No fridge store food: ਫਰਿੱਜ ਅੱਜ ਹਰ ਘਰ ਦੀ ਜ਼ਰੂਰਤ ਬਣ ਚੁੱਕੀ ਹੈ। ਸਰਦੀ ਹੋਵੇ ਜਾਂ ਗਰਮੀ ਅਸੀਂ ਜ਼ਿਆਦਾਤਰ ਫੂਡਜ਼ ਨੂੰ ਫਰਿੱਜ ‘ਚ ਰੱਖ ਕੇ ਹੀ ਸਟੋਰ ਕਰਦੇ ਹਾਂ। ਬਚਿਆ ਹੋਇਆ ਭੋਜਨ ਹੋਵੇ ਜਾਂ ਜ਼ਿਆਦਾ ਬਣ ਗਿਆ ਭੋਜਨ, ਸਬਜ਼ੀਆਂ ਜਾਂ ਡੇਅਰੀ ਪ੍ਰੋਡਕਟਸ ਹਰ ਫ਼ੂਡ ਨੂੰ ਫਰਿੱਜ ‘ਚ ਸਟੋਰ ਕਰਨਾ ਅੱਜ ਇੱਕ ਉਪਯੋਗੀ ਬਣ ਗਿਆ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਨੂੰ ਫਰਿੱਜ ‘ਚ ਰੱਖ ਕੇ ਹੀ ਸਟੋਰ ਕੀਤਾ ਜਾ ਸਕਦਾ ਹੈ। ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਫਰਿੱਜ ‘ਚ ਰੱਖਣ ਨਾਲ ਉਹ ਖਰਾਬ ਹੋ ਜਾਂਦੀਆਂ ਹਨ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਆਓ ਜਾਣਦੇ ਹਾਂ ਕਿ ਕਿਹੜੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਬਿਨਾਂ ਮਤਲਬ ਦੇ ਫਰਿੱਜ ‘ਚ ਸਟੋਰ ਨਹੀਂ ਕਰਨਾ ਚਾਹੀਦਾ।
ਕੇਲਾ: ਕੇਲੇ ਨੂੰ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ। ਸਰਦੀ ਹੋਵੇ ਜਾਂ ਗਰਮੀ ਕੇਲੇ ਨੂੰ ਕਮਰੇ ਦੇ ਤਾਪਮਾਨ ‘ਤੇ ਹੀ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਕੇਲੇ ਨੂੰ ਫਰਿੱਜ ‘ਚ ਰੱਖਦੇ ਹੋ ਤਾਂ ਇਹ ਜਲਦੀ ਖਰਾਬ ਹੋਣ ਲੱਗਦਾ ਹੈ ਅਤੇ ਇਹ ਜਲਦੀ ਕਾਲਾ ਹੋ ਜਾਂਦਾ ਹੈ।
ਸ਼ਹਿਦ: ਸ਼ਹਿਦ ਨੂੰ ਵੀ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ। ਅਸਲ ‘ਚ ਇਸ ਨੂੰ ਘੱਟ ਤਾਪਮਾਨ ‘ਤੇ ਰੱਖਣ ਨਾਲ ਸ਼ਹਿਦ ‘ਚ ਕ੍ਰਿਸਟਲ ਬਣ ਜਾਂਦੇ ਹਨ ਅਤੇ ਇਸ ਦਾ ਕੁਦਰਤੀ ਸਵਾਦ ਖਰਾਬ ਹੋਣ ਲੱਗਦਾ ਹੈ। ਹਰ ਮੌਸਮ ‘ਚ ਸ਼ਹਿਦ ਨੂੰ ਕਮਰੇ ਦੇ ਤਾਪਮਾਨ ‘ਤੇ ਹੀ ਰੱਖੋ।
ਆਲੂ: ਆਲੂਆਂ ਨੂੰ ਕਿਸੀ ਵੀ ਸੂਰਤ ‘ਚ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ। ਜੇਕਰ ਤੁਸੀਂ ਘੱਟ ਤਾਪਮਾਨ ‘ਤੇ ਆਲੂਆਂ ਨੂੰ ਫਰਿੱਜ ‘ਚ ਰੱਖਦੇ ਹੋ ਤਾਂ ਇਸ ‘ਚ ਮੌਜੂਦ ਸਟਾਰਚ ਸ਼ੂਗਰ ‘ਚ ਬਦਲ ਜਾਵੇਗਾ ਅਤੇ ਇਹ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾਉਂਦਾ ਹੈ। ਅਜਿਹੇ ‘ਚ ਆਲੂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਖਤਰਨਾਕ ਹੋ ਜਾਂਦਾ ਹੈ। ਇਸ ਲਈ ਆਲੂਆਂ ਨੂੰ ਹਮੇਸ਼ਾ ਸਾਧਾਰਨ ਤਾਪਮਾਨ ‘ਤੇ ਲੱਕੜ ਦੀ ਟੋਕਰੀ ‘ਚ ਰੱਖੋ।
ਟਮਾਟਰ: ਹਾਲਾਂਕਿ ਜ਼ਿਆਦਾਤਰ ਲੋਕ ਟਮਾਟਰ ਨੂੰ ਫਰਿੱਜ ‘ਚ ਰੱਖਣਾ ਪਸੰਦ ਕਰਦੇ ਹਨ ਅਤੇ ਇਸ ਦਾ ਕਾਰਨ ਇਹ ਹੈ ਕਿ ਟਮਾਟਰ ਜਲਦੀ ਸੜਨ ਲੱਗਦੇ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਫਰਿੱਜ ਦੇ ਘੱਟ ਤਾਪਮਾਨ ‘ਚ ਟਮਾਟਰ ਜਲਦੀ ਸੜਨ ਲੱਗਦੇ ਹਨ। ਜਿਵੇਂ ਹੀ ਇਸ ਦੀ ਉਪਰਲੀ ਝਿੱਲੀ ਖਰਾਬ ਹੁੰਦੀ ਫਰਿੱਜ ਦੇ ਤਾਪਮਾਨ ਦਾ ਅਸਰ ਟਮਾਟਰ ਦੇ ਸਵਾਦ ‘ਤੇ ਪੈਂਦਾ ਹੈ ਅਤੇ ਸਵਾਦ ਦੇ ਨਾਲ-ਨਾਲ ਟਮਾਟਰ ਦਾ ਰੰਗ ਵੀ ਬਦਲ ਜਾਂਦਾ ਹੈ।
ਅੰਬ: ਅੰਬਾਂ ਨੂੰ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਠੰਡੇ ਤਾਪਮਾਨ ‘ਚ ਅੰਬਾਂ ‘ਚ ਮੌਜੂਦ ਐਂਟੀ-ਆਕਸੀਡੈਂਟ ਖ਼ਤਮ ਹੋਣ ਨਾਲ ਇਸ ਨੂੰ ਪਕਾਉਣ ਲਈ ਲਗਾਏ ਗਏ ਕਾਰਬਾਈਡ ਨਮੀ ਮਿਲਦੇ ਹੀ ਅੰਬਾਂ ਨੂੰ ਖਰਾਬ ਕਰਨ ਲੱਗਦਾ ਹੈ।