Night skin care tips: ਕੁੜੀਆਂ ਚਿਹਰੇ ਦੀ ਸੁੰਦਰਤਾ ਬਣਾਈ ਰੱਖਣ ਲਈ ਬਹੁਤ ਸਾਰੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਉਹ ਇਹ ਸਮਾਂ ਦਿਨ ਦੇ ਸਮੇਂ ‘ਚ ਜ਼ਿਆਦਾ ਫੋਲੋ ਕਰਦੀਆਂ ਹਨ। ਪਰ ਸੁੰਦਰ ਅਤੇ ਗਲੋਇੰਗ ਸਕਿਨ ਲਈ ਦਿਨ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਚੀਜ਼ਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ। ਦਰਅਸਲ ਸਾਡੀ ਸਕਿਨ ਰਾਤ ਨੂੰ ਰਿਪੇਅਰ ਹੁੰਦੀ ਹੈ। ਅਜਿਹੇ ‘ਚ ਸੌਣ ਤੋਂ ਪਹਿਲਾਂ ਸਕਿਨ ਕੇਅਰ ‘ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਆਓ ਅਸੀਂ ਤੁਹਾਨੂੰ ਨਾਈਟ ਸਕਿਨ ਕੇਅਰ ਰੁਟੀਨ ਬਾਰੇ ਦੱਸਦੇ ਹਾਂ ਜਿਸ ਨੂੰ ਫੋਲੋ ਕਰਕੇ ਤੁਹਾਡਾ ਚਿਹਰਾ ਸਵੇਰੇ ਸਾਫ਼, ਫਰੈਸ਼ ਅਤੇ ਖਿਲਿਆ-ਖਿਲਿਆ ਨਜ਼ਰ ਆਵੇਗਾ।
ਮੇਕਅਪ ਰੀਮੂਵ ਕਰੋ: ਦਿਨ ਭਰ ਚਿਹਰੇ ‘ਤੇ ਮੇਕਅਪ ਲਗਾਉਣ ਨਾਲ ਸਕਿਨ ਖਰਾਬ ਹੋਣ ਲਗਦੀ ਹੈ। ਨਾਲ ਹੀ ਸਕਿਨ ਸਹੀ ਢੰਗ ਨਾਲ ਸਾਹ ਨਹੀਂ ਲੈਂ ਪਾਉਂਦੀ। ਅਜਿਹੇ ‘ਚ ਸੌਣ ਤੋਂ ਪਹਿਲਾਂ ਮੇਕਅਪ ਜ਼ਰੂਰ ਰੀਮੂਵ ਕਰੋ। ਇਸ ਦੇ ਲਈ ਤੁਸੀਂ ਗੁਲਾਬ ਜਲ, ਕਰੀਮ, ਕੱਚਾ ਦੁੱਧ ਜਾਂ ਮੇਕਅਪ ਰੀਮੂਵਰ ਦੀ ਵਰਤੋਂ ਕਰ ਸਕਦੇ ਹੋ। ਸਵੇਰ ਦੀ ਤਰ੍ਹਾਂ ਸੌਣ ਤੋਂ ਪਹਿਲਾਂ ਵੀ ਚਿਹਰੇ ਨੂੰ ਧੋਵੋ। ਇਸ ਨਾਲ ਸਕਿਨ ‘ਤੇ ਦਿਨਭਰ ਦੀ ਜਮਾ ਗੰਦਗੀ ਨੂੰ ਸਾਫ ਕਰਨ ‘ਚ ਸਹਾਇਤਾ ਮਿਲੇਗੀ। ਦਰਅਸਲ ਸਕਿਨ ‘ਤੇ ਧੂੜ-ਮਿੱਟੀ ਜਮ੍ਹਾਂ ਹੋਣ ‘ਤੇ ਸਕਿਨ ਪੋਰਸ ਬੰਦ ਹੋਣ ਲੱਗਦੇ ਹਨ। ਅਜਿਹੇ ‘ਚ ਚਿਹਰਾ dull, ਡ੍ਰਾਈ ਅਤੇ ਬੁੱਢਾ ਨਜ਼ਰ ਆਉਣ ਲੱਗਦਾ ਹੈ। ਉੱਥੇ ਹੀ ਠੰਡੇ ਪਾਣੀ ਨਾਲ ਚਿਹਰੇ ਧੋਣ ਨਾਲ ਸਕਿਨ ਗਹਿਰਾਈ ਤੋਂ ਸਾਫ਼ ਅਤੇ ਪੋਸ਼ਿਤ ਹੁੰਦੀ ਹੈ। ਸਕਿਨ ‘ਤੇ ਜਮਾ ਗੰਦਗੀ ਸਾਫ ਹੋ ਕੇ ਚਿਹਰਾ ਸਾਫ, ਗਲੋਇੰਗ ਅਤੇ ਫਰੈਸ਼ ਨਜਰ ਆਉਂਦਾ ਹੈ।
ਹਰਬਲ ਫੇਸ ਮਾਸਕ ਰਹੇਗਾ ਬੈਸਟ: ਚਿਹਰੇ ਦੀ ਸੁੰਦਰਤਾ ਬਣਾਈ ਰੱਖਣ ਲਈ ਤੁਸੀਂ ਘਰ ‘ਚ ਹਰਬਲ ਫੇਸ ਮਾਸਕ ਲਗਾ ਸਕਦੇ ਹੋ। ਇਸ ਦੇ ਲਈ ਤੁਸੀਂ ਮੁਲਤਾਨੀ, ਖੀਰੇ ਦਾ ਰਸ, ਚੰਦਨ ਅਤੇ ਗੁਲਾਬ ਦੇ ਨਾਲ ਫੇਸਪੈਕ ਬਣਾ ਸਕਦੇ ਹੋ। ਇਸ ਨਾਲ ਸਕਿਨ ਗਹਿਰਾਈ ਤੋਂ ਸਾਫ਼ ਹੋਵੇਗੀ। ਦਾਗ, ਧੱਬੇ, ਝੁਰੜੀਆਂ, ਛਾਈਆਂ, ਪਿੰਪਲਸ ਆਦਿ ਦੀ ਸਮੱਸਿਆ ਦੂਰ ਹੋ ਕੇ ਨਮੀ ਲੰਬੇ ਸਮੇਂ ਤਕ ਬਰਕਰਾਰ ਹੋਵੇਗੀ। ਡ੍ਰਾਈ ਸਕਿਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸੌਣ ਤੋਂ ਪਹਿਲਾਂ ਸਰੀਰ ‘ਤੇ Moisturizer ਲਗਾਓ। ਇਸ ਦੇ ਲਈ ਕੋਈ ਕਰੀਮ, ਲੋਸ਼ਨ, ਕੁਦਰਤੀ ਤੇਜ਼ ਦੀ ਵਰਤੋਂ ਕਰਦੀਆਂ ਹਨ। ਇਸ ਨਾਲ ਹਲਕੇ ਹੱਥਾਂ ਨਾਲ ਸਕਿਨ ਦੀ ਮਸਾਜ ਕਰੋ। ਇਸ ਨਾਲ ਸਕਿਨ ਨੂੰ ਗਹਿਰਾਈ ਨਾਲ ਪੋਸ਼ਣ ਮਿਲਣ ਦੇ ਨਾਲ ਬਲੱਡ ਸਰਕੂਲੇਸ਼ਨ ਵਧੀਆ ਰਹੇਗਾ। ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹਿਣ ਦੇ ਨਾਲ ਸਕਿਨ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਅੱਖਾਂ ਦੀ ਦੇਖਭਾਲ ਵੀ ਜ਼ਰੂਰੀ: ਆਮ ਤੌਰ ‘ਤੇ ਕੁੜੀਆਂ ਨੂੰ ਡਾਰਕ ਸਰਕਲਜ਼ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਬਚਣ ਲਈ ਸੌਣ ਤੋਂ ਪਹਿਲਾਂ ਅੱਖਾਂ ਦੀ ਜੈਤੂਨ, ਨਾਰੀਅਲ ਆਦਿ ਤੇਲ ਨਾਲ 5 ਮਿੰਟ ਤੱਕ ਮਸਾਜ ਕਰੋ। ਅੱਖਾਂ ‘ਚ ਡ੍ਰਾਪ ਪਾਓ। ਦਿਨ ਭਰ ਦੀ ਥਕਾਵਟ ਦੂਰ ਕਰਨ ਲਈ ਸਿਰ ਦੀ ਤੇਲ ਨਾਲ ਮਸਾਜ ਕਰੋ। ਇਸ ਦੇ ਲਈ ਤੁਸੀਂ ਨਾਰੀਅਲ, ਜੈਤੂਨ, ਬਦਾਮ ਆਦਿ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਥਕਾਵਟ ਅਤੇ ਤਣਾਅ ਦੂਰ ਹੋ ਕੇ ਚੰਗੀ ਅਤੇ ਡੂੰਘੀ ਨੀਂਦ ਆਉਣ ‘ਚ ਸਹਾਇਤਾ ਮਿਲੇਗੀ।