Night time snacks: Lockdown ‘ਚ ਰਾਤ ਨੂੰ ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਇਸ ਸਮੇਂ ਤੁਸੀਂ ਰਾਤ ਨੂੰ ਗਲਤ ਭੋਜਨ ਖਾ ਕੇ ਸਮੱਸਿਆ ਨੂੰ ਹੋਰ ਤਾਂ ਨਹੀਂ ਵਧਾਉਣਾ ਚਾਹੋਗੇ। ਤੁਸੀਂ ਰਾਤ ਨੂੰ ਜੋ ਵੀ ਖਾਉਗੇ ਤੁਹਾਡੀ ਸਿਹਤ ਅਤੇ ਤੁਹਾਡੀ ਨੀਂਦ ‘ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਬਹੁਤ ਸਾਰੀਆਂ ਕਿਸਮਾਂ ਦਾ ਭੋਜਨ ਚੰਗੀ ਨੀਂਦ ਅਤੇ ਚੰਗੇ ਪਾਚਨ ਤੰਤਰ ਦਾ ਧਿਆਨ ਰੱਖਦਾ ਹੈ। ਇਸ ਦੇ ਨਾਲ ਹੀ ਰਾਤ ਨੂੰ ਸਹੀ ਭੋਜਨ ਨਾ ਖਾਣਾ ਤੁਹਾਡੇ ਸਿਹਤ ਸਰੀਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਜੇ ਤੁਸੀਂ ਚੰਗੀ ਸਿਹਤ ਅਤੇ ਚੰਗੀ ਨੀਂਦ ਚਾਹੁੰਦੇ ਹੋ, ਸੌਣ ਤੋਂ ਪਹਿਲਾਂ ਇਹ ਭੋਜਨ ਨਾ ਖਾਓ।
ਆਈਸ ਕ੍ਰੀਮ: ਕਿਹਾ ਜਾਂਦਾ ਹੈ ਕਿ ਦਿਲ ਟੁੱਟਣ ਤੋਂ ਬਾਅਦ ਆਈਸ ਕ੍ਰੀਮ ਖਾਣ ਨਾਲ ਦਿਲ ਨੂੰ ਬਹੁਤ ਆਰਾਮ ਮਿਲਦਾ ਹੈ। ਪਰ ਸ਼ਾਮ ਨੂੰ ਇਸ ਨੂੰ ਖਾਣ ਨਾਲ ਤੁਹਾਡੇ ਸਰੀਰ ਨੂੰ ਕੋਈ ਆਰਾਮ ਨਹੀਂ ਮਿਲਦਾ। ਆਈਸ ਕ੍ਰੀਮ ਵਿਚ ਆਰਾਮ ਦੇਣ ਵਾਲੇ ਤੱਤ ਹੁੰਦੇ ਹਨ ਪਰ ਇਸ ਦੇ ਨਾਲ ਇਸ ਵਿਚ ਬਹੁਤ ਸਾਰਾ ਫੈਟ ਵੀ ਹੁੰਦਾ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰਾ ਫੈਟ ਹਜ਼ਮ ਕਰਨ ਦਾ ਸਮਾਂ ਨਹੀਂ ਮਿਲਦਾ। ਇਸ ਤੋਂ ਇਲਾਵਾ ਇਸ ਵਿਚਲੀ ਚੀਨੀ ਤੁਹਾਡੇ ਸਰੀਰ ਵਿਚ ਫੈਟ ਦੇ ਰੂਪ ‘ਚ ਬਦਲ ਜਾਵੇਗੀ। ਇਸ ਤਰ੍ਹਾਂ ਇਹ ਤੁਹਾਡੇ ਸਰੀਰ ਨੂੰ ਹਰ ਤਰ੍ਹਾਂ ਨਾਲ ਨੁਕਸਾਨ ਪਹੁੰਚਾਏਗੀ। ਇਕ ਅਧਿਐਨ ਦੇ ਅਨੁਸਾਰ ਰਾਤ ਨੂੰ ਜ਼ਿਆਦਾ ਚੀਨੀ ਵਾਲਾ ਖਾਣਾ ਖਾਣ ਨਾਲ ਭਿਆਨਕ ਸੁਪਨੇ ਆਉਂਦੇ ਹਨ।
