Parenting Tip school care: ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ। ਬੱਚਿਆਂ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ ਵੀ ਵਧਣ ਲੱਗਦੀ ਹੈ। ਕੋਰੋਨਾ ਤੋਂ ਬਾਅਦ ਹੁਣ ਸਕੂਲ ਖੁੱਲ੍ਹ ਗਏ ਹਨ। ਬੱਚੇ ਜਦੋਂ ਪਹਿਲੀ ਵਾਰ ਸਕੂਲ ਜਾਂਦੇ ਹਨ ਤਾਂ ਰੋਂਦੇ ਹਨ। ਖਾਸ ਕਰਕੇ ਛੋਟੇ ਬੱਚੇ ਸਕੂਲ ਜਾਣ ‘ਚ ਆਨਾਕਾਨੀ ਕਰਦੇ ਹਨ। ਮਾਤਾ-ਪਿਤਾ ਅਕਸਰ ਬੱਚੇ ਦੇ ਮੂਡ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਦੇ ਹਾਂ ਜਿਸ ਨਾਲ ਤੁਹਾਡਾ ਬੱਚਾ ਖੁਸ਼ ਹੋ ਕੇ ਸਕੂਲ ਜਾਵੇਗਾ।
ਬੱਚੇ ਦੇ ਡਰ ਨੂੰ ਕਰੇ ਘੱਟ: ਸਕੂਲ ਦਾ ਨਾਂ ਸੁਣਦੇ ਹੀ ਬੱਚੇ ਡਰਨ ਲੱਗਦੇ ਹਨ। ਤੁਸੀਂ ਉਨ੍ਹਾਂ ਨੂੰ ਸਕੂਲ ਜਾਣ ਲਈ ਮਾਨਸਿਕ ਤੌਰ ‘ਤੇ ਤਿਆਰ ਕਰੋ। ਤੁਸੀਂ ਉਨ੍ਹਾਂ ਨੂੰ ਸਕੂਲ ਦੀਆਂ ਅਜਿਹੀਆਂ ਕਹਾਣੀਆਂ ਸੁਣਾਓ ਜਿਸ ਨਾਲ ਉਹ ਉੱਥੇ ਜਾਣ ਲਈ ਤਿਆਰ ਹੋ ਜਾਣ। ਉਹਨਾਂ ਨੂੰ ਆਪਣੇ ਸਕੂਲ ਦੀਆਂ ਐਕਟਿਵਿਟੀਜ਼ ਬਾਰੇ ਦੱਸੋ। ਖਿਡੌਣੇ, ਮਨਪਸੰਦ ਭੋਜਨ ਅਤੇ ਸਕੂਲ ਪਾਰਕ ਵਰਗੀਆਂ ਦਿਲਚਸਪ ਥਾਵਾਂ ਦੱਸ ਕੇ ਉਹਨਾਂ ਦੀ ਦਿਲਚਸਪੀ ਵਧਾਓ।
ਖਿਡੌਣੇ ਅਤੇ ਮਨਪਸੰਦ ਭੋਜਨ ਦਿਓ: ਆਪਣੇ ਬੱਚੇ ਨੂੰ ਲੰਚ ਬਾਕਸ ‘ਚ ਉਸਦੀ ਪਸੰਦ ਦਾ ਭੋਜਨ ਦਿਓ। ਇਸ ਨਾਲ ਉਨ੍ਹਾਂ ਦਾ ਮਨ ਖੁਸ਼ ਹੋਵੇਗਾ। ਤੁਸੀਂ ਉਨ੍ਹਾਂ ਦੇ ਪਸੰਦੀਦਾ ਖਿਡੌਣੇ ਨੂੰ ਉਨ੍ਹਾਂ ਦੇ ਬੈਗ ‘ਚ ਪਾ ਕੇ ਵੀ ਦੇ ਸਕਦੇ ਹੋ। ਬੱਚੇ ਨੂੰ ਦੱਸੋ ਕਿ ਤੁਸੀਂ ਲੰਚ ਲਈ ਉਸਦਾ ਮਨਪਸੰਦ ਫ਼ੂਡ ਦਿੱਤਾ ਹੈ। ਉਹ ਆਪਣੇ ਮਨਪਸੰਦ ਖਿਡੌਣੇ ਨਾਲ ਖੁਸ਼ ਹੋਵੇਗਾ ਅਤੇ ਸਕੂਲ ਜਾਣ ਲਈ ਤਿਆਰ ਹੋ ਜਾਵੇਗਾ।
