Onion Garlic navratri fast: ਨਰਾਤਿਆਂ ਦਾ ਤਿਉਹਾਰ ਦੇਸ਼ ਦੇ ਹਰ ਕੋਨੇ ‘ਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਨਰਾਤਿਆਂ ਦੇ ਪਵਿੱਤਰ ਤਿਉਹਾਰ ‘ਚ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ, ਵਰਤ ਦੇ ਨਾਲ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਸ਼ਾਸਤਰਾਂ ਅਨੁਸਾਰ ਇਸ ਦੌਰਾਨ, ਸਾਤਵਿਕ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਉੱਥੇ ਹੀ ਲਸਣ ਪਿਆਜ਼ ਖਾਣ ਅਤੇ ਤੜਕਾ ਲਗਾਉਣ ਦੀ ਵੀ ਮਨਾਹੀ ਹੁੰਦੀ ਹੈ। ਸਿਰਫ ਧਾਰਮਿਕ ਹੀ ਨਹੀਂ ਬਲਕਿ ਵਿਗਿਆਨੀ ਵੀ ਮੰਨਦੇ ਹਨ ਕਿ ਇਸ ਦੌਰਾਨ ਲਸਣ ਪਿਆਜ਼ ਨਹੀਂ ਖਾਣਾ ਚਾਹੀਦਾ। ਪਰ ਕੀ ਤੁਸੀਂ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਇਸ ਪਰੰਪਰਾ ਬਾਰੇ ਜਾਣਦੇ ਹੋ? ਆਓ ਜਾਣਦੇ ਹਾਂ ਕਿ ਅਜਿਹਾ ਨਿਯਮ ਕਿਉਂ ਬਣਾਇਆ ਗਿਆ ਹੈ…
ਕਿਉਂ ਹੁੰਦੀ ਹੈ ਲਸਣ-ਪਿਆਜ਼ ਦੀ ਮਨਾਹੀ: ਦਰਅਸਲ ਲਸਣ ਅਤੇ ਪਿਆਜ਼ ਨੂੰ ਰਾਜਸਿਕ ਅਤੇ ਤਾਮਸਿਕ ਭੋਜਨ ਦਾ ਹਿੱਸਾ ਮੰਨਿਆ ਜਾਂਦਾ ਹੈ ਇਸ ਲਈ ਪ੍ਰਮਾਤਮਾ ਨੂੰ ਇਨ੍ਹਾਂ ਦਾ ਭੋਗ ਨਹੀਂ ਲਗਾਇਆ ਜਾਂਦਾ। ਸ਼ਾਸਤਰਾਂ ‘ਚ ਨਰਾਤਿਆਂ ਦੌਰਾਨ ਸਾਤਵਿਕ ਭੋਜਨ ਕਰਨ ਨੂੰ ਕਿਹਾ ਗਿਆ ਹੈ ਇਸ ਲਈ ਇਸ ਦੌਰਾਨ ਇਸ ਦੀ ਮਨਾਹੀ ਹੁੰਦੀ ਹੈ। ਇਹ ਕਿਹਾ ਜਾਂਦਾ ਹੈ ਕਿ ਲਸਣ ਅਤੇ ਪਿਆਜ਼ ਖਾਣ ਨਾਲ ਵਿਅਕਤੀ ਨੂੰ ਜਲਦੀ ਗੁੱਸਾ ਆਉਂਦਾ ਹੈ ਅਤੇ ਉਹ ਭੂਤਵਾਦੀ ਸੁਭਾਅ ਦਾ ਬਣ ਜਾਂਦਾ ਹੈ। ਅਜਿਹੇ ‘ਚ ਵਰਤੀ ਵੀ ਅਸ਼ੁੱਧ ਸਮਝਿਆ ਜਾਂਦਾ ਹੈ। ਸਿਰਫ ਇਹੀ ਨਹੀਂ ਅਜਿਹੀ ਵੀ ਮਾਨਤਾ ਹੈ ਕਿ ਨਰਾਤਿਆਂ ਦੌਰਾਨ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਘਰ ‘ਚ ਅਸ਼ਾਂਤੀ ਅਤੇ ਨੈਗੇਟਿਵ ਮਾਹੌਲ ਰਹਿੰਦਾ ਹੈ।
