online searching chest pain: ਮਹਾਮਾਰੀ ਦੇ ਦੌਰਾਨ ਆਈਆਂ ਕੁਝ ਰਿਪੋਰਟਾਂ ਦੇ ਅਨੁਸਾਰ ਦਿਲ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ‘ਚੋਂ ਕੁੱਝ ਹੀ ਲੋਕ ਇਲਾਜ਼ ਲਈ ਹਸਪਤਾਲ ਜਾਂ ਐਮਰਜੈਂਸੀ ਵਿਭਾਗ ਤੱਕ ਜਾ ਰਹੇ ਹਨ। ਜਦੋਂ ਕਿ ਇਸੀ ਦੌਰਾਨ ਛਾਤੀ ‘ਚ ਦਰਦ ਦੇ ਲੱਛਣਾਂ ਨੂੰ ਆਨਲਾਈਨ ਜ਼ਿਆਦਾ ਸਰਚ ਕੀਤਾ ਗਿਆ ਹੈ। ਹਾਲ ਹੀ ਵਿਚ ਖੋਜਕਰਤਾਵਾਂ ਨੇ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਸਬੰਧ ਨੂੰ ਲੱਭਣ ਲਈ ਇਕ ਆਨਲਾਈਨ ਸਟੱਡੀ ਕੀਤੀ ਸੀ।
ਖੋਜਕਰਤਾਵਾਂ ਨੇ ਉਮੀਦ ਸੀ ਕਿ ਜ਼ਿਆਦਾ ਸਰਚ ਹੋਵੇਗਾ ਹਾਰਟ ਅਟੈਕ: 1 ਜੂਨ 2019 ਤੋਂ 31 ਮਈ ਤੱਕ ਹੋਏ ਇੱਕ ਅਧਿਐਨ ਵਿੱਚ ਮਾਓ ਕਲੀਨਿਕ ਦੇ ਖੋਜਕਰਤਾਵਾਂ ਨੇ ਇਟਲੀ, ਸਪੇਨ, ਯੂਕੇ ਅਤੇ ਯੂਐਸਏ ਗੂਗਲ ਟਰੈਂਡ ਦੀ ਜਾਂਚ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ “ਛਾਤੀ ਵਿੱਚ ਦਰਦ” ਅਤੇ “ਮਾਇਓਕਾਰਡੀਅਲ ਇਨਫਾਰਕਸ਼ਨ (ਹਾਰਟ ਅਟੈਕ)” ਜਿਹੀ ਸਰਚ ਟਰਮਜ਼ ਦਾ ਰੀਵਿਊ ਕੀਤਾ। ਉਨ੍ਹਾਂ ਨੇ ਪਾਇਆ ਕਿ ਮਹਾਂਮਾਰੀ ਤੋਂ ਪਹਿਲਾਂ ਦੋਵੇਂ ਖੋਜਾਂ ਇਕ ਦੂਜੇ ਨਾਲ ਲਗਭਗ ਇਕ ਸਮਾਨ ਸਨ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹਾਰਟ ਅਟੈਕ ਨੂੰ ਲੈ ਕੇ ਕੀਤੀ ਜਾ ਰਹੀ ਸਰਚ ਇੰਨੀ ਹੀ ਰਹੇਗੀ ਜਾਂ ਇਸਦਾ ਪੱਧਰ ਵਧੇਗਾ। ਹਾਲਾਂਕਿ ਮਹਾਂਮਾਰੀ ਦੀ ਸ਼ੁਰੂਆਤ ਵਿੱਚ “ਮਾਇਓਕਾਰਡਿਅਲ ਇਨਫਾਰਕਸ਼ਨ” ਦੀ ਸਰਚ ਘੱਟ ਹੋ ਗਈ ਸੀ ਜਦੋਂ ਕਿ “ਛਾਤੀ ਵਿੱਚ ਦਰਦ” ਦੀ ਸਰਚ ਵਿੱਚ ਘੱਟੋ-ਘੱਟ 34% ਵਾਧਾ ਹੋਇਆ।
