Open pores tips: ਇਕ ਪਾਸੇ ਜਿੱਥੇ ਚਿਹਰੇ ‘ਤੇ ਪਏ ਪਿੰਪਲਸ ਅਤੇ ਦਾਗ ਸਕਿਨ ਦੀ ਦਿੱਖ ਨੂੰ ਖ਼ਰਾਬ ਕਰ ਦਿੰਦੇ ਹਨ ਉੱਥੇ ਹੀ ਓਪਨ ਪੋਰਸ ਨਾਲ ਵੀ ਚਿਹਰੇ ਦੀ ਸਾਰੀ ਰੰਗਤ ਖਤਮ ਹੋ ਜਾਂਦੀ ਹੈ। ਓਪਨ ਪੋਰਸ ਚਿਹਰੇ ਨੂੰ ਬਹੁਤ ਗੰਦੀ ਲੁੱਕ ਦਿੰਦੇ ਹਨ। ਚਾਹੇ ਤੁਹਾਡੇ ਚਿਹਰੇ ‘ਤੇ ਕਿੰਨਾ ਹੀ ਗਲੋਂ ਕਿਉਂ ਨਾ ਹੋਵ ਪਰ ਓਪਨ ਪੋਰਸ ਕਾਰਨ ਇਹ ਸਾਰਾ ਗਲੋਂ ਫਿੱਕਾ ਪੈ ਜਾਂਦਾ ਹੈ ਅਤੇ ਸਕਿਨ ਵੀ ਬਿਲਕੁਲ ਫ਼ਿੱਕੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਓਪਨ ਪੋਰਸ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਪ੍ਰਦੂਸ਼ਣ ‘ਚ ਰਹਿਣਾ, ਧੂੜ-ਮਿੱਟੀ ਭਰੇ ਵਾਤਾਵਰਣ ‘ਚ ਰਹਿਣਾ। ਬਾਹਰੋਂ ਆਉਣ ਤੋਂ ਬਾਅਦ ਆਪਣਾ ਮੂੰਹ ਨਾ ਧੋਣਾ। ਇਸ ਦੇ ਕਾਰਨ ਸਕਿਨ ਹੋਰ ਖਰਾਬ ਹੋ ਜਾਂਦੀ ਹੈ ਅਤੇ ਇਸ ਦੇ ਕਾਰਨ ਚਿਹਰੇ ਦੇ ਪੋਰਸ ਖੁੱਲ੍ਹ ਜਾਂਦੇ ਹਨ। ਇਸ ਕਾਰਨ ਚਿਹਰਾ ਇਕੋ ਜਿਹਾ ਵੀ ਨਹੀਂ ਲੱਗਦਾ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਘਰ ਬੈਠੇ ਘੱਟ ਪੈਸਿਆਂ ‘ਚ ਇਸ ਦਾ ਇਲਾਜ਼ ਕਿਵੇਂ ਕਰ ਸਕਦੇ ਹੋ।
ਅਪਣਾਓ ਇਹ 5 ਤਰੀਕੇ
ਟਮਾਟਰ ਦੀ ਵਰਤੋਂ ਇਸ ਤਰੀਕੇ ਨਾਲ ਕਰੋ: ਟਮਾਟਰ ਖਾਣਾ ਜਿਨ੍ਹਾਂ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਉਸ ਤੋਂ ਜ਼ਿਆਦਾ ਇਹ ਸਾਡੀ ਸਕਿਨ ਲਈ ਵਧੀਆ ਹੁੰਦਾ ਹੈ। ਟਮਾਟਰ ਦਾ ਬਣਿਆ ਫੇਸਮਾਸਕ ਜਾਂ ਸਕ੍ਰੱਬ ਚਿਹਰੇ ਨੂੰ ਵੱਖਰਾ ਨੂਰ ਦਿੰਦਾ ਹੈ। ਜੇ ਤੁਹਾਡੇ ਵੱਡੇ-ਵੱਡੇ ਓਪਨ ਪੋਰਸ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਕਰਨਾ ਇਹ ਹੈ ਕਿ
- 1 ਟਮਾਟਰ ਲੈਣਾ ਹੈ।
- ਉਸ ਦਾ ਗੁੱਦਾ ਕੱਢਣਾ ਹੈ।
- ਹੁਣ ਤੁਸੀਂ ਇਸ ਗੁੱਦੇ ਨੂੰ ਸਾਰੇ ਚਿਹਰੇ ‘ਤੇ ਚੰਗੀ ਤਰ੍ਹਾਂ ਮਿਲਾਓ
- ਇਸ ਨੂੰ 20 ਮਿੰਟ ਲਈ ਲੱਗਿਆ ਰਹਿਣ ਦਿਓ।
- ਲਗਭਗ 20 ਮਿੰਟਾਂ ਬਾਅਦ ਤੁਸੀਂ ਆਪਣਾ ਚਿਹਰਾ ਧੋ ਲਓ
