ ਤੇਲ-ਫਰਾਈਡ ਪੂਰੀਆਂ, ਪਕੌੜੇ ਜਾਂ ਆਲੂ ਦੇ ਚਿਪਸ ਨਾ ਖਾਓ ਕਿਉਂਕਿ ਇਹ ਹਾਈ ਕੈਲੋਰੀ ਵਾਲੀਆਂ ਚੀਜ਼ਾਂ ਭਾਰ ਵਧਾਉਂਦੀਆਂ ਹਨ ਖ਼ਾਸਕਰ ਰਾਤ ਨੂੰ। ਇਸ ਦੀ ਬਜਾਏ ਹਲਕਾ-ਫੁਲਕਾ ਭੋਜਨ ਖਾਓ ਜੋ ਅਸਾਨੀ ਨਾਲ ਹਜ਼ਮ ਹੋ ਜਾਵੇ।
- ਵਰਤ ਦੇ ਦੌਰਾਨ ਭਾਰੀ ਕਸਰਤ ਕਰਨ ਦੀ ਬਜਾਏ ਹਲਕੀ-ਫੁਲਕੀ ਕਸਰਤ ਕਰੋ। ਯੋਗਾ, ਮੈਡੀਟੇਸ਼ਨ, ਪ੍ਰਾਣਾਯਾਮ ਅਤੇ ਸੈਰ ਕਰੋ।