ਪਾਸਤਾ: ਪਾਸਤਾ ਸ਼ਾਮ ਨੂੰ ਜਾਂ ਦੇਰ ਰਾਤ ਨੂੰ ਬਣਾਉਣਾ ਸੌਖਾ ਹੈ, ਪਰ ਇਹ ਸ਼ਾਮ ਨੂੰ ਖਾਣਾ ਸਹੀ ਸਨੈਕਸ ਨਹੀਂ ਹੁੰਦਾ। ਪਾਸਤਾ ਵਿਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਹੁੰਦੀ ਹੈ ਅਤੇ ਜੇ ਤੁਸੀਂ ਸੌਣ ਤੋਂ ਪਹਿਲਾਂ ਪਾਸਤਾ ਖਾਓਗੇ ਤਾਂ ਇਹ ਸਭ ਫੈਟ ਵਿਚ ਬਦਲ ਜਾਂਦਾ ਹੈ। ਇਸਦੇ ਨਾਲ ਪਾਸਤਾ ਵਿੱਚ ਤੇਲ, ਪਨੀਰ ਅਤੇ ਕਰੀਮ, ਟਮਾਟਰ ਦੀ ਚਟਣੀ ਵੀ ਹੁੰਦੀ ਹੈ। ਇਹ ਤੁਹਾਡੇ ਸਰੀਰ ਦੇ ਫੈਟ ਨੂੰ ਵਧਾਉਂਦਾ ਹੈ। ਇਸ ਦੇ ਨਾਲ ਪਾਸਤਾ ‘ਚ ਹਾਈ ਗਲਾਈਸੈਮਿਕ ਇੰਡੈਕਸ ਵੀ ਹੁੰਦਾ ਹੈ, ਜਿਸ ਕਾਰਨ ਤੁਹਾਡੇ ਬਲੱਡ-ਸ਼ੂਗਰ ਦਾ ਪੱਧਰ ਵਧ ਜਾਂਦਾ ਹੈ ਅਤੇ ਤੁਸੀਂ ਰਾਤ ਨੂੰ ਜਾਗਦੇ ਰਹਿੰਦੇ ਹੋ।
ਡਾਰਕ ਚਾਕਲੇਟ: ਬਹੁਤ ਸਾਰੇ ਲੋਕਾਂ ਨੂੰ ਸੌਣ ਤੋਂ ਪਹਿਲਾਂ ਚਾਕਲੇਟ ਖਾਣ ਦੀ ਆਦਤ ਹੁੰਦੀ ਹੈ। ਵੈਸੇ ਵੀ ਚਾਕਲੇਟ ਲੋਕਾਂ ਨੂੰ ਕਈ ਤਰੀਕਿਆਂ ਨਾਲ ਬਿਹਤਰ ਮਹਿਸੂਸ ਕਰਨ ਵਿਚ ਸਹਾਇਤਾ ਕਰਦੀ ਹੈ। ਪਰ ਜੇ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਡਾਰਕ ਚਾਕਲੇਟ ਖਾਣ ਤੋਂ ਪਰਹੇਜ਼ ਕਰੋ। ਚਾਕਲੇਟ ਵਿਚ ਕੈਫੀਨ ਮੌਜੂਦ ਹੁੰਦਾ ਹੈ। ਕੈਫੀਨ ਤੁਹਾਡੇ ਸਰੀਰ ਨੂੰ ਜਗਾਉਂਦੀ ਹੈ। ਇਸ ਤੋਂ ਇਲਾਵਾ ਡਾਰਕ ਚਾਕਲੇਟ ਵਿਚ ਇਕ ਉਤੇਜਕ ਹੁੰਦਾ ਹੈ ਜਿਸ ਨੂੰ ਥੀਓਬ੍ਰੋਮਾਈਨ ਕਹਿੰਦੇ ਹਨ। ਇਹ ਤੁਹਾਡੇ ਦਿਲ ਦੀ ਧੜਕਣ ਨੂੰ ਵੀ ਵਧਾਉਂਦਾ ਹੈ। ਜੇ ਰਾਤ ਨੂੰ ਇਕ ਚੌਕਲੇਟ ਖਾਣੀ ਹੀ ਹੈ ਤਾਂ ਚਿੱਟੀ ਚੌਕਲੇਟ ਖਾਓ।
ਚਿਪਸ: ਜੇ ਰਾਤ ਨੂੰ ਭੁੱਖ ਲੱਗੇ ਤਾਂ ਜਲਦੀ ਭੁੱਖ ਨੂੰ ਸ਼ਾਂਤ ਕਰਨ ਲਈ ਚਿਪਸ ਦੇ ਪੈਕੇਟ ਨੂੰ ਖ਼ਤਮ ਕਰ ਦੇਣਾ ਸਭ ਤੋਂ ਆਸਾਨ ਹੈ, ਪਰ ਚਿਪਸ ਖਾਣਾ ਜਿੰਨਾ ਸੌਖਾ ਹੈ, ਰਾਤ ਨੂੰ ਉਨ੍ਹਾਂ ਨੂੰ ਹਜ਼ਮ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ। ਪ੍ਰੋਸੈਸਡ ਭੋਜਨ ਵਿਚ ਗਲੂਟਾਮੇਟ ਦੀ ਵੱਡੀ ਮਾਤਰਾ ਹੁੰਦੀ ਹੈ, ਜੋ ਨੀਂਦ ਵਿਚ ਵਿਗਾੜ ਪੈਦਾ ਕਰ ਸਕਦੀ ਹੈ।