Oily Food Healthy food: ਬਰਸਾਤੀ ਮੌਸਮ ਦੌਰਾਨ ਲੋਕ ਖ਼ਾਸ ਤੌਰ ‘ਤੇ ਸਮੋਸੇ, ਕਚੌਰੀ, ਪਕੌੜੇ ਆਦਿ ਚੀਜ਼ਾਂ ਨੂੰ ਖਾਣ ਦਾ ਮਜਾ ਲੈਂਦੇ ਹਨ। ਪਰ ਇਸ ਤਰ੍ਹਾਂ ਦੇ ਖਾਣੇ ਨਾਲ ਭਾਰ ਵਧਣ ਦੇ ਨਾਲ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਬਹੁਤ ਸਾਰੇ ਲੋਕ ਆਪਣੀਆਂ ਮਨਪਸੰਦ ਚੀਜ਼ਾਂ ਖਾਣ ਤੋਂ ਪਰਹੇਜ਼ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ਵਿੱਚ ਦੱਸਦੇ ਹਾਂ ਜੋ oily food ਖਾਣ ਤੋਂ ਬਾਅਦ ਸੇਵਨ ਕਰਨ ਨਾਲ ਤੁਹਾਡਾ ਸਰੀਰ ਸਿਹਤਮੰਦ ਰਹਿਣ ਦੇ ਨਾਲ ਭਾਰ ਨੂੰ ਕੰਟਰੋਲ ‘ਚ ਕਰਨ ਵਿੱਚ ਸਹਾਇਤਾ ਕਰਨਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…
ਗੁਣਗੁਣੇ ਪਾਣੀ ਦਾ ਕਰੋ ਸੇਵਨ: ਅਕਸਰ ਲੋਕ ਤੇਲ ਵਾਲੀਆਂ ਚੀਜ਼ਾਂ ਖਾਣ ਤੋਂ ਬਾਅਦ ਚਾਹ ਅਤੇ ਕੌਫੀ ਪੀਣਾ ਪਸੰਦ ਕਰਦੇ ਹਨ। ਇਸ ਨੂੰ ਪੀਣ ਨਾਲ ਪਾਚਨ ਤੰਤਰ ਖ਼ਰਾਬ ਹੁੰਦਾ ਹੈ। ਭਾਰ ਵਧਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਇਨ੍ਹਾਂ ਤੋਂ ਬਚਣ ਲਈ ਚਾਹ ਜਾਂ ਕੌਫੀ ਦੀ ਬਜਾਏ 10-15 ਮਿੰਟ ਬਾਅਦ ਇਕ ਗਲਾਸ ਗੁਣਗੁਣਾ ਪਾਣੀ ਪੀਣਾ ਚਾਹੀਦਾ ਹੈ। ਇਹ ਪਾਚਨ ਪ੍ਰਣਾਲੀ ਨੂੰ ਸਹੀ ਤਰ੍ਹਾਂ ਕੰਮ ਕਰਨ ਵਿਚ ਮਦਦ ਕਰਦਾ ਹੈ ਅਤੇ ਸਰੀਰ ਵਿਚ ਸਟੋਰ ਵਾਧੂ ਚਰਬੀ ਨੂੰ ਘਟਾਉਂਦਾ ਹੈ। ਨਾਲ ਹੀ ਸਰੀਰ ਚੰਗੀ ਤਰ੍ਹਾਂ ਹਾਈਡਰੇਟ ਹੁੰਦਾ ਹੈ। ਅਜਿਹੇ ‘ਚ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਪਾਣੀ ਵਿਚ ਨਿੰਬੂ ਮਿਲਾ ਕੇ ਪੀਓ: ਸਰੀਰ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਡੀਟੌਕਸ ਡ੍ਰਿੰਕ ਬਣਾ ਕੇ ਪੀ ਸਕਦੇ ਹੋ। ਇਸ ਦੇ ਲਈ ਤੁਸੀਂ 1 ਗਲਾਸ ਤਾਜ਼ੇ ਜਾਂ ਕੋਸੇ ਪਾਣੀ ਵਿਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਪੀ ਸਕਦੇ ਹੋ। ਇਹ ਤੁਹਾਡੇ ਸਰੀਰ ਵਿਚ ਮੌਜੂਦ ਚਰਬੀ ਅਤੇ ਤੇਲ ਨੂੰ ਘਟਾਉਣ ਵਿਚ ਲਾਭਕਾਰੀ ਹੈ। ਅਜਿਹੇ ‘ਚ ਇਹ ਸਰੀਰ ਵਿਚ ਸਟੋਰ ਜ਼ਹਿਰੀਲੇ ਪਦਾਰਥਾਂ ਦੇ ਬਾਹਰ ਨਿਕਲਣ ਨਾਲ ਭਾਰ ਘੱਟ ਹੋਣ ‘ਚ ਮਦਦ ਮਿਲੇਗੀ।
