Ovarian Cancer treatment: ਓਵੇਰੀਅਨ ਕੈਂਸਰ ਇਕ ਖ਼ਤਰਨਾਕ ਬਿਮਾਰੀ ਹੈ ਜੋ ਹੌਲੀ-ਹੌਲੀ ਸਰੀਰ ਦੇ ਕਈ ਹਿੱਸਿਆਂ ‘ਚ ਫੈਲ ਜਾਂਦਾ ਹੈ। ਹਾਲਾਂਕਿ ਔਰਤਾਂ ਨੂੰ ਇਹ ਕੈਂਸਰ ਕਿਸੇ ਵੀ ਉਮਰ ‘ਚ ਹੋ ਸਕਦਾ ਹੈ ਪਰ 40 ਦੀ ਉਮਰ ਤੋਂ ਬਾਅਦ ਔਰਤਾਂ ‘ਚ ਇਸਦਾ ਖਤਰਾ ਵੱਧ ਜਾਂਦਾ ਹੈ। ਓਵੇਰੀਅਨ ਕੈਂਸਰ ਅੰਡਾਸ਼ਯ ਤੋਂ ਸ਼ੁਰੂ ਹੋ ਕੇ ਪ੍ਰਜਣਨ ਗਲੈਂਡ ਤੱਕ ਫੈਲਦਾ ਹੈ ਜੋ ਕੰਸੀਵ ਲਈ ਅੰਡੇ ਪੈਦਾ ਕਰਦਾ ਹੈ। ਫੈਲੋਪਿਅਨ ਟਿਊਬ ਦੀ ਮਦਦ ਨਾਲ ਹੀ ਅੰਡੇ ਯੂਟਰਸ ਤੱਕ ਜਾਂਦੇ ਹਨ। ਅਜਿਹੇ ‘ਚ ਔਰਤਾਂ ਦੇ ਦਿਮਾਗ ‘ਚ ਚਿੰਤਾ ਰਹਿੰਦੀ ਹੈ ਕਿ ਓਵੇਰੀਅਨ ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਉਹ ਸੁਰੱਖਿਅਤ ਤਰੀਕੇ ਨਾਲ ਕੰਸੀਵ ਕਰ ਸਕਦੀਆਂ ਹਨ ਜਾਂ ਨਹੀਂ।
ਕੀ ਕੈਂਸਰ ਤੋਂ ਬਾਅਦ ਕੰਸੀਵ ਕਰ ਸਕਦੀਆਂ ਹਨ ਔਰਤਾਂ: ਮਾਹਰਾਂ ਦੇ ਅਨੁਸਾਰ ਓਵੇਰੀਅਨ ਕੈਂਸਰ ਦਾ ਟਰੀਟਮੈਂਟ ਪੂਰਾ ਕਰਨ ਅਤੇ ਰਿਕਵਰੀ ਦੇ ਬਾਅਦ ਔਰਤਾਂ ਬਿਨਾਂ ਕਿਸੀ ਸਮੱਸਿਆ ਦੇ ਕੰਸੀਵ ਕਰ ਸਕਦੀਆਂ ਹਨ। ਇਸਦੇ ਲਈ ਤੁਸੀਂ ਆਪਣੇ ਡਾਕਟਰਾਂ ਦੀ ਸਲਾਹ ਲੈ ਕੇ Egg preservative ਕਰਵਾ ਸਕਦੇ ਹੋ ਤਾਂ ਜੋ ਇਲਾਜ ਦੇ ਦੌਰਾਨ ਉਸ ਨੂੰ ਦੁਬਾਰਾ ਟ੍ਰਾਂਸਪਲਾਂਟ ਕੀਤਾ ਜਾ ਸਕੇ। ਜੇ ਕੈਂਸਰ ਸਿਰਫ ਓਵਰੀ ਤੱਕ ਹੀ ਫੈਲਦਾ ਹੈ ਤਾਂ ਡਾਕਟਰ ਇਸ ਨੂੰ ਸਰਜਰੀ ਦੁਆਰਾ ਕੱਢ ਦਿੰਦੇ ਹਨ ਪਰ ਅਜਿਹਾ ਉਦੋਂ ਹੀ ਕੀਤਾ ਜਾਂਦਾ ਹੈ ਜਦੋਂ ਔਰਤ ਦੀ ਉਮਰ ਵੱਡੀ ਹੋਵੇ। ਘੱਟ ਉਮਰ ਦੀਆਂ ਔਰਤਾਂ ਦੀ ਇਕ ਓਵਰੀ ‘ਚ ਹੀ ਕੈਂਸਰ ਹੈ ਤਾਂ ਦੂਸਰੀ ਓਵਰੀ ਨਹੀਂ ਕੱਢੀ ਜਾਂਦੀ ਕਿਉਂਕਿ ਇੱਕ ਓਵਰੀ ਨਾਲ ਵੀ ਔਰਤ ਕੰਸੀਵ ਕਰ ਸਕਦੀ ਹੈ।
ਕਿੰਨਾ ਔਰਤਾਂ ਨੂੰ ਹੁੰਦਾ ਹੈ ਜ਼ਿਆਦਾ ਖ਼ਤਰਾ
- ਜੈਨੇਟਿਕ, ਵਧਦੀ ਉਮਰ, ਬੱਚੇ ਨਾ ਹੋਣੇ, ਹਾਰਮੋਨ ਰਿਪਲੇਸਮੈਂਟ ਥੈਰੇਪੀ, ਐਂਡੋਮੈਟ੍ਰੋਸਿਸ ਦੀ ਜਾਂਚ, ਪ੍ਰਜਨਨ ਹਿਸਟਰੀ (reproductive history) ਅਤੇ ਮੋਟਾਪੇ ਵਾਲੀਆਂ ਔਰਤਾਂ ਨੂੰ ਕੈਂਸਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