ਸ਼ਾਇਦ ਛਾਤੀ ਦੇ ਦਰਦ ਨੂੰ ਸੰਕ੍ਰਮਣ ਦਾ ਲੱਛਣ ਸਮਝ ਰਹੇ ਹਨ ਲੋਕ: ਜੇਐਮਆਈਆਰ ਕਾਰਡਿਓ ਵਿਚ ਪ੍ਰਕਾਸ਼ਤ ਅਧਿਐਨ ਦੇ ਪਹਿਲੇ ਲੇਖਕ ਅਤੇ ਰੋਚੇਸਟਰ ਵਿਚ ਮਾਓ ਕਲੀਨਿਕ ਕਾਰਡੀਓਲੌਜੀ ਦੇ ਫੈਲੋ ਕੋਨਰ ਸੇਨੇਸ਼ਲ ਨੇ ਕਿਹਾ, “ਦਿਲਚਸਪ ਗੱਲ ਇਹ ਹੈ ਕਿ ਹਾਰਟ ਅਟੈਕ ਨੂੰ ਲੈ ਕੇ ਸਰਚ ਉਦੋਂ ਹੀ ਘੱਟ ਹੋਈ ਜਦੋਂ ਹਾਰਟ ਅਟੈਕ ਦੇ ਘੱਟ ਮਰੀਜ਼ ਦਾਖਲ ਹੋਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਛਾਤੀ ਦੇ ਦਰਦ ਨੂੰ ਲੈ ਕੇ ਸਰਚ ਵਧੀ।” ਉਨ੍ਹਾਂ ਨੇ ਕਿਹਾ “ਇਸ ਨਾਲ ਇਹ ਚਿੰਤਾ ਵਧਦੀ ਹੈ ਕਿ ਜਾਂ ਤਾਂ ਲੋਕਾਂ ਨੇ ਗਲਤ ਤਰੀਕੇ ਨਾਲ ਛਾਤੀ ਦੇ ਦਰਦ ਨੂੰ ਸੰਕ੍ਰਮਣ ਦਾ ਲੱਛਣ ਸਮਝ ਲਿਆ ਹੈ ਜਾਂ ਕੋਰੋਨਾ ਦੇ ਡਰ ਕਾਰਨ ਇਲਾਜ ਕਰਵਾਉਣ ਤੋਂ ਬਚ ਰਹੇ ਹਨ।”
ਕੋਰੋਨਾ ਦੇ ਆਮ ਲੱਛਣਾਂ ਦੇ ਵਿਚ ਗੂਗਲ ਸਰਚ ਦੇ ਮਾਮਲੇ ਵਿਚ ਫ਼ਰਕ ਜਾਣਨ ਲਈ ਸਟੱਡੀ ‘ਚ “ਕਫ਼” ਅਤੇ “ਬੁਖਾਰ” ਨਾਲ ਜੁੜੇ ਪ੍ਰਸ਼ਨਾਂ ਨੂੰ ਵੀ ਟਰੈਕ ਕੀਤਾ ਗਿਆ ਹੈ। ਸ਼ੁਰੂ ਵਿਚ ਇਹ ਚੀਜ਼ਾਂ ਕਈ ਵਾਰ ਲੱਭੀਆਂ ਗਈਆਂ ਸਨ ਪਰ ਬਾਅਦ ਵਿਚ ਇਹ ਵੀ ਘੱਟ ਹੋ ਗਈਆਂ। ਹਾਲਾਂਕਿ ਛਾਤੀ ਦੇ ਦਰਦ ਨਾਲ ਸਬੰਧਤ ਖੋਜਾਂ ਦੀ ਗਿਣਤੀ ਮਈ ਦੌਰਾਨ ਜ਼ਿਆਦਾ ਰਹੀ। ਡਾ.ਕੋਨਰ ਨੇ ਕਿਹਾ, “Home remedies for chest pain (ਛਾਤੀ ਦੇ ਦਰਦ ਲਈ ਘਰੇਲੂ ਇਲਾਜ)” ਅਤੇ “Natural remedies for chest pain” ਵਰਗੀਆਂ ਖੋਜਾਂ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਵਿੱਚ 41% ਤੋਂ ਵੱਧ ਦਾ ਵਾਧਾ ਹੋਇਆ ਹੈ।