ਭਗਵਾਨ ਵਿਸ਼ਨੂੰ ਨਾਲ ਵੀ ਸਬੰਧਤ: ਮਿਥਿਹਾਸਕ ਕਥਾ ਅਨੁਸਾਰ ਭਗਵਾਨ ਵਿਸ਼ਨੂੰ ਮੋਹਿਨੀ ਦਾ ਰੂਪ ਧਾਰਨ ਕਰਕੇ ਸਮੁੰਦਰ ਮੰਥਨ ‘ਚੋਂ ਨਿਕਲੇ ਅੰਮ੍ਰਿਤ ਨੂੰ ਦੇਵਤਿਆਂ ‘ਚ ਵੰਡ ਰਹੇ ਸਨ। ਓਦੋਂ ਹੀ 2 ਅਸੁਰ ਰਾਹੁ ਅਤੇ ਕੇਤੂ ਨੇ ਧੋਖੇ ਨਾਲ ਅੰਮ੍ਰਿਤ ਪੀ ਲਿਆ ਪਰ ਜਦੋਂ ਭਗਵਾਨ ਵਿਸ਼ਨੂੰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਗੁੱਸੇ ‘ਚ ਦੋ ਅਸੁਰਾਂ ਦੇ ਸਿਰ ਨੂੰ ਧੜ ਤੋਂ ਅਲੱਗ ਕਰ ਦਿੱਤਾ। ਪਰ ਅੰਮ੍ਰਿਤ ਪੀਣ ਕਾਰਨ ਉਹ ਮਰੇ ਨਹੀਂ ਬਲਕਿ ਜ਼ਿੰਦਾ ਸੀ।ਉਨ੍ਹਾਂ ਦੇ ਖੂਨ ਦੀਆਂ ਬੂੰਦਾਂ ਜਦੋਂ ਜਮੀਨ ‘ਤੇ ਡਿੱਗੀਆ ਤਾਂ ਉਸ ਨਾਲ ਲਸਣ ਅਤੇ ਪਿਆਜ਼ ਪੈਦੇ ਹੋਏ। ਇਸ ਲਈ ਵੀ ਨਰਾਤਿਆਂ ਦੌਰਾਨ ਲਸਣ ਪਿਆਜ਼ ਖਾਣ ਦੀ ਮਨਾਹੀ ਹੁੰਦੀ ਹੈ।
ਨਰਾਤਿਆਂ ‘ਚ ਕਰਨਾ ਚਾਹੀਦਾ ਸਾਤਵਿਕ ਭੋਜਨ: ਨਰਾਤਿਆਂ ਦੌਰਾਨ ਸ਼ੁੱਧ, ਕੁਦਰਤੀ, ਸਾਫ਼ ਅਤੇ ਐਂਰਜੈਟਿਕ ਸਾਤਵਿਕ ਭੋਜਨ ਕਰਨ ਨੂੰ ਕਿਹਾ ਜਾਂਦਾ ਹੈ। ਦਰਅਸਲ ਚੇਤ ਅਤੇ ਸ਼ਾਰਦੀਆ ਨਰਾਤਿਆਂ ਦੌਰਾਨ ਮੌਸਮ ਬਦਲਦਾ ਹੈ ਅਤੇ ਸੰਕ੍ਰਮਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੌਰਾਨ ਇਮਿਊਨਟੀ ਵੀ ਕਮਜ਼ੋਰ ਹੁੰਦੀ ਹੈ ਜਿਸ ਨੂੰ ਵਧਾਉਣ ਲਈ ਸਾਤਵਿਕ ਭੋਜਨ ਖਾਣ ਲਈ ਕਿਹਾ ਜਾਂਦਾ ਹੈ ਜੋ ਸਰੀਰ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਕੇ ਸਰੀਰ ਨੂੰ ਐਨਰਜ਼ੀ ਦਿੰਦਾ ਹੈ।