ਸਵੇਰੇ-ਸਵੇਰੇ ਆਰਾਮ ਨਾਲ ਜਗਾਓ: ਸਵੇਰੇ ਬੱਚੇ ਨੂੰ ਉਠਾਉਂਦੇ ਸਮੇਂ ਬਹੁਤ ਜ਼ਿਆਦਾ ਦਬਾਅ ਨਾ ਪਾਓ। ਜੇਕਰ ਤੁਹਾਡਾ ਬੱਚਾ ਕੁਝ ਖਾਣਾ ਨਹੀਂ ਚਾਹੁੰਦਾ ਹੈ ਤਾਂ ਤੁਸੀਂ ਉਸ ਨੂੰ ਹਲਕਾ ਨਾਸ਼ਤਾ ਹੀ ਦਿਓ। ਜੇਕਰ ਬੱਚਾ ਸਵੇਰੇ ਜਲਦੀ ਨਹੀਂ ਉੱਠਦਾ ਤਾਂ ਤੁਸੀਂ ਉਸ ਨੂੰ ਰਾਤ ਨੂੰ ਹੀ ਸਵਾ ਸਕਦੇ ਹੋ। ਤੁਸੀਂ ਰਾਤ ਨੂੰ ਹੀ ਬੱਚੇ ਦਾ ਬੈਗ ਅਤੇ ਲੰਚ ਦੀ ਤਿਆਰੀ ਕਰਕੇ ਸੋਵੋ। ਇਸ ਨਾਲ ਬੱਚਾ ਸਵੇਰੇ ਚਿੜਚਿੜਾ ਨਹੀਂ ਹੋਵੇਗਾ ਅਤੇ ਆਰਾਮ ਨਾਲ ਸਕੂਲ ਚਲਾ ਜਾਵੇਗਾ
ਨੀਂਦ ਪੂਰੀ ਹੋਣ ਦਿਓ: ਜੇਕਰ ਤੁਸੀਂ ਬੱਚੇ ਨੂੰ ਸਵੇਰੇ ਸਕੂਲ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਰਾਤ ਨੂੰ ਉਸ ਨੂੰ ਜਲਦੀ ਸਵਾ ਦਿਓ। ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਬੱਚੇ ਦੀ ਨੀਂਦ ਪੂਰੀ ਹੋਵੇ। 3-5 ਸਾਲ ਦੇ ਬੱਚੇ ਲਈ 10-12 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੀ ਨੀਂਦ ਪੂਰੀ ਹੋਵੇਗੀ ਉਹ ਖੁਸ਼ ਹੋ ਕੇ ਸਕੂਲ ਚਲਾ ਜਾਵੇਗਾ।
ਬੱਚੇ ਪ੍ਰਤੀ ਸ਼ਾਂਤ ਸੁਭਾਅ ਰੱਖੋ: ਚਿੰਤਾ ਨਾ ਕਰੋ ਜੇਕਰ ਤੁਹਾਡਾ ਬੱਚਾ ਸ਼ੁਰੂ ‘ਚ ਸਕੂਲ ਜਾਣ ਤੋਂ ਇਨਕਾਰ ਕਰਦਾ ਹੈ। ਤੁਸੀਂ ਧੀਰਜ ਨਾਲ ਉਸਦੇ ਮੂਡ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਬੱਚੇ ‘ਤੇ ਦਬਾਅ ਨਾ ਪਾਓ। ਤੁਸੀਂ ਆਪ ਹੀ ਬੱਚੇ ਨੂੰ ਲੈਣ ਅਤੇ ਛੱਡਣ ਜਾਓ। ਇਸ ਨਾਲ ਬੱਚੇ ਨੂੰ ਥੋੜ੍ਹਾ comfortable ਮਹਿਸੂਸ ਹੋਵੇਗਾ। ਤੁਸੀਂ ਉਸ ਦਾ ਮੂਡ ਚੰਗਾ ਰੱਖਣ ਲਈ ਉਸ ਦੀ ਪਸੰਦੀਦਾ ਚਾਕਲੇਟ ਵੀ ਦੇ ਸਕਦੇ ਹੋ। ਤੁਸੀਂ ਬੱਚੇ ਨੂੰ ਸਕੂਲ ਤੋਂ ਆਉਣ ਤੋਂ ਬਾਅਦ ਉਸਦੀ ਮਨਪਸੰਦ ਆਈਸਕ੍ਰੀਮ ਅਤੇ ਸਨੈਕਸ ਵੀ ਦੇ ਸਕਦੇ ਹੋ।