ਲੋਕਾਂ ਨੂੰ ਸਿੱਖਿਅਤ ਕਰਨਾ ਪਏਗਾ: ਆਨਲਾਈਨ ਸਰਚ ਨਾਲ ਸਬੰਧਤ ਇਹ ਅਧਿਐਨ ਦੱਸਦਾ ਹੈ ਕਿ ਮਰੀਜ਼ਾਂ ਨੂੰ ਜਾਗਰੂਕ ਕਰਨ ਲਈ ਨਵੇਂ ਤਰੀਕੇ ਲੱਭਣੇ ਪੈਣਗੇ ਹਨ। ਜਿਵੇਂ ਕਿ ਮਹਾਂਮਾਰੀ ਦੇ ਦੌਰਾਨ ਵੀ ਹਾਰਟ ਅਟੈਕ ਅਤੇ ਸਟ੍ਰੋਕ ਦਾ ਇਲਾਜ਼ ਸੁਰੱਖਿਅਤ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਨਾਲ ਹੀ ਲੋਕ ਸਧਾਰਣ ਹਾਰਟ ਅਟੈਕ ਦੇ ਆਮ ਲੱਛਣਾਂ ਨੂੰ ਲੈ ਕੇ ਤਿਆਰ ਹੋ ਸਕਦੇ ਹਨ। ਹਾਲਾਂਕਿ ਇਸ ਗੱਲ ਨੂੰ ਧਿਆਨ ‘ਚ ਰੱਖੋ ਕਿ ਪੁਰਸ਼ਾਂ ਅਤੇ ਔਰਤਾਂ ‘ਚ ਲੱਛਣ ਵੱਖ-ਵੱਖ ਹੋ ਸਕਦੇ ਹਨ।
ਨਜ਼ਰਅੰਦਾਜ਼ ਨਾ ਕਰੋ: ਭੋਪਾਲ ਦੇ ਇੱਕ ਕੰਸੇਲਟੈਂਟ ਦਾ ਕਹਿਣਾ ਹੈ “ਦਿਲ ਦੀ ਸਮੱਸਿਆ ਹੋਣਾ ਆਪਣੇ ਆਪ ਵਿਚ ਇਕ ਬਹੁਤ ਵੱਡਾ ਖ਼ਤਰਾ ਹੈ। ਇਹ ਲਾਈਫ ਥਰੈਟਨਿੰਗ ਹੁੰਦਾ ਹੈ। ਸਾਨੂੰ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਭਾਵੇਂ ਮਹਾਂਮਾਰੀ ਚੱਲ ਰਹੀ ਹੈ। ਪਰ ਇਸ ਨਾਲ ਹਾਰਟ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ ਹਨ।” ਡਾਕਟਰ ਦੇ ਅਨੁਸਾਰ ਦਵਾਈਆਂ ਦੇ ਨਾਲ-ਨਾਲ ਕਸਰਤ, ਚੰਗੀ ਖੁਰਾਕ, ਯੋਗਾ ਕਰ ਰਹੇ ਹੋ ਤਾਂ ਦਿਲ ਦੀ ਬਿਮਾਰੀ ਵਧਣ ਜਾਂ ਇਸ ਦੇ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿਹਤਮੰਦ ਜੀਵਨ ਸ਼ੈਲੀ ਲਓ, ਭੋਜਨ ਵਿਚ ਤਾਜ਼ੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰੋ। ਜ਼ਿਆਦਾ ਨਮਕ ਅਤੇ ਜੰਕ ਫੂਡ ਨਾ ਖਾਓ ਅਤੇ ਜੇ ਤੁਹਾਨੂੰ ਸਮੋਕਿੰਗ ਜਿਹੇ ਕਿਸੀ ਰਿਸਕ ਫੈਕਟਰ ਦੀ ਆਦਤ ਹੈ ਤਾਂ ਉਸ ਨੂੰ ਬੰਦ ਕਰੋ।
