ਬੱਚੇ ਦੇ ਇਕ ਸਾਲ ਦੇ ਹੋਣ ਦੇ ਬਾਅਦ ਦੁੱਧ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ ਪਰ ਦੁੱਧ ਸਰੀਰ ਦੇ ਵਿਕਾਸ ਲਈ ਜ਼ਰੂਰੀ ਹੈ। ਇਸ ਲਈ ਘੱਟ ਤੋਂ ਘੱਟ ਤਿੰਨ ਸਾਲ ਤੋਂ ਉਪਰ ਦੇ ਬੱਚਿਆਂ ਨੂੰ 400 ਤੋਂ 600 ਮਿਲੀਲੀਟਰ ਦੁੱਧ ਪੀਣ ਨੂੰ ਦੇ ਸਕਦੇ ਹੋ। ਕੁਝ ਬੱਚੇ ਦੁੱਧ ਪੀਣ ਵਿਚ ਆਨਾਕਾਨੀ ਕਰਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਦੁੱਧ ਪਿਆਉਣ ਲਈ ਮਾਵਾਂ ਦੁੱਧ ਵਿਚ ਖੰਡ ਮਿਲਾ ਦਿੰਦੀਆਂ ਹਨ। ਬੱਚੇ ਨੂੰ ਚੀਨੀ ਦੀ ਬਜਾਏ ਇਹ ਚੀਜ਼ਾਂ ਮਿਲਾ ਕੇ ਦਿਓ।
ਸ਼ਹਿਦ ਮਿਲਾ ਕੇ ਦਿਓ
ਬੱਚੇ ਦੀ ਇਮਊਨਿਟੀ ਕਮਜ਼ੋਰ ਹੈ ਤਾਂ ਸਰਦੀਆਂ ਦੇ ਮੌਸਮ ਵਿਚ ਗਰਮ ਦੁੱਧ ਵਿਚ ਸ਼ਹਿਦ ਮਿਲਾ ਕੇ ਪੀਣ ਲਈ ਦੇਵੋ। ਇਸ ਨਾਲ ਬੱਚੇ ਮਜ਼ਬੂਤ ਹੋਣਗੇ, ਨਾਲ ਹੀ ਸ਼ਹਿਦ ਦੀ ਮਿਠਾਸ ਬੱਚਿਆਂ ਨੂੰ ਪਸੰਦ ਆਏਗੀ ਤੇ ਦੁੱਧ ਆਸਾਨੀ ਨਾਲ ਪੀ ਸਕੋਗੇ।
ਨਟਸ ਮਿਲਾ ਕੇ ਦਿਓ
ਬੱਚੇ ਪਲੇਨ ਦੁੱਧ ਨਹੀਂ ਪੀਂਦਾ ਹੈ ਤਾਂ ਕਾਜੂ, ਬਾਦਾਮ ਦਾ ਪਾਊਡਰ ਬਣਾ ਕੇ ਰੱਖੋ। ਬੱਚਿਆਂ ਦੇ ਦੁੱਧ ਵਿਚ ਇਸ ਨੂੰ ਉਬਾਲ ਕੇ ਮਿਲਾਓ ਤੇ ਪੀਣ ਨੂੰ ਦਿਓ। ਮਿਠਾਸ ਲਈ ਤੁਸੀਂ ਭਾਵੇਂ ਥੋੜ੍ਹਾ ਸ਼ਹਿਦ ਮਿਲਾ ਸਕਦੇ ਹੋ।
ਡਰਾਈ ਫਰੂਟਸ ਨਾਲ ਆਏਗੀ ਮਿਠਾਸ
ਬੱਚਿਆਂ ਦੇ ਦੁੱਧ ਵਿਚ ਮੁਨੱਕਾ, ਛੁਆਰਾ, ਅੰਜੀਰ ਵਰਗੇ ਡਰਾਈ ਫਰੂਟਸ ਨੂੰ ਉਬਾਲੋ। ਇਸ ਨਾਲ ਦੁੱਧ ਦੀ ਮਿਠਾਸ ਵਧੇਗੀ ਤੇ ਜ਼ਰੂਰੀ ਪੋਸ਼ਕ ਤੱਤ ਵੀ ਆਸਾਨੀ ਨਾਲ ਮਿਲਣਗੇ। ਇਹ ਦੁੱਧ ਬੱਚੇ ਲਈ ਬਹੁਤ ਫਾਇਦੇਮੰਦ ਹੈ।
ਕਾਰਨਫਲੈਕਸ ਜਾਂ ਦਲੀਆ
ਬੱਚੇ ਦੁੱਧ ਪੀਣਾ ਨਹੀਂ ਚਾਹੁੰਦਾ ਤਾਂ ਉਸ ਨੂੰ ਦਲੀਆ ਜਾਂ ਕਾਰਨਫਲੈਕਸ ਵਰਗੀਆਂ ਚੀਜਾਂ ਨੂੰ ਮਿਲਾ ਕੇ ਦੇ ਸਕਦੇ ਹੋ। ਇਸ ਨਾਲ ਵੀ ਦੁੱਧ ਦਾ ਪੋਸ਼ਣ ਵੱਧ ਜਾਂਦਾ ਹੈ।