ਫਲ ਅਤੇ ਸਬਜ਼ੀਆਂ: ਪੇਟ ਨੂੰ ਤੰਦਰੁਸਤ ਰੱਖਣ ਲਈ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਤਲੇ ਹੋਏ ਭੋਜਨ ਖਾਣ ਤੋਂ ਬਾਅਦ ਕੁਝ ਫਲ ਜਾਂ ਸਬਜ਼ੀਆਂ ਖਾਓ। ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ, ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਗੁਣ ਸਰੀਰ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਨਾਲ ਹੀ Oily Food ਖਾਣ ਤੋਂ ਬਾਅਦ ਭਾਰ ਵਧਣ ਦੀ ਪਰੇਸ਼ਾਨੀ ਨੂੰ ਘੱਟ ਕਰਦੇ ਹਨ।
ਪ੍ਰੋਬਾਇਓਟਿਕਸ ਚੀਜ਼ਾਂ ਦਾ ਕਰੋ ਸੇਵਨ: ਪ੍ਰੋਬਾਇਓਟਿਕਸ ਉਹ ਬੈਕਟੀਰੀਆ ਹੁੰਦੇ ਹਨ ਜੋ ਸਿਹਤਮੰਦ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਭੋਜਨ ਨੂੰ ਹਜ਼ਮ ਕਰਨ ਦੇ ਨਾਲ-ਨਾਲ ਸਰੀਰ ਦੇ ਭਾਰ ਨੂੰ ਕੰਟਰੋਲ ਵਿਚ ਰੱਖਦਾ ਹੈ। ਅਜਿਹੇ ‘ਚ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ Oily Food ਖਾਣ ਦੇ ਕੁਝ ਸਮੇਂ ਬਾਅਦ ਪ੍ਰੋਬਾਇਓਟਿਕਸ ਭੋਜਨ ਜਿਵੇਂ ਦਹੀਂ, ਸੋਰਕ੍ਰਾਊਟ, ਕੇਫਿਰ, ਡਾਰਕ ਚਾਕਲੇਟ ਆਦਿ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਇਹ ਅੰਤੜੀਆਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ। ਭਾਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੇ ਹਨ।
ਸੈਰ ਕਰੋ: ਅਕਸਰ ਲੋਕ Oily Food ਖਾਣ ਦੇ ਬਾਅਦ ਸੌਂ ਜਾਂਦੇ ਹਨ। ਜਦੋਂਕਿ ਅਜਿਹਾ ਕਰਨ ਨਾਲ ਭਾਰ ਵਧਣ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਲਈ ਜਦੋਂ ਤੁਸੀਂ ਕੋਈ ਵੀ Oily Food ਖਾਂਦੇ ਹੋ ਤਾਂ ਉਸ ਦੇ ਬਾਅਦ ਥੋੜ੍ਹੀ ਦੇਰ ਲਈ ਤੇਜ਼-ਤੇਜ਼ ਸੈਰ ਕਰੋ। ਇਸ ਤਰ੍ਹਾਂ ਕਰਨ ਨਾਲ ਇਹ ਸਰੀਰ ਵਿਚ ਪਾਚਕ ਰੇਟ ਨੂੰ ਵਧਾਉਂਦਾ ਹੈ। ਭੋਜਨ ਨੂੰ ਹਜ਼ਮ ਕਰਨ ਵਿਚ ਸਹਾਇਤਾ ਦੇ ਨਾਲ ਸਰੀਰ ਹਲਕਾ ਅਤੇ ਆਰਾਮ ਮਹਿਸੂਸ ਕਰਦਾ ਹੈ।