ਕੀ ਹੈ ਹਾਰਟ ਅਟੈਕ: ਸੈਂਟਰ ਫਾਰ ਡਿਸੀਜ ਪ੍ਰੀਵੇਸ਼ਨ ਐਂਡ ਕੰਟਰੋਲ ਦੇ ਅਨੁਸਾਰ ਹਾਰਟ ਅਟੈਕ ਨੂੰ ਮਾਇਓਕਾਰਡੀਅਲ ਇਨਫਾਰਕਸ਼ਨ ਵੀ ਕਿਹਾ ਜਾਂਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਦਿਲ ਦੀ ਮਾਸਪੇਸ਼ੀ ਦੇ ਹਿੱਸੇ ਨੂੰ ਖੂਨ ਨਹੀਂ ਮਿਲਦਾ। ਅਜਿਹੇ ‘ਚ ਬਿਨ੍ਹਾਂ ਇਲਾਜ਼ ਦੇ ਜਿਨ੍ਹਾਂ ਜ਼ਿਆਦਾ ਸਮਾਂ ਬੀਤੇਗਾ, ਓਨਾ ਹੀ ਦਿਲ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚੇਗਾ। ਕੋਰੋਨਰੀ ਆਰਟਰੀ ਡਿਸੀਜ (ਸੀਏਡੀ) ਨੂੰ ਹਾਰਟ ਅਟੈਕ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਏਜੰਸੀ ਦੇ ਅਨੁਸਾਰ ਹਾਰਟ ਫੇਲੀਅਰ, ਕੋਰੋਨਰੀ ਆਰਟਰੀ ਡਿਸੀਜ, ਕਾਰਡੀਓਮਾਈਓਪੈਥੀਜ਼, ਪਲਮੋਨਰੀ ਹਾਈਪਰਟੈਨਸ਼ਨ ਤੋਂ ਪੀੜਤ ਮਰੀਜ਼ਾਂ ਨੂੰ ਕੋਰੋਨਾ ਤੋਂ ਗੰਭੀਰ ਬਿਮਾਰੀ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਭੋਪਾਲ ਦੇ ਮੈਡੀਕਲ ਕਾਲਜ ਦੇ ਪ੍ਰੋਫੈਸਰ ਅਨੁਸਾਰ “ਛਾਤੀ ਦਾ ਦਰਦ ਮਾਸਪੇਸ਼ੀਆਂ ਦੇ ਦਰਦ ਕਾਰਨ ਹੋ ਸਕਦਾ ਹੈ, ਸਰਵਾਈਕਲ ਦਰਦ ਹੋ ਸਕਦਾ ਹੈ, ਐਸਿਡਿਟੀ ਦੇ ਕਾਰਨ ਹੋ ਸਕਦਾ ਹੈ, ਪਿੱਤੇ ਦੀ ਥੈਲੀ ‘ਚ ਪੱਥਰੀ ਹੈ ਤਾਂ ਉਸ ਕਾਰਨ ਵੀ ਹੋ ਸਕਦਾ ਹੈ। “ਉਨ੍ਹਾਂ ਨੇ ਦੱਸਿਆ ਕਿ ਇਹ ਸਾਰੇ ਦਰਦ ਕਿਸੀ ਨਾ ਕਿਸੀ ਨਾਲ ਜੁੜੇ ਹੋਣਗੇ। ਪਿੱਤੇ ਦੀ ਥੈਲੀ ਦਾ ਦਰਦ ਭੋਜਨ ਖਾਣ ਵਧੇਗਾ, ਮਾਸਪੇਸ਼ੀਆਂ ਦਾ ਦਰਦ ਮੂਵਮੈਂਟਸ ਜਾਂ ਚੱਲਣ-ਫਿਰਨ ਨਾਲ ਵਧੇਗਾ।