oxygen level fruits: ਅੱਜ ਕੱਲ੍ਹ ਦੇ ਬਦਲਦੇ ਲਾਈਫਸਟਾਈਲ ‘ਚ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਤੁਹਾਡਾ ਸਰੀਰ ਮਜ਼ਬੂਤ ਰਹਿੰਦਾ ਹੈ ਬਲਕਿ ਤੁਹਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਮਿਲਦੀ ਹੈ। ਨਾਲ ਹੀ ਤੁਹਾਨੂੰ ਆਪਣੇ ਸਰੀਰ ਦੇ ਆਕਸੀਜਨ ਲੈਵਲ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਹ ਲੈਣ ‘ਚ ਕੋਈ ਸਮੱਸਿਆ ਨਾ ਆਵੇ। ਕੋਰੋਨਾ ਕਾਲ ਤੋਂ ਲੋਕ ਆਪਣੇ ਇਮਿਊਨ ਸਿਸਟਮ ਅਤੇ ਸਰੀਰ ‘ਚ ਮੌਜੂਦ ਆਕਸੀਜਨ ਲੈਵਲ ਨੂੰ ਲੈ ਕੇ ਬਹੁਤ ਜਾਗਰੂਕ ਹੋ ਗਏ ਹਨ। ਪਰ ਇਸਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਅਤੇ ਬਹੁਤ ਸਾਰੇ ਪੌਸ਼ਟਿਕ ਤੱਤਾਂ ਦਾ ਸੇਵਨ ਕਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਸਿਰਫ ਕੁਝ ਫਲਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਬਲੱਡ ‘ਚ ਆਕਸੀਜਨ ਦੀ ਮਾਤਰਾ ਨੂੰ ਵੀ ਵਧਾ ਸਕਦੇ ਹੋ। ਇਸ ਨਾਲ ਆਕਸੀਜਨ ਤੁਹਾਡੇ ਸਾਰੇ ਅੰਗਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਸਕਦੀ ਹੈ ਅਤੇ ਇਸ ਤੋਂ ਤੁਹਾਨੂੰ ਕਈ ਸਿਹਤ ਫ਼ਾਇਦੇ ਮਿਲਣਗੇ।
ਆਕਸੀਜਨ ਲੈਵਲ ਵਧਾਉਣ ਲਈ ਖਾਓ ਇਹ ਫਲ
ਕੀਵੀ: ਕੀਵੀ ਦਾ ਸਵਾਦ ਖੱਟਾ ਅਤੇ ਮਿੱਠਾ ਹੁੰਦਾ ਹੈ। ਇਸ ਦਾ ਸੇਵਨ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਕਾਪਰ, ਸੇਲੇਨੀਅਮ ਅਤੇ ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ‘ਚ ਬਲੱਡ ਆਕਸੀਜਨ ਵਧਾਉਣ ‘ਚ ਮਦਦ ਕਰਦੇ ਹਨ। ਨਾਲ ਹੀ ਇਹ ਸਾਰੇ ਅੰਗਾਂ ਦੇ ਰੱਖ-ਰਖਾਅ ‘ਚ ਵੀ ਮਦਦ ਕਰਦਾ ਹੈ। ਤੁਸੀਂ ਇਸ ਨੂੰ ਸਮੂਦੀ ਅਤੇ ਸਲਾਦ ਦੇ ਰੂਪ ‘ਚ ਵੀ ਖਾ ਸਕਦੇ ਹੋ। ਇਸ ਨਾਲ ਚਿਹਰੇ ‘ਤੇ ਨਿਖ਼ਾਰ ਵੀ ਆਉਂਦਾ ਹੈ।
ਸਟ੍ਰਾਬੇਰੀ: ਸਟ੍ਰਾਬੇਰੀ ‘ਚ ਰਿਬੋਫਲੇਵਿਨ, ਨਿਆਸੀਨ, ਵਿਟਾਮਿਨ ਬੀ6, ਫੋਲੇਟ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਵਰਗੇ ਪੌਸ਼ਟਿਕ ਤੱਤ ਵੀ ਹੁੰਦੇ ਹਨ। ਜੋ ਸਰੀਰ ‘ਚ ਆਕਸੀਜਨ ਲੈਵਲ ਵਧਾਉਣ ‘ਚ ਲਾਭਦਾਇਕ ਸਾਬਤ ਹੋ ਸਕਦਾ ਹੈ। ਨਾਲ ਹੀ ਇਹ ਸਰੀਰ ਦੇ ਫ੍ਰੀ ਰੈਡੀਕਲਸ ਨਾਲ ਲੜਨ ‘ਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ। ਇਹ ਦੋਵੇਂ ਬੇਰੀ ਬਲੱਡ ‘ਚ ਆਕਸੀਜਨ ਵਧਾਉਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਮਦਦਗਾਰ ਸਾਬਤ ਹੋ ਸਕਦੀਆਂ ਹਨ।
ਬਲੂਬੇਰੀ: ਬਲੂਬੇਰੀ ਆਕਸੀਜਨ ਲੈਵਲ ਨੂੰ ਵਧਾਉਣ ਲਈ ਸਭ ਤੋਂ ਵਧੀਆ ਫਲਾਂ ‘ਚੋਂ ਇੱਕ ਹੈ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਨੂੰ ਸਾਬਤ ਖਾ ਸਕਦੇ ਹੋ ਜਾਂ ਸਮੂਦੀ ਅਤੇ ਸ਼ੇਕ ਬਣਾ ਕੇ ਪੀ ਸਕਦੇ ਹੋ। ਬਲੂਬੇਰੀ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਜ਼ਿੰਕ, ਵਿਟਾਮਿਨ ਈ, ਸੀ, ਬੀ6 ਅਤੇ ਥਿਆਮੀਨ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਬਲੱਡ ‘ਚ ਆਕਸੀਜਨ ਦੇ ਨਾਲ-ਨਾਲ ਇਮਿਊਨਿਟੀ ਵਧਾਉਂਦੀ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵੀ ਵਧੀਆ ਹੁੰਦਾ ਹੈ ਜਿਸ ਨਾਲ ਤੁਹਾਡੀ ਸਕਿਨ ‘ਚ ਵੀ ਨਿਖ਼ਾਰ ਆਉਂਦਾ ਹੈ।
ਪਪੀਤਾ: ਪਪੀਤਾ ਪੇਟ ਅਤੇ ਸਿਹਤ ਦੋਵਾਂ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ। ਦਰਅਸਲ ਸਵੇਰੇ ਇਸ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ‘ਚ ਮੌਜੂਦ ਪੋਟਾਸ਼ੀਅਮ, ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਏ, ਬੀ, ਸੀ, ਫਾਈਬਰ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਨਾ ਸਿਰਫ ਬਲੱਡ ‘ਚ ਆਕਸੀਜਨ ਲੈਵਲ ਨੂੰ ਵਧਾਉਣ ‘ਚ ਮਦਦ ਕਰਦੇ ਹਨ ਬਲਕਿ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਇਹ ਸਾਰੇ ਪੌਸ਼ਟਿਕ ਤੱਤ ਸਰੀਰ ਨੂੰ ਕਈ ਤਰੀਕਿਆਂ ਫ਼ਾਇਦਾ ਦਿੰਦੇ ਹਨ। ਜਿਸ ਨਾਲ ਤੁਹਾਡੀ ਸਮੁੱਚੀ ਸਿਹਤ ਨੂੰ ਫਾਇਦਾ ਹੁੰਦਾ ਹੈ।
ਨਾਸ਼ਪਾਤੀ: ਆਪਣੀ ਡਾਇਟ ‘ਚ ਨਾਸ਼ਪਾਤੀ ਨੂੰ ਸ਼ਾਮਲ ਕਰਨ ਨਾਲ ਬਲੱਡ ‘ਚ ਆਕਸੀਜਨ ਲੈਵਲ ਵਧਾਉਣ ‘ਚ ਮਦਦ ਮਿਲਦੀ ਹੈ। ਨਾਸ਼ਪਾਤੀ ‘ਚ ਵਿਟਾਮਿਨ ਸੀ, ਵਿਟਾਮਿਨ ਕੇ, ਪੋਟਾਸ਼ੀਅਮ, ਪ੍ਰੋਟੀਨ, ਫਾਈਬਰ ਅਤੇ ਕਾਪਰ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਬੇਹੱਦ ਫਾਇਦੇਮੰਦ ਹੁੰਦੇ ਹਨ। ਤੁਸੀਂ ਇਸ ਨੂੰ ਉਬਾਲ ਕੇ ਜਾਂ ਸ਼ੇਕ ਦੇ ਰੂਪ ‘ਚ ਵੀ ਪੀ ਸਕਦੇ ਹੋ। ਇਹ ਤੁਹਾਡੀ ਸਕਿਨ ਨੂੰ ਜਵਾਨ ਅਤੇ ਸੁੰਦਰ ਬਣਾ ਸਕਦਾ ਹੈ।
ਇਨ੍ਹਾਂ ਫਲਾਂ ਦਾ ਸੇਵਨ ਕਰਨ ਤੋਂ ਇਲਾਵਾ ਤੁਹਾਨੂੰ ਆਪਣੀ ਫਿਟਨੈੱਸ ਅਤੇ ਕਸਰਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਤੁਸੀਂ ਆਪਣੀ ਸਾਹ ਦੀ ਸਮੱਸਿਆ ਨੂੰ ਵੀ ਠੀਕ ਕਰ ਸਕਦੇ ਹੋ। ਤੁਸੀਂ ਕੁਝ ਵਿਸ਼ੇਸ਼ ਯੋਗਾ ਆਸਣਾਂ ਦਾ ਅਭਿਆਸ ਵੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੁੰਦਾ ਹੈ।