- ਇਸ ਨਾਲ ਨਾ ਸਿਰਫ ਓਪਨ ਪੋਰਸ ਤੋਂ ਛੁਟਕਾਰਾ ਮਿਲੇਗਾ ਬਲਕਿ ਇਸ ਨਾਲ ਪਿੰਪਲਸ ਦੀ ਸਮੱਸਿਆ ਵੀ ਦੂਰ ਹੋਵੇਗੀ।
Moisturizer ‘ਚ ਮਿਲਾਕੇ ਲਗਾਓ ਇਹ ਚੀਜ਼ਾਂ: Moisturizer ਤਾਂ ਹਰ ਔਰਤ ਲਗਾਉਂਦੀ ਹੈ ਪਰ ਸ਼ਾਇਦ ਤੁਸੀਂ ਇਸ ਨੂੰ ਲਗਾਉਣ ਦਾ ਸਹੀ ਤਰੀਕਾ ਨਹੀਂ ਜਾਣਦੇ ਹੋਵੋਗੇ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ Moisturizer ਨਾਲ ਵੀ ਕਿਵੇਂ ਓਪਨ ਪੋਰਸ ਦੀ ਸਮੱਸਿਆ ਨੂੰ ਘੱਟ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਕਰਨਾ ਬਸ ਇਨ੍ਹਾਂ ਹੈ ਕਿ Moisturizer ‘ਚ ਸੇਬ ਦਾ ਸਿਰਕਾ ਮਿਲਾਉਣਾ ਹੈ। ਖਾਸ ਧਿਆਨ ਰੱਖੋ ਕਿ ਤੁਸੀਂ ਇਸ ‘ਚ ਕੁਝ ਬੂੰਦਾਂ ਹੀ ਮਿਲਾਓ। ਹੁਣ ਇਸ ਨੂੰ ਇਕੱਠਾ ਮਿਕਸ ਕਰਕੇ ਚਿਹਰੇ ‘ਤੇ ਲਗਾਓ।
ਇਸ ਤਰੀਕੇ ਨਾਲ ਲਗਾਓ ਦਹੀਂ: ਦਹੀਂ ਵੀ ਤੁਹਾਡੀ ਸਕਿਨ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ। ਜੇ ਤੁਹਾਡੇ ਚਿਹਰੇ ‘ਤੇ ਬਹੁਤ ਵੱਡੇ-ਵੱਡੇ ਓਪਨ ਪੋਰਸ ਹਨ ਤਾਂ ਤੁਸੀਂ ਦਹੀਂ ਦੀ ਵਰਤੋਂ ਕਰੋ। ਇਸਦੇ ਲਈ ਤੁਸੀਂ ਸਿਰਫ ਦਹੀਂ ‘ਚ ਥੋੜਾ ਜਿਹਾ ਦੁੱਧ ਮਿਲਾਕੇ ਇਸ ਦਾ ਪੇਸਟ ਤਿਆਰ ਕਰੋ। ਜਦੋਂ ਇਹ ਸਮੂਦ ਪੇਸਟ ਬਣ ਜਾਵੇ ਤਾਂ ਇਸ ਨੂੰ ਪੂਰੇ ਚਿਹਰੇ ‘ਤੇ ਲਗਾਓ। ਇਸਨੂੰ ਸੁੱਕਣ ਦਿਓ ਅਤੇ ਫਿਰ ਇਸਦੇ ਬਾਅਦ ਤੁਸੀਂ ਚਿਹਰੇ ਨੂੰ ਧੋ ਲਓ।
ਸੰਤਰੇ ਦੇ ਛਿਲਕਾ: ਤੁਸੀਂ ਸੰਤਰੇ ਦੇ ਛਿਲਕੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਇਸਦੇ ਲਈ ਤੁਸੀਂ ਸਿਰਫ ਸੰਤਰੇ ਦਾ ਛਿਲਕਾ ਲੈਣਾ ਹੈ ਅਤੇ ਉਸ ਨੂੰ ਚਿਹਰੇ ‘ਤੇ ਰਗੜਨਾ ਹੈ। ਇਸ ਨਾਲ ਚਿਹਰਾ ਸਾਫ ਹੋ ਜਾਵੇਗਾ ਅਤੇ ਇਸ ‘ਚ ਜਮ੍ਹਾ ਹੋਈ ਗੰਦਗੀ ਵੀ ਬਾਹਰ ਨਿਕਲ ਜਾਵੇਗੀ। ਜੇ ਤੁਸੀਂ ਚਾਹੋ ਤਾਂ ਤੁਸੀਂ ਖੀਰੇ ਦਾ ਆਈਸ ਕਿਊਬ ਵੀ ਲਗਾ ਸਕਦੇ ਹੋ। ਇਸਦੇ ਲਈ ਤੁਸੀਂ ਖੀਰੇ ਨੂੰ ਮੈਸ਼ ਕਰੋ ਅਤੇ ਇਸਨੂੰ ਬਰਫ਼ ਦੇ ਕਿਊਬ ਬਣਾਉਣ ਲਈ ਫ੍ਰੀਜ਼ਰ ਵਿੱਚ ਰੱਖੋ।