Neck Pain home remedies tips: ਕਈ ਵਾਰ ਗਲਤ ਪੋਸਚਰ, ਸਿਰਹਾਣੇ ਲੈਣ ਕਾਰਨ ਅਕੜਾਅ ਆਉਂਦੀ ਹੈ। ਇਸ ਕਾਰਨ ਉੱਠਣਾ-ਬੈਠਣਾ ਤਾਂ ਦੂਰ ਗਰਦਨ ਨੂੰ ਥੋੜਾ ਜਿਹਾ ਹਿਲਾਉਣ ‘ਤੇ ਵੀ ਇੰਨਾ ਤੇਜ਼ ਦਰਦ ਹੁੰਦਾ ਹੈ ਕਿ ਜਿਵੇਂ ਕਿਸੇ ਦੀ ਜਾਨ ਨਿਕਲ ਗਈ ਹੋਵੇ। ਕਈ ਵਾਰ ਮੌਸਮ ‘ਚ ਬਦਲਾਅ ਕਾਰਨ ਗਰਦਨ ‘ਚ ਅਕੜਾਅ ਅਤੇ ਦਰਦ ਵੀ ਹੋ ਸਕਦਾ ਹੈ। ਇਹ ਦਰਦ ਗਰਦਨ ਦੇ ਕਿਸੇ ਵੀ ਹਿੱਸੇ ‘ਚ ਹੋ ਸਕਦਾ ਹੈ ਜਿਵੇਂ ਕਿ ਮਾਸਪੇਸ਼ੀਆਂ, ਨਸਾਂ, ਹੱਡੀਆਂ, ਜੋੜਾਂ ਅਤੇ ਹੱਡੀਆਂ ਵਿਚਕਾਰ ਡਿਸਕ ‘ਚ। ਕੁਝ ਲੋਕ ਇਸ ਲਈ ਦਵਾਈ ਲੈਂਦੇ ਹਨ ਪਰ ਇਸ ਨਾਲ ਜਲਦੀ ਆਰਾਮ ਨਹੀਂ ਮਿਲਦਾ। ਅਜਿਹੇ ‘ਚ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਰਾਹਤ ਪਾ ਸਕਦੇ ਹੋ।
ਗਰਦਨ ਦੇ ਦਰਦ ਦਾ ਕਾਰਨ ?
- ਲੰਬੇ ਸਮੇਂ ਤੱਕ ਇੱਕ ਹੀ ਪੋਜੀਸ਼ਨ ‘ਚ ਬੈਠਣਾ
- ਸਿਰਹਾਣੇ ਦੀ ਗ਼ਲਤ ਵਰਤੋਂ
- ਘੰਟਿਆਂ ਤੱਕ ਗਰਦਨ ਦਾ ਇੱਕ ਪਾਸੇ ਝੁਕਾਅ
- ਖਰਾਬ ਸਥਿਤੀ ‘ਚ ਬੈਠ ਕੇ ਟੀਵੀ ਦੇਖਣਾ
- ਕੰਪਿਊਟਰ ਮੋਨੀਟਰ ਜਾਂ ਜ਼ਿਆਦਾ ਜਾਂ ਘੱਟ ਉਚਾਈ ‘ਤੇ ਹੋਣਾ
ਆਓ ਅੱਜ ਅਸੀਂ ਤੁਹਾਨੂੰ ਗਰਦਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਦੱਸਦੇ ਹਾਂ…..
ਗਰਮ ਤੇਲ ਨਾਲ ਮਸਾਜ: ਗਰਦਨ ‘ਚ ਅਕੜਾਅ ਆ ਜਾਵੇ ਤਾਂ ਜੈਤੂਨ, ਨਾਰੀਅਲ ਜਾਂ ਸਰ੍ਹੋਂ ਦੇ ਤੇਲ ਨੂੰ ਹਲਕਾ ਗਰਮ ਕਰੋ ਅਤੇ ਹਲਕਿ ਥਪਕੀ ਦਿੰਦੇ ਹੋਏ ਮਾਲਿਸ਼ ਕਰੋ।
ਪੁਦੀਨੇ ਦਾ ਤੇਲ: ਪੁਦੀਨੇ ਦੇ ਤੇਲ ‘ਚ ਮੇਨਥੋਲ ਹੁੰਦਾ ਹੈ ਜੋ ਮਾਸਪੇਸ਼ੀਆਂ ਦੀ ਅਕੜਨ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਇਸ ਦੇ ਲਈ ਜੈਤੂਨ ਦਾ ਤੇਲ ਅਤੇ ਪੁਦੀਨੇ ਦਾ ਤੇਲ ਗਰਮ ਕਰਕੇ ਗਰਦਨ ‘ਤੇ ਮਾਲਿਸ਼ ਕਰੋ।
ਬਰਫ਼ ਦੀ ਸਿਕਾਈ: ਬਰਫ਼ ਨਾਲ ਸਿਕਾਈ ਕਰਨ ‘ਤੇ ਵੀ ਗਰਦਨ ਦੀ ਅਕੜਾਅ ਠੀਕ ਹੋ ਜਾਂਦੀ ਹੈ। ਠੰਡਾ ਤਾਪਮਾਨ ਦਰਦ ਨੂੰ ਸ਼ਾਂਤ ਕਰਨ ਅਤੇ ਲੈਕਟਿਕ ਐਸਿਡ ਦੇ ਨਿਰਮਾਣ ਨੂੰ ਸੀਮਤ ਕਰਨ ‘ਚ ਮਦਦ ਕਰੇਗਾ। ਇਸ ਨਾਲ ਦਰਦ ਘੱਟ ਹੋਵੇਗੀ।
ਗਰਮ ਸਿਕਾਈ: ਬਰਫ਼ ਨਾਲ ਸਿਕਾਈ ਤੋਂ ਰਾਹਤ ਨਾ ਮਿਲੇ ਤਾਂ ਗਰਮ ਕੰਪਰੈੱਸ ਦੀ ਮਦਦ ਲਓ। ਇਸ ਦੇ ਲਈ ਗਰਦਨ ਦੇ ਹਿੱਸੇ ‘ਤੇ ਘੱਟੋ-ਘੱਟ 10 ਮਿੰਟ ਲਈ ਹੀਟਿੰਗ ਪੈਡ, ਗਰਮ ਪਾਣੀ ਦੀ ਬੋਤਲ, ਹੀਟ ਰੈਪ ਜਾਂ ਤੌਲੀਏ ਨਾਲ ਸਿਕਾਈ ਕਰੋ। ਤੁਸੀਂ ਗਰਮ ਪਾਣੀ ਦਾ ਸ਼ਾਵਰ ਵੀ ਲੈ ਸਕਦੇ ਹੋ।
ਸੇਂਦਾ ਨਮਕ: ਨਹਾਉਣ ਵਾਲੇ ਪਾਣੀ ‘ਚ ਨਮਕ ਮਿਲਾ ਕੇ ਇਸ਼ਨਾਨ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ ਅਤੇ ਮਾਸਪੇਸ਼ੀਆਂ ‘ਚ ਤਣਾਅ ਅਤੇ ਖਿਚਾਅ ਘੱਟ ਹੁੰਦਾ ਹੈ।
ਸੇਬ ਦਾ ਸਿਰਕਾ: unfiltered ਸੇਬ ਦੇ ਸਿਰਕੇ ‘ਚ ਨੈਪਕਿਨ ਭਿਓਂ ਕੇ ਪ੍ਰਭਾਵਿਤ ਥਾਂ ‘ਤੇ ਲਗਾਓ ਅਤੇ ਕੁਝ ਘੰਟਿਆਂ ਲਈ ਛੱਡ ਦਿਓ। ਅਜਿਹਾ ਉਦੋਂ ਤੱਕ ਕਰੋ ਜਦੋਂ ਤੱਕ ਤੁਹਾਨੂੰ ਆਰਾਮ ਨਾ ਮਿਲੇ।
ਐਕੂਪ੍ਰੈਸ਼ਰ: ਹੱਥ ਦੇ ਪੰਜੇ ਦੇ ਪਿਛਲੇ ਪਾਸੇ ‘ਲੁਓ ਜ਼ੇਨ’ ਐਕਯੂਪ੍ਰੈਸ਼ਰ ਪੁਆਇੰਟ ਵੀ ਗਰਦਨ ਦੀ ਅਕੜਾਅ ਦੇ ਇਲਾਜ ‘ਚ ਮਦਦਗਾਰ ਹੁੰਦਾ ਹੈ। ਇਸ ਦੇ ਲਈ ਮੱਧਮ ਅਤੇ ਸੂਚਕ ਉਂਗਲਾਂ ਦੇ ਪੋਰ ਕੋਲ ਸਥਿਤ 2 ਹੱਡੀਆਂ ਦੇ ਵਿਚਕਾਰ ਸਥਿਤ ਪ੍ਰੋਟ੍ਰੂਸ਼ਨ ਦੀ ਹਲਕੀ ਮਾਲਿਸ਼ ਕਰੋ ਅਤੇ ਕੁਝ ਮਿੰਟਾਂ ਲਈ ਦਬਾਅ ਬਣਾਈ ਰੱਖੋ। ਇਸ ਨਾਲ ਰਾਹਤ ਮਿਲੇਗੀ।