Omicron healthy food diet: ਕੋਰੋਨਾ ਇਕ ਵਾਰ ਫਿਰ ਤੇਜ਼ੀ ਨਾਲ ਫੈਲ ਰਿਹਾ ਹੈ। ਲੋਕਾਂ ਨੂੰ ਵੈਕਸੀਨੇਸ਼ਨ ਅਤੇ ਬੂਸਟਰ ਡੋਜ਼ ਦੇਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਖੁਦ ਵੀ ਕੁੱਝ ਸਾਵਧਾਨੀਆਂ ਵਰਤਣ ਲਈ ਕਿਹਾ ਜਾ ਰਿਹਾ ਹੈ ਜਿਵੇਂ ਕਿ ਮਾਸਕ ਪਹਿਨਣ, ਹੱਥ-ਪੈਰ ਸਾਫ਼ ਰੱਖਣ, ਸਮਾਜਿਕ ਦੂਰੀ ਅਤੇ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਰੱਖਣਾ। ਓਮੀਕਰੋਨ ਸਮੇਤ ਕੋਵਿਡ-19 ਦੇ ਵੱਖ-ਵੱਖ ਰੂਪਾਂ ਤੋਂ ਬਚਣ ਲਈ ਇਹ ਸਭ ਕਰਨਾ ਵੀ ਜ਼ਰੂਰੀ ਹੈ।
ਲੈਂਦੇ ਰਹੋ ਇਮਿਊਨਿਟੀ ਬੂਸਟਰ ਡਾਈਟ: ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤੁਹਾਨੂੰ ਹਰ ਤਰ੍ਹਾਂ ਦੀਆਂ ਇੰਫੈਕਸ਼ਨ ਤੋਂ ਬਚਾਉਂਦਾ ਹੈ ਅਤੇ ਤੁਹਾਨੂੰ ਲੜਨ ਦੀ ਤਾਕਤ ਦਿੰਦਾ ਹੈ। ਇਮਿਊਨਿਟੀ ਵਧਾਉਣ ਲਈ ਤੁਹਾਨੂੰ ਆਪਣੀ ਡਾਇਟ ਨੂੰ ਸਹੀ ਰੱਖਣਾ ਚਾਹੀਦਾ ਹੈ। ਤੁਹਾਡੀ ਰਸੋਈ ‘ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਉਪਲਬਧ ਹਨ ਜੋ ਇਮਿਊਨਿਟੀ ਬੂਸਟਰ ਦਾ ਕੰਮ ਕਰਦੀਆਂ ਹਨ।
ਇਮਿਊਨਿਟੀ ਵਧਾਉਣ ਵਾਲੀ ਡਰਿੰਕ: ਮਾਹਿਰਾਂ ਮੁਤਾਬਕ ਸਰੀਰ ਨੂੰ ਅੰਦਰੋਂ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਵਾਇਰਸ ਤੁਹਾਡੇ ‘ਤੇ ਹਾਵੀ ਨਾ ਹੋ ਜਾਵੇ। ਤੁਸੀਂ ਕਸਰਤ, ਇਮਿਊਨਿਟੀ ਵਧਾਉਣ ਵਾਲੀ ਡ੍ਰਿੰਕ, ਫ਼ੂਡ, ਆਦਿ ਰਾਹੀਂ ਅਜਿਹਾ ਕਰ ਸਕਦੇ ਹੋ। ਇਸ ਦੇ ਨਾਲ ਹੀ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ ਜੋ ਅਸੀਂ ਤੁਹਾਨੂੰ ਇਸ ਪੈਕੇਜ ‘ਚ ਦੱਸਣ ਜਾ ਰਹੇ ਹਾਂ ਕਿਉਂਕਿ ਇਹ ਚੀਜ਼ਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਪਰ ਸਭ ਤੋਂ ਪਹਿਲਾਂ ਘਬਰਾਓ ਨਾ ਬਲਕਿ ਆਪਣੇ ਆਪ ਨੂੰ ਜ਼ੁਕਾਮ ਅਤੇ ਖ਼ੰਘ ਤੋਂ ਬਚਾਓ। ਇਸਦੇ ਲਈ ਆਪਣੀ ਰੁਟੀਨ ‘ਚ ਕੁਝ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਦੇ ਰਹੋ। ਜੇਕਰ ਤੁਸੀਂ ਅੰਦਰੋਂ ਮਜ਼ਬੂਤ ਹੋਵੋਗੇ ਤਾਂ ਬੀਮਾਰੀ ਆਪਣਾ ਅਸਰ ਨਹੀਂ ਦਿਖਾ ਪਾਵੇਗੀ।
ਹਲਦੀ: ਹਲਦੀ ਦੀ ਵਰਤੋਂ ਹਰ ਘਰ ‘ਚ ਕੀਤੀ ਜਾਂਦੀ ਹੈ। ਰਸੋਈ ਦਾ ਇਹ ਔਸ਼ਧੀ ਮਸਾਲਾ ਸਬਜ਼ੀ ਦੇ ਰੰਗ ਅਤੇ ਸੁਆਦ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ ਵਰਤਿਆ ਜਾਂਦਾ ਹੈ। ਇਸ ਹਲਦੀ ‘ਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜੋ ਜ਼ੁਕਾਮ, ਖੰਘ ਅਤੇ ਬਲਗਮ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ। ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹਲਦੀ ਇਮਿਊਨਿਟੀ ਦੇ ਨਾਲ-ਨਾਲ ਜੇਕਰ ਕੋਈ ਅੰਦਰੂਨੀ ਸੱਟ ਅਤੇ ਦਰਦ ਹੋਵੇ ਤਾਂ ਉਸ ਨੂੰ ਵੀ ਦੂਰ ਕਰਦੀ ਹੈ। ਤੁਸੀਂ ਹਲਦੀ ਵਾਲੀ ਚਾਹ, ਗਰਮ ਪਾਣੀ, ਹਲਦੀ ਵਾਲਾ ਦੁੱਧ ਲੈ ਸਕਦੇ ਹੋ।
ਦਾਲਚੀਨੀ: ਸਰਦੀਆਂ ‘ਚ ਦਾਲਚੀਨੀ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਦੇ ਨਾਲ-ਨਾਲ ਇਮਿਊਨਿਟੀ ਵਧਾਉਣ ‘ਚ ਵੀ ਮਦਦ ਕਰਦੀ ਹੈ। ਚੁਟਕੀ ਭਰ ਚਾਹ ‘ਚ ਮਿਲਾਕੇ, ਕਾੜ੍ਹੇ ‘ਚ ਮਿਲਾਕੇ, ਭੋਜਨ ‘ਚ ਮਿਲਾ ਕੇ ਕੀਤਾ ਜਾ ਸਕਦਾ ਹੈ। ਤੁਸੀਂ ਇੱਕ ਚੁਟਕੀ ਕਾਲੀ ਮਿਰਚ ਵੀ ਪਾ ਸਕਦੇ ਹੋ ਇਸ ਨਾਲ ਤੁਹਾਨੂੰ ਖ਼ੰਘ ਅਤੇ ਜ਼ੁਕਾਮ ਤੋਂ ਰਾਹਤ ਮਿਲੇਗੀ।
ਅਦਰਕ: ਅਦਰਕ ‘ਚ ਐਂਟੀ-ਮਾਈਕ੍ਰੋਬਾਇਲ, ਐਂਟੀਬਾਇਓਟਿਕ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਅਦਰਕ ਦਾ ਸੇਵਨ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਤੁਸੀਂ ਗ੍ਰੀਨ ਟੀ ‘ਚ ਅੱਧੇ ਚੱਮਚ ਤੋਂ ਘੱਟ ਅਦਰਕ ਪਾਊਡਰ ਅਤੇ ਸ਼ਹਿਦ ਮਿਲਾਕੇ ਪੀ ਸਕਦੇ ਹੋ। ਪਰ ਯਾਦ ਰੱਖੋ ਕਿ ਅਦਰਕ ਦਾ ਜ਼ਿਆਦਾ ਸੇਵਨ ਨੁਕਸਾਨ ਵੀ ਕਰ ਸਕਦਾ ਹੈ।
ਆਂਵਲਾ: ਆਂਵਲੇ ‘ਚ ਵਿਟਾਮਿਨ ਸੀ ਸਭ ਤੋਂ ਵੱਧ ਪਾਇਆ ਜਾਂਦਾ ਹੈ। ਖੋਜ ਦੇ ਅਨੁਸਾਰ ਆਂਵਲੇ ‘ਚ ਟੈਨਿਨ ਦੀ ਮਾਤਰਾ ਪਾਈ ਜਾਂਦੀ ਹੈ ਜੋ ਸਰੀਰ ਨੂੰ ਨੁਕਸਾਨਦੇਹ ਜ਼ਹਿਰੀਲੇ ਤੱਤਾਂ ਨਾਲ ਲੜਨ ‘ਚ ਮਦਦ ਕਰਦਾ ਹੈ ਜਿਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਤੁਸੀਂ ਆਂਵਲੇ ਦਾ ਸੇਵਨ ਜੂਸ, ਅਚਾਰ, ਮੁਰੱਬਾ, ਪਾਊਡਰ ਦੇ ਰੂਪ ‘ਚ ਕਰ ਸਕਦੇ ਹੋ।
ਇਹ ਚੀਜ਼ਾਂ ਵੀ ਖਾਂਦੇ ਰਹੋ: ਇਸ ਤੋਂ ਇਲਾਵਾ ਲੋਅ ਫੈਟ ਦਹੀਂ, ਪਾਲਕ, ਗ੍ਰੀਨ ਅਤੇ ਬਲੈਕ ਟੀ, ਲਸਣ ਅਦਰਕ, ਚਿਕਨ ਸੂਪ, ਅਨਾਰ ਦਾ ਜੂਸ , ਬੇਰੀਜ਼, ਬ੍ਰੋਕਲੀ ਦਾ ਸੇਵਨ ਕਰਦੇ ਰਹੋ। ਸਰਦੀਆਂ ‘ਚ ਲਸਣ ਦਾ ਸੇਵਨ ਤੁਹਾਨੂੰ ਵਾਇਰਲ ਇੰਫੇਕਸ਼ਨ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਹ ਚੀਜ਼ਾਂ ਤੁਹਾਡੇ ਜੋੜਾਂ ਅਤੇ ਗੋਡਿਆਂ ਦੇ ਦਰਦ ਲਈ ਵੀ ਬਹੁਤ ਵਧੀਆ ਹਨ। ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਇਸ ਲਈ ਆਪਣੇ ਆਪ ਨੂੰ ਬਚਾਓ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰੋ। ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲੋ।