Omicron Coronavirus foods: ਕੋਰੋਨਾ ਵਾਇਰਸ ਆਪਣਾ ਰੂਪ ਬਦਲ ਕੇ ਨਵੇਂ-ਨਵੇਂ ਵੇਰੀਐਂਟ ‘ਚ ਆ ਰਿਹਾ ਹੈ। ਹੁਣ ਦੇਸ਼ ਭਰ ‘ਚ ਓਮਿਕਰੋਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਇਮਿਊਨਿਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਤਾਂ ਕਿ ਇਸ ਦੀ ਚਪੇਟ ‘ਚ ਆਉਣ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਸਰਦੀਆਂ ‘ਚ ਇਮਿਊਨਿਟੀ ਕਮਜ਼ੋਰ ਹੋਣ ਅਤੇ ਮੌਸਮੀ ਬੀਮਾਰੀਆਂ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਡੇਲੀ ਡਾਇਟ ‘ਚ ਕੁਝ ਵਿਟਾਮਿਨ ਲੈਣ ਦੀ ਜ਼ਰੂਰਤ ਹੁੰਦੀ ਹੈ। ਆਓ ਅੱਜ ਅਸੀਂ ਤੁਹਾਨੂੰ ਹੈਲਥੀ ਰਹਿਣ ਅਤੇ ਇਮਿਊਨਿਟੀ ਵਧਾਉਣ ਲਈ ਕੁਝ ਜ਼ਰੂਰੀ ਵਿਟਾਮਿਨਾਂ ਬਾਰੇ ਦੱਸਦੇ ਹਾਂ।
ਵਿਟਾਮਿਨ ਬੀ6: ਇਮਿਊਨਿਟੀ ਵਧਾਉਣ ਲਈ ਡੇਲੀ ਡਾਇਟ ‘ਚ ਵਿਟਾਮਿਨ ਬੀ6 ਸ਼ਾਮਲ ਕਰੋ। ਵਿਟਾਮਿਨ ਬੀ6 ‘ਚ ਮੌਜੂਦ ਬਾਇਓਕੈਮੀਕਲ ਰਿਐਕਸ਼ਨ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ। ਅਜਿਹੇ ‘ਚ ਕਰੋਨਾ, ਓਮੀਕਰੋਨ ਅਤੇ ਹੋਰ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਘੱਟ ਹੋਵੇਗਾ। ਇਸ ਦੇ ਲਈ ਡੇਲੀ ਡਾਇਟ ‘ਚ ਆਂਡੇ, ਚਿਕਨ, ਸੈਲਮਨ ਫਿਸ਼, ਪਿਸਤਾ, ਸੂਰਜਮੁਖੀ ਦੇ ਬੀਜ, ਤਿਲ, ਕਾਬੁਲੀ ਛੋਲੇ, ਰਾਜਮਾ, ਕੇਲੇ, ਸੋਇਆਬੀਨ, ਮੂੰਗਫਲੀ ਆਦਿ ਨੂੰ ਸ਼ਾਮਲ ਕਰੋ।
ਵਿਟਾਮਿਨ-ਸੀ: ਸਰੀਰ ‘ਚ ਇਮਿਊਨਿਟੀ ਬਣਾਈ ਰੱਖਣ ਅਤੇ ਕੋਰੋਨਾ ਤੋਂ ਬਚਣ ਲਈ ਵਿਟਾਮਿਨ ਸੀ ਦੀ ਕਮੀ ਹੋਣ ਤੋਂ ਬਚਣਾ ਚਾਹੀਦਾ ਹੈ। ਇਸ ਦੀ ਕਮੀ ਕਾਰਨ ਫੇਫੜਿਆਂ ‘ਚ ਸੋਜ, ਮੌਸਮੀ ਅਤੇ ਹੋਰ ਬੀਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਡੇਲੀ ਡਾਇਟ ‘ਚ ਵਿਟਾਮਿਨ ਸੀ ਨਾਲ ਭਰਪੂਰ ਖੱਟੇ ਫਲਾਂ ਨੂੰ ਸ਼ਾਮਲ ਕਰੋ। ਇਸ ਦੇ ਲਈ ਰੋਜ਼ਾਨਾ ਸੰਤਰਾ, ਮੋਸੰਬੀ, ਆਂਵਲਾ, ਅਮਰੂਦ, ਸਟ੍ਰਾਬੇਰੀ, ਬਲੈਕ ਕਰੈਂਟ, ਲਾਲ ਮਿਰਚ, ਬ੍ਰੋਕਲੀ, ਕੀਵੀ, ਲਾਲ ਸ਼ਿਮਲਾ ਮਿਰਚ ਆਦਿ ਦਾ ਸੇਵਨ ਕਰੋ। ਇਸ ਨਾਲ ਇਮਿਊਨਿਟੀ ਤੇਜ਼ੀ ਨਾਲ ਵਧੇਗੀ। ਸਾਹ ਦੀ ਸਮੱਸਿਆ ਦੂਰ ਹੋ ਕੇ ਫੇਫੜੇ ਮਜ਼ਬੂਤ ਹੋਣਗੇ।
ਵਿਟਾਮਿਨ-ਡੀ: ਸਰੀਰ ‘ਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਕਮੀ ਨੂੰ ਪੂਰਾ ਕਰਨ ਲਈ ਵਿਟਾਮਿਨ-ਡੀ ਲਓ। ਉਂਝ ਸੂਰਜ ਦੀ ਰੌਸ਼ਨੀ ਲੈਣ ਨਾਲ ਸਰੀਰ ਨੂੰ ਵਿਟਾਮਿਨ ਡੀ ਦੀ ਸਹੀ ਮਾਤਰਾ ਮਿਲਦੀ ਹੈ। ਪਰ ਜੇ ਤੁਸੀਂ ਚਾਹੋ ਤਾਂ ਤੁਸੀਂ ਇਸਦੇ ਲਈ ਡਾਕਟਰਾਂ ਤੋਂ ਸਪਲੀਮੈਂਟਸ ਲਿਖਾ ਸਕਦੇ ਹੋ। ਵਿਟਾਮਿਨ ਡੀ ਦਾ ਸਹੀ ਮਾਤਰਾ ‘ਚ ਸੇਵਨ ਕਰਨ ਨਾਲ ਸਾਹ ਦੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਇਹ ਸਰੀਰ ‘ਚ ਰੇਸਪ੍ਰੇਟਰੀ ਟੈਕਟ ਇੰਫੈਕਸ਼ਨ ਅਤੇ ਰੈਸਪਰੇਟਰੀ ਮਸਲਜ਼ ਨੂੰ ਡਿਸਟ੍ਰੈੱਸ ਹੋਣ ਤੋਂ ਰੋਕਦਾ ਹੈ। ਉੱਥੇ ਹੀ ਕੋਰੋਨਾ ਕਾਲ ‘ਚ ਸਾਹ ਸੰਬੰਧੀ ਸਮੱਸਿਆ ਹੋਣ ਤੋਂ ਬਚਣ ਲਈ ਸਰੀਰ ‘ਚ ਵਿਟਾਮਿਨ ਡੀ ਦਾ ਸਹੀ ਮਾਤਰਾ ‘ਚ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ ਆਂਡੇ, ਦੁੱਧ, ਮਸ਼ਰੂਮ, ਦਹੀਂ, ਸੰਤਰਾ, ਓਟਮੀਲ, ਫੈਟੀ ਫਿਸ਼ ਆਦਿ ਨੂੰ ਸ਼ਾਮਲ ਕਰ ਸਕਦੇ ਹੋ।
ਜ਼ਿੰਕ: ਕਰੋਨਾ ਇੰਫੈਕਸ਼ਨ ਤੋਂ ਬਚਣ ਲਈ ਸਰੀਰ ‘ਚ ਜ਼ਿੰਕ ਵੀ ਸਹੀ ਮਾਤਰਾ ‘ਚ ਹੋਣਾ ਚਾਹੀਦਾ ਹੈ। ਇਸ ਦੀ ਕਮੀ ਨਾਲ ਲਿਮਫੋਸਾਈਟ ਕਾਊਂਟ (ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ) ਨੂੰ ਪ੍ਰਭਾਵਿਤ ਕਰਦੀ ਹੈ। ਜ਼ਿੰਕ ਦੇ ਸੇਵਨ ਨਾਲ ਲਿਮਫੋਸਾਈਟ ਕਾਊਂਟ ਤੇਜ਼ੀ ਨਾਲ ਵਧਦੇ ਹਨ। ਇਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਜ਼ਿੰਕ ਟੀ-ਸੈੱਲਜ਼ ਨੂੰ ਐਕਟਿਵ ਕਰਨ ਅਤੇ ਬਣਾਉਣ ‘ਚ ਵੀ ਮਦਦਗਾਰ ਸਾਬਤ ਹੁੰਦਾ ਹੈ। ਸਰੀਰ ‘ਚ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ ਫਲ਼ੀਆਂ, ਰਾਜਮਾ, ਛੋਲੇ, ਸੇਮ, ਮਸੂਰ ਦਾਲਾਂ, ਕੀਵੀ, ਅਮਰੂਦ, ਅਨਾਰ, ਬੇਰੀਜ਼, ਸੁੱਕੇ ਮੇਵੇ, ਗਾਜਰ, ਲਸਣ ਆਦਿ ਦਾ ਸੇਵਨ ਕਰੋ।