- ਇਸ ਤੋਂ ਇਲਾਵਾ 40 ਸਾਲ ਦੀ ਉਮਰ ਤੋਂ ਪਹਿਲਾਂ ਬ੍ਰੈਸਟ ਕੈਂਸਰ, ਬਾਂਝਪਨ ਦਾ ਲੰਮਾ ਇਲਾਜ ਵੀ ਇਸ ਬਿਮਾਰੀ ਨੂੰ ਜਨਮ ਦਿੰਦਾ ਹੈ।
- ਘੱਟ ਉਮਰ ‘ਚ ਪੀਰੀਅਡਜ਼ ਦੀ ਸ਼ੁਰੂ ਹੋਣੇ ਅਤੇ ਮੋਨੋਪੋਜ਼ ਦੇਰ ਨਾਲ ਹੋਣ ਨਾਲ ਵੀ ਓਵੇਰੀਅਨ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਓਵੇਰੀਅਨ ਕੈਂਸਰ ਦੇ ਲੱਛਣ
- ਪੇਟ, ਕਮਰ, ਪੇਲਵਿਕ, ਸਰੀਰ ਦੇ ਹੇਠਲੇ ਹਿੱਸੇ ‘ਚ ਤੇਜ਼ ਦਰਦ
- ਯੋਨੀ ‘ਚ ਅਸਾਧਾਰਣ ਡਿਸਚਾਰਜ
- ਕਬਜ਼, ਬਦਹਜ਼ਮੀ ਅਤੇ ਬਿਨ੍ਹਾਂ ਖਾਧੇ ਪੇਟ ਭਰਿਆ ਲੱਗਣਾ
- ਵਾਰ-ਵਾਰ ਯੂਰੀਨ ਆਉਣਾ
- ਮਿਲ ਤਿਆਗ ‘ਚ ਮੁਸ਼ਕਲ
- ਅਨਿਯਮਿਤ ਪੀਰੀਅਡਜ
- ਕੰਸੀਵ ਕਰਨ ‘ਚ ਮੁਸ਼ਕਿਲ
- ਔਰਤ ਦੇ ਕੈਂਸਰ ਦੀ ਸਥਿਤੀ ਦੇ ਅਧਾਰ ‘ਤੇ ਡਾਕਟਰ ਹਾਰਮੋਨ ਥੈਰੇਪੀ, ਕੀਮੋਥੈਰੇਪੀ, ਸਰਜਰੀ ਅਤੇ ਦਵਾਈਆਂ ਦੁਆਰਾ ਇਸ ਦਾ ਇਲਾਜ਼ ਕਰਦੇ ਹਨ।
ਓਵੇਰੀਅਨ ਕੈਂਸਰ ਦੇ ਬਚਾਅ ਲਈ ਯਾਦ ਰੱਖੋ ਇਹ ਗੱਲਾਂ…
- ਨਿਯਮਿਤ ਤੌਰ ‘ਤੇ ਖੂਨ ਅਤੇ ਕੈਲਸ਼ੀਅਮ ਦੀ ਜਾਂਚ ਕਰਵਾਉਂਦੇ ਰਹੋ। ਨਾਲ ਹੀ ਪਰਿਵਾਰ ‘ਚ ਓਵੇਰੀਅਨ ਜਾਂ ਕਿਸੀ ਵੀ ਕੈਂਸਰ ਦੀ ਹਿਸਟਰੀ ਹੈ ਤਾਂ ਨਿਯਮਤ ਜਾਂਚ ਕਰਵਾਓ।
- ਜਿੰਨਾ ਹੋ ਸਕੇ ਸ਼ਰਾਬ, ਤੰਬਾਕੂ, ਚਾਹ-ਕੌਫੀ, ਫਾਸਟ-ਫੂਡਜ਼ ਤੋਂ ਦੂਰ ਰਹੋ ਅਤੇ ਖੁਰਾਕ ‘ਚ ਹਰੀਆਂ ਸਬਜ਼ੀਆਂ, ਨਟਸ, ਫਲ, ਬ੍ਰੋਕਲੀ ਜਿਹੀਆਂ ਹੈਲਥੀ ਚੀਜ਼ਾਂ ਲਓ।
- ਭਾਰ ਨੂੰ ਕੰਟਰੋਲ ‘ਚ ਰੱਖੋ ਅਤੇ ਇਸਦੇ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰੋ।
- ਨਿਯਮਤ ਤੌਰ ‘ਤੇ ਕਸਰਤ ਅਤੇ ਯੋਗਾ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ।
- ਯਾਦ ਰੱਖੋ ਓਵਰੀ ਕੈਂਸਰ ਦਾ ਇਲਾਜ ਕੇਵਲ ਤਾਂ ਹੀ ਸੰਭਵ ਹੈ ਜੇ ਸਮੇਂ ਸਿਰ ਇਸ ਦਾ ਪਤਾ ਚੱਲ ਜਾਵੇ ਇਸ ਲਈ ਰੈਗੂਲਰ ਚੈਕਅਪ ਕਰਵਾਉਦੇ ਰਹੋ।