Papaya Side effects: ਪਪੀਤਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਵਿਟਾਮਿਨ, ਫਾਈਬਰ, ਕੈਲਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਨਾਲ ਪਾਚਣ ਤੰਤਰ ਤੰਦਰੁਸਤ ਰਹਿਣ ਦੇ ਨਾਲ ਵਧੀਆ ਸਰੀਰਕ ਵਿਕਾਸ ‘ਚ ਸਹਾਇਤਾ ਮਿਲਦੀ ਹੈ। ਭਾਰ ਘਟਾਉਣ ਦੇ ਨਾਲ ਸਕਿਨ ‘ਤੇ ਵੀ ਗਲੋ ਆਉਂਦਾ ਹੈ। ਇਸ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਨਾਲ ਫਾਇਦਿਆਂ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਦੇ ਨੁਕਸਾਨ ਦੱਸਦੇ ਹਾਂ…
ਬਲੱਡ ਸ਼ੂਗਰ ਨਾਲ ਸੰਬੰਧਤ ਸਮੱਸਿਆ: ਪਪੀਤੇ ‘ਚ ਸ਼ੂਗਰ ਘੱਟ ਹੁੰਦੀ ਹੈ। ਅਜਿਹੇ ‘ਚ ਇਹ ਸ਼ੂਗਰ ਦੇ ਮਰੀਜ਼ਾਂ ਲਈ ਸਰਬੋਤਮ ਫਲ ਮੰਨਿਆ ਜਾਂਦਾ ਹੈ। ਪਰ ਇਸ ਦੇ ਜ਼ਿਆਦਾ ਸੇਵਨ ਕਾਰਨ ਸ਼ੂਗਰ ਲੈਵਲ ਘੱਟ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਥੋੜ੍ਹੀ ਮਾਤਰਾ ‘ਚ ਸੇਵਨ ਕਰਨਾ ਚਾਹੀਦਾ ਹੈ। ਨਾਲ ਹੀ ਜੋ ਲੋਕ ਪਹਿਲਾਂ ਤੋਂ ਹੀ ਸ਼ੂਗਰ ਕੰਟਰੋਲ ਦੀ ਦਵਾਈ ਲੈਂਦੇ ਹਨ ਉਨ੍ਹਾਂ ਨੂੰ ਇਸ ਨੂੰ ਖਾਣ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਦਿਲ ਦੀ ਧੜਕਣ ਘੱਟ ਹੋਣ ਦਾ ਖ਼ਤਰਾ: ਦਿਲ ਦੇ ਮਰੀਜ਼ਾਂ ਨੂੰ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ ਇਸ ‘ਚ ਮੌਜੂਦ ਬਹੁਤ ਸਾਰੇ ਤੱਤ ਦਿਲ ਦੀ ਧੜਕਣ ਨੂੰ ਘਟਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਦਿਲ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਅਜਿਹੇ ‘ਚ ਡਾਕਟਰ ਨੂੰ ਪੁੱਛਣ ਤੋਂ ਬਾਅਦ ਹੀ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪਪੀਤਾ ਜ਼ਿਆਦਾ ਮਾਤਰਾ ‘ਚ ਖਾਣ ਨਾਲ ਸਾਹ ਲੈਣ ‘ਚ ਮੁਸ਼ਕਲ ਹੋ ਸਕਦੀ ਹੈ। ਇਸ ਤੋਂ ਇਲਾਵਾ ਬੇਚੈਨੀ, ਘਬਰਾਹਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਅਸਥਮਾ ਅਤੇ ਸਾਹ ਦੀਆਂ ਸਮੱਸਿਆਵਾਂ ਹਨ ਉਨ੍ਹਾਂ ਨੂੰ ਡਾਕਟਰ ਦੀ ਸਲਾਹ ਨਾਲ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
ਐਲਰਜੀ ਦਾ ਕਾਰਨ: ਜ਼ਿਆਦਾ ਮਾਤਰਾ ‘ਚ ਪਪੀਤਾ ਖਾਣ ਨਾਲ ਸਰੀਰ ‘ਚ ਜਲਣ, ਖੁਜਲੀ ਆਦਿ ਐਲਰਜ਼ੀ ਹੋ ਸਕਦੀ ਹੈ। ਇਸ ਤੋਂ ਇਲਾਵਾ ਸਿਰਦਰਦ, ਚੱਕਰ ਆਉਣੇ, ਬੇਚੈਨੀ ਆਦਿ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਅਕਸਰ ਲੋਕ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਪੀਤੇ ਦਾ ਸੇਵਨ ਕਰਦੇ ਹਨ। ਪਰ ਇਸਦਾ ਜ਼ਿਆਦਾ ਸੇਵਨ ਤੁਹਾਨੂੰ ਮੁਸੀਬਤ ‘ਚ ਪਾ ਸਕਦਾ ਹੈ। ਜੀ ਹਾਂ ਬਹੁਤ ਜ਼ਿਆਦਾ ਪਪੀਤਾ ਖਾਣ ਨਾਲ ਪੇਟ ਖ਼ਰਾਬ ਅਤੇ ਡਾਇਰੀਆ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਲੈਟੇਕਸ ਤੱਤ ਪੇਟ ਦਰਦ, ਕੜਵੱਲ ਦੀ ਸਮੱਸਿਆ ਪੈਦਾ ਕਰਨ ਦਾ ਕੰਮ ਕਰਦਾ ਹੈ।
ਗਰਭਵਤੀ ਔਰਤਾਂ ਸੇਵਨ ਤੋਂ ਪਰਹੇਜ਼ ਕਰਨ: ਭਾਵੇਂ ਪਪੀਤਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਪਰ ਗੱਲ ਜੇ ਪ੍ਰੇਗਨੈਂਟ ਔਰਤਾਂ ਬਾਰੇ ਕਰੀਏ ਤਾਂ ਇਨ੍ਹਾਂ ਨੂੰ ਭੁੱਲ ਕੇ ਵੀ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਰਅਸਲ ਇਸ ‘ਚ ਮੌਜੂਦ ਪਪੈਨ ਨਾਮ ਦਾ ਤੱਤ ਗਰਭ ‘ਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸਦੇ ਕਾਰਨ ਜਨਮ ਤੋਂ ਹੀ ਬੱਚੇ ਨੂੰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ ਕੱਚਾ ਪਪੀਤਾ ਖਾਣ ਨਾਲ ਕਈ ਵਾਰ ਗਰਭਪਾਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਬ੍ਰੈਸਟਫੀਡਿੰਗ ਕਰਵਾ ਰਹੀਆਂ ਔਰਤਾਂ ਨੂੰ ਵੀ ਕੁਝ ਮਹੀਨੇ ਇਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।