Neem Corona Virus: ਚਿਕਿਤਸਕ ਗੁਣਾਂ ਨਾਲ ਭਰਪੂਰ ਨਿੰਮ ਦਾ ਇਸਤੇਮਾਲ ਸਦੀਆਂ ਤੋਂ ਆਯੁਰਵੈਦਿਕ ਦਵਾਈ ਬਣਾਉਣ ਲਈ ਹੁੰਦਾ ਆ ਰਿਹਾ ਹੈ। ਪਰ ਕੀ ਇਹ ਕੋਰੋਨਾ ਦੇ ਇਲਾਜ ਵਿਚ ਕਾਰਗਰ ਸਾਬਤ ਹੋ ਸਕਦੀ ਹੈ? ਦਰਅਸਲ ਨਿੰਮ ਦੇ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਸ ਗੁਣਾਂ ਨੂੰ ਦੇਖਦੇ ਹੋਏ ਹੁਣ ਵਿਗਿਆਨੀ ਇਸ ‘ਤੇ ਖੋਜ ਕਰਕੇ ਕੋਰੋਨਾ ਦਾ ਇਲਾਜ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਕੀ ਕੋਰੋਨਾ ਨੂੰ ਰੋਕਣ ‘ਚ ਕਾਰਗਰ ਹੈ ਨਿੰਮ: ਨਿਸਰਗ ਹਰਬਜ਼ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਕੰਪਨੀ, ਨਿੰਮ ‘ਤੇ ਟੈਸਟ ਕਰ ਰਹੀ ਹੈ ਤਾਂ ਕਿ ਕੋਰੋਨਾ ਦਾ ਇਲਾਜ਼ ਲੱਭ ਸਕਣ। ਇਹ ਖੋਜ 250 ਲੋਕਾਂ ‘ਤੇ ਕੀਤੀ ਜਾ ਰਹੀ ਹੈ ਜਿਸ ਵਿਚ ਲੋਕਾਂ ਨੂੰ ਨਿੰਮ ਦੇ ਬਣੇ ਕੈਪਸੂਲ ਦਿੱਤੇ ਜਾਣਗੇ। ਖੋਜ ਤੋਂ ਬਾਅਦ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਨਿੰਮ ਕੋਰੋਨਾ ਦਾ ਖਾਤਮਾ ਕਰਨ ‘ਚ ਕਿੰਨੀ ਕਾਰਗਰ ਹੈ। ਹਾਲਾਂਕਿ ਆਯੂਸ਼ ਮੰਤਰਾਲੇ ਨੂੰ ਵੀ ਲੱਗਦਾ ਹੈ ਕਿ ਨਿੰਮ ਕੋਰੋਨਾ ਦੇ ਇਲਾਜ ਵਿਚ ਲਾਭਕਾਰੀ ਸਿੱਧ ਹੋ ਸਕਦੀ ਹੈ। ਦੱਸ ਦੇਈਏ ਕਿ ਇਸ ਖੋਜ ‘ਚ 250 ਵਲੰਟੀਅਰਾਂ ਵਿਚੋਂ 125 ਲੋਕਾਂ ਨੂੰ ਨਿੰਮ ਦਾ ਕੈਪਸੂਲ ਦਿੱਤਾ ਜਾਵੇਗਾ ਜਦੋਂਕਿ ਬਾਕੀ 125 ਲੋਕਾਂ ਨੂੰ ਆਮ ਦਵਾਈ ਦਿੱਤੀ ਜਾਵੇਗੀ। ਜੋ ਇਸ ਸਮੇਂ ਕੋਰੋਨਾ ਦੇ ਇਲਾਜ ਵਿਚ ਵਰਤੀ ਜਾ ਰਹੀ ਹੈ। ਵਲੰਟੀਅਰਾਂ ਦੀ 28 ਦਿਨਾਂ ਬਾਅਦ ਜਾਂਚ ਕੀਤੀ ਜਾਵੇਗੀ ਅਤੇ ਫ਼ਿਰ ਖੋਜ ਦੇ ਨਤੀਜੇ ਸਾਹਮਣੇ ਆਉਣਗੇ।
ਵਲੰਟੀਅਰਾਂ ਦੀ ਹੋਵੇਗੀ ਕੋਰੋਨਾ ਜਾਂਚ: ਖੋਜ ਵਿਚ ਹਿੱਸਾ ਲੈਣ ਵਾਲੇ ਵਾਲੰਟੀਅਰਾਂ ਦੀ ਕੋਰੋਨਾ ਜਾਂਚ ਵੀ ਕੀਤੀ ਜਾਏਗੀ। ਪੋਜ਼ੀਟਿਵ ਮਰੀਜ਼ ਵਿਚ ਇਹ ਦੇਖਿਆ ਜਾਵੇਗਾ ਕਿ ਉਸ ‘ਤੇ ਕੋਰੋਨਾ ਦਾ ਕਿੰਨਾ ਅਸਰ ਹੋਇਆ ਹੈ ਜਿਸ ਤੋਂ ਬਾਅਦ ਹੀ ਉਸ ਨੂੰ ਨਿੰਮ ਦੇ ਕੈਪਸੂਲ ਦਿੱਤੇ ਜਾਣਗੇ। ਹਾਲਾਂਕਿ ਬਹੁਤ ਸਾਰੀਆਂ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਿਆ ਹੈ ਕਿ ਹਲਦੀ, ਨਿੰਮ ਅਤੇ ਤੁਲਸੀ ਕੋਰੋਨਾ ਸੰਕ੍ਰਮਣ ਵਿੱਚ ਕਾਫ਼ੀ ਫਾਇਦੇਮੰਦ ਹੈ। ਨਿੰਮ ਦੇ ਕੈਪਸੂਲ ਵਿਚ ਐਂਟੀ-ਬੈਕਟਰੀਅਲ, ਐਂਟੀਵਾਇਰਲ, ਐਂਟੀਫੰਗਸ ਗੁਣ ਹੁੰਦੇ ਹਨ ਜੋ ਕਿ ਇਮਿਊਨਿਟੀ ਵਧਾਉਣ ਦੇ ਨਾਲ ਵਾਇਰਸ ਨਾਲ ਲੜਨ ਵਿਚ ਵੀ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਇਹ ਖੂਨ ਨੂੰ ਵੀ ਸਾਫ ਕਰਦਾ ਹੈ ਅਤੇ ਫੇਫੜੇ ਡੀਟੋਕਸ ਹੁੰਦੇ ਹਨ।
ਆਓ ਤੁਹਾਨੂੰ ਦੱਸਦੇ ਹਾਂ ਸਿਹਤ ਲਈ ਕਿਵੇਂ ਫਾਇਦੇਮੰਦ ਹੈ ਨਿੰਮ…
- ਰੋਜ਼ ਨਿੰਮ ਦੇ ਪੱਤਿਆਂ ਦਾ ਜੂਸ ਪੀਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।
- ਨਿੰਮ ਦਾ ਕਾੜਾ ਖੂਨ ਵਿੱਚ ਗਲੂਕੋਜ਼ ਅਤੇ ਸ਼ੂਗਰ ਨੂੰ ਕੰਟਰੋਲ ਕਰਦਾ ਹੈ।
- ਸਵੇਰੇ ਖਾਲੀ ਪੇਟ ਨਿੰਮ ਦੇ ਪੱਤੇ ਚਬਾਉਣ ਨਾਲ ਖੂਨ ਸਾਫ਼ ਅਤੇ ਬਲੱਡ ਸਰਕੂਲੇਸ਼ਨ ਤੇਜ਼ ਹੁੰਦਾ ਹੈ।
- ਇਸ ਨਾਲ ਫੇਫੜੇ, ਕਿਡਨੀ ਅਤੇ ਪੇਟ ਦੀ ਸਫ਼ਾਈ ਹੁੰਦੀ ਹੈ। ਇਹ ਇਕ ਸ਼ਾਨਦਾਰ ਡੀਟੌਕਸਿਫਾਇਰ ਹੈ।
- ਰੋਜ਼ ਨਿੰਮ ਦੇ ਪੱਤੇ ਚਬਾਉਣ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ।
- ਜੇ ਖਾਧਾ-ਪੀਤਾ ਪਚਦਾ ਨਹੀਂ ਤਾਂ ਭੋਜਨ ਤੋਂ ਬਾਅਦ 2-3 ਪੱਤੇ ਚਬਾਓ। ਇਹ ਪਾਚਨ ਪ੍ਰਕਿਰਿਆ ਨੂੰ ਸਹੀ ਰੱਖੇਗਾ।
- ਗਰਮੀਆਂ ਜਾਂ ਬਰਸਾਤ ਦੇ ਮੌਸਮ ਵਿਚ ਸਕਿਨ ਦੀ ਐਲਰਜੀ ਆਮ ਦੇਖਣ ਨੂੰ ਮਿਲਦੀ ਹੈ। ਅਜਿਹੇ ‘ਚ ਨਿੰਮ ਦੇ ਪੱਤੇ ਪਾਣੀ ਵਿੱਚ ਉਬਾਲ ਕੇ ਨਹਾਓ। ਇਸ ਨਾਲ ਐਲਰਜੀ ਦੂਰ ਹੋਵੇਗੀ।
- ਨਿੰਮ ਦੇ ਪਾਣੀ ਨਾਲ ਪ੍ਰਾਈਵੇਟ ਪਾਰਟ ਦੀ ਸਫ਼ਾਈ ਕਰਨ ਨਾਲ ਇੰਫੈਕਸ਼ਨ, ਯੂਟੀਆਈ ਵਰਗੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।
- ਨਿੰਮ ਦਾ ਫੇਸ ਪੈਕ ਮੁਹਾਸੇ, ਪਿੰਪਲਸ, ਝੁਰੜੀਆਂ, ਫਾਈਨ ਲਾਈਨਜ਼ ਨੂੰ ਦੂਰ ਕਰਕੇ ਸਕਿਨ ਨੂੰ ਗਲੋਇੰਗ ਬਣਾਉਂਦਾ ਹੈ।
- ਨਿੰਮ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਹਫਤੇ ‘ਚ 2 ਵਾਰ ਸਿਰ ਧੋਵੋ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੋਵੇਗਾ ਅਤੇ ਡੈਂਡਰਫ, ਖੁਸ਼ਕੀ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।