Paan leaves health benefits: ਪਾਨ ਦਾ ਪੱਤਾ ਦੇਖਣ ‘ਚ ਹਰਾ-ਭਰਾ ਅਤੇ ਖਾਣ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਬਹੁਤ ਸਾਰੇ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਸਿਹਤ ਸੰਬੰਧੀ ਸਮੱਸਿਆਵਾਂ ਲਈ ਵਧੀਆ ਹੁੰਦੇ ਹਨ। ਮੂੰਹ ਪੱਕਣ ਜਾਣ ‘ਤੇ ਇਸ ਨੂੰ ਲਗਾਉਣ ਤੋਂ ਇਲਾਵਾ ਇਸ ਦੇ ਹੋਰ ਵੀ ਕਈ ਫਾਇਦੇ ਹਨ ਤਾਂ ਆਓ ਜਾਣਦੇ ਹਾਂ ਇਸ ਬਾਰੇ।
ਪਾਨ ਦਾ ਪੱਤਾ ਸਿਹਤ ਲਈ ਫਾਇਦੇਮੰਦ: ਪਾਨ ਦੇ ਪੱਤਾ ਸਿਹਤ ਲਈ ਔਸ਼ਧੀ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ‘ਚ ਸ਼ੂਗਰ, ਕੈਂਸਰ, ਜਲਣ ਤੋਂ ਬਚਣ ਵਰਗੇ ਗੁਣ ਪਾਏ ਜਾਂਦੇ ਹਨ। ਅਜਿਹੇ ‘ਚ ਪਾਨ ਦੇ ਪੱਤਿਆਂ ਦਾ ਸੇਵਨ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਤੋਂ ਹੀ ਪਾਨ ਦੇ ਪੱਤਿਆਂ ਦੀ ਵਰਤੋਂ ਚਿਕਿਤਸਕ ਉਦੇਸ਼ਾਂ ਲਈ ਕੀਤੀ ਜਾਂਦੀ ਰਹੀ ਹੈ।
ਖਾਜ ਤੋਂ ਰਾਹਤ: ਖਾਜ ਤੋਂ ਰਾਹਤ ਪਾਉਣ ਲਈ ਪਾਨ ਦੇ ਪੱਤੇ ਦੀ ਵਰਤੋਂ ਕਰੋ। ਤੁਸੀਂ ਨਹਾਉਣ ਵਾਲੇ ਪਾਣੀ ‘ਚ ਪਾਨ ਦੇ ਪੱਤਿਆਂ ਦਾ ਰਸ ਮਿਲਾ ਸਕਦੇ ਹੋ। ਇਸ ‘ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਖੁਜਲੀ ਨੂੰ ਦੂਰ ਕਰਨ ‘ਚ ਕਾਰਗਰ ਸਾਬਤ ਹੋਣਗੇ।
ਮੂੰਹ ਦੀ ਬਦਬੂ ਤੋਂ ਰਾਹਤ: ਮੂੰਹ ‘ਚੋਂ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਪਾਨ ਦੇ ਪੱਤੇ ਨੂੰ ਚਬਾ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਤੱਤ ਸਾਹ ‘ਚ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਦਿਵਾਉਂਦੇ ਹਨ। ਖਾਣ ਤੋਂ ਬਾਅਦ ਇੱਕ ਵਾਰ ਪਾਨ ਦਾ ਪੱਤਾ ਚਬਾਓ। ਇਸ ਨਾਲ ਸਾਹ ਤਾਜ਼ਾ ਮਹਿਸੂਸ ਹੋਵੇਗਾ ਅਤੇ ਤੁਹਾਡੇ ਮੂੰਹ ਤੋਂ ਆਉਣ ਵਾਲੀ ਬਦਬੂ ਤੋਂ ਵੀ ਛੁਟਕਾਰਾ ਮਿਲੇਗਾ।
ਵਾਲਾਂ ਦਾ ਝੜਨਾ ਕਰੇ ਘੱਟ: ਵਾਲ ਝੜਨਾ ਇੱਕ ਵੱਡੀ ਸਮੱਸਿਆ ਹੈ। ਇਸ ਤੋਂ ਬਚਣ ਲਈ ਅਸੀਂ ਕਈ ਤਰ੍ਹਾਂ ਦੇ ਆਯੁਰਵੈਦਿਕ ਉਪਚਾਰ ਕਰਦੇ ਹਾਂ। ਪਰ ਇੱਕ ਘਰੇਲੂ ਅਤੇ ਆਸਾਨ ਤਰੀਕਾ ਇਹ ਵੀ ਹੈ ਕਿ ਤੁਸੀਂ ਪਾਨ ਦੇ ਪੱਤਿਆਂ ਤੋਂ ਬਣੇ ਪੇਸਟ ਨੂੰ ਆਪਣੇ ਵਾਲਾਂ ‘ਤੇ ਲਗਾ ਸਕਦੇ ਹੋ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ।
ਪਿੰਪਲਸ ਤੋਂ ਰਾਹਤ: ਚਿਹਰੇ ‘ਤੇ ਮੁਹਾਸੇ ਖੂਬਸੂਰਤੀ ‘ਤੇ ਦਾਗ ਵਰਗੇ ਲੱਗਦੇ ਹਨ। ਇਸ ਤੋਂ ਬਚਣ ਲਈ ਤੁਸੀਂ ਸੁਪਾਰੀ ਦੇ ਪੱਤਿਆਂ ਦਾ ਪੇਸਟ ਮੂੰਹ ‘ਤੇ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ ‘ਤੇ ਹੋ ਰਹੇ ਮੁਹਾਸਿਆਂ ਤੋਂ ਰਾਹਤ ਮਿਲੇਗੀ।
ਪਾਚਨ ‘ਚ ਮਦਦਗਾਰ: ਪਾਨ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਸਰੀਰ ਦਾ ਪਾਚਨ ਤੰਤਰ ਠੀਕ ਰਹਿੰਦਾ ਹੈ। ਇਹ ਸੈਲਿਵਰੀ ਗਲੈਂਡ ਨਾਲ ਲਾਰ ਬਣਾਉਣ ‘ਚ ਮਦਦ ਕਰਦਾ ਹੈ। ਜਿਸ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।