ਵਿਗਿਆਨੀਆਂ ਦੀ ਕੀ ਹੈ ਰਾਏ: ਵਿਗਿਆਨੀਆਂ ਅਨੁਸਾਰ ਮੌਸਮ ‘ਚ ਬਦਲਾਅ ਦਾ ਅਸਰ ਇਮਿਊਨਿਟੀ ਘੱਟ ਹੋ ਜਾਂਦੀ ਹੈ ਜਿਸ ਨਾਲ ਬੈਕਟੀਰੀਅਲ ਅਤੇ ਇੰਫੈਕਸ਼ਨ ਬਿਮਾਰੀਆਂ ਦਾ ਖ਼ਤਰਾ ਹੁੰਦਾ ਹੈ। ਵੈਸੇ ਵੀ ਕੋਰੋਨਾ ਦੇ ਕਾਰਨ ਹਰੇਕ ਨੂੰ ਸਿਹਤਮੰਦ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਿਆਜ਼ ਅਤੇ ਲਸਣ ਦੀ ਗੱਲ ਕਰੀਏ ਤਾਂ ਇਹ ਸਰੀਰ ‘ਚ ਗਰਮੀ ਪੈਦਾ ਕਰਦਾ ਹੈ ਅਤੇ ਦਿਮਾਗ ਨੂੰ ਸੁਸਤ ਬਣਾ ਦਿੰਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਨਹੀਂ ਖਾਣਾ ਚਾਹੀਦਾ।
ਤਾਮਸਿਕ ਅਤੇ ਰਾਜਸੀ ਭੋਜਨ: ਤਮਸ ਯਾਨਿ ਹਨੇਰੇ ਤੋਂ ਤਾਮਸਿਕ ਸ਼ਬਦ ਬਣਿਆ ਹੈ ਯਾਨਿ ਸਭ ਤੋਂ ਪਹਿਲਾਂ ਇਸ ਕਿਸਮ ਦੇ ਭੋਜਨ ਦਾ ਅਰਥ ਹੈ ਬਾਸੀ ਭੋਜਨ ਨਾਲ ਹੈ। ਇਹ ਭੋਜਨ ਸਰੀਰ ਨੂੰ ਭਾਰੀਪਣ ਅਤੇ ਆਲਸ ਦੇਣ ਵਾਲਾ ਹੁੰਦਾ ਹੈ। ਇਸ ‘ਚ ਬਾਦੀ ਕਰਨ ਵਾਲੀਆਂ ਦਾਲਾਂ ਅਤੇ ਮਾਸਾਹਾਰੀ ਵਰਗੀਆਂ ਚੀਜ਼ਾਂ ਹੁੰਦੀਆਂ ਹਨ। ਉੱਥੇ ਹੀ ਰਾਜਸਿਕ ਭੋਜਨ ਬਹੁਤ ਮਿਰਚ ਮਸਾਲੇਦਾਰ ਅਤੇ ਚਟਪਟਾ ਅਤੇ ਉਤੇਜਨਾ ਭਰਨ ਵਾਲਾ ਭੋਜਨ ਹੁੰਦਾ ਹੈ। ਇਹ ਦੋਵੇਂ ਕਿਸਮ ਦੇ ਭੋਜਨ ਸਿਹਤ ਅਤੇ ਮਨ ਦੇ ਵਿਕਾਸ ਲਈ ਲਾਭਕਾਰੀ ਨਹੀਂ ਹਨ ਪਰ ਨੁਕਸਾਨਦੇਹ ਹਨ। ਇਹ ਕਿਹਾ ਜਾਂਦਾ ਹੈ ਕਿ ਅਜਿਹੇ ਭੋਜਨ ਸਰੀਰ ‘ਚ ਵਿਕਾਰ ਅਤੇ ਲਾਲਸਾ ਦਾ ਕਾਰਨ ਬਣਦੇ ਹਨ। ਹਾਲਾਂਕਿ ਸਿਹਤ ਦੇ ਨਜ਼ਰੀਏ ਤੋਂ ਲਸਣ-ਪਿਆਜ਼ ਚਿਕਿਤਸਕ ਗੁਣਾਂ ਨਾਲ ਭਰਪੂਰ ਹੈ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਲਈ ਪ੍ਰਭਾਵਸ਼ਾਲੀ ਹੁੰਦੇ ਹਨ। ਅਸੁਰ ਤੋਂ ਪੈਦਾ ਹੋਣ ਕਰਕੇ ਇਸ ਦਾ ਪ੍ਰਮਾਤਮਾ ਨੂੰ ਭੋਗ ਨਹੀਂ ਚੜ੍ਹਾਇਆ ਜਾਂਦਾ ਪਰ ਨਰਾਤਿਆਂ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਪਰ ਲਿਮਿਟ ‘ਚ।