Packed water new rules: ਪਾਣੀ ਦੀਆਂ ਬੋਤਲਾਂ ਦਾ ਸੁਆਦ ਬਦਲਣ ਜਾ ਰਿਹਾ ਹੈ। ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ Food Safety Standards Authority of India (FSSAI) ਨੇ ਪਾਣੀ ਦੀਆਂ ਬੋਤਲਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਬਾਅਦ ਸਾਰੇ (Packaged Water) ਨੂੰ ਤਿਆਰ ਕਰਨ ਦਾ ਤਰੀਕਾ ਬਦਲ ਜਾਵੇਗਾ।
ਪਾਣੀ ਦੀ ਬੋਤਲ ‘ਚ ਮਿਲਾਉਣੇ ਪੈਣਗੇ ਮਿਨਰਲਜ਼: ਖ਼ਬਰਾਂ ਦੇ ਅਨੁਸਾਰ FSSAI ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਪੈਕਡ ਪਾਣੀ (Packaged water) ਬਣਾਉਣ ਵਾਲੀਆਂ ਕੰਪਨੀਆਂ ਨੂੰ ਇੱਕ ਲੀਟਰ ਪਾਣੀ ਦੀ ਬੋਤਲ ਵਿੱਚ 20 ਮਿਲੀਗ੍ਰਾਮ ਕੈਲਸ਼ੀਅਮ ਅਤੇ 10 ਮਿਲੀਗ੍ਰਾਮ ਮੈਗਨੀਸ਼ੀਅਮ ਮਿਲਾਉਣਾ ਪਵੇਗਾ। ਮਿਨਰਲਜ਼ ਨੂੰ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਇਸ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ FSSAI ਨੂੰ ਕਿਹਾ ਸੀ ਕਿ ਉਹ ਪੈਕੇਜਿੰਗ ਪਾਣੀ ਵਿਚ ਕੁਝ ਖਾਸ ਮਿਨਰਲਜ਼ ਨੂੰ ਮਿਲਾਉਣ ਦੀਆਂ ਸੰਭਾਵਨਾਵਾਂ ਦੀ ਖੋਜ ਕਰੇ। NGT ਨੇ ਕਿਹਾ ਕਿ ਪਾਣੀ ਨੂੰ ਫਿਲਟਰ ਕਰਨ ਦੀ ਪ੍ਰਕਿਰਿਆ ਵਿਚ ਮਿਨਰਲਜ਼ ਨੂੰ ਕੱਢਣਾ ਜ਼ਰੂਰੀ ਹੁੰਦਾ ਸੀ ਤਾਂ ਜੋ ਇਸ ਨੂੰ ਪੀਣ ਲਈ ਸੁਰੱਖਿਅਤ ਬਣਾਇਆ ਜਾ ਸਕੇ, ਉਨ੍ਹਾਂ ਨੂੰ ਖਪਤਕਾਰਾਂ ਦੇ ਫਾਇਦੇ ਲਈ ਦੁਬਾਰਾ ਪਾਇਆ ਜਾਵੇ।
ਡੈੱਡਲਾਈਨ 31 ਦਸੰਬਰ 2020 ਤੈਅ: NGT ਦਾ ਅਸਲ ਆਰਡਰ 29 ਮਈ 2019 ਨੂੰ ਆਇਆ ਸੀ। ਇਸ ਨੂੰ ਲਾਗੂ ਕਰਨ ਲਈ ਕੰਪਨੀਆਂ ਨੂੰ ਦੋ ਵਾਰ ਟਾਈਮ ਦਿੱਤਾ ਗਿਆ ਸੀ, ਪਰ ਹੁਣ ਸਰਕਾਰ ਨੇ ਇਸ ਆਦੇਸ਼ ਨੂੰ ਲਾਗੂ ਕਰਨ ਲਈ 31 ਦਸੰਬਰ 2020 ਦੀ ਆਖਰੀ ਤਰੀਕ ਨਿਰਧਾਰਤ ਕੀਤੀ ਹੈ। ਇਸ ਲਈ ਨਵਾਂ ਨਿਯਮ ਨਵੇਂ ਸਾਲ ਯਾਨਿ 1 ਜਨਵਰੀ 2021 ਤੋਂ ਲਾਗੂ ਹੋ ਜਾਵੇਗਾ। FSSAI ਨੇ ਪਹਿਲਾਂ ਤੋਂ ਹੀ ਮੌਜੂਦਾ ਤਰੀਕੇ ਨਾਲ ਨਵੇਂ ਪ੍ਰੋਡਕਟ ਬਣਾਉਣ ਲਈ ਫਾਰਮੂਲਾ ਦੱਸ ਦਿੱਤਾ ਹੈ। NGT ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਤੋਂ ਬਾਅਦ ਪੈਕਜਡ ਵਾਟਰ (Packaged water) ਕੰਪਨੀਆਂ ਨੂੰ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ।
ਪਾਣੀ ਦੀਆਂ ਨਵੀਆਂ ਬੋਤਲਾਂ ‘ਤੇ ਕੰਮ ਸ਼ੁਰੂ: ਭਾਰਤੀ ਬਾਜ਼ਾਰ ‘ਚ ਇਸ ਸਮੇਂ Kinley, Bailey, Aquafina, Himalayan, Rail Neer, Oxyrich, Vedica ਅਤੇ ata Water Plus ਪੈਕਜਡ ਵਾਟਰ (Packaged water) ਦੇ ਬਿਜ਼ਨੈੱਸ ‘ਚ ਹਨ। ਜਿਨ੍ਹਾਂ ਨੇ ਨਵੇਂ ਨਿਯਮ ਅਨੁਸਾਰ ਪਾਣੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਸਾਰੀਆਂ ਕੰਪਨੀਆਂ ਆਪਣੀਆਂ ਪਾਣੀ ਦੀਆਂ ਬੋਤਲਾਂ ‘ਚ ਤੈਅ ਮਾਤਰਾ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਮਿਲਾਕੇ ਵੇਚਣਗੀਆਂ। ਭਾਰਤ ਵਿੱਚ ਪੈਕ ਕੀਤੇ ਪਾਣੀ ਦਾ ਕਾਰੋਬਾਰ 3000 ਕਰੋੜ ਰੁਪਏ ਦਾ ਹੈ। ਕੰਪਨੀ 500 ਮਿਲੀਲੀਟਰ, 250 ਮਿ.ਲੀ., 1 ਲੀਟਰ, 15-20 ਲੀਟਰ ਦੀਆਂ ਬੋਤਲਾਂ ਵੇਚਦੀ ਹੈ। ਪਰ 42% ਮਾਰਕੀਟ 1 ਲੀਟਰ ਦੀਆਂ ਬੋਤਲਾਂ ਦੀ